ਤਰਨਤਾਰਨ: ਜ਼ਿਲ੍ਹੇ ਵਿਖੇ ਕਬੱਡੀ ਖਿਡਾਰੀਆਂ ਵੱਲੋਂ ਅੰਬੀਆਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਡੀਸੀ ਦਫ਼ਤਰ ਤਰਨ ਤਾਰਨ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਪੁਲਿਸ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਡੀਸੀ ਗਰੇਵਾਲ ਤੇ ਅੇਸਪੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਰੇਆਮ ਇੱਕ ਕਤਲ ਹੋ ਜਾਂਦਾ ਹੈ ਜਿਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉਨ੍ਹਾਂ ਵੱਲੋਂ ਇਹ ਧਰਨਾ ਦਿੱਤਾ ਗਿਆ ਨਾਲ ਹੀ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ।
ਦੱਸ ਦਈਏ ਕਿ ਡੀਸੀ ਗਰੇਵਾਲ ਤੇ ਅੇਸਪੀ ਵੱਲੋ ਧਰਨਾਕਾਰੀਆ ਕੋਲੋ ਮੰਗ ਪੱਤਰ ਲੇ ਲਿਆ ਗਿਆ ਹੈ। ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਜਿਸ ਇਲਾਕੇ ’ਚ ਘਟਨਾ ਵਾਪਰੀ ਹੈ, ਉੱਥੋ ਪੁਲਿਸ ਨੁੰ ਅੱਜ ਹੀ ਭੇਜਿਆ ਜਾਵੇਗਾ ਤਾਂ ਜੋ ਜਲਦ ਤੋ ਜਲਦ ਅੰਬੀਆ ਦੇ ਕਾਤਲਾਂ ਨੁੰ ਗ੍ਰਿਫਤਾਰ ਕੀਤਾ ਜਾ ਸਕੇ ਅਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾ ਸਕੇ। ਹਾਲਾਂਕਿ ਇਲਾਕੇ ਦੀ ਪੁਲਿਸ ਵੱਲੋਂ ਆਪਣੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਪੰਜਾਬ ਭਰ ਚ ਪਹਿਲਾ ਧਰਨਾ ਹੈ ਜੋ ਕਿ ਕੱਬਡੀ ਖਿਡਾਰੀ ਅੰਬੀਆ ਤੇ ਪਰਿਵਾਰ ਨੁੰ ਇਨਸਾਫ ਦਵਾਉਣ ਲਈ ਪ੍ਰਦਰਸ਼ਨ ਕੀਤਾ ਗਿਆ।
ਦੱਸ ਦਈਏ ਕਿ ਜਲੰਧਰ ਵਿਖੇ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਜਲੰਧਰ ਦੇ ਮੱਲੀਆਂ ਪਿੰਡ ਵਿੱਚ ਚੱਲਦੇ ਟੂਰਨਾਮੈਂਟ ਦੀ ਸੀ। 2 ਦਰਜਨ ਤੋਂ ਵੱਧ ਗੋਲੀਆਂ ਵਜਣ ਦੀ ਗੱਲ ਸਾਹਮਣੇ ਆਈ ਸੀ ਅਤੇ ਹਮਲਾਵਰ ਗੋਲੀਆਂ ਮਾਰ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਭੁੰਨਿਆ ਕਬੱਡੀ ਖਿਡਾਰੀ