ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਾਸੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ (Dhuri Toll Plaza Closed) ਟੋਲ ਪਲਾਜ਼ਾ ਬੰਦ ਕਰਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਅੱਜ ਰਾਤ 12 ਵਜੇ ਤੋਂ ਬਾਅਦ ਧੂਰੀ ਅਤੇ ਲਹਿਰਾ ਪਿੰਡਾਂ ਦੇ ਦੋਨੋਂ ਟੋਲ ਪਲਾਜ਼ੇ ਪੱਕੇ ਤੌਰ ਉੱਤੇ ਬੰਦ ਹੋ ਜਾਣਗੇ। ਸੀਐਮ ਪੰਜਾਬ ਭਗਵੰਤ ਮਾਨ ਵੱਲੋਂ ਅੱਜ ਜ਼ਿਲ੍ਹਾ ਸੰਗਰੂਰ ਦੇ ਲੋਕਾਂ ਨੂੰ ਇੱਕ ਅਹਿਮ ਤੋਹਫਾ ਦਿੱਤਾ ਗਿਆ ਜਿਸ ਵਿਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦੇ ਦੋ ਟੋਲ ਪਲਾਜੇ ਟੌਲ ਪਲਾਜ਼ਾ ਲੱਡਾ ਅਤੇ ਟੋਲ ਪਲਾਜ਼ਾ ਅਹਿਮਦਗੜ੍ਹ ਨੂੰ ਬਿਲਕੁਲ ਫ੍ਰੀ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਨਿਗ੍ਹਾ ਵਿੱਚ ਹੋਰ ਵੀ ਅਜਿਹੇ ਟੋਲ ਪਲਾਜ਼ੇ ਹਨ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਉਹ ਵੀ ਫ੍ਰੀ ਕਰਵਾਏ ਜਾਣਗੇ। ਇਸ ਦੇ ਨਾਲ ਹੀ ਰਾਤ 12 ਵਜੇ ਤੋਂ ਬਿਲਕੁਲ ਫ੍ਰੀ ਬਿਨਾਂ ਆਪਣੇ ਵਹੀਕਲ ਲੰਘਾਉਣ ਦੇ ਆਦੇਸ਼ ਦਿੱਤੇ ਗਏ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਜਨਤਾ ਦਾ ਪੈਸਾ ਵੀ ਬਚੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ 5 ਸਤੰਬਰ 2015 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਇਨ੍ਹਾਂ ਟੋਲ ਪਲਾਜ਼ਿਆਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸ ਦੀ ਮਿਆਦ 7 ਸਾਲ ਸੀ। ਮਿਆਦ ਖ਼ਤਮ ਹੋਣ ਤੋਂ ਬਾਅਦ ਟੋਲ ਪਲਾਜ਼ਾ ਕੰਪਨੀਆਂ ਨੇ ਸਰਕਾਰ ਤੋਂ 20 ਮਹੀਨਿਆਂ ਦਾ ਸਮਾਂ ਅਤੇ 50 ਕਰੋੜ ਮੁਆਵਜ਼ਾਂ ਵੀ ਮੰਗਿਆ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਨਾ ਤਾਂ ਉਨ੍ਹਾਂ ਨੂੰ ਵਾਧੂ ਸਮਾਂ ਦਿੱਤਾ ਗਿਆ ਅਤੇ ਨਾ ਹੀ ਕੋਈ ਮੁਆਵਜ਼ਾਂ। ਇਸ ਲਈ ਅੱਜ ਰਾਤ ਇਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ।
-
ਟੌਲ ਪਲਾਜ਼ਾ, ਧੂਰੀ ਤੋਂ…Live https://t.co/BGKBrzHzvz
— Bhagwant Mann (@BhagwantMann) September 4, 2022 " class="align-text-top noRightClick twitterSection" data="
">ਟੌਲ ਪਲਾਜ਼ਾ, ਧੂਰੀ ਤੋਂ…Live https://t.co/BGKBrzHzvz
— Bhagwant Mann (@BhagwantMann) September 4, 2022ਟੌਲ ਪਲਾਜ਼ਾ, ਧੂਰੀ ਤੋਂ…Live https://t.co/BGKBrzHzvz
— Bhagwant Mann (@BhagwantMann) September 4, 2022
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਪਾਰਲੀਮੈਂਟ 'ਚ ਵੀ ਕਈ ਵਾਰ ਟੋਲ ਪਲਾਜ਼ਾ ਦਾ ਮੁੱਦਾ ਚੁੱਕਿਆ ਸੀ ਕਿਉਂਕਿ ਇਨ੍ਹਾਂ ਕਾਰਨ ਹਰ ਚੀਜ਼ ਦੀ ਕੀਮਤ 'ਚ ਵਾਧਾ ਹੁੰਦਾ ਹੈ। ਮਾਨ ਨੇ ਸਵਾਲ ਕਰਦਿਆਂ ਪੁੱਛਿਆ ਕਿ ਜੇਕਰ ਕਾਰ ਖ਼ਰੀਦਣ ਵੇਲੇ ਟੈਕਸ ਲਿਆ ਜਾਂਦਾ ਹੈ ਤਾਂ ਫਿਰ ਟੋਲ ਪਲਾਜ਼ੇ 'ਤੇ ਕਿਉਂ ਟੈਕਸ ਵਸੂਲਿਆਂ ਜਾਂਦਾ ਹੈ?
ਦੱਸ ਦਈਏ ਕਿ ਇਹ ਟੋਲ ਪਲਾਜ਼ਾ ਆਪਣੀਆਂ ਖ਼ਾਮੀਆਂ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦਾ ਸੀ। ਰਾਹ ਚੱਲਦੇ ਰਾਹਗੀਰਾਂ ਦਾ ਉਸ ਸਮੇਂ ਕਹਿਣਾ ਸੀ ਕਿ ਕਈ ਥਾਵਾਂ 'ਤੇ ਟੋਲ ਪਲਾਜ਼ਾ ਰੋਡ ਦੀ ਹਾਲਤ ਬਹੁਤ ਮਾੜੀ ਹੈ। ਰਾਤ ਸਮੇਂ ਅਵਾਰਾ ਪਸ਼ੂ ਵੀ ਸੜਕਾਂ 'ਤੇ ਘੁੰਮਦੇ ਨਜ਼ਰ ਆਉਂਦੇ ਹਨ, ਜਿਸ ਕਾਰਨ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਇਸ ਤੋਂ ਇਲਾਵਾ ਲੋਕ ਟੋਲ ਪਲਾਜ਼ਾ ਉੱਤੇ ਰਿਫਲੈਕਟਰਾਂ ਦੀ ਕਮੀ ਬਾਰੇ ਵੀ ਅਕਸਰ ਸ਼ਿਕਾਇਤ ਕਰਦੇ ਸਨ।
ਇਹ ਵੀ ਪੜ੍ਹੋ: ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ PGI ਵਿੱਚ ਦਾਖਲ