ETV Bharat / city

ਸਰਕਾਰੀ ਸਕੂਲ ਦੇ ਪ੍ਰਿੰਸੀਪਲ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ - ਸਰਕਾਰੀ ਫੰਡਾਂ 'ਚ ਹੇਰਾ-ਫੇਰੀ

ਤਰਨ ਤਾਰਨ ਦੇ ਪਿੰਡ ਬਾਹਮਣੀ ਵਾਲਾ ਵਿਖੇ ਸਥਿਤ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗਾ ਹੈ। ਪਿੰਡ ਦੇ ਪੰਚਾਇਤੀ ਮੈਂਬਰਾਂ ਨੇ ਸਕੂਲ ਦੇ ਪ੍ਰਿੰਸੀਪਲ ਉੱਤੇ ਸਕੂਲ ਦੇ ਸਰਕਾਰੀ ਫੰਡਾਂ 'ਚ ਹੇਰਾ-ਫੇਰੀ ਕਰਨ ਅਤੇ ਸਕੂਲ ਦਾ ਸਮਾਨ ਵੇਚਣ ਦੇ ਦੋਸ਼ ਲਗਾਏ ਹਨ।

ਫੋਟੋ
author img

By

Published : Oct 19, 2019, 3:25 PM IST

ਤਰਨ ਤਾਰਨ : ਜ਼ਿਲ੍ਹੇ ਦੇ ਪਿੰਡ ਬਾਹਮਣੀ ਵਾਲਾ ਵਿਖੇ ਸਥਿਤ ਸ਼ਹੀਦ ਨਿਰਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਪਿੰਡ ਬਾਹਮਣੀ ਵਾਲਾ ਦੀ ਪੰਚਾਇਤ ਸਣੇ ਹੋਰਨਾਂ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਨੇ ਸਕੂਲ ਦੇ ਪ੍ਰਿੰਸੀਪਲ ਉੱਤੇ ਸਕੂਲ ਦੀ ਸਰਕਾਰੀ ਚੀਜਾਂ ਅਤੇ ਸਰਕਾਰੀ ਫੰਡਾਂ ਵਿੱਚ ਹੇਰਫੇਰ ਕੀਤੇ ਜਾਣ ਦੇ ਦੋਸ਼ ਲਗਾਏ ਹਨ।

ਇਸ ਬਾਰੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਉਬੋਕੇ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਜਿਆਦਾਤਰ ਸਕੂਲ ਤੋਂ ਗੈਰ-ਹਾਜ਼ਿਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਕਰੀਬ ਡੇਢ ਸਾਲ ਤੋਂ ਸਕੂਲ ਦੇ ਪ੍ਰਿੰਸੀਪਲ ਅਹੁਦੇ 'ਤੇ ਤਾਇਨਾਤ ਜਸਵਿੰਦਰ ਸਿੰਘ ਸਕੂਲ ਦੇ ਨਵੀਨੀਕਰਣ ਲਈ ਆਏ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਪ੍ਰਿੰਸੀਪਲ ਨੇ ਸਕੂਲ ਅੰਦਰ ਲਗੇ ਲੋਹੇ ਦੇ ਪੰਘੂੜੇ, 17 ਟੇਬਲ ਅਤੇ ਕਸਰਤ ਕਰਨ ਵਾਲੀ ਮਸ਼ੀਨਾਂ ਨੂੰ ਰਿਪੇਅਰ ਕਰਾਉਣ ਦੇ ਬਹਾਨੇ ਵੇਚ ਦਿੱਤਾ। ਪ੍ਰਿੰਸੀਪਲ ਉੱਤੇ ਸਕੂਲ ਦੇ ਨਵੀਨੀਕਰਣ ਅਤੇ ਬਾਥਰੂਮ ਬਣਾਉਣ ਲਈ ਕਰੀਬ ਡੇਢ ਲੱਖ ਰੁਪਏ ਦੀ ਗਰਾਂਟ ਵਿੱਚ ਹੇਰ-ਫੇਰ ਕੀਤੇ ਜਾਣ ਦੇ ਦੋਸ਼ ਲਗੇ ਹਨ।

ਵੀਡੀਓ

ਇਹ ਵੀ ਪੜ੍ਹੋ : ਨਕਲੀ ਕਿੰਨਰਾਂ ਦੇ ਗਿਰੋਹ ਕੋਲੋਂ 164 ਗ੍ਰਾਮ ਹੈਰੋਇਨ ਕਾਬੂ, ਮਾਮਲਾ ਦਰਜ

ਇਸ ਸੰਬੰਧੀ ਜਦ ਈਟੀਵੀ ਭਾਰਤ ਦੀ ਟੀਮ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਦੋ ਵਾਰ ਸਕੂਲ ਜਾਣ 'ਤੇ ਵੀ ਉਹ ਨਹੀਂ ਮਿਲੇ।

ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਨਾਮ ਸਿੰਘ ਬਾਠ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕਈ ਵਾਰ ਸ਼ਿਕਾਇਤਾਂ ਮਿਲੀਆਂ ਸਨ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।

Intro:Body:ਸਰਕਾਰੀ ਸਕੂਲ ਦੇ ਪ੍ਰਿੰਸੀਪਲ 'ਤੇ ਲੱਗੇ ਫੰਡਾਂ 'ਚ ਹੇਰਾਫੇਰੀ ਅਤੇ ਸਕੂਲ ਦਾ ਸਾਮਾਨ ਵੇਚਣ ਦੇ ਦੋਸ਼
ਐਂਕਰ ਪਿੰਡ ਬਾਹਮਣੀ ਵਾਲਾ ਅਤੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਨੇ ਸ਼ਹੀਦ ਨਿਰਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਖ਼ਿਲਾਫ਼ ਕਥਿਤ ਤੌਰ 'ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਗੁਰਮੀਤ ਕੌਰ ਚੇਅਰਪਰਸਨ ਪਸਵਕ ਕਮੇਟੀ, ਦਲਜੀਤ ਸਿੰਘ ਸਰਪੰਚ ਬਾਹਮਣੀ ਵਾਲਾ, ਸੁਖਵਿੰਦਰ ਸਿੰਘ ਸਰਪੰਚ ਉਬੋਕੇ, ਕੈਪਟਨ ਹੀਰਾ ਸਿੰਘ, ਸੰਦੀਪ ਕੌਰ ਸਰਪੰਚ ਅਹਿਮਦਪੁਰ ਨੇ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕਰੀਬ ਡੇਢ ਸਾਲ ਤੋਂ ਸਕੂਲ ਵਿਖੇ ਪ੍ਰਿੰਸੀਪਲ ਦੇ ਅਹੁਦੇ 'ਤੇ ਤਾਇਨਾਤ ਜਸਵਿੰਦਰ ਸਿੰਘ ਉਸ ਵੇਲ਼ੇ ਤੋਂ ਹੀ ਸਕੂਲ ਦੇ ਸੁੰਦਰੀਕਰਨ ਲਈ ਆਏ ਫੰਡਾਂ ਦਾ ਦੁਰਉਪਯੋਗ ਕਰ ਰਿਹਾ ਹੈ।
ਸਕੂਲ ਵਿੱਚ ਲੋਹੇ ਦੇ ਪੰਘੂੜੇ, 17 ਟੇਬਲ ਅਤੇ ਕਸਰਤ ਕਰਨ ਵਾਲੇ ਯੰਤਰ ਆਦਿ ਵੀ ਰਿਪੇਅਰ ਦੇ ਬਹਾਨੇ ਵੇਚ ਦਿੱਤੇ। ਇਸ ਤੋਂ ਇਲਾਵਾ ਸਕੂਲ ਵਿੱਚ ਬਾਥਰੂਮ ਬਣਾਉਣ ਲਈ ਕਰੀਬ ਡੇਢ ਲੱਖ ਰੁਪਏ ਦੀ ਗਰਾਂਟ ਆਈ ਅਤੇ ਉਹ ਬਾਥਰੂਮ ਪੁਰਾਣੀਆਂ ਕੰਧਾਂ 'ਤੇ ਚੁੱਕ ਕੇ ਬਣਾ ਦਿੱਤੇ ਗਏ, ਜਿਸ ਦੀਆਂ ਕੰਧਾਂ ਬੈਠ ਗਈਆਂ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਬੱਚੇ ਨੇੜੇ ਗੁਰਦੁਆਰਾ ਸਾਹਿਬ ਵਿਖੇ ਪਾਣੀ ਪੀਣ ਲਈ ਜਾਂਦੇ ਹਨ। ਜਦੋਂ ਕਿ ਇਸ ਦੀ ਗਰਾਂਟ ਵੀ ਖੁਰਦ-ਬੁਰਦ ਕਰ ਦਿੱਤੀ ਗਈ ਹੈ। ਇੰਨਾ ਹੀ ਬੱਸ ਨਹੀਂ ਸਕੂਲ ਦੇ ਰੰਗ ਰੋਗਨ ਲਈ ਤਿੰਨ ਲੱਖ ਰੁਪਏ ਆਏ ਪਰ ਉਕਤ ਪ੍ਰਿੰਸੀਪਲ ਵਲੋਂ ਸਿਰਫ ਸਕੂਲ ਦੀ ਚਾਰਦੀਵਾਰੀ ਹੀ ਰੰਗ ਕਰਵਾਈ ਗਈ। ਸਮੂਹ ਪੰਚਾਂ-ਸਰਪੰਚਾਂ ਨੇ ਦੱਸਿਆ ਕਿ ਇਸ ਸਕੂਲ ਅਧੀਨ ਆਉਣ ਵਾਲੇ ਪਿੰਡ ਅਹਿਮਦਪੁਰ, ਡਿਆਲ ਰਾਜਪੂਤਾਂ ਦੇ ਸਕੂਲ ਸਟਾਫ ਵਲੋਂ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਇਸ ਦਾ ਕੋਈ ਵੀ ਅਸਰ ਨਹੀ ਹੋਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨੂੰ ਲਿਖਿਆ ਗਿਆ ਸੀ ਤਾਂ ਕਿ ਪ੍ਰਾਪਤ ਗਰਾਂਟਾਂ ਦਾ ਹਿਸਾਬ ਮਿਲ ਸਕੇ। ਇਸ ਮੌਕੇ ਪਸਵਕ ਚੈਅਰਪਰਸਨ ਗੁਰਮੀਤ ਕੌਰ ਅਤੇ ਸਮੂਹ ਮੈਂਬਰਾਂ ਤੋਂ ਇਲਾਵਾ ਸਰਪੰਚਾਂ, ਪੰਚਾਂ ਨੇ ਸਿੱਖਿਆ ਸਕੱਤਰ ਪੰਜਾਬ, ਜ਼ਿਲ੍ਹਾ ਸਿੱਖਿਆ ਅਫਸਰ ਤਰਨਤਾਰਨ ਅਤੇ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਪਾਸੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲੇ ਵਿੱਚ ਇਸ ਤਰ੍ਹਾਂ ਦੀ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਜਦੋਂਕਿ ਫੰਡਾਂ ਵਿੱਚ ਹੋਈ ਘਪਲੇਬਾਜ਼ੀ ਦੀ ਜਾਂਚ ਕਰਵਾਈ ਜਾਵੇ।
ਇਸ ਸੰਬੰਧੀ ਜਦ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਦੋ ਵਾਰ ਸਕੂਲ ਜਾਣ 'ਤੇ ਉਹ ਨਹੀਂ ਮਿਲੇ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕਈ ਵਾਰ ਸ਼ਿਕਾਇਤਾਂ ਮਿਲੀਆਂ ਸਨ, ਜਿਸਦੀ ਜਾਂਚ ਕਰਨ ਉਪਰੰਤ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।
ਬਾਈਟ- ਸਰਪੰਚ ਸੁਖਵਿੰਦਰ ਸਿੰਘ ਉਬੋਕੇ, ਚੇਅਰਪਰਸਨ ਗੁਰਮੀਤ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਨਾਮ ਸਿੰਘ ਬਾਠ
ਰਿਪੋਟਰ- ਨਰਿੰਦਰ ਸਿੰਘConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.