ਸੰਗਰੂਰ: ਬੀਤੀ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਹੋਇਆ ਹਨ। ਜਿਨ੍ਹਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਗਏ ਹਨ। ਜਿਸ ਕਾਰਨ ਸੰਗਰੂੂਰ ਦੇ ਲੋਕਾਂ ਨੂੰ ਫਿਰ ਤੋਂ ਵੋਟਾਂ ਪਾਉਣ ਦਾ ਮੌਕਾ ਮਿਲਿਆ ਹੈ।
ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਇਕ ਵਿਅਕਤੀ ਲੋਕ ਸਭਾ ਅਤੇ ਵਿਧਾਨ ਸਭਾ ਚੋ ਸਿਰਫ ਇਕ ਅਹੁਦੇ ਤੇ ਹੀ ਕੰਮ ਕਰ ਸਕਦਾ ਹੈ। ਇਕ ਵਿਅਕਤੀ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਇਕੱਠੀਆਂ ਤੇ ਕੰਮ ਨਹੀ ਕਰ ਸਕਦਾ। ਦੋਵਾਂ ਵਿੱਚੋ ਜੇਤੂ ਵਿਆਕਤੀ ਇਕ ਸੀਟ ਚੁਣ ਸਕਦਾ ਹੈ। ਉਮੀਦਵਾਰ ਨੂੰ ਇਕ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ।
ਪੰਜਾਬ ਵਿਚ ਆਏ ਚੋਣ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ (Aam Aadmi Party) ਅਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ (Bhagwant Mann) ਧੂਰੀ ਹਲਕੇ ਤੋਂ ਚੋਣ ਜਿੱਤੇ ਹਨ। ਪਰ ਇਸਦੇ ਨਾਲ ਹੀ ਉਹ ਸੰਗਰੂਰ ਤੋਂ ਲੋਕ ਸਭਾ ਮੈਂਬਰ ਹਨ। ਇਸ ਦੇ ਚਲਦੇ ਹੀ ਉਹ ਜਲਦ ਹੀ ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦੇਣਗੇ। ਜਿਸ ਕਾਰਨ ਸੰਗਰੂਰ ਵਿੱਚ ਫਿਰ ਤੋਂ ਚੋਣਾਂ ਹੋਣਗੀਆ।
ਜੇਕਰ ਭਗਵੰਤ ਮਾਨ (Bhagwant Mann) ਮੁੱਖ ਮੰਤਰੀ ਦੇ ਤੌਰ 'ਤੇ ਸੋਹ ਚੁਕਦੇ ਹਨ ਤਾਂ ਸੰਗਰੂਰ ਨੂੰ ਆਪਣਾ ਐਮਪੀ ਗੁਆਣਾ ਪਵੇਗਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਵਾਰ ਫਿਰ ਵੋਟਾਂ ਪਾਉਣ ਦਾ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ :- ਜਿੱਤ ਦਾਅਵੇ, ਪਰ ਜ਼ਮਾਨਤ ਵੀ ਨਹੀਂ ਬਚਾ ਸਕੇ ਮੁੱਖ ਪਾਰਟੀਆਂ ਦੇ ਕਈ ਉਮੀਦਵਾਰ