ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਆਪਣੇ ਜੱਦੀ ਹਲਕੇ ਲੰਬੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਇਆ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਜਮ ਕੇ ਨਿਸ਼ਾਨੇ ਸਾਧੇ।
ਬੀਤੇ ਦਿਨੀਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਸੀ ਕਿ ਬੀਤੇ 10 ਸਾਲਾਂ ਵਿੱਚ ਘੁਬਾਇਆ ਨੇ ਜੋ ਕਾਂਗਰਸੀ ਵਰਕਰਾਂ 'ਤੇ ਪਰਚੇ ਕਰਵਾਏ ਹਨ ਉਹ ਉਨ੍ਹਾਂ ਤੋਂ ਜਾ ਕੇ ਮਾਫ਼ੀ ਮੰਗਣ, ਇਸ ਤੇ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕਿਸੇ ਵੀ ਵਰਕਰ 'ਤੇ ਪਰਚੇ ਨਹੀਂ ਕਰਵਾਉਣੇ ਚਾਹੀਦੇ। ਇਸ ਦੌਰਾਨ ਉਨ੍ਹਾਂ ਆਪਣੇ ਕਾਰਜਕਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਸ਼ਨਕਾਲ ਦੌਰਾਨ ਕਿਸੇ ਵੀ ਵਿਅਕਤੀ 'ਤੇ ਕੋਈ ਵੀ ਪਰਚਾ ਨਹੀਂ ਕਰਵਾਇਆ ਪਰ ਕਾਂਗਰਸ ਸਰਕਾਰ ਬਦਲੇ ਦੀ ਨੀਤੀ ਨਾਲ ਕੰਮ ਕਰ ਰਹੀ ਹੈ।
ਇਸ ਦੌਰਾਨ ਉਨ੍ਹਾਂ ਪਰਨੀਤ ਕੌਰ ਦੇ ਲੋਕਾਂ ਨੂੰ ਮਹਿਲ ਵਿੱਚ ਸੱਦਾ ਦੇਣ ਦੇ ਬਿਆਨ 'ਤੇ ਕਿਹਾ, 'ਹੁਣ ਤਾ ਵੇਲਾ ਲੋਕਾਂ ਦੇ ਘਰਾਂ ਵਿੱਚ ਜਾਣ ਦਾ ਹੈ ਪਰ ਅਜੇ ਵੀ ਉਹ ਲੋਕਾਂ ਨੂੰ ਮਹਿਲਾਂ ਵਿੱਚ ਸੱਦ ਰਹੇ ਹਨ ਉਨ੍ਹਾਂ ਲਈ ਹੁਣ ਮਹਿਲਾਂ ਦੇ ਸੁਫ਼ਨੇ ਲੈਣਾ ਬੜੀ ਮਾੜੀ ਗੱਲ ਹੈ'
ਵਿਜੈ ਸਾਂਪਲਾ ਵੱਲੋਂ ਟਿਕਟ ਨਾ ਮਿਲਣ ਤੋਂ ਬਾਅਦ ਨਰਾਜ਼ਗੀ ਜ਼ਾਹਰ ਕਰਨ ਦੇ ਜਵਾਬ ਵਿੱਚ ਬਾਦਲ ਨੇ ਕਿਹਾ ਕਿ ਹੁਣ ਜਿਸ ਨੂੰ ਟਿਕਟ ਨਹੀਂ ਮਿਲਦੀ ਉਹ ਨਰਾਜ਼ ਹੋ ਜਾਂਦਾ ਹੈ।