ਚੰਡੀਗੜ੍ਹ: ਰਿਲੀਜ਼ ਹੋਣ ਜਾ ਰਹੀ ਬਹੁਚਰਚਿਤ ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਦਾ ਟ੍ਰੇਲਰ ਕੱਲ੍ਹ ਮੁੰਬਈ ਦੇ ਜੁਹੂ ਪੀਵੀਆਰ ਵਿਖੇ ਆਯੋਜਿਤ ਕਰਵਾਏ ਗਏ ਇਕ ਵਿਸ਼ੇਸ਼ ਅਤੇ ਗ੍ਰੈਂਡ ਸਮਾਰੋਹ ਦੌਰਾਨ ਜਾਰੀ ਕੀਤਾ ਗਿਆ, ਜਿਸ ਨੂੰ ਰਸਮੀ ਤੌਰ 'ਤੇ ਜਾਰੀ ਕਰਨ ਦੀ ਰਸਮ ਬਾਲੀਵੁੱਡ ਸਟਾਰ ਆਮਿਰ ਖਾਨ ਨੇ ਅਦਾ ਕੀਤੀ, ਜੋ ਢੋਲ ਢਮਾਕਿਆਂ ਦੀ ਥਾਪ ਨਾਲ ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ।
ਇਸ ਸਮੇਂ ਫਿਲਮ ਦੀ ਲੀਡ ਜੋੜੀ ਗਿੱਪੀ ਗਰੇਵਾਲ, ਸੋਨਮ ਬਾਜਵਾ ਤੋਂ ਇਲਾਵਾ ਫਿਲਮ ਟੀਮ ਤੋਂ ਨਿਰਦੇਸ਼ਕ ਸਮੀਪ ਕੰਗ, ਲੇਖਕ ਨਰੇਸ਼ ਕਥੂਰੀਆ, ਅਦਾਕਾਰ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬਿਨੂੰ ਢਿੱਲੋਂ, ‘ਓਮਜੀ ਫਿਲਮ ਸਟੂਡਿਓਜ਼’ ਤੋਂ ਮੁਨੀਸ਼ ਸਾਹਨੀ ਆਦਿ ਵੀ ਹਾਜ਼ਰ ਰਹੇ।
- " class="align-text-top noRightClick twitterSection" data="
">
ਉਕਤ ਮੌਕੇ ਫਿਲਮ ਨਾਲ ਜੁੜੀ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਮਿਰ ਖਾਨ ਨੇ ਕਿਹਾ ਕਿ ਪੰਜਾਬੀ ਸਿਨੇਮਾ ਦਾ ਗਲੋਬਲ ਹੋ ਰਿਹਾ ਮੌਜੂਦਾ ਮੁਹਾਂਦਰਾ ਦੁਨੀਆਂਭਰ ਵਿਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ।
- 'ਜ਼ਰਾ ਹਟਕੇ ਜ਼ਰਾ ਬਚਕੇ' 'ਚ ਵਿੱਕੀ ਕੌਸ਼ਲ ਨਾਲ ਕੈਟਰੀਨਾ ਕੈਫ ਨੂੰ ਕਿਉਂ ਨਹੀਂ ਕੀਤਾ ਗਿਆ ਕਾਸਟ, ਨਿਰਦੇਸ਼ਕ ਨੇ ਕੀਤਾ ਖੁਲਾਸਾ
- ਨਿਮਰਤ ਖਹਿਰਾ ਨੇ ਭਰੀ ਬਾਲੀਵੁੱਡ ਵੱਲ ਉੱਚੀ ਪਰਵਾਜ਼, ਚਰਚਾ ’ਚ ਹੈ ਅਰਮਾਨ ਮਲਿਕ ਨਾਲ ਪਹਿਲਾਂ ਗੀਤ ‘ਦਿਲ ਮਲੰਗਾ’
- Chamkila Teaser OUT: ਫਿਲਮ 'ਚਮਕੀਲਾ' 'ਚ ਕਿਰਦਾਰ ਨਿਭਾ ਕੇ ਕਿਵੇਂ ਦਾ ਮਹਿਸੂਸ ਕਰ ਰਹੇ ਨੇ ਦਿਲਜੀਤ-ਪਰਿਣੀਤੀ, ਇਥੇ ਜਾਣੋ
ਉਨ੍ਹਾਂ ਕਿਹਾ ਕਿ ਜੇਕਰ ਕੰਟੈਂਟ ਪੱਖੋਂ ਵੀ ਧਿਆਨ ਕੇਂਦਰਿਤ ਕੀਤਾ ਜਾਵੇ ਤਾਂ ਪਾਲੀਵੁੱਡ ਕਿਸੇ ਵੀ ਪੱਖੋਂ ਕਿਸੇ ਵੀ ਭਾਸ਼ਾਈ ਸਿਨੇਮਾ ਨਾਲੋਂ ਊਣਾ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਰਿਲੀਜ਼ ਹੋਣ ਜਾ ਰਹੀ ਇਹ ਹਾਸਰਸ ਵਾਲੀ ਫਿਲਮ ਵੀ ਆਪਣੇ ਪਹਿਲੇ ਭਾਗਾਂ ਦੀ ਤਰ੍ਹਾਂ ਸਫ਼ਲਤਾ ਦੀਆਂ ਨਵੀਆਂ ਪੈੜਾਂ ਸਥਾਪਿਤ ਕਰਨ ਵਿਚ ਸਫ਼ਲ ਹੋਵੇਗੀ।
ਇਸ ਸਮਾਰੋਹ ਦੌਰਾਨ ਮੀਡੀਆ ਸਨਮੁੱਖ ਵਿਚਾਰ ਸਾਂਝੇ ਕਰਦਿਆਂ ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਨੇ ਕਿਹਾ ਕਿ ਆਪਣੇ ਹੁਣ ਤੱਕ ਦੇ ਨਿਰਦੇਸ਼ਨ ਸਫ਼ਰ ਦੌਰਾਨ ਉਨ੍ਹਾਂ ਹਮੇਸ਼ਾ ਮਿਆਰੀ ਸਿਨੇਮਾ ਸਿਰਜਨਾ ਨੂੰ ਹੀ ਪਹਿਲ ਦਿੱਤੀ ਹੈ ਅਤੇ ਭਾਵੇ ਕਿ ਕਾਮੇਡੀ ਵੀ ਮੁੱਖ ਕਹਾਣੀ ਆਧਾਰ ਰੱਖੀ ਹੈ ਤਾਂ ਵੀ ਇਸ ਵਿਚ ਫੂਹੜ੍ਹਤਾ ਨੂੰ ਸ਼ਾਮਿਲ ਕਰਨੋਂ ਪੂਰਾ ਪਰਹੇਜ਼ ਕੀਤਾ ਗਿਆ ਹੈ ਤਾਂ ਕਿ ਹਰ ਪਰਿਵਾਰ ਇੰਨ੍ਹਾਂ ਨੂੰ ਇਕੱਠਿਆਂ ਬੈਠ ਕੇ ਵੇਖ ਸਕੇ।
ਉਨ੍ਹਾਂ ਕਿਹਾ ਕਿ ਲੰਦਨ ਵਿਖੇ ਸ਼ੂਟ ਕੀਤੀ ਗਈ ਉਨ੍ਹਾਂ ਦੀ ਇਹ ਫਿਲਮ ਬਹੁਤ ਹੀ ਉਮਦਾ ਪੱਧਰ 'ਤੇ ਫ਼ਿਲਮਾਈ ਗਈ ਹੈ, ਜਿਸ ਵਿਚ ਸੀਕਵਲ ਕਾਮੇਡੀ ਦੇ ਨਾਲ ਨਾਲ ਗੀਤ-ਸੰਗੀਤ ਪੱਖਾਂ 'ਤੇ ਵੀ ਪੂਰੀ ਮਿਹਨਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਿੱਪੀ ਗਰੇਵਾਲ ਦੇ ਘਰੇਲੂ ਬੈਨਰਜ਼ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦਾ ਸੰਗੀਤ ਮਸ਼ਹੂਰ ਗੀਤਕਾਰ ਜਾਨੀ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸਟਾਰ ਕਾਸਟ ਵਿਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਬੀ.ਐਨ.ਸ਼ਰਮਾ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਨਰੇਸ਼ ਕਥੂਰੀਆ, ਕਰਮਜੀਤ ਅਨਮੋਲ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਨਾਮਵਰ ਕਲਾਕਾਰ ਨਾਸਿਰ ਚਿਨਯੋਤੀ ਵੀ ਸ਼ਾਮਿਲ ਹਨ।