ETV Bharat / city

ਸਿੱਧੂ ਦੀ ਮੈਡੀਕਲ ਜਾਂਚ, ਜੇਲ੍ਹ ਚ ਮਿਲੇਗੀ ਸਪੈਸ਼ਲ ਡਾਈਟ ! - ਜੇਲ੍ਹ ਚ ਮਿਲੇਗੀ ਸਪੈਸ਼ਲ ਡਾਈਟ

ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਦਾ ਰਾਜਿੰਦਰ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਮੈਡੀਕਲ ਜਾਂਚ ਕਰਵਾਇਆ ਗਿਆ। ਜਿੱਥੇ ਡਾਕਟਰਾਂ ਦਾ ਬੋਰਡ ਅਦਾਲਤ ਚ ਰਿਪੋਰਟ ਪੇਸ਼ ਕਰੇਗਾ।

ਨਵਜੋਤ ਸਿੰਘ ਸਿੱਧੂ
ਨਵਜੋਤ ਸਿੰਘ ਸਿੱਧੂ
author img

By

Published : May 23, 2022, 11:11 AM IST

Updated : May 23, 2022, 1:29 PM IST

ਪਟਿਆਲਾ: ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਵਿੱਚ ਗਏ ਨੂੰ ਲਗਭਗ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨਵਜੋਤ ਸਿੰਘ ਸਿੱਧੂ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਰੋਟੀ ਖਾਣ ਤੋਂ ਇਨਕਾਰ ਕਰ ਰਹੇ ਹਨ। ਜਿਸ ਦੇ ਚੱਲਦੇ ਨਵਜੋਤ ਸਿੱਧੂ ਦਾ ਡਾਈਟ ਚਾਰਟ ਅੱਜ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਰਾਜਿੰਦਰਾ ਹਸਪਤਾਲ ਦਾ ਮੈਡੀਕਲ ਬੋਰਡ ਕੋਰਟ ’ਚ ਆਪਣੀ ਰਿਪੋਰਟ ਦਰਜ ਕਰੇਗਾ।

ਹਸਪਤਾਲ ’ਚ ਕੀਤਾ ਸਿੱਧੂ ਦਾ ਮੈਡੀਕਲ: ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਦਾ ਰਾਜਿੰਦਰ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਮੈਡੀਕਲ ਜਾਂਚ ਕਰਵਾਇਆ ਗਿਆ। ਜਿੱਥੇ ਡਾਕਟਰਾਂ ਦਾ ਬੋਰਡ ਅਦਾਲਤ ਚ ਰਿਪੋਰਟ ਪੇਸ਼ ਕਰੇਗਾ।

ਸਿੱਧੂ ਦੀ ਮੈਡੀਕਲ ਜਾਂਚ
ਸਿੱਧੂ ਦੀ ਮੈਡੀਕਲ ਜਾਂਚ

'ਮੈਡੀਕਲ ਰਿਪੋਰਟ ਤੋਂ ਹੀ ਚਲੇਗਾ ਪਤਾ': ਇਸ ਮਾਮਲੇ ਵਿੱਚ ਮੈਡੀਕਲ ਸੁਪਰਡੈਂਟ ਰਜਿੰਦਰਾ ਹਸਪਤਾਲ ਐਚਐਸ ਰੇਖੀ ਵੱਲੋਂ ਕਿਹਾ ਗਿਆ ਕਿ ਡਾਕਟਰਾਂ ਦੀ ਟੀਮ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਮੈਡੀਕਲ ਚੈਕਅਪ ਕੀਤਾ। ਮੈਡੀਕਲ ਰਿਪੋਰਟਾਂ ਤੋਂ ਬਾਅਦ ਹੀ ਪਤਾ ਚਲੇਗਾ।

'ਜਾਂਚ ਤੋਂ ਪਤਾ ਚੱਲੇ ਜਾਵੇਗਾ ਸਿੱਧੂ ਕੀ ਪਰੇਸ਼ਾਨੀਆਂ ਹਨ': ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਵਕੀਲ ਹਰਿੰਦਰ ਪਾਲ ਵਰਮਾ ਵੱਲੋਂ ਆਖਿਆ ਗਿਆ ਕਿ ਉਨ੍ਹਾਂ ਵੱਲੋਂ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸਦੇ ਚਲਦੇ ਨਵਜੋਤ ਸਿੰਘ ਸਿੱਧੂ ਦਾ ਮੈਡੀਕਲ ਚੈਕਅਪ ਹੋ ਰਿਹਾ ਹੈ। ਮੈਡੀਕਲ ਚੈਕਅਪ ਵਿੱਚ ਪਤਾ ਲੱਗ ਜਾਵੇਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਹਨ ਕਿਉਂਕਿ ਉਨ੍ਹਾਂ ਨੂੰ ਲਿਵਰ ਚ ਪਰੇਸ਼ਾਨੀ ਹੈ ਅਤੇ ਉਨ੍ਹਾਂ ਨੂੰ ਐਲਰਜੀ ਵੀ ਹੈ।

ਸਿੱਧੂ ਦੀ ਮੈਡੀਕਲ ਜਾਂਚ

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਚ ਰੋਟੀ ਨਹੀਂ ਖਾ ਰਹੇ ਹਨ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਲੀਵਰ ਦੀ ਸਮੱਸਿਆ ਹੈ ਜਿਸ ਕਰਕੇ ਉਹ ਕਣਕ ਜਾਂ ਮੈਦੇ ਦੀ ਰੋਟੀ ਨਹੀਂ ਖਾ ਸਕਦੇ ਜਿਸ ਕਾਰਨ ਉਨ੍ਹਾਂ ਨੂੰ ਖਾਸ ਤਰ੍ਹਾਂ ਦੀ ਡਾਈਟ ਦਿੱਤੀ ਜਾਵੇ। ਤਾਂ ਜੋ ਉਨ੍ਹਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ।

ਦੋ ਸਿਹਤ ਟੀਮਾਂ ਬਣਾਈਆਂ ਗਈਆਂ: ਮਿਲੀ ਜਾਣਕਾਰੀ ਮੁਤਾਬਿਕ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਵੇਖਦੇ ਹੋਏ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ 2 ਸਿਹਤ ਟੀਮਾਂ ਬਣਾਈਆਂ ਗਈਆਂ ਹਨ। ਜਿਸ ਚ ਇੱਕ ਟੀਮ ਸਿੱਧੂ ਦੀ ਡਾਈਟ ਵੇਖੇਗੀ ਅਤੇ ਦੂਜੀ ਟੀਮ ਸਿੱਧੂ ਨੂੰ ਸਿਹਤ ਵੇਖੇਗੀ। ਫਿਲਹਾਲ ਨਵਜੋਤ ਸਿੰਘ ਸਿੱਧੂ ਦਾ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਈਸੀਜੀ ਟੈਸਟ ਅਤੇ ਅਲਟਰਾਸਾਊਡ ਟੈਸਟ ਹੋ ਰਿਹਾ ਹੈ।

ਸਿੱਧੂ ਦੀ ਮੈਡੀਕਲ ਜਾਂਚ
ਸਿੱਧੂ ਦੀ ਮੈਡੀਕਲ ਜਾਂਚ

ਡਾਕਟਰਾਂ ਦੀ ਟੀਮ ਵੱਲੋਂ ਕਰਵਾਈ ਜਾਵੇਗੀ ਰਿਪੋਰਟ ਸਬਮਿਟ: ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਦੇ ਵਕੀਲ ਦੁਆਰਾ ਜੋ ਮੈਡੀਕਲ ਦੀ ਐਪਲੀਕੇਸ਼ਨ ਦਿੱਤੀ ਗਈ ਸੀ ਉਸ ਦੇ ਮੱਦੇਨਜ਼ਰ ਸੀਜੀਐਮ ਕੋਰਟ ਵੱਲੋਂ ਡਾ ਟੀਮ ਦਾ ਇਕ ਬੋਰਡ ਗਠਿਤ ਕੀਤਾ ਗਿਆ ਸੀ। ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਵੀਟ ਐਲਰਜੀ ਹੈ ਉਸਦੇ ਲਈ ਡਾਕਟਰਾਂ ਦਾ ਇਕ ਬੋਰਡ ਗਠਿਤ ਕੀਤਾ ਗਿਆ। ਡਾਕਟਰਾਂ ਦੇ ਬੋਰਡ ਨੇ ਸੀਜੀਐੱਮ ਦਫ਼ਤਰ ਦੇ ਵਿੱਚ ਫਾਈਲ ਸਬਮਿਟ ਕਰਨੀ ਹੈ।

ਰੋਡ ਰੇਜ ਮਾਮਲੇ ਵਿੱਚ ਇੱਕ ਵਿਅਕਤੀ ਦੀ ਹੋਈ ਸੀ ਮੌਤ: ਜਿਕਰਯੋਗ ਹੈ ਕਿ ਰੋਡ ਰੇਜ ਮਾਮਲੇ ਵਿੱਚ ਇੱਕ ਸ਼ਖ਼ਸ ਦੀ ਮੌਤ ਹੋਈ ਸੀ। ਨਵਜੋਤ ਸਿੱਧੂ ਦੀ ਪਟਿਆਲਾ ਚ ਪਾਰਕਿੰਗ ਵਾਲੀ ਥਾਂ ਨੂ ਲੈਕੇ ਸ਼ਖ਼ਸ ਨਾਲ ਬਹਿਸ ਹੋਈ ਸੀ ਇਸ ਦੌਰਾਨ ਸਿੱਧੂ ਦੇ ਨਾਲ ਇੱਕ ਹੋਰ ਦੋਸਤ ਮੌਜੂਦ ਸੀ। ਇਸ ਮੌਕੇ ਦੋਵਾਂ ਤੇ ਸ਼ਖ਼ਸ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਸਨ ਅਤੇ ਇਸ ਦੌਰਾਨ ਬਾਅਦ ਵਿੱਚ ਸ਼ਖ਼ਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ 2006 ਵਿੱਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ।

ਮਾਮਲੇ ’ਤੇ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ: ਸਾਲ 2018 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਧੂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੁਪਰੀਮ ਕੋਰਟ ਨੇ ਕੇਸ ਪੁਰਾਣਾ ਹੋਣ ਅਤੇ ਹੋਰ ਕਈ ਕਾਰਨ ਦੇ ਚੱਲਦੇ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਇਸਦੇ ਨਾਲ ਹੀ ਇੱਕ ਸਾਲ ਬਾਅਦ ਸੁਪਰੀਮ ਕੋਰਟ ਨੇ ਸਜ਼ਾ ’ਤੇ ਰੋਕ ਲਗਾ ਕੇ ਜ਼ਮਾਨਤ ਦੇ ਦਿੱਤੀ ਸੀ।

ਇਹ ਵੀ ਪੜੋ: ਹਰ ਸਿੱਖ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਲੋੜ: ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ

Last Updated : May 23, 2022, 1:29 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.