ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੌਰਾਨ ਇਸ ਵਾਰ ਦੇਸ਼ ਵਿੱਚ ਲਗਭਗ 67.11 ਫੀਸਦੀ ਵੋਟਾਂ ਪਈਆਂ ਹਨ ਜਿਸ ਨੇ ਇੱਕ ਨਵਾਂ ਇਤਿਹਾਸ ਕਾਇਮ ਕੀਤਾ ਹੈ।
ਇਸ ਵਾਰ ਦੀ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਦੌਰਾਨ ਪੂਰੇ ਦੇਸ਼ ਵਿੱਚ ਲਗਭਗ 67.11 ਫੀਸਦੀ ਮਤਦਾਨ ਹੋਇਆ ਹੈ। ਜਿਸ ਨੂੰ ਲੋਕ ਸਭਾ ਦੀ ਇੱਕ ਇਤਿਹਾਸਕ ਘਟਨਾ ਵਜੋਂ ਮੰਨਿਆ ਜਾ ਰਿਹਾ ਹੈ।
ਚੋਣ ਕਮਿਸ਼ਨ ਦੇ ਮੁਤਾਬਕ ਇਸ ਵਿੱਚ ਬਦਲਾਅ ਸੰਭਵ ਹਨ। ਇਸ ਵਾਰ ਲੋਕਸਭਾ ਚੋਣਾਂ ਲਈ 90.99 ਕਰੋੜ ਵੋਟਰਾਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਸੀ। ਲੋਕਸਭਾ ਦੀ 543 ਸੀਟਾਂ ਵਿੱਚੋਂ ਲਗਭਗ 542 ਸੀਟਾਂ ਲਈ ਵੋਟਿੰਗ ਪ੍ਰਕਿਰਿਆ ਪੂਰੀ ਕੀਤੀ ਗਈ ਹੈ। ਚੋਣਾਂ ਦੌਰਾਨ ਧਨਬਲ ਦੀ ਵਰਤੋਂ ਕੀਤੇ ਜਾਣ ਦੇ ਚਲਦੇ ਤਮਿਲਨਾਡੂ ਦੇ ਵੈਲੋਰ ਸੀਟ ਉੱਤੇ ਵੋਟਿੰਗ ਪ੍ਰਕਿਰਿਆ ਰੱਦ ਕਰ ਦਿੱਤੀ ਗਈ ਸੀ।
7 ਗੇੜਾਂ ਦੌਰਾਨ ਹੋਈ ਕੁੱਲ ਵੋਟਿੰਗ ਦਰ
1. ਪਹਿਲਾ ਗੇੜ: 69.61%
2. ਦੂਜਾ ਗੇੜ: 69.44%
3. ਤੀਜਾ ਗੇੜ: 68.40%
4. ਚੌਥਾ ਗੇੜ : 65.50%
5. ਪੰਜਵਾਂ ਗੇੜ : 64.16%
6. ਛੇਵਾਂ ਗੇੜ: 64.40%
7. ਸੱਤਵਾਂ ਗੇੜ: 65.15%
ਗੌਰਤਲਬ ਹੈ ਕਿ ਸਾਲ 2014 ਦੀ ਲੋਕਸਭਾ ਚੋਣਾਂ ਦੌਰਾਨ 66.40 ਫੀਸਦੀ ਵੋਟਿੰਗ ਹੋਈ ਸੀ। ਪਿਛਲੀ ਚੋਣਾਂ ਦੇ ਮੁਕਾਬਲੇ ਇਸ ਵਾਰ ਵੋਟਰਾਂ ਦੀ ਗਿਣਤੀ ਵਿੱਚ 7.59 ਕਰੋੜ ਦਾ ਵਾਧਾ ਹੋਇਆ ਹੈ। ਸਾਲ 2014 ਦੇ ਦੇਸ਼ ਵਿੱਚ ਕੁੱਲ 83.40 ਕਰੋੜ ਵੋਟਰ ਸਨ ਅਤੇ ਇਸ ਤੋਂ ਪਹਿਲਾ ਸਾਲ 2009 ਵਿੱਚ ਲਗਭਗ 56.9 ਫੀਸਦੀ ਹੀ ਮਤਦਾਨ ਹੋਇਆ ਸੀ।
ਮਰਦਾਂ ਅਤੇ ਔਰਤਾਂ ਵਿਚਾਲੇ ਵੋਟਿੰਗ ਦਾ ਅੰਤਰ ਹੋਇਆ ਘੱਟ :
ਪਿਛਲੀ ਚੋਣਾਂ ਦੇ ਮੁਕਾਬਲੇ ਇਸ ਵਾਰ ਮਰਦਾਂ ਅਤੇ ਔਰਤਾਂ ਵਿਚਾਲੇ ਵੋਟਿੰਗ ਦਰ ਕਾਫ਼ੀ ਘੱਟ ਗਿਆ ਹੈ। 2014 ਦੀ ਚੋਣਾਂ ਦੇ ਦੌਰਾਨ ਇਹ ਅੰਤਰ 1.4 ਫੀਸਦੀ ਸੀ ਅਤੇ 2009 ਵਿੱਚ ਇਹ 9 ਫੀਸਦੀ ਘੱਟ ਸੀ, ਪਰ ਇਸ ਵਾਰ ਦੀਆਂ ਚੋਣਾਂ ਦੌਰਾਨ ਇਹ ਅੰਤਰ ਮਹਿਜ 0.4 ਫੀਸਦੀ ਰਹਿ ਗਿਆ ਹੈ। ਜੇਕਰ ਡਾਕ ਵੋਟਿੰਗ ਦੀ ਗੱਲ ਕਰੀਏ ਤਾਂ ਇਸ ਵਾਰ 18 ਲੱਖ ਵੋਟਰਾਂ ਚੋਂ 16.49 ਲੱਖ ਵੋਟਰਾਂ ਨੇ ਫਰੈਂਚਾਇਜ਼ੀ ਦੀ ਵਰਤੋਂ ਕਰਕੇ ਵੋਟਿੰਗ ਕੀਤੀ ਹੈ।
ਇਸ ਤੋਂ ਇਲਾਵਾ ਲੋਕਸਭਾ ਚੋਣਾਂ ਵਿੱਚ ਪਿਛਲੀ ਚੋਣਾਂ ਦੇ ਮੁਕਾਬਲੇ ਪੰਜਾਬ 5.64 ਫੀਸਦੀ ਵੋਟਾਂ ਪਈਆਂ ਹਨ।