ETV Bharat / elections

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੋਟਾਂ ਤੋਂ ਪਹਿਲਾਂ ਖ਼ਾਸ ਗੱਲਬਾਤ

ਲੋਕ ਸਭਾ ਚੋਣਾਂ 2019 ਲਈ 11 ਅਪ੍ਰੈਲ ਨੂੰ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ। ਇਨ੍ਹਾਂ ਚੋਣਾਂ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਖ਼ਬਾਰ ਈਨਾਡੂ ਨਾਲ ਹੋਈ ਇੰਟਰਵੀਊ ਦੌਰਾਨ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਪੀਐੱਮ ਮੋਦੀ ਨੇ ਭਾਜਪਾ ਵਿਰੁੱਧ ਬਣੇ ਮਹਾਂਗਠਜੋੜ 'ਤੇ ਵੀ ਸਵਾਲ ਖੜ੍ਹੇ ਕੀਤੇ।

author img

By

Published : Apr 9, 2019, 10:55 AM IST

Updated : Apr 9, 2019, 2:26 PM IST

ਨਰਿੰਦਰ ਮੋਦੀ

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਲਈ ਵੋਟਿੰਗ ਸ਼ੁਰੂ ਹੋਣ ਵਿੱਚ ਮਹਿਜ਼ 48 ਘੰਟੇ ਹੀ ਰਹਿ ਗਏ ਹਨ। 17ਵੀਂ ਲੋਕ ਸਭਾ ਚੋਣਾਂ 11 ਅਪ੍ਰੈਲ ਤੋਂ 19 ਮਈ ਤੱਕ 7 ਗੇੜਾਂ ਵਿੱਚ ਪੈਣਗੀਆਂ ਜਿਸ ਦੇ ਨਤੀਜੇ 23 ਮਈ ਨੂੰ ਲੋਕਾਂ ਸਾਹਮਣੇ ਆਉਣਗੇ।

ਈਨਾਡੂ ਅਖ਼ਬਾਰ ਨਾਲ ਪੀਐੱਮ ਨਰਿੰਦਰ ਮੋਦੀ ਦਾ ਇੰਟਰਵੀਊ

1- ਪਿਛਲੇ ਪੰਜ ਸਾਲਾਂ ਵਿੱਚ ਭਾਜਪਾ ਸਰਕਾਰ ਦੀ ਸਭ ਤੋਂ ਵੱਡੀ ਉਪਲੱਬਧੀ ਕੀ ਮੰਨਦੇ ਹੋ ?

ਪੀਐੱਮ ਮੋਦੀ ਦਾ ਜਵਾਬ- ਆਮ ਤੌਰ 'ਤੇ ਸਰਕਾਰਾਂ ਇੱਕ ਜਾਂ ਦੋ ਜ਼ਰੂਰੀ ਚੀਜ਼ਾਂ ਨੇੜੇ ਇੱਕ ਵਾਤਾਵਰਨ ਬਣਾਉਂਦੀਆਂ ਹਨ ਜੇ ਤੁਸੀਂ ਪੁਰਾਣੀ ਡਾ. ਮਨਮੋਹਨ ਸਿੰਘ ਦੀ ਸਰਕਾਰ ਦੀ ਗੱਲ ਕਰੋਗੇ ਤਾਂ ਮੂੰਹ ਤੋਂ ਸਿਰਫ਼ ਮਨਰੇਗਾ-ਮਨਰੇਗਾ ਹੀ ਨਿਕਲੇਗਾ। ਇਹ ਪਹਿਲਾਂ ਪਰੰਪਰਾ ਸੀ ਪਰ ਕਿਉਂਕਿ ਮੇਰਾ ਗੁਜਰਾਤ ਦਾ ਤਜ਼ੁਰਬਾ ਸੀ ਲੰਬੇ ਸਮੇਂ ਤੱਕ ਮੈਂ ਮੁੱਖ ਮੰਤਰੀ ਰਿਹਾ ਅਤੇ ਇਸ ਲਈ ਮੈਨੂੰ ਇੱਕੋ ਸਾਰ ਬਹੁਤ ਸਾਰੇ ਫ਼ੈਸਲੇ ਲੈਣ ਦਾ ਸੁਭਾਅ ਰਿਹਾ ਹੈ. ਮੇਰੀ ਸੋਚ ਹੈ ਕਿ ਰਾਜਨੀਤੀ ਕੁਝ ਮੁੱਦਿਆਂ 'ਤੇ ਚੱਲ ਜਾਂਦੀ ਹੈ ਪਰ ਜੇ ਦੇਸ਼ ਚਲਾਉਣਾ ਹੈ ਤਾਂ ਸਾਰਿਆਂ ਮੁੱਦਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ।
ਕੋਈ ਵੀ ਵਿਅਕਤੀ ਇਸ ਸਰਕਾਰ ਦੇ ਕਾਰਜ਼ਕਾਲ ਨੂੰ 2, 5 ਜਾਂ 25 ਚੀਜ਼ਾਂ ਵਿੱਚ ਨਹੀਂ ਬੰਨ੍ਹ ਸਕਦਾ ਹਰ ਚੀਜ਼ ਆਪਣੇ ਆਪ ਵਿੱਚ ਵੱਡੀ ਹੈ ਅਤੇ ਬਦਲਾਅ ਲਿਆਉਣ ਵਾਲੀ ਹੈ। ਮੇਰਾ ਮੰਤਰ ਰਿਹਾ ਹੈ ਕਿ ਰੀਫ਼ਾਰਮ, ਪ੍ਰਫ਼ਾਰਮ, ਟ੍ਰਾਂਸਫ਼ਾਰਮ, ਇਸ ਲਈ ਇਨ੍ਹਾਂ ਤਿੰਨਾਂ ਚੀਜ਼ਾ ਨੂੰ ਲੈ ਕੇ ਅੱਗੇ ਵਧਿਆਂ ਹਾਂ।

2- ਪਿਛਲੇ 5 ਸਾਲਾਂ ਵਿੱਚ ਤੁਹਾਡੇ ਲਈ ਸਭ ਤੋਂ ਸੰਤੁਸ਼ਟੀ ਦਾ ਮੁੱਦਾ ਕੀ ਹੈ?

ਮੋਦੀ- ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ ਹੁਣ ਅਸੀਂ 2014 ਦੀ ਪਹਿਲੀ ਸਥਿਤੀ ਨੂੰ ਵੇਖਾਂਗੇ। 2014 ਦੀ ਪਹਿਲੀ ਵੱਡੀ ਗੱਲ ਇਹ ਸੀ ਕਿ ਦੇਸ਼ ਵਿੱਚ ਨਿਰਾਸ਼ਾ ਤੋਂ ਬਿਨਾਂ ਕੁਝ ਸੁਣਨ ਨੂੰ ਨਹੀਂ ਮਿਲਦਾ ਸੀ, ਕੀ ਹੋਵੇਗਾ ਕਿਵੇਂ ਹੋਵੇਗਾ, ਕੀ ਹੋ ਗਿਆ। ਭ੍ਰਿਸ਼ਟਾਚਾਰ ਦੀ ਹੈੱਡਲਾਇਨ ਹੁੰਦੀ ਸੀ। ਪਾਲਿਸੀ ਪੈਰਾਲਾਇਸਿਸ ਦੀ ਚਰਚਾ ਹੁੰਦੀ ਸੀ। ਅੱਜ ਉਮੀਦ, ਭਰੋਸਾ, ਵਿਸ਼ਵਾਸ... ਹਿੰਦੋਸਤਾਨ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਉ ਅਤੇ ਵੇਖੋ ਇਹ ਜੋ ਬਦਲਾਅ ਆਇਆ ਹੈ ਇਹ ਬਹੁਤ ਵੱਡਾ ਬਦਲਾਅ ਹੈ ਜੋ ਹਰ ਕਿਸੇ ਨੂੰ ਸੰਤੁਸ਼ਟੀ ਦਿੰਦਾ ਹੈ।

3- ਕਿੰਨਾ ਕਾਰਨਾਂ ਤੋ ਲਗਦਾ ਹੈ ਕਿ ਭਾਜਪਾ ਨੂੰ ਇਸ ਵਾਰ ਆਪਣੇ ਦਮ 'ਤੇ 272 ਤੋਂ ਵੱਧ ਅਤੇ ਐੱਨਡੀਏ ਨੂੰ 335 ਤੋਂ ਵੱਧ ਸੀਟਾਂ ਮਿਲਣਗੀਆਂ? ਹੁਣ ਸਥਿਤੀ2014 ਤੋਂ ਥੋੜੀ ਜਿਹੀ ਵੱਖ ਹੈ। ਵਿਰੋਧੀ ਪਾਰਟੀਆਂ ਇੱਕ ਦੂਜੇ ਨਾਲ ਗਠਜੋੜ ਕਰ ਰਹੀਆਂ ਹਨ। ਕੀ ਨਹੀਂ ਲਗਦਾ ਕਿ 2014 ਨਾਲੋਂ ਸਥਿਤੀ ਵੱਖ ਹੈ? ਮਹਾਗਠਜੋੜ ਬਾਰੇ ਕੀ ਕਹੋਗੇ ?

ਮੋਦੀ- 2014 ਵਿੱਚ ਮੈਂ ਦੇਸ਼ ਲਈ ਨਵਾਂ ਸੀ ਹੁਣ ਦੇਸ਼ ਨੇ ਮੇਰਾ 5 ਸਾਲ ਦੇ ਕੰਮ ਵੇਖ ਲਿਆ ਹੈ ਮੇਰੀਆਂ ਉਪਲਬਧੀਆਂ ਵੇਖੀਆਂ ਹਨ, ਮੇਰੀ ਜ਼ਿੰਦਗੀ ਨੂੰ ਵੇਖਿਆ ਹੈ, ਸਰਕਾਰ ਦੇ ਕੰਮ ਕਾਜ ਨੂੰ ਵੇਖਿਆ ਹੈ, ਇਸ ਲਈ ਦੇਸ਼ ਭਲੀ ਭਾਂਤੀ ਮੇਰੇ ਤੋਂ ਜਾਣੂ ਹੈ।

ਦੂਜਾ 30 ਸਾਲ ਦੀ ਅਸਿਥਰਤਾ ਦੇਸ਼ ਨੇ ਵੇਖੀ ਹੈ। ਇਸ ਤੋਂ ਬਾਅਦ ਸਥਿਰਤਾ ਕੀ ਹੁੰਦੀ ਹੈ ਇਸ ਦਾ ਕੀ ਅਸਰ ਹੁੰਦਾ ਹੈ। ਇਹ ਵੀ ਸਭ ਦੇ ਧਿਆਨ ਵਿੱਚ ਆਉਂਦਾ ਹੈ ਕਿ ਭਾਰਤ ਵਰਗੇ ਦੇਸ਼ ਨੂੰ ਸਥਿਰ ਸਰਕਾਰ ਚਾਹੀਦੀ ਹੈ। ਮਜ਼ਬੂਤ ਸਰਕਾਰ ਚਾਹੀਦੀ ਹੈ, ਇਹ ਆਮ ਨਾਗਰਿਕਾਂ ਨੂੰ ਵੀ ਲਗਦਾ ਹੈ। ਜੋ ਵੀ ਸਫ਼ਲਤਾਵਾਂ ਮਿਲਦੀਆਂ ਹਨ ਅਤੇ ਸਖ਼ਤ ਫ਼ੈਸਲੇ ਹੋ ਸਕਦੇ ਹਨ ਇਸ ਦਾ ਕਾਰਨ ਹੈ ਸਥਿਰਤਾ।

ਅਸੀਂ ਇੱਕ ਅਜਿਹਾ ਮਾਡਲ ਦਿੱਤਾ ਹੈ ਜਿਸ ਵਿੱਚ ਭਾਜਪਾ ਕੋਲ ਪੂਰਾ ਬਹੁਮਤ ਹੋਣ ਦੇ ਬਾਵਜੂਦ ਵੀ ਭਾਜਪਾ ਖ਼ੇਤਰੀ ਪਾਰਟੀਆਂ ਨੂੰ ਵੀ ਨਾਲ ਲੈ ਕੇ ਚੱਲੀ ਹੈ। ਸਹੀ ਅਰਥਾਂ ਵਿੱਚ ਅਸੀਂ ਇੱਕ ਮਜ਼ਬੂਤ ਸਰਕਾਰ ਦਿੱਤੀ ਹੈ।

ਪਹਿਲਾਂ ਤਾਂ ਲੋਕਾਂ ਨੂੰ ਪੁਰਾਣੀ ਸਰਕਾਰ ਨੂੰ ਲੈ ਕੇ ਜੋ ਨਫ਼ਰਤ ਸੀ ਅਤੇ ਮੇਰਾ ਜੋ ਗੁਜਰਾਤ ਦਾ ਕਾਰਜ਼ਕਾਲ ਸੀ ਉਸੇ ਦੀ ਤੁਲਨਾ ਹੈ। ਇੱਕ ਪਾਸੇ ਭਾਰਤ ਸੀ ਇੱਕ ਪਾਸੇ ਗੁਜਰਾਤ... ਲੋਕਾਂ ਨੂੰ ਲਗਦਾ ਹੈ ਕਿ ਇਹ ਤਾਂ ਉੱਤਰ-ਪੂਰਵ ਵਿੱਚ ਵੀ ਉਨ੍ਹਾਂ ਹੀ ਕੰਮ ਕਰ ਰਿਹਾ ਹੈ, ਤਾਮਿਲਨਾਡੂ, ਆਧਰਾ ਅਤੇ ਤੇਲੰਗਾਨਾ ਵਿੱਚ ਵੀ ਕਰ ਰਿਹਾ ਹੈ ਤਾਂ ਲੋਕਾਂ ਨੂੰ ਲਗਦਾ ਹੈ ਕਿ ਇਹ ਦੇਸ਼ ਨੂੰ ਗਤੀ ਦੇਣ ਦਾ ਕੰਮ ਹੋਇਆ ਹੈ।

ਇਸ ਲਈ ਮੈਨੂੰ ਲਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਤੋਂ ਜ਼ਿਆਦਾ ਸੀਟਾਂ 'ਤੇ ਜਿੱਤੇਗੀ। ਇੰਨਾਂ ਹੀ ਨਹੀਂ ਸਾਡੇ ਐੱਨਡੀਏ ਦੇ ਸਾਥੀ ਵੀ ਪਹਿਲਾਂ ਤੋਂ ਜ਼ਿਆਦਾ ਸੀਟਾਂ 'ਤੇ ਜਿੱਤੇਣਗੇ।

4- ਮਹਾਗਠਜੋੜ...ਸਪਾ-ਬਸਪਾ ਦੇ ਜੋੜ ਨੂੰ ਕਿਵੇਂ ਵੇਖਦੇ ਹੋ ਉਨ੍ਹਾਂ ਦਾ ਅਰਥਮੈਟਿਕ.. ਉਨ੍ਹਾਂ ਨੂੰ ਕੁਝ ਫ਼ਾਇਦਾ ਮਿਲਦਾ ਵਿਖਾਈ ਦੇ ਰਿਹਾ ਹੈ?

ਮੋਦੀ- ਰਾਜਨੀਤੀ ਅਰਥਮੈਟਿਕ ਨਾਲ ਨਹੀਂ ਚਲਦੀ..ਨਤੀਜਾ ਅਰਥਮੈਟਿਕ ਹੁੰਦਾ ਹੈ, ਤੁਸੀਂ ਵੇਖਿਆ ਹੋਵੇਗਾ ਹੁਣ ਅਸੀਂ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਹਨ,ਕਾਂਗਰਸ-ਸਪਾ ਮਿਲ ਕੇ ਲੜ ਰਹੇ ਸਨ। ਉਸ ਸਮੇਂ ਵੀ ਲੋਕ ਇਹੀ ਸਵਾਲ ਪੁੱਛਦੇ ਸਨ ਕਿ ਅਰਥਮੈਟਿਕਤਾ ਉਨ੍ਹਾਂ ਨਾਲ ਹੈ ਪਰ ਨਤੀਜਾ ਕੁਝ ਹੋਰ ਹੀ ਲਿਖਿਆ ਹੈ।

ਜਨਤਾ ਨੂੰ ਟੇਕਨ ਫ਼ਾਰ ਗ੍ਰਾਟੇਡ ਮੰਨਣ ਦੀ ਪੁਰਾਣੀ ਪਰਪੰਰਾ ਸੀ... ਨੇਤਾ ਉੱਥੇ ਹੈ ਤਾਂ ਉਸ ਦਾ ਬਲਾਕ ਉਸ ਦੇ ਨਾਲ ਹੋਵੇਗਾ, ਜੇ ਇੱਥੇ ਹੈ ਤਾਂ ਇਹ ਬਲਾਕ ਇਸ ਦਾ ਸਾਥ ਦੇਵੇਗਾ, ਅੱਜ ਇਹ ਸਥਿਤੀ ਨਹੀਂ ਹੈ।
ਦੇਸ਼ ਨੌਜਵਾਨ ਵੋਟਰਾਂ ਨਾਲ ਭਰਿਆ ਹੋਇਆ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਨੌਜਵਾਨ ਆਪਣੇ ਲਈ ਜਿਊਂਣਾ ਚਾਹੁੰਦੇ ਹਨ, ਆਪਣੇ ਸੁ਼ਪਨਿਆਂ ਨੂੰ ਪੂਰਾ ਕਰਨ ਚਾਹੁੰਦੇ ਹਨ। ਉਹ ਵੇਖਣਾ ਚਾਹੁਦੇ ਹਨ ਕਿ ਇੰਨਾ ਵੱਡਾ ਦੇਸ਼ ਕੌਣ ਚਲਾਵੇਗਾ।

ਤੀਜਾ... ਮੰਨ ਲਓ ਉੱਥੇ ਇੱਕ ਗਠਜੋੜ ਹੈ ਪਰ ਉਸ ਨਾਲ ਪੂਰੇ ਭਾਰਤ ਦਾ ਅਕਸ ਤਾਂ ਬਣਾ ਨਹੀਂ ਪਾ ਰਿਹਾ, ਨਾ ਮਮਤਾ ਹਿੰਦੋਸਤਾਨ ਦਾ ਅਕਸ ਬਣਾ ਪਾਵੇਗਾ ਨਾ ਅਖਿਲੇਸ਼,ਨਾ ਮਾਇਆਵਤੀ ਅਤੇ ਨਾ ਹੀ ਬਾਬੂ। ਇਹ ਤਾਂ ਬਿਖਰੇ ਹੋਏ ਲੋਕ ਹਨ। ਦੇਸ਼ ਨੂੰ ਹੁਣ ਤੋਂ ਸ਼ੱਕ ਹੋ ਰਿਹਾ ਹੈ। ਇਹ ਤਾਂ ਅਜੇ ਵੀ ਇੱਕ ਦੂਜੇ ਵਿਰੁੱਧ ਲੜ ਰਹੇ ਹਨ ਉਹ ਕਿਵੇਂ ਇੱਕਠੇ ਹੋ ਸਕਦੇ ਹਨ?

5- ਭਾਜਪਾ ਸਰਕਾਰ ਦੇ ਖ਼ਿਲਾਫ਼ ਵਿਰੋਧੀ ਪਾਰਟੀਆਂ ਬੇਰੁਜ਼ਗਾਰੀ ਅਤੇ ਖੇਤੀ ਦੀ ਸਮੱਸਿਆਵਾਂ ਨੂੰ ਵੱਡਾ ਹਥਿਆਰ ਦੱਸ ਰਹੀਆਂ ਹਨ। ਇਸ ਦਾ ਕਿੰਨਾ ਅਸਰ ਵੇਖਦੇ ਹੋ, ਜੇ ਅਸਰ ਨਹੀਂ ਵੇਖਦੇ ਤਾਂ ਕਿਉਂ?

ਮੋਦੀ- ਪਹਿਲਾਂ ਦੇਸ਼ ਵਿੱਚ ਕੋਈ ਵੀ ਝੂਠ ਬੋਲ ਕੇ ਗੁਮਰਾਹ ਕਰ ਲੈਂਦਾ ਸੀ ਪਰ ਹੁਣ ਉਹ ਸਮਾਂ ਨਹੀਂ ਹੈ। ਇਸ ਕੋਂ ਪਹਿਲਾਂ ਗਿਣੇ-ਚੁਣੇ ਨੇਤਾ ਅਤੇ ਅਖ਼ਬਾਰ ਹੁੰਦੇ ਸਨ ਪਰ ਅੱਝ ਅਹਿਜਾ ਨਹੀਂ ਹੈ ਲੋਕਾਂ ਕੋਲ ਹੁਣ ਸੱਚ ਬੜੀ ਛੇਤੀ ਪੁਹੰਚਦਾ ਹੈ। ਹੁਣ ਲੋਕ ਸਭ ਕੁਝ ਸਮਝ ਰਹੇ ਹਨ।

ਦੂਜੀ ਗੱਲ... ਜ਼ਮੀਨੀ ਹਕੀਕਤ ਦੀ ਹੈ. ਕੋਈ ਵੀ ਵਿਅਕਤੀ ਸੋਚਦਾ ਹੈ. ਪਹਿਲਾਂ ਤੋਂ ਵੱਧ ਸੜਕਾਂ ਬਣ ਰਹੀਆਂ ਹਨ ਉਹ ਬਿਨਾਂ ਰੁਜ਼ਗਾਰ ਤੋਂ ਤਾਂ ਬਣ ਨਹੀਂ ਸਕਦੀਆਂ. ਜੇ ਪਹਿਲਾਂ ਤੋਂ ਦੁੱਗਣੀਆਂ ਰੇਲਵੇ ਪੱਟੜੀਆਂ ਵਿਛ ਰਹੀਆਂ ਹਨ ਤਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੀ ਹੋਵੇਗਾ।

ਸਾਡੇ ਦੇਸ਼ ਵਿੱਚ ਕਰੀਬ 6 ਲੱਖ ਪੇਸ਼ੇਵਰ ਲੋਕ ਜੁੜੇ ਹਨ, ਕੋਈ ਡਾਕਟਰ ਹੈ, ਕੋਈ ਵਕੀਲ, ਇੰਜੀਨੀਅਰ, ਚਾਰਟਡ ਅਕਾਊਟੈਂਟ, ਐੱਮਬੀਏ ਹਨ। ਇਨ੍ਹਾਂ ਸਾਰਿਆਂ ਨੇ ਆਪਣੀ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕੀਤਾ ਹੈ, ਕਾਰੋਬਾਰ ਸ਼ੁਰੂ ਕਰਨ ਵੇਲੇ ਇਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦਿੱਤਾ ਹੀ ਹੈ।

ਇਸ ਤੋਂ ਇਲਾਵਾ ਇੱਕ ਹੋਰ ਯੋਜਨਾ ਹੈ ਮੁਦਰਾ ਯੋਜਨਾ ਵਿੱਚ ਕਰੀਬ 17 ਕਰੋੜ ਲੋਨ ਦਿੱਤੇ ਗਏ ਹਨ। ਇਸ ਵਿੱਚ 4.25 ਕਰੋੜ ਪਹਿਲੀ ਵਾਰ ਲੋਨ ਲੈਣ ਵਾਲੇ ਹਨ। ਜੇ ਉਨ੍ਹਾਂ ਨੇ ਲੋਨ ਨਾਲ ਕੋਈ ਕਾਰੋਬਾਰ ਸ਼ੁਰੂ ਕੀਤਾ ਹੈ ਤਾਂ ਉਨ੍ਹਾਂ ਕਿਸੇ ਹੋਰ ਨੂੰ ਵੀ ਰੁਜ਼ਗਾਰ ਦਿੱਤਾ ਹੀ ਹੋਵੇਗਾ। ਮੈਂ ਸਮਝਦਾ ਹਾਂ ਕਿ ਇਨ੍ਹਾਂ ਦਾ ਝੂਠ ਛੇਤੀ ਹੀ ਬੇਨਕਾਬ ਹੋ ਜਾਵੇਗਾ।

6- ਕਿਸਾਨਾਂ ਦੀ ਨਾਰਾਜ਼ਗੀ, ਘੱਟੋ ਘੱਟ ਸਮਰਥਨ ਮੁੱਲ(MSP)

ਮੋਦੀ- 2007 ਵਿੱਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆਈ. ਕਾਂਗਰਸ ਨੇ 2004 ਅਤੇ 2009 ਵਿੱਚ ਵਾਅਦੇ ਕੀਤੇ ਸਨ ਕਿ ਉਹ ਕਿਸਾਨਾਂ ਨੂੰ ਸਿੱਧੀ ਮੁਨਾਫ਼ਾ ਦੇਣਗੇ ਪਰ ਉਨ੍ਹਾਂ ਇੱਕ ਵੀ ਪੂਰਾ ਨਹੀਂ ਕੀਤਾ। ਭਾਜਪਾ ਨੇ ਸੱਤਾ ਵਿੱਚ ਆ ਕੇ ਸਵਾਮੀਨਾਥਨ ਰਿਪੋਰਟ ਨੂੰ ਪੜ੍ਹਿਆ ਅਤੇ ਕਿਸਾਨਾਂ ਦੀ ਲਾਗਤ ਨੂੰ ਡੇਢ ਦੁੱਗਣਾ ਦੇਣਾ ਤੈਅ ਕਰ ਦਿੱਤਾ। ਇੰਨਾ ਹੀ ਨਹੀਂ ਇੰਨਾ ਹੀ ਅਸੀਂ ਪਹਿਲਾਂ ਤੋਂ ਜ਼ਿਆਦਾ ਖ਼ਰੀਦ ਕਰ ਰਹੇ ਹਾਂ।

ਅਸੀਂ ਖੇਤੀ ਨੂੰ ਆਧੁਨਿਕ ਬਣਾਉਣ ਦੀਆਂ ਕੋਸ਼ਿਸ਼ਾ ਕਰ ਰਹੇ ਹਾਂ। ਅੱਜ ਅਸੀਂ ਚੋਣ ਮਨੋਰਥ ਪੱਤਰ ਵਿੱਚ ਕਹਿ ਦਿੱਤਾ ਹੈ ਕਿ ਅਸੀਂ ਕਿਸਾਨਾਂ ਲਈ ਪੈਨਸ਼ਨ ਸਕੀਮ ਲੈ ਕੇ ਆਵਾਂਗੇ। ਜੇ ਕਿਸਾਨ 1 ਸਾਲ ਲਈ 5 ਲੱਖ ਤੱਕ ਦਾ ਲੋਨ ਲੈਂਦਾ ਹੈ ਤਾਂ ਉਸ ਦਾ ਵਿਆਜ਼ ਮਾਫ਼ ਕਰ ਦਿੱਤਾ ਜਾਵੇਗਾ।

7-ਇੰਨਾ ਸਭ ਕਰਨ ਤੋਂ ਬਾਅਦ ਵੀ ਕਿਸਾਨਾਂ ਨੇ ਮਹਾਰਾਸ਼ਟਰ ਵਿੱਚ ਲੰਬਾ ਮਾਰਚ ਕੀਤਾ ਸੀ। ਤਾਮਿਲਨਾਡੂ ਦੇ ਕਿਸਾਨਾਂ ਨੇ ਦਿੱਲੀ ਸਾਂਸਦ ਸਾਮਹਣੇ ਅੰਦੋਲਨ ਕੀਤਾ ਸੀ। ਇਸ ਦਾ ਕੀ ਕਾਰਨ ਮੰਨਦੇ ਹੋ।

ਮੋਦੀ- ਅੰਦੋਲਨ ਹੋਇਆ ਸੀ ਇਹ ਸਹੀ ਹੈ ਪਰ ਅੰਦੋਲਨ ਜ਼ਿਆਦਾ ਲੰਬਾ ਸਮਾਂ ਨਹੀਂ ਚੱਲਿਆ. ਜਿਵੇਂ ਹੀ ਉਨ੍ਹਾਂ ਨੂੰ ਸੱਚ ਦਾ ਪਤਾ ਲੱਗਾ ਉਨ੍ਹਾਂ ਦਾ ਵਿਸ਼ਵਾਸ ਵਧ ਗਿਆ।

8-ਅੰਦੋਲਨ ਪਸ਼ੂਆਂ ਨੂੰ ਲੈ ਕੇ ਵੀ ਹੋਇਆ ਸੀ. ਕਿਸਾਨਾਂ ਲਈ ਪਸ਼ੂ ਸਮੱਸਿਆ ਬਣ ਗਏ ਸਨ।

ਮੋਦੀ- ਸਾਡੀ ਸਰਕਾਰ ਨੇ ਇਸ ਵਾਰ ਚੋਣ ਮਨੋਰਥ ਪੱਤਰ ਵਿੱਚ ਕਿਹਾ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰ ਰਹੇ ਹਾਂ ਜਿਸ ਵਿੱਚ ਖੇਤੀ ਹੈ, ਕਿਸਾਨ ਊਰਜਾ ਦਾਤਾ ਬਣੇ, ਸੋਲਰ ਪੰਪਾਂ ਦੀ ਵਰਤੋਂ ਕਰੇ ਜਿਸ ਨਾਲ ਲਾਗਤ ਵੀ ਘੱਟ ਹੋਵੇ।

9-ਨਾਨਾਜੀ ਦੇਸ਼ ਮੁਖ ਨੇ ਚਿਤਰਕੁਟ ਵਿੱਚ ਜੈਵਿਕ ਖੇਤੀ ਨੂੰ ਕਾਫ਼ੀ ਵਧਾਵਾ ਦਿੱਤਾ। ਇਸ ਨੂੰ ਕਿੰਨਾ ਕੁ ਸਹੀ ਮੰਨਦੇ ਹੋ।

ਮੋਦੀ- ਮੈਂ ਅੱਜ ਵੀ ਮੰਨਦਾ ਹਾਂ ਕਿ ਆਰਗੈਨਿਕ ਫ਼ਾਰਮਿੰਗ ਦਾ ਗਲੋਬਲ ਮਾਰਕਿਟ ਹੈ। ਸਿੱਕਮ ਸਾਡੇ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ। ਅਸੀਂ ਹਿਮਾਲਿਅਨ ਸਟੇਟ ਅਤੇ ਨਾਰਥ ਈਸਟ ਨੂੰ ਪਹਿਲ ਦੇ ਰਹੇ ਹਾਂ ਜਿਸ ਨਾਲ ਉਹ ਆਰਗੈਨਿਕ ਖੇਤੀ ਦੀ ਕੌਮਾਂਤਰੀ ਰਾਜਧਾਨੀ ਬਣ ਸਕੇ।

10- ਇਹ ਆਰਥਿਕ ਤੌਰ ਕੇ ਕਿੰਨਾ ਕੁ ਸੰਭਵ ਲੱਗਦਾ ਹੈ।

ਮੋਦੀ- ਸਾਡੇ ਹਿਮਾਚਲ ਦਾ ਜੋ ਰਾਜਪਾਲ ਹੈ ਉਹ ਇੱਕ ਪ੍ਰਯੋਗ ਕਰਦੇ ਹਨ-ਜ਼ੀਰੋ ਬਜ਼ਟ ਫ਼ਾਰਮਿੰਗ ਸਾਡੇ ਮਹਾਰਾਸ਼ਟਰ ਦੇ ਕਿਸਾਨ ਹਨ ਜਿਸ ਨੂੰ ਅਸੀਂ ਪਦਮ ਸ੍ਰੀ ਦਿੱਤਾ ਹੈ।

11-ਕਾਂਗਰਸ ਨੇ ਕਾਫ਼ੀ ਸਮੇਂ ਬਾਅਦ ਨੋਟਬੰਦੀ ਨੂੰ ਦੋਬਾਰਾ ਮੁੱਦਾ ਬਣਾਇਆ ਹੈ। ਮਲਿਕਾਅਰਜੁਨ ਖੜਗੇ ਨੇ ਪ੍ਰੈਸ ਕਾਨਫ਼ਰੰਸ ਕਰ ਘਪਲੇ ਦਾ ਇਲਜ਼ਾਮ ਲਾਇਆ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਾਫ਼ੀ ਸਮਾਂ ਹੋ ਚੁੱਕਿਆ ਹੈ ਕਿ ਇਸ ਦਾ ਆਖ਼ਰੀ ਨਤੀਜਾ ਕੀ ਹੋਵੇਗਾ।

ਮੋਦੀ- ਪਹਿਲੀ ਗੱਲ ਇਹ ਹੈ ਕਿ ਸਾਡੇ ਦੇਸ਼ ਵਿੱਚ ਨੋਟਬੰਦੀ ਦੀ ਗੱਲ ਪਹਿਲਾਂ ਵੀ ਇੰਦਰਾ ਜੀ ਦੇ ਜ਼ਮਾਨੇ ਵਿੱਚ ਉੱਠੀ ਸੀ। ਉਦੋਂ ਯਸ਼ਵੰਤ ਰਾਓ ਚੌਹਾਨ ਵਿੱਤ ਮੰਤਰੀ ਹੁੰਦੇ ਸਨ। ਉਨ੍ਹਾਂ ਨੇ ਪ੍ਰਸਤਾਵ ਰੱਖਿਆ ਸੀ, ਉਦੋਂ 100 ਰੁਪਏ ਦੀ ਰਕਮ ਸਭ ਤੋਂ ਵੱਡੀ ਹੁੰਦੀ ਸੀ।

ਉਨ੍ਹਾਂ ਕਿਹਾ ਸੀ ਕਿ ਨੋਟ ਬੰਦ ਕਰਨ ਜ਼ਰੂਰੀ ਹਨ। ਉਦੋਂ ਇੰਦਰਾ ਡਰ ਗਈ। ਇੰਦਰਾ ਨੇ ਕਿਹਾ ਸੀ ਕਿ ਇਹ ਆਰਥਿਕ ਰੂਪ ਵਿੱਚ ਸਹੀ ਹੈ ਪਰ ਰਾਜਨੀਤਿਕ ਤੌਰ ਤੇ ਇਹ ਮਿਸਐਡਵੈਂਚਰ ਹੋ ਜਾਵੇਗਾ। ਅਸੀਂ ਕਦੇ ਵੀ ਚੋਣਾਂ ਨਹੀਂ ਜਿੱਤ ਸਕਾਂਗੇ ਪਰ ਜੇ ਇੰਦਰਾ ਉਦੋਂ ਇਹ ਕਰ ਦਿੰਦੇ ਤਾਂ ਸ਼ਾਇਦ ਇਹ ਬਿਮਾਰੀ ਇੰਨੀ ਨਹੀਂ ਫ਼ੈਲਦੀ।

12- ਕੁਝ ਲੋਕ ਕਹਿ ਰਹੇ ਹਨ ਕਿ ਪੂਰੀ ਨਕਦੀ ਬੈਂਕਾਂ ਵਿੱਚ ਵਾਪਸ ਆ ਗਈ ਹੈ। ਕਾਲੇ ਧਨ 'ਤੇ ਕੋਈ ਅਸਰ ਨਹੀਂ ਪਿਆ ਹੈ।

ਮੋਦੀ- ਇਨਫ਼ਾਰਮਲ ਨੂੰ ਫ਼ਾਰਮਲ ਕਰਨਾ ਇਹ ਅਸੀਂ ਸਫ਼ਲਤਾਪੂਰਵਕ ਕਰ ਪਾਏ ਹਾਂ।

13- ਇਕਨਾਮਿਕ ਅਫੈਂਡਰਸ ਦੇ ਮਾਮਲੇ ਵਿੱਚ ਕਿਹਾ ਜਾਂਦਾ ਹੈ ਹਾਲਾਂਕਿ ਉਸ ਦੀ ਸੰਪਤੀ ਜ਼ਬਤ ਕਰ ਲਈ ਗਈ ਹੈ ਜਿਵੇਂ ਵਿਜੇ ਮਾਲਿਆ ਮਾਮਲੇ ਵਿੱਚ 9 ਹਜ਼ਾਰ ਕਰੋੜ ਰੁਪਏ ਹੈ ਤੁਸੀਂ 13 ਹਜ਼ਾਰ ਕਰੋੜ ਕਰ ਲਏ, ਨੀਰਵ ਮੋਦੀ,ਮੋਹੁਲ ਚੌਕਸੀ ਹੈ। ਇਨ੍ਹਾਂ ਲੋਕਾਂ ਨੂੰ ਭਾਰਤ ਵਾਪਸ ਲਿਆਉਣ ਦੀ ਮੋਦੀ ਸਰਕਾਰ ਤੋਂ ਜੋ ਉਮੀਦ ਹੈ ਉਹ ਪੂਰੀ ਹੋ ਸਕੀ ਹੈ।

ਮੋਦੀ- ਮੈਂ ਸਮਝਦਾ ਹਾਂ ਕਿ ਮੀਡੀਆ ਦੇ ਦੋਸਤਾਂ ਤੋਂ ਮੇਰੀ ਇਹ ਬੇਨਤੀ ਹੈ ਕਿ ਜਦੋਂ ਕਾਂਗਰਸ ਇਹ ਬੋਲਦੀ ਹੈ ਤਾਂ ਤੁਸੀਂ ਇਹ ਪੁੱਛੋ ਕਿ ਪਿਛਲੇ 70 ਸਾਲਾਂ ਵਿੱਚ ਕਾਂਗਰਸ ਦੀ ਸੱਤਾ ਦੌਰਾਨ ਦੇਸ਼ ਵਿੱਚੋ ਅਜਿਹੇ ਕਿੰਨੇ ਲੋਕ ਭੱਜ ਗਏ ਹਨ।

ਜਿਹੜੇ ਭੱਜ ਗਏ ਕਾਂਗਰਸ ਉਨ੍ਹਾਂ ਲਈ ਗੀਤ ਗਾ ਰਹੀ ਹੈ ਅਤੇ ਮੀਡੀਆ ਵੀ ਝੰਡਾ ਲੈ ਕੇ ਘੁੰਮ ਰਿਹਾ ਹੈ ਪਰ ਮੈਂ ਇਹ ਵੀ ਦੱਸਾਂ ਕਿ ਇਹ ਸਰਕਾਰ ਹੈ ਜੋ ਮਿਸ਼ੇਲ ਨੂੰ ਲੈ ਆਈ,ਸਕਸੈਨਾ ਨੂੰ ਲੈ ਆਈ. ਤਲਵਾਰ ਨੂੰ ਲੈ ਆਈ ਇਸ ਨੂੰ ਅਸੀਂ ਯਾਦ ਕਿਉਂ ਨਹੀਂ ਕਰਦੇ।

ਇਸ ਦਾ ਮਤਲਬ ਹੈ ਕਿ ਸਰਕਾਰ ਦਾ ਇਰਾਦਾ ਸਪੱਸਟ ਹੈ। ਅਸੀਂ ਕਾਨੂੰਨੀ ਤਰੀਕੇ ਨਾਲ ਸਾਰੇ ਭਗੌੜਿਆਂ ਨੂੰ ਵਾਪਸ ਲੈ ਕੇ ਆਵਾਂਗੇ।

14- ਭਿੰਨਤਾ ਅਤੇ ਸਰਲਤਾ ਭਾਰਤੀ ਸੰਸਕਿਤੀ ਦੇ ਮੂਲ ਭਾਵਨਾ ਵਿੱਚ ਸੌਂ ਰਹੀ ਹੈ ਪਰ ਪਿਛਲੇ 5 ਸਾਲਾਂ ਵਿੱਚ ਅਲਪਸੰਖਿਅਕ ਸਮਾਜ ਵਿੱਚ ਅਸੁਰੱਖਿਆ ਦੀ ਭਾਵਨਾ ਹੈ ਕੀ ਤੁਸੀਂ ਇਸ ਨਾਲ ਸਹਿਮਤ ਹੋ ਜੇ ਹੋ ਤਾਂ ਕਿਉਂ?

ਮੋਦੀ- ਇੱਕ ਨਿਸ਼ਚਿਤ ਵਰਗ ਹੈ ਜੋ ਬੁਰੇ ਇਰਾਦੇ ਅਤੇ ਸਵਾਰਥ ਲਈ ਨਿਰੇਟਿਵ ਤਿਆਰ ਕਰਦਾ ਹੈ ਜਿਸ ਦੇ ਕਰਕੇ ਉਨ੍ਹਾਂ ਨੂੰ ਰਾਜਨੀਤਿਕ ਲਾਭ ਹੋਵੇ ਜਾਂ ਨਾਂ ਹੋਵੇ ਪਰ ਦੇਸ਼ ਵਿੱਚ ਜੋ ਵੀ ਸਰਕਾਰਕ ਵੱਲੋਂ ਚੰਗੇ ਕੰਮ ਕੀਤੇ ਜਾਂਦੇ ਹਨ ਇਹ ਦਬ ਜਾਂਦੇ ਹਨ। ਇਸ ਲਈ ਇਹ ਝੂਠ ਚਲਾਇਆ ਜਾ ਰਿਹਾ ਹੈ।

ਦਿੱਲੀ ਵਿੱਚ ਜਦੋਂ ਵੋਟਾਂ ਪੈ ਰਹੀਆਂ ਸਨ ਉਦੋਂ ਚਰਚ ਤੇ ਹਮਲੇ ਦੀ ਖ਼ਬਰ ਬਹੁਤ ਚਲਾਈ ਗਈ ਸੀ ਪਰ ਬਾਅਦ ਵਿੱਚ ਕੁਝ ਵੀ ਨਹੀਂ ਨਿਕਲਿਆ। ਦੂਜਾ ਜੇ ਤੁਸੀਂ ਦੰਗਿਆਂ ਦੀ ਗੱਲ ਕਰਦੇ ਹੋ ਤਾਂ ਸਭ ਤੋਂ ਜ਼ਿਆਦਾ ਦੰਗੇ ਕਾਂਗਰਸ ਦੇ ਕਾਰਜ਼ਕਾਲ ਦੌਰਾਨ ਹੋਏ ਸਨ ਜਿਸ ਵਿੱਚ ਸਰਦਾਰਾਂ ਨੂੰ ਮਾਰਿਆ ਗਿਆ ਸੀ।

ਅੱਜ ਤਾਂ ਸਭ ਤੋਂ ਸ਼ਾਂਤ ਵਾਤਾਵਰਨ ਹੈ। ਦੇਸ਼ ਇੱਕ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ,ਸਾਊਦੀ ਅਰਬ ਵਿੱਚ ਕਿਸੇ ਨੇ ਲੇਖ ਲਿਖਿਆ ਹੈ ਕਿ ਸਾਥ ਮਿਲ ਕੇ ਕਿਵੇਂ ਜਿਊਂਣਾ ਹੈ ਇਹ ਹਿੰਦੋਸਤਾਨ ਤੋਂ ਸਿੱਖੋ।

15- ਰਾਫ਼ੇਲ ਮਾਮਲੇ ਵਿੱਚ ਤੁਸੀਂ ਵਾਰ ਕਿਹਾ ਕਿ ਸਰਕਾਰ ਨੂੰ ਸੁਪਰੀਮ ਕੋਰਟ ਅਤੇ CAG ਤੋਂ ਕਲੀਨ ਚਿਟ ਮਿਲ ਗਈ ਹੈ। ਤਕਨੀਕੀ ਰੂਪ ਵਿੱਚ ਇਹ ਸਹੀ ਵੀ ਹੈ ਪਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਅਜਿਹੀ ਕੰਪਨੀ ਨੂੰ ਆਫ਼ਸੈੱਟ ਦਾ ਕੰਮ ਦਿੱਤਾ ਗਿਆ ਹੈ ਜੋ ਦੀਵਾਲਿਆ ਹੋਣ ਦੀ ਕਗਾਰ ਤੇ ਹੈ ਜੇ ਉਨ੍ਹਾਂ ਦੇ ਵੱਡੇ ਭਰਾ ਨੇ ਮਦਦ ਨਾ ਕੀਤੀ ਹੁੰਦਾ ਤਾਂ ਸ਼ਾਇਦ ਉਹ ਜੇਲ੍ਹ ਚਲੇ ਜਾਂਦੇ ਕੀ ਅਜਿਹੀਆਂ ਕੰਪਨੀਆਂ ਡਿਫ਼ੈਂਸ ਸੈਕਟਰ ਦੇ ਯੋਗ ਹੈ।

ਮੋਦੀ-ਪਹਿਲੀ ਗੱਲ ਇਹ ਕਿ ਇਹ ਸਭ ਝੂਠ ਹੈ. ਸੁਪਰੀਮ ਕੋਰਟ ਵਿੱਚ ਸਾਰੀ ਚਰਚਾ ਹੋ ਚੁੱਕੀ ਹੈ। ਅਜਿਹੀ ਕੋਈ ਵਿਵਸਥਾ ਨਹੀਂ ਹੈ ਜੋ ਦੱਸੇ ਜਾਂਦੇ ਹਨ. ਇਹ ਸਾਰੇ ਅੰਕੜੇ ਝੂਠੇ ਹਨ।

ਅਸੀਂ ਸਾਂਸਦ ਅੰਦਰ ਕੌਣ ਕੰਪਨੀਆਂ ਹਨ. ਕੌਣ ਆਫ਼ਸੈੱਟ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਹਨ। ਉਹੀ ਗੱਲਾਂ ਅਸੀਂ ਸੁਪਰੀਮ ਕੋਰਟ ਵਿੱਚ ਵੀ ਦੱਸੀਆਂ ਹਨ।

ਸਵਾਲ ਮੀਡੀਆ ਨੂੰ ਹੈ ਕਿ ਉਹ ਇਸ ਮੁੱਦੇ ਨੂੰ ਕਿਉਂ ਖਿੱਚ ਰਹੇ ਹਨ ਉਸ ਨੂੰ ਕਿਉਂ ਖਾਦ ਪਾਣੀ ਪਾ ਰਹੇ ਹਨ ਜਿਸ ਦਾ ਕੋਈ ਆਧਾਰ ਨਹੀਂ ਹੈ।

16- ਵਿਰੋਧੀਆਂ ਦਾ ਇੱਕ ਹੋਰ ਸਵਾਲ ਹੁੰਦਾ ਹੈ ਕਿ ਉਸ ਦੌਰ ਵਿੱਚ ਚੋਣ ਆਯੋਗ ,ਸੀਬੀਆਈ ਅਤੇ ਆਰਬੀਆਈ ਜਿਹੀਆਂ ਸੰਸਥਾਵਾਂ ਦੀ ਖ਼ੁਦਮੁਖਤਿਆਰੀ ਵਿੱਚ ਕੁਝ ਕਮੀ ਆਈ ਹੈ। ਕੀ ਐਮਰਜੈਂਸੀ ਵਿੱਚ ਅਜਿਹਾ ਕੀਤਾ ਗਿਆ ਹੈ.ਇਹ ਕਾਰਨ ਕਾਫ਼ੀ ਹੈ ਇਸ ਨੂੰ ਜਸਟਿਫ਼ਾਇਡ ਕਰਨ ਲਈ ਤੁਸੀਂ ਕੀ ਮੰਨਦੇ ਹੋ.

ਮੋਦੀ- ਇਹ ਦੋਸ਼ ਲਗਾਉਣ ਵਾਲਿਆਂ ਨੂੰ ਜ਼ਰਾ ਵੇਖੋ. ਸੁਪਰੀਮ ਕੋਰਟ ਦੇ ਚੀਫ਼ ਜਸਟਿਸ. ਕਾਂਗਰਸ ਦਾ ਉਹ ਏਜੰਡਾ ਜੇ ਲਾਗੂ ਨਹੀਂ ਕਰਦੇ ਤਾਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ 'ਤੇ ਮਹਾਦੋਸ਼ ਲਗਾਉਣਾ, ਚੋਣਾਂ ਹਾਰਨ ਤੇ ਚੋਣ ਕਮਿਸ਼ਨ ਅਤੇ ਈਵੀਐੱਮ ਮਸ਼ੀਨ ਨੂੰ ਗ਼ਲਤ ਕਹਿਣਾ। ਸਾਡੀ ਕੋਸ਼ਿਸ਼ ਰਹੀ ਹੈਕਿ ਇਹ ਸੰਸਥਾਵਾਂ ਮਜ਼ਬੂਤ ਹੋਣ।

17- ਕਾਂਗਰਸ ਹਮੇਸ਼ਾ ਵੋਟਾਂ ਤੋਂ ਪਹਿਲਾਂ ਕੁਝ ਲੋਕਾਂ ਦੇ ਨਾਲ ਵਾਅਦੇ ਕਰਦੀ ਹੈ ਇਸ ਵਿੱਚੋਂ ਇੱਕ NYAY ਯੋਜਨਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਗ਼ਰੀਬ ਵਰਗ ਨੂੰ ਕਿੰਨਾ ਪ੍ਰਭਾਵਿਤ ਕੀਤਾ ਹੈ।

ਮੋਦੀ- ਦੇਸ਼ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਕਾਂਗਰਸ ਨਾ ਜਾਣੇ-ਅਣਜਾਣੇ ਜਾ ਮਜ਼ਬੂਰੀ ਵਿੱਚ ਸਵਿਕਾਰ ਕੀਤਾ ਹੈ ਕਿ ਅੱਜ ਤੱਕ ਉਨ੍ਹਾਂ ਨੇ ਜ਼ੁਲਮ ਕੀਤਾ ਹੈ।
ਰਾਜਸਥਾਨ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੇ ਨੌਜਵਾਨ ਇਨਸਾਫ਼ ਮੰਗ ਰਹੇ ਹਨ ਕਿ ਉਨ੍ਹਾਂ ਕਿਹਾ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ. ਇੰਨਾਂ ਹੀ ਨਹੀਂ ਕਰਨਾਟਕ, ਪੰਜਾਬ ਦੇ ਕਿਸਾਨ ਇਨਸਾਫ਼ ਮੰਗ ਰਹੇ ਹਨ ਕਿਉਂਕਿ ਉਨ੍ਹਾਂ ਨਾਲ ਕਰਜ਼ਾ ਮਾਫ਼ੀ ਦਾ ਵਾਅਦਾ ਕੀਤਾ ਗਿਆ ਸੀ।

18- ਰਾਮ ਮੰਦਰ ਮਾਮਲੇ ਤੇ ਸੁਪਰੀਮ ਕੋਰਟ ਨੇ ਵਿਚੋਲਗੀ ਕਮੇਟੀ ਬਣਾਈ ਸੀ ਜਿਸ ਨੂੰ ਦੋ ਮਹੀਨਿਆਂ ਦਾ ਟਾਇਮ ਦਿੱਤਾ ਗਿਆ ਸੀ। ਬੀਜੇਪੀ ਨੇ 2019 ਦੇ ਚੋਣ ਮਨੋਰਥ ਪੱਤਰ ਵਿੱਚ ਸੰਵਿਧਾਨ ਦੇ ਦਾਅਰੇ ਵਿੱਚ ਰਹਿ ਕੇ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਕੀਤਾ ਹੈ। ਪੂਰਣ ਬਹੁਮਤ ਦੀ ਸਰਕਾਰ ਬਣਨ ਦੇ ਬਾਅਦ ਬੀਜੇਪੀ ਦੇ ਮਤਦਾਤਾਵਾਂ ਦੇ ਮਨ ਵਿੱਚ ਭਾਵਨਾਂ ਸੀ ਕਿ ਭਾਜਪਾ ਸਰਕਾਰ ਮੰਦਰ ਲਈ ਠੋਸ ਕਦਮ ਚੁੱਕੇਗੀ ਅਤੇ ਹੁਣ ਲੋਕ ਇਸ ਤੇ ਕਿੰਨਾ ਕੁ ਵਿਸ਼ਵਾਸ ਕਰਨਗੇ।

ਮੋਦੀ- ਜਿਵੇਂ ਅਸੀਂ ਚੋਣ ਮਨੋਰਥ ਪੱਤਰ ਵਿੱਚ ਲਿਖਿਆ ਹੈ ਕਿ ਉਹ ਇਸ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਗਏ ਹਨ। ਇਸ ਲਈ ਉਹ ਅਦਾਲਤ ਦੇ ਫ਼ੈਸਲੇ ਦਾ ਇੰਤਜਾਰ ਕਰ ਰਹੇ ਹਨ।
19-2019 ਵਿੱਚ ਤੁਹਾਡੀ ਸਰਕਾਰ ਬਣਾਉਣ ਲਈ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਵਿਸ਼ੇਸ਼ ਰਾਜ ਦੀ ਉਮੀਦ ਕਰਨੀ ਚਾਹੀਦੀ ਹੈ?

ਮੋਦੀ- ਪਹਿਲੀ ਗੱਲ ਇਹ ਕਿ ਜੋ ਹੋਇਆ ਹੈ ਇਹ ਆਂਧਰਾ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਕਹਿ ਦਿੱਤਾ ਹੈ ਕਿ ਸਾਨੂੰ ਵੱਧ ਲਾਭ ਮਿਲਿਆ ਹੈ ਪਰ ਉਨ੍ਹਾਂ ਨੇ ਇਸ ਦਾ ਰਾਜਨੀਤੀਕਰਨ ਕਰ ਦਿੱਤਾ ਹੈ।

20- ਆਂਧਰਾ ਪ੍ਰਦੇਸ਼ ਦੇ ਲਈ ਅਮਰਾਵਤੀ ਰਾਜਧਾਨੀ ਅਤੇ ਪੋਲਾਵਰਮ ਪ੍ਰੋਜੈਕਟ ਕਾਫ਼ੀ ਮਾਇਨੇ ਰੱਖਦੇ ਹਨ ਅਗਲੀ ਵਾਰ ਜੇ ਸਰਕਾਰ ਆਉਂਦੀ ਹੈ ਤਾਂ ਕੀ ਕੀਤਾ ਜਾਵੇਗਾ?

ਮੋਦੀ-ਪੋਲਾਵਰਮ ਸਰਕਾਰ ਪੂਰੀ ਤਰ੍ਹਾਂ ਭਾਰਤ ਸਰਕਾਰ ਚਲਾਉਂਦੀ ਹੈ, ਭਾਰਤ ਸਰਕਾਰ ਪੈਸੇ ਦਿੰਦੀ ਹੈ। ਮੁਸੀਬਤ ਇਹ ਹੈ ਕਿ ਉੱਥੋਂ ਦੀਆਂ ਸਰਕਾਰਾਂ ਨੇ ਪੋਲਾਵਰਨ ਨੂੰ ਏਟੀਐੱਮ ਬਣਾ ਦਿੱਤਾ ਹੈ ਇਸ ਲਈ ਉਹ ਪੋਲਾਵਰਮ ਨੂੰ ਸਫ਼ਲ ਬਣਾਉਣ ਦੀ ਬਜਾਏ ਇਸ ਨੂੰ ਲੰਬਾ ਖਿੱਚਣ ਦੀ ਰੂਚੀ ਵਿੱਚ ਹਨ।

Intro:Body:

national

Conclusion:
Last Updated : Apr 9, 2019, 2:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.