ਮਲੇਰਕੋਟਲਾ: ਬੀ.ਐਸ.ਐਨ.ਐਲ. ਐਂਡ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਲਗਾਤਾਰ 7ਵੇਂ ਦਿਨ ਆਪਣੀ ਮਗਾਂ ਨੂੰ ਲੈ ਕੇ ਭੁੱਖ ਹੜਤਾਲ ਜਾਰੀ ਹੈ। 3 ਮੁਲਾਜ਼ਮਾਂ ਵੱਲੋਂ ਲਗਾਤਾਰ ਮੋਬਾਇਲ ਟਾਵਰ 'ਤੇ ਚੜ੍ਹ ਕੇ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਟਾਵਰ 120 ਫੁੱਟ ਉੱਚਾ ਹੈ। ਜ਼ਿਕਰਯੋਗ ਹੈ ਕਿ ਮੁਸਾਜ਼ਮਾਂ ਵੱਲੋਂ ਬੀਤੇ 15 ਅਗਸਤ ਤੋਂ ਪ੍ਰਦਸ਼ਨ ਕੀਤਾ ਜਾ ਰਿਹਾ ਹੈ।
ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 9 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਮਿਲਣ ਤੇ ਭਰੋਸਾਯੋਗ ਕਾਰਵਾਈ ਨਾ ਕਰਨ ਤੋਂ ਤੰਗ ਆ ਕੇ ਰੋਸ ਵਜੋਂ ਟਾਵਰ ਤੇ ਚੜ੍ਹ ਕੇ ਪ੍ਰਦਸ਼ਨ ਕੀਤਾ ਜਾ ਰਿਹਾ ਹੈ।
ਬੀ.ਐਸ.ਐਨ.ਐਲ. ਦੇ ਅਧਿਕਾਰੀਆਂ ਜੀ.ਐਮ ਅਤੇ ਡੀ.ਜੀ.ਐਮ ਮਾਲੇਰਕੋਟਲਾ, ਡੀ.ਟੀ.ਈ ਨੇ ਅਧਿਕਾਰੀਆਂ ਦੀਆਂ ਮੰਗਾਂ ਜਿਸ ਮੰਨੇ ਜਾਣ ਸਬੰਧੀ ਲਿਖਤੀ ਫੈਸਲੇ ਹੋਇਆ ਸੀ ਕਿ ਵਰਕਰਾਂ ਦੀਆਂ ਤਨਖਾਹਾਂ 15 ਦਿਨਾਂ ਵਿੱਚ ਅਤੇ ਟੈਂਡਰ ਕਰਕੇ ਵਰਕਰਾਂ ਨੂੰ ਕੰਮ ਤੇ ਬਹਾਲ ਕੀਤਾ ਜਾਵੇਗਾ, ਪਰ ਵਰਕਰਾਂ ਨੂੰ ਅਜੇ ਤੱਕ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਅਤੇ ਫੈਸਲੇ ਦੇ ਉਲਟ ਵਰਕਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ।
ਭੁੱਖ ਹੜਤਾਲ 'ਤੇ ਬੈਠੇ ਮੁਲਜ਼ਮਾਂ ਨੇ ਮੰਗ ਕੀਤੀ ਹੈ ਕਿ 6 ਜੁਲਾਈ ਨੂੰ ਹੋਏ ਫੈਸਲੇ ਨੂੰ ਜਲੱਦ ਲਾਗੂ ਕੀਤਾ ਜਾਵੇ ਤੇ ਵਰਕਰਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਮੁੜ ਕੰਮ ਤੇ ਬਹਾਲ ਕੀਤਾ ਜਾਵੇ ਉਨ੍ਹਾਂ ਮੰਗ ਕੀਤੀ ਹੈ ਕਿ ਜਲਦ ਹੀ ਮੁਲਾਜ਼ਮਾਂ ਦੀ ਤਨਖਾਹਾਂ ਵੀ ਜਾਰੀ ਕੀਤੀਆਂ ਜਾਣ।