ਸੰਗਰੂਰ: ਸ਼ਹਿਰ ਮੂਣਕ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਹੋਈ। ਇਸ ਦਾ ਉਦਘਾਟਨ ਤਹਿਸੀਲਦਾਰ ਪ੍ਰਵੀਨ ਕੁਮਾਰ ਸਿੰਗਲਾ ਨੇ ਕੀਤਾ। ਪਹਿਲੇ ਦਿਨ ਰੱਸਾਕਸ਼ੀ, ਵਾਲੀਬਾਲ, ਦੌੜਾਂ, ਪੰਜਾਬ ਸਟਾਈਲ ਕਬੱਡੀ ਅਤੇ ਹੋਰ ਵੀ ਕਈ ਰੌਚਿਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ (Kheda Watan Punjab Diyan) ਵਿੱਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਤਹਿਸੀਲਦਾਰ ਪ੍ਰਵੀਨ ਕੁਮਾਰ ਨੇ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਕਿਹਾ, ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ।
ਇਨ੍ਹਾਂ ਖੇਡਾਂ ਨਾਲ ਜਿੱਥੇ ਪੂਰੇ ਪੰਜਾਬ ਵਿਚੋਂ ਉੱਭਰਦੇ ਅਤੇ ਵਧੀਆ ਖਿਡਾਰੀ ਚੁਣੇ ਜਾਣਗੇ। ਉੱਥੇ ਹੀ ਇਨ੍ਹਾਂ ਖੇਡਾਂ ਵਿੱਚ ਨੌਜਵਾਨਾਂ ਦੀ ਰੁਚੀ ਵਧੇਗੀ ਜਿਸ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ।ਉਨ੍ਹਾਂ ਇਸ ਸਮੇਂ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਅਤਿ ਜ਼ਰੂਰੀ ਹਨ। ਇਸ ਲਈ ਖੇਡਾਂ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾਵੇ, ਤਾਂ ਜੋ ਇਕ ਦਿਨ ਨਾਮਵਰ ਖਿਡਾਰੀ ਬਣਕੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੋ।
ਇਸ ਸਮੇ ਹਾਜ਼ਰ ਵਿਦਿਆਰਥੀ ਜਸਮੀਤ ਕੌਰ,ਹਰਮਨਪ੍ਰੀਤ ਕੌਰ, ਕਰਨਵੀਰ ਕੌਰ, ਰਜਿੰਦਰ ਸਿੰਘ ਅਤੇ ਹੋਰ ਵੀ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ। ਪੰਜਾਬ ਸਰਕਾਰ ਦਾ ਅਤੇ ਮੁੱਖਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਈ ਸਾਲਾਂ ਬਾਅਦ ਖੇਡਾਂ ਦੀ ਸ਼ੁਰੂਆਤ ਸੂਬਾ ਪੱਧਰ ਤੇ ਹੋਣ ਨਾਲ ਸਾਨੂੰ (Kheda Watan Punjab Diyan sangrur) ਬਹੁਤ ਖੁਸ਼ੀ ਹੈ। ਇਸ ਨਾਲ ਅਸੀਂ ਆਪਣਾ ਕਰੀਅਰ ਬਣਾ ਸਕਦੇ ਹਾਂ। ਇਸ ਸਮੇਂ ਸ਼ਹਿਰ ਅਤੇ ਹਲਕੇ ਦੇ ਮੋਹਤਬਰ ਵਿਅਕਤੀ ਵੀ ਮੌਜੂਦ ਸਨ।
ਦੱਸ ਦਈਏ ਕਿ ਬੇਸ਼ੱਕ 'ਖੇਡਾਂ ਵਤਨ ਪੰਜਾਬ ਦੀਆ' ਤਹਿਤ ਖੇਡ ਮੇਲਾ 1 ਸਤੰਬਰ ਤੋਂ 7 ਸਤੰਬਰ ਤੱਕ ਇੱਕ ਹਫ਼ਤੇ ਲਈ ਬਲਾਕ ਪੱਧਰ 'ਤੇ ਖੇਡ ਮੇਲਿਆਂ ਜਾ ਆਯੋਜਨ ਕੀਤਾ ਜਾਵੇਗਾ। ਖੇਡਾਂ ਦਾ ਅਗਲਾ ਪੜਾਅ ਜ਼ਿਲ੍ਹਾ ਪੱਧਰ ਦਾ ਹੈ। ਇਹ ਸਮਾਗਮ 12 ਤੋਂ 22 ਸਤੰਬਰ ਤੱਕ 10 ਦਿਨ ਚੱਲੇਗਾ। ਖੇਡਾਂ ਦੇ ਆਖਰੀ ਪੜਾਅ ਵਿਚ ਰਾਜ ਪੱਧਰੀ ਖੇਡਾਂ ਹੋਣਗੀਆਂ, ਜੋ 10 ਅਕਤੂਬਰ ਤੋਂ 21 ਅਕਤੂਬਰ ਤੱਕ ਚੱਲਣਗੀਆਂ। ਖੇਡ ਮੇਲੇ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਹੁਣ ਤੱਕ 1.5 ਲੱਖ ਤੋਂ ਵੱਧ ਖਿਡਾਰੀ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ਼ 30 ਅਗਸਤ ਹੈ।
ਇਹ ਵੀ ਪੜ੍ਹੋ: ਤਰਨ ਤਾਰਨ ਵਿੱਚ BSF ਨੇ 2 ਪਾਕਿਸਤਾਨੀ ਕੀਤੇ ਗ੍ਰਿਫ਼ਤਾਰ