ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਗੁੱਜਾਪੀਰ ਵਿਖੇ ਬੈਂਕ ਤੋਂ ਪੈਸੇ ਕੱਢਵਾ ਕੇ ਘਰ ਜਾ ਰਹੇ ਕਿਸਾਨ ਨਾਲ ਦੋ ਨਕਾਬਪੋਸ਼ ਨੇ ਪਿਸਤੌਲ ਦੀ ਨੋਕ 'ਤੇ ਲੁੱਟ(In Amritsar, two masked men looted millions at gunpoint) ਕੀਤੀ। ਲੁੱਟ ਇੱਕ ਲੱਖ ਰੁਪਏ ਕੀਤੀ ਗਈ ਹੈ। ਲੁੱਟ ਦੀ ਖ਼ਬਰ ਪੁਲਿਸ ਨੂੰ ਦਿੱਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਗੋਬਿੰਦ ਸਿੰਘ ਪੁੱਤਰ ਜੈਮਲ ਸਿੰਘ ਨਿਵਾਸੀ ਪਿੰਡ ਗੁੱਜਾਪੀਰ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਤੇਜਬੀਰ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਪਿੰਡ ਚਮਆਰੀ ਦੇ ਪੰਜਾਬ ਨੈਸ਼ਨਲ ਬੈਂਕ(Punjab National Bank of village Chamari) ਵਿਚੋਂ ਇਕ ਲੱਖ ਰੁਪਏ ਕਢਵਾ ਪਿੰਡ ਆ ਰਿਹਾ ਸੀ ਅਤੇ ਪਿੰਡ ਦੇ ਬਾਹਰ ਇੱਟਾਂ ਦੇ ਭੱਠੇ ਨਜ਼ਦੀਕ ਦੋ ਪਲਸਰ ਮੋਟਰਸਾਈਕਲ ਸਵਾਰ ਨਕਾਬਪੋਸ਼ ਵਲੋਂ ਉਹਨਾਂ ਦਾ ਮੋਟਸਾਈਕਲ ਰੋਕ ਉਹਨਾਂ ਤੋਂ ਪਿਸਤੌਲ ਅਤੇ ਕਿਰਚ ਦਿਖਾ ਪੈਸਿਆਂ ਦੀ ਮੰਗ ਕੀਤੀ। ਜਿਸ ਤੋਂ ਬਾਅਦ ਉਹ ਪੈਸੇ ਲੈ ਕੇ ਫ਼ਰਾਰ ਹੋ ਗਏ।
ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤੇਜਬੀਰ ਸਿੰਘ ਪਿੰਡ ਦੇ ਮੋਹਤਬਰ ਚੇਅਰਮੈਨ ਰੁਪਿੰਦਰ ਸਿੰਘ ਰੂਬੀ ਨੇ ਕਿਹਾ ਕਿਸਾਨ ਤੋਂ ਪਿਸਤੌਲ ਦੀ ਨੋਕ 'ਤੇ ਦਿਨ ਦਿਹਾੜੇ ਲੁੱਟ ਕੀਤੀ ਗਈ ਹੈ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਲਾਕੇ ਵਿਚ ਕਾਨੂੰਨ ਅਵਸਥਾ ਬਿਲਕੁਲ ਫੇਲ੍ਹ ਹੈ।
ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਕਿਸਾਨ ਨੂੰ ਇਨਸਾਫ ਦਵਾਇਆ ਜਾਏ। ਅਜਨਾਲਾ ਦੇ ਮੁਖੀ ਸੁਖਜਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗੁੱਜਾਪੀਰ ਵਿਖੇ ਕਿਸਾਨ ਗੋਬਿੰਦ ਸਿੰਘ ਨਾਲ ਪਿਸਤੌਲ ਦੀ ਨੋਕ 'ਤੇ ਲੁੱਟਖੋਹ ਹੋਈ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚ ਘਟਨਾ ਦੀ ਹਰ ਪੱਖੋਂ ਜਾਂਚ ਕਰ ਰਹੇ ਹਨ ਅਤੇ ਬਹੁਤ ਜਲਦ ਹੀ ਲੁਟੇਰੇ ਉਹਨਾਂ ਦੀ ਹਿਰਾਸਤ 'ਚ ਹੋਣਗੇ।
ਇਹ ਵੀ ਪੜ੍ਹੋ: ਪੁਲਿਸ ਵਰਦੀ ਵਿੱਚ ਆਏ ਲੁਟੇਰਿਆਂ ਨੇ ਬੈਂਕ 'ਚ ਕੀਤੀ ਚੋਰੀ