ਗੁਰਦਾਸਪੁਰ: ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਸ਼ੇ 'ਤੇ ਨੱਥ ਪਾਉਣ ਲਈ ਹਰ ਤਰੀਕਾ ਅਪਣਾਇਆ ਜਾ ਰਿਹਾ ਹੈ। ਪਿੰਡ-ਪਿੰਡ ਨਸ਼ੇ ਦੀ ਰੋਕਥਮ ਲਈ ਛਾਪੇ ਮਾਰੇ ਜਾ ਰਹੇ ਹਨ, ਸਰਚ ਅਭਿਆਨ ਚਲਾਏ ਜਾਂਦੇ ਹਨ। ਨਸ਼ੇ ਦੇ ਵਪਾਰੀਆਂ ਦੀਆਂ ਲਗਾਤਾਰ ਗ੍ਰਿਫ਼ਤਾਰੀਆਂ ਵੀ ਹੋ ਰਹੀਆਂ ਹਨ। ਇਸ ਦੇ ਬਾਵਜੂਦ ਵੀ ਨਸ਼ੇ 'ਤੇ ਨੱਥ ਨਹੀਂ ਪਾਈ ਜਾ ਰਹੀ। ਹੁਣ ਤਾਂ ਹਾਲਤ ਇਹ ਬਣਦੇ ਜਾ ਰਹੇ ਹਨ ਕਿ ਨਸ਼ਾ ਛੁਡਾਊ ਕੇਂਦਰ ਚੋਂ ਹੀ ਨਸ਼ਾ ਛੁਡਾਊਣ ਵਾਲੀਆਂ ਗੋਲੀਆਂ ਚੋਰੀ ਹੋ ਰਹੀਆਂ ਹਨ। ਅਜਿਹਾ ਹੀ ਮਾਮਲਾ ਪਿੰਡ ਹਰਚੋਵਾਲ ਤੋਂ ਸਾਹਮਣੇ ਆਇਆ ਜਿੱਥੋਂ ਦੇ ਕਮਿਊਨਿਟੀ ਹੈਲਥ ਸੈਂਟਰ ਭਾਮ ਦੇ ਨਸ਼ਾ ਛੁਡਾਊ ਕੇਂਦਰ ਦੇ ਦਰਵਾਜ਼ੇ ਤੋੜ ਕੇ ਚੋਰਾਂ ਵੱਲੋ ਅੰਦਰ ਪਈਆ ਨਸ਼ਾ ਛਡਾਉਣ ਵਾਲੀਆਂ 7000 ਹਜਾਰ ਗੋਲੀਆਂ ਨੂੰ ਹੀ ਚੋਰੀ ਕਰ ਲਿਆ ਗਿਆ ਹੈ।
ਐੱਸ.ਐੱਮ.ਓ. ਦਾ ਬਿਆਨ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਤੇਜਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ ਸਾਡੇ ਹਸਪਤਾਲ ਅੰਦਰ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰ ਸਥਾਪਤ ਕੀਤਾ ਗਿਆ ਹੈ । ਜਿਸ ਵਿਚ ਜਿਹੜੇ ਨੌਜਵਾਨ ਹੈਰੋਇਨ ਵਰਗੇ ਨਸ਼ਿਆਂ ਤੋਂ ਮੁਕਤੀ ਪਾਉਣ ਲਈ ਰੋਜ਼ਾਨਾ ਨਸ਼ਾ ਛੱਡਣ ਲਈ ਗੋਲੀ ਵਰਤੋਂ ਕਰਦੇ ਹਨ। ਸੈਂਕੜੇ ਨੋਜਵਾਨ ਇਸ ਗੋਲੀ ਦੀ ਵਰਤੋਂ ਕਰਦੇ ਹਨ।ਇਹਨਾਂ ਨੌਜਵਾਨਾਂ ਨੂੰ ਆਈ. ਡੀ ਦੇ ਅਧਾਰ 'ਤੇ ਇੱਕ ਜਾਂ ਦੋ ਦਿਨ ਦੀ ਦਵਾਈ ਦੇ ਤੌਰ ਤੇ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਇਸ ਵਾਸਤੇ ਸੈਂਟਰ ਅੰਦਰ ਸਟਾਕ ਜਮਾ ਰਹਿੰਦਾ ਹੈ। ਬੀਤੀ ਰਾਤ ਕਿਸੇ ਚੋਰ ਗਿਰੋਹ ਵੱਲੋਂ ਨਸ਼ਾ ਛੁਡਾਊ ਕੇਂਦਰ ਦੀ ਕੰਧ ਲੱਗੀ ਖਿੜਕੀ ਤੌੜ ਕੇ ਅੰਦਰ ਲੋਹੇ ਦੀ ਅਲਮਾਰੀ ਦਾ ਤਾਲਾ ਵੀ ਤੋੜਿਆ ਅਤੇ ਅਲਮਾਰੀ ਦੇ ਅੰਦਰ ਪਈਆਂ 7 ਹਜ਼ਾਰ ਦੇ ਕਰੀਬ ਗੋਲੀਆਂ ਚੋਰੀ ਕਰ ਲਈਆਂ ਹਨ। ਜਿਸ ਬਾਰੇ ਹੁਣ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਅਧਿਕਾਰੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਆਕਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਕੁੱਝ ਚੋਰਾਂ ਵੱਲੋਂ ਨਸ਼ਾ ਛੁਡਾਊ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਇਥੋਂ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਚੋਰੀ ਕੀਤੀਆਂ ਗਈਆਂ ਹਨ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਜਲਦ ਹੀ ਗ੍ਰਿਫ਼ਤਾਰੀ ਵੀ ਕਰ ਲਈ ਜਾਵੇਗੀ। ਜਦੋਂ ਉਹਨਾਂ ਪੁੱਛਿਆ ਗਿਆ ਕਿ ਪੁਲਿਸ ਚੌਕੀ ਘਟਨਾ ਵਾਲੀ ਜਗ੍ਹਾ ਤੋਂ ਪੰਜਾਹ ਮੀਟਰ ਦੀ ਦੂਰੀ ਤੇ ਹੈ ਤਾਂ ਉਹਨਾਂ ਵੱਲੋਂ ਗੋਲ ਮੋਲ ਜਵਾਬ ਦਿਤਾ ਗਿਆ।
ਇਹ ਵੀ ਪੜ੍ਹੋ: Gwalior Crime News: ਪਤੀ ਨੇ ਪਤਨੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ , ਖੁਦ ਥਾਣੇ ਪਹੁੰਚ ਕੇ ਕਿਹਾ ਬੇਵਫਾਈ 'ਚ ਕੀਤਾ ਕਤਲ