ETV Bharat / city

ਧਰਨੇ 'ਤੇ ਬੈਠੇ BSNL ਮੁਲਾਜ਼ਮਾਂ ਨੇ ਖ਼ਤਮ ਕੀਤਾ ਪ੍ਰਦਰਸ਼ਨ - BSNL employees finished protest

ਮਲੇਰਕੋਟਲਾ 'ਚ ਪਿਛਲੇ 15 ਦਿਨ ਤੋਂ ਧਰਨੇ 'ਤੇ ਬੈਠੇ BSNL ਮੁਲਾਜ਼ਮਾਂ ਨੇ ਆਪਣਾ ਮਰਨ ਵਰਤ ਖ਼ਤਮ ਕਰ ਲਿਆ ਹੈ। ਮੁਲਾਜ਼ਮਾਂ ਨੇ ਵੀਰਵਾਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਸ ਧਰਨੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ।

ਫ਼ੋਟੋ।
author img

By

Published : Aug 29, 2019, 5:08 PM IST

ਮਲੇਰਕੋਟਲਾ: ਬੀ.ਐੱਸ.ਐੱਨ.ਐੱਲ ਦੇ ਠੇਕੇ 'ਤੇ ਭਰਤੀ 3 ਕਰਮਚਾਰੀ ਟਾਵਰ 'ਤੇ ਚੜ੍ਹ ਕੇ ਆਪਣੀਆਂ 9 ਮਹੀਨੇ ਦੀਆਂ ਰੁਕੀਆਂ ਤਨਖਾਹਾਂ ਦੀ ਮੰਗ ਕਰ ਰਹੇ ਸਨ। ਪਿਛਲੇ ਕਈ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਮੁਲਾਜ਼ਮਾਂ ਨੇ ਵੀਰਵਾਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਸ ਧਰਨੇ ਨੂੰ ਖਤਮ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ 15 ਦਿਨ ਤੋਂ ਪ੍ਰਦਸ਼ਨ ਕਰ ਰਹੇ ਕਰਮਚਾਰੀ ਸਰਕਾਰ ਦੀ ਕਾਰਗੁਜਾਰੀ ਵਿੱਚ ਢਿੱਲ ਤੋਂ ਤੰਗ ਆ ਕੇ ਪ੍ਰਦਰਸ਼ਨ ਕਰ ਰਹੇ ਸਨ।

ਵੀਡੀਓ

ਇਸ ਦੌਰਾਨ ਤਿੰਨ ਕਰਮਚਾਰੀ ਟਾਵਰ 'ਤੇ ਚੜ੍ਹ ਕੇ 15 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਕਰਮਚਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ 9 ਮਹੀਨਿਆਂ ਤੋਂ ਰੋਕੀ ਹੋਈ ਤਨਖ਼ਾਹ ਦਿੱਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਖ਼ੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਰਮਚਾਰੀ ਬੀ.ਐੱਸ.ਐੱਨ.ਐੱਲ 'ਚ ਠੇਕੇ 'ਤੇ ਕੰਮ ਕਰ ਰਹੇ ਹਨ। ਲੰਬੇ ਸਮੇਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਕਰਮਚਾਰੀ ਮਜ਼ਬੂਰ ਹੋ ਕੇ ਪ੍ਰਦਰਸ਼ਨ ਕਰਨ ਉੱਤਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਭਾਗ ਉਨ੍ਹਾਂ ਦੀਆਂ ਤਨਖ਼ਾਹਾਂ ਨਹੀਂ ਦੇਵੇਗਾ ਤਾਂ ਇਸ ਤਰ੍ਹਾਂ ਹੀ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

ਇਸ ਮੌਕੇ ਇਨਾਂ ਧਰਨਾਕਾਰੀਆ ਨੂੰ ਮੋਬਾਇਲ ਟਾਵਰ ਤੋਂ ਉਤਾਰਨ ਲਈ ਮਨਜੀਤ ਸਿੰਘ ਬਰਾੜ ਐਸ.ਪੀ. ਮਾਲੇਰਕੋਟਲਾ ਅਤੇ ਟੈਲੀਫ਼ੋਨ ਵਿਭਾਗ ਦੇ ਡੀ.ਈ.ਟੀ. ਮੁਹੰਮਦ ਜਮੀਲ ਪਹੁੰਚੇ। ਇਸ ਮੌਕੇ ਮੁਹੰਮਦ ਜਮੀਲ ਨੇ ਕਿਹਾ ਕਿ ਇਨ੍ਹਾਂ ਕਰਮਾਚਰੀਆਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਪਹਿਲਾਂ ਹੀ ਕੰਮ ਚੱਲ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਕੱਢੇ ਗਏ ਮੁਲਾਜ਼ਮਾਂ ਨੂੰ ਹੀ ਦੁਬਾਰਾ ਟੈਂਡਰ ਹੋਣ 'ਤੇ ਰੱਖਿਆ ਜਾਵੇਗਾ।

Intro:ਬੀ.ਐਸ.ਐਨ.ਐਲ ਦੇ ਠੇਕੇ ਤੇ ਭਰਤੀ ਤਿੰਨ ਕਰਮਚਾਰੀ ਟਾਵਰ ਤੇ ਚੜ੍ਹ ਕੇ ਆਪਣੀਆਂ 9 ਮਹੀਨੇ ਦੀਆਂ ਰੁਕੀਆਂ ਤਨਖਾਹਾਂ ਦੀ ਮੰਗ ਕਰ ਰਹੇ ਸਨ ਅਤੇ ਮਰਨ ਵਰਤ ਵੀ ਜੋ ਕਈ ਦਿਨਾਂ ਤੋ ਚੱਲ ਰਿਹਾ ਸੀ ਅੱਜ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਖਤਮ ਕਰ ਦਿੱਤਾ ਹੈ।Body:ਮਾਲੇਰਕੋਟਲਾ ਟੈਲੀਫੋਨ ਐਕਸਚੇਂਜ ਦੇ ਠੇਕੇ ਤੇ ਭਰਤੀ ਕੀਤੇ ਗਏ ਮੁਲਾਜ਼ਮ ਜੋ ਲੰਮੇ ਸਮੇਂ ਤੋਂ ਤਨਖਾਹ ਨਾ ਮਿਲਣ ਅਤੇ ਪੱਕੇ ਕਰਨ ਦੀ ਮੰਗ ਕਰਕੇ ਧਰਨੇ ਤੇ ਚਲੇ ਗਏ ਸਨ। ਇਨ੍ਹਾਂ ਦੇ ਤਿੰਨ ਸਾਥੀ ਐਕਸਚੇਂਜ ਚ ਲੱਗੇ ਮੋਬਾਇਲ ਟਾਵਰ ਤੇ ਚੜ੍ਹ ਕੇ ਪਿਛਲੇ 15 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਨ ।ਇਸ ਮੌਕੇ ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਟੈਲੀਫ਼ੋਨ ਵਿਭਾਗ ਦੇ ਵਿੱਚ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਪਰ 9 ਮਹੀਨਿਆਂ ਤੋਂ ਲਗਾਤਾਰ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲਦੀਆਂ।ਰਾਸ਼ਨ ਵਾਲਿਆਂ ਨੇ ਰਾਸ਼ਨ ਦੇਣਾ ਬੰਦ ਕਰ ਦਿੱਤਾ ਹੈ ਕਰਜ਼ਾ ਲੈਕੇ ਉਹ ਆਪਣੇ ਬੱਚਿਆਂ ਨੂੰ ਪੜਾਉਣ ਲਈ ਮਜ਼ਬੂਰ ਹਨ।ਉਨਾਂ ਕਿਹਾ ਕਿ ਉਹ ਬਿਨਾਂ ਪੈਸਿਆਂ ਤੋਂ ਆਪਣੀ ਜਿੰਦਗੀ ਚਲਾ ਰਹੇ ਨੇ ਜੋ ਕਿ ਬੜਾ ਮੁਸ਼ਕਿਲ ਹੈ ਹੁਣ ਜਿਨਾਂ ਲੋਕਾਂ ਤੋ ਉਧਾਰ ਮੰਗਕੇ ਟਾਇਮ ਕੱਢਿਆ ਹੁਣ ਉਹ ਪੈਸੇ ਮੰਗਦੇ ਹਨ ਜਿਸ ਕਰਕੇ ਉਹ ਬਹੁਤ ਮਜ਼ਬੂਰ ਹੋ ਚੁੱਕੇ ਹਨ।ਹੁਣ ਸਾਡੇ ਯੂਨੀਆਨ ਦੇ ਅਗੂਆ ਨੇ ਅਧਿਕਾਰੀਆ ਨਾਲ ਮਿਿਟੰਗ ਕੀਤੀ ਹੈ ਤੇ ਭਰੋਸਾ ਦਿੱਤਾ ਹੈ ਕੇ ਜਲਦ ਤੁਹਾਡੀਆ ਮੰਗਾ ਮਨੀਆ ਜਾਣ ਗੀਆ ਅਤੇ ਨਵਾਂ ਟੈਡਰ ਹੋਣ ਤੇ ਇਨਾਂ ਮੁਲਾਜਮਾਂ ਨੂੰ ਹੀ ਰੱਖਿਆ ਜਾਵੇਗਾ।

ਬਾਈਟ:- 1 ਧਰਨਾਕਾਰੀ

2 ਰਣਜੀਤ ਸਿੰਘ ਰਾਣਵਾਂ
Conclusion:ਉਧਰ ਇਸ ਮੌਕੇ ਇਨਾਂ ਧਰਨਾਕਾਰੀਆ ਨੂੰ ਮੋਬਾਇਲ ਟਾਵਰ ਤਂੋ ਉਤਾਰਨ ਲਈ ਮਨਜੀਤ ਸਿੰਘ ਬਰਾੜ ਐਸ.ਪੀ. ਮਾਲੇਰਕੋਟਲਾ ਅਤੇ ਟੈਲੀਫ਼ੋਨ ਵਿਭਾਗ ਦੇ ਡੀ.ਈ.ਟੀ. ਮੁਹੰਮਦ ਜਮੀਲ ਪਹੁੰਚੇ।ਇਸ ਮੌਕੇ ਮੁਹੰਮਦ ਜਮੀਲ ਨੇ ਕਿਹਾ ਕਿ ਇਹਨਾਂ ਕਰਮਾਚਰੀਆਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖ ਕੇ ਪਹਿਲਾਂ ਹੀ ਕੰਮ ਚੱਲ ਰਿਹਾ ਹੈ ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਕੱਢੇ ਗਏ ਮੁਲਾਜ਼ਮਾਂ ਨੂੰ ਹੀ ਦੁਬਾਰਾ ਟੈਂਡਰ ਹੋਣ ਤੇ ਰੱਖਿਆ ਜਾਵੇਗਾ।

ਬਾਈਟ-03 ਮੁਹੰਮਦ ਜਮੀਲ ਡੀ.ਈ.ਟੀ ਮਲੇਰਕੋਟਲਾ

ਮਲੇਰਕੋਟਲਾ ਤੌ ਸੱੁਖਾ ਖਾਂਨ ਦੀ ਰਿਪੋਟ:-
ETV Bharat Logo

Copyright © 2025 Ushodaya Enterprises Pvt. Ltd., All Rights Reserved.