ETV Bharat / city

ਰੂੰ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ, ਬੁਰੀ ਤਰ੍ਹਾਂ ਝੁਲਸਿਆ ਕਰਮਚਾਰੀ - ਰੂੰ ਫੈਕਟਰੀ ’ਚ ਭਿਆਨਕ ਅੱਗ ਲੱਗਣ

ਲਹਿਰਾਗਾਗਾ ’ਚ ਕ੍ਰਿਸ਼ਨਾ ਰੂੰ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਫੈਕਟਰੀ ਦਾ ਕਰੀਬ 50 ਲੱਖ ਰੁਪਏ ਤੋਂ ਵੀ ਜਿਆਦਾ ਦਾ ਨੁਕਸਾਨ ਹੋਇਆ। ਨਾਲ ਹੀ ਇਸ ਅੱਗ ਦੇ ਕਾਰਨ ਇੱਕ ਵਿਅਕਤੀ ਝੁਲਸ ਗਿਆ ਹੈ ਜਿਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।

ਰੂੰ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ
ਰੂੰ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ
author img

By

Published : Mar 31, 2022, 2:15 PM IST

Updated : Mar 31, 2022, 4:15 PM IST

ਲਹਿਰਾਗਾਗਾ: ਸ਼ਹਿਰ ’ਚ ਰੂੰ ਫੈਕਟਰੀ ’ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇਨ੍ਹੀਂ ਜਿਆਦਾ ਭਿਆਨਕ ਸੀ ਕਿ ਫੈਕਟਰੀ ਦਾ 50 ਲੱਖ ਤੋਂ ਉੱਪਰ ਦਾ ਨੁਕਸਾਨ ਹੋਇਆ ਹੈ। ਨਾਲ ਹੀ ਇੱਕ ਵਿਅਕਤੀ ਬੂਰੀ ਤਰ੍ਹਾਂ ਨਾਲ ਝੁਲਸ ਗਿਆ। ਮਿਲੀ ਜਾਣਕਾਰੀ ਮੁਤਾਬਿਕ ਰਾਮਗੜ ਰੋਡ ’ਤੇ ਕ੍ਰਿਸ਼ਨਾ ਕਾਟਨ ਮਿੱਲ ਚ ਚੱਲ ਰਹੀ ਮਸ਼ੀਨਰੀ ਚੋਂ ਅੱਗ ਦੀ ਚੰਗਿਆੜੀ ਨਿਕਲਣ ਕਾਰਨ ਉੱਥੇ ਪਈ ਕਾਟਨ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋ ਮਿੰਟਾਂ ਦੇ ਅੰਦਰ ਹੀ ਸਾਰੇ ਗੋਦਾਮ ਚ ਫੈਲ ਗਈ।

ਰੂੰ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ

ਫੈਕਟਰੀ ਦੇ ਮਾਲਕ ਸ਼ਿਵ ਕੁਮਾਰ ਸ਼ਿਬੂ ਨੇ ਦੱਸਿਆ ਕਿ ਸਵੇਰੇ ਛੇ ਵਜੇ ਉਨ੍ਹਾਂ ਨੂੰ ਮਿਸਤਰੀ ਦਾ ਫੋਨ ਆਇਆ ਕਿ ਫੈਕਟਰੀ ਵਿੱਚ ਅੱਗ ਲੱਗ ਚੁੱਕੀ ਹੈ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਅੱਗ ਨੇ ਫੈਕਟਰੀ ਵਾਲੇ ਗੋਦਾਮ ਅਤੇ ਮਸ਼ੀਨਰੀ ਰੂਮ ਨੂੰ ਘੇਰ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੁਚਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ 50 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਹੈ।

ਫੈਕਟਰੀ ਮਾਲਕ ਨੇ ਦੱਸਿਆ ਕਿ ਮਸ਼ੀਨਰੀ ਮਕੈਨਿਕ ਆਨੰਦ ਯਾਦਵ ਅੱਗ ਦੀਆਂ ਤੇਜ਼ ਲਪਟਾਂ ਚ ਘਿਰ ਜਾਣ ਕਾਰਨ ਝੁਲਸ ਗਿਆ ਜਿਸ ਨੂੰ ਸੰਗਰੂਰ ਰੈਫਰ ਕਰ ਦਿੱਤਾ ਗਿਆ ਹੈ। ਉੱਥੋ ਉਸਦੀ ਹਾਲਤ ਨੂੰ ਦੇਖਦਿਆ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।

ਫੈਕਟਰੀ ਮਾਲਕ ਨੇ ਅੱਗੇ ਦੱਸਿਆ ਕਿ ਫੈਕਟਰੀ ’ਚ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਫੈਕਟਰੀ ਦੇ ਫੋਰਮੈਨ ਨੇ ਤੁਰੰਤ ਮੈਨ ਸਵਿੱਚ ਬੰਦ ਕਰ ਦਿੱਤਾ, ਪਰ ਦੇਖਦੇ ਦੇਖਦੇ ਤੁਰੰਤ ਅੱਗ ਫੈਲ ਗਈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਸ਼ਹਿਰ ’ਚ ਫਾਇਰ ਬ੍ਰਿਗੇਡ ਦਾ ਪੱਕੇ ਤੌਰ ’ਤੇ ਪ੍ਰਬੰਧ ਕੀਤੇ ਜਾਣ।

ਇਹ ਵੀ ਪੜੋ: ਵਿਦੇਸ਼ ਜਾ ਕੇ ਮੁੱਕਰੀ ਇੱਕ ਹੋਰ ਲਾੜੀ, ਕਰਜਦਾਰ ਪਤੀ ਦੀ ਵਿਜੋਗ ’ਚ ਮੌਤ

Last Updated : Mar 31, 2022, 4:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.