ETV Bharat / city

ਸਵਾਲਾਂ ਵਿੱਚ ਤਰਨਤਾਰਨ ਦੀ ਕੇਂਦਰੀ ਜੇਲ੍ਹ, ਕੈਦੀਆਂ ਕੋਲੋਂ 4 ਮੋਬਾਇਲ ਫੋਨ ਹੋਏ ਬਰਾਮਦ

ਤਰਨਤਾਰਨ ਦੀ ਕੇਂਦਰੀ ਜੇਲ੍ਹ ਵਿੱਚੋਂ 4 ਹੋਰ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ 6 ਲੋਕਾਂ ਖਿਲਾਫ ਕੇਸ ਦਰਜ ਕਰਵਾਇਆ ਹੈ।

4 mobile phones were recovered from the prisoners
ਕੈਦੀਆਂ ਕੋਲੋਂ 4 ਮੋਬਾਇਲ ਫੋਨ ਹੋਏ ਬਰਾਮਦ
author img

By

Published : Oct 7, 2022, 9:52 AM IST

Updated : Oct 7, 2022, 10:53 AM IST

ਤਰਨਤਾਰਨ: ਜੇਲ੍ਹਾਂ ਵਿੱਚੋਂ ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਤਰਨਤਾਰਨ ਦੀ ਕੇਂਦਰੀ ਜੇਲ੍ਹ ਵਿੱਚੋਂ 4 ਮੋਬਾਇਲ ਫੋਨ ਬਰਾਮਦ ਹੋਏ ਹਨ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਜੇਲ੍ਹ ਪ੍ਰਸ਼ਾਸਨ ਨੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦਿੱਤੀ ਸ਼ਿਕਾਇਤ ਮੁਤਾਬਿਕ ਨਿਤਨ ਜੋ ਕਿ ਕਤਲ ਦੇ ਮਾਮਲੇ ਵਿਚ ਇੱਥੇ ਬੰਦ ਹੈ ਅਤੇ ਜੁਝਾਰ ਸਿੰਘ ਜੋ ਕਿ ਇਰਾਦਾ ਕਤਲ ਦੇ ਮਾਮਲੇ ਵਿਚ ਬੰਦ ਹੈ ਕੋਲੋਂ ਸੈਮਸੰਗ ਕੰਪਨੀ ਦਾ ਸਮਾਰਟ ਫੋਨ ਬਰਾਮਦ ਹੋਇਆ ਹੈ। ਇਸੇ ਤਰਾਂ ਹੀ ਐੱਨਡੀਪੀਐੱਸ ਦੇ ਮਾਮਲੇ ਵਿਚ ਬੰਦ ਗੁਰਚੇਤ ਸਿੰਘ ਚੇਤੀ ਅਤੇ ਕਤਲ ਦੇ ਮਾਮਲੇ ਵਿਚ ਬੰਦ ਵਰਿੰਦਰ ਸਿੰਘ ਰੂੜ੍ਹੀਵਾਲਾ ਕੋਲੋਂ ਰੈੱਡਮੀ ਕੰਪਨੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।

ਇਨ੍ਹਾਂ ਤੋਂ ਇਲਾਵਾ ਅਕਾਸ਼ਦੀਪ ਸਿੰਘ ਜੋਕਿ ਜਬਰ ਜਨਾਹ ਦੇ ਮਾਮਲੇ ਵਿਚ ਬੰਦ ਹੈ ਕੋਲੋਂ ਨੋਕੀਆ ਕੰਪਨੀ ਦਾ ਕੀਪੈਡ ਮੋਬਾਈਲ ਫੋਨ ਅਤੇ ਰਵਿੰਦਰ ਸਿੰਘ ਜੋਕਿ ਜੇਰੇ ਧਾਰਾ 304 ਆਈਪੀਸੀ ਦੇ ਤਹਿਤ ਬੰਦ ਹੈ ਕੋਲੋਂ ਸੈਮਸੰਗ ਕੰਪਨੀ ਦਾ ਦੋ ਸਿਮਾਂ ਵਾਲਾ ਕੀਪੈਡ ਮੋਬਾਈਲ ਬਰਾਮਦ ਕੀਤਾ ਗਿਆ।

ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਬਰਾਮਦਗੀ ਜੇਲ੍ਹ ਦੀ ਬੈਰਕ ਨੰਬਰ 9/10 'ਚ ਕੀਤੀ ਗਈ ਤਲਾਸ਼ੀ ਦੌਰਾਨ ਹੋਈ ਹੈ। ਜੇਲ੍ਹ 'ਚ ਮੋਬਾਈਲ ਫੋਨ ਆਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅਪਰਾਧੀ ਇਸ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਹਨ। ਜ਼ਿਆਦਾਤਰ ਮੋਬਾਈਲ ਫੋਨ ਬਾਹਰੋਂ ਸੁੱਟ ਕੇ ਅੰਦਰ ਭੇਜੇ ਜਾਂਦੇ ਹਨ। ਹਾਲਾਂਕਿ ਜੇਲ੍ਹ 'ਚ ਸਟਾਫ਼ ਬੰਦੀਆਂ ਦੇ ਮੁਕਾਬਲੇ ਘੱਟ ਹੈ ਪਰ ਪੂਰੀ ਮੁਸਤੈਦੀ ਨਾਲ ਜੇਲ੍ਹ 'ਚ ਪਾਬੰਦੀਸ਼ੁਦਾ ਵਸਤਾਂ ਨੂੰ ਬਰਾਮਦ ਕੀਤਾ ਜਾਂਦਾ ਹੈ।

ਦੂਜੇ ਪਾਸੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਜਾਂਚ ਅਧਿਕਾਰੀ ਏਐੱਸਆਈ ਪ੍ਰੇਮ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜਾਰੀ ਹੋਏ ਪੱਤਰ ਦੇ ਆਧਾਰ 'ਤੇ ਮੋਬਾਈਲ ਫ਼ੋਨ ਕਬਜ਼ੇ 'ਚ ਲੈ ਕੇ ਨਿਤਿਨ, ਜੁਝਾਰ ਸਿੰਘ, ਗੁਰਚੇਤ ਸਿੰਘ ਚੇਤੀ, ਵਰਿੰਦਰ ਸਿੰਘ, ਅਕਾਸ਼ਦੀਪ ਸਿੰਘ ਅਤੇ ਰਵਿੰਦਰ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਹੈ।ਜਦਕਿ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

ਇਹ ਵੀ ਪੜੋ: ਸਵਾਲਾਂ ਵਿੱਚ ਤਰਨਤਾਰਨ ਦੀ ਕੇਂਦਰੀ ਜੇਲ੍ਹ, ਕੈਦੀਆਂ ਕੋਲੋਂ 4 ਮੋਬਾਇਲ ਫੋਨ ਹੋਏ ਬਰਾਮਦ

Last Updated : Oct 7, 2022, 10:53 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.