ETV Bharat / city

ਅਜਿਹੇ ਕਪੁੱਤ ਨਾਲੋਂ ਤਾਂ ਮਾਂ ਦੀ ਕੁੱਖ ਖਾਲ੍ਹੀ ਹੀ ਚੰਗੀ.. - ਪਿੰਡ ਰਾਇਮਲ ਮਾਜਰੀ

ਮਾਂ ਦਾ ਰੁੱਤਬਾ ਰੱਬ ਤੋਂ ਵੀ ਉੱਚਾ ਮੰਨਿਆ ਜਾਂਦਾ ਹੈ,ਪਰ ਮੌਜੂਦਾ ਸਮੇਂ ਵਿੱਚ ਕਈ ਪੁੱਤਰ ਆਪਣੀ ਮਾਂ ਦੀ ਮਮਤਾ ਨੂੰ ਵਿਸਾਰ ਜਾਂਦੇ ਹਨ ਤੇ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੰਦੇ ਹਨ। ਅਜਿਹਾ ਹੀ ਮਾਮਲਾ ਨਾਭਾ ਬਲਾਕ ਦੇ ਪਿੰਡ ਰਾਇਮਲ ਮਾਜਰੀ ਵਿਖੇ ਸਾਹਮਣੇ ਆਇਆ ਹੈ। ਪੁੱਤਰ ਵੱਲੋਂ ਤਸ਼ੱਦਦ ਢਾਹੇ ਜਾਣ ਦੇ ਚਲਦੇ ਇੱਕ ਮਾਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਈ ਹੈ।

ਪੁੱਤ ਨੇ ਮਾਂ 'ਤੇ ਢਾਹਿਆ ਤਸ਼ੱਦਦ
ਪੁੱਤ ਨੇ ਮਾਂ 'ਤੇ ਢਾਹਿਆ ਤਸ਼ੱਦਦ
author img

By

Published : Jul 30, 2021, 8:13 PM IST

ਪਟਿਆਲਾ : ਮਾਂ ਦਾ ਰੁੱਤਬਾ ਰੱਬ ਤੋਂ ਵੀ ਉੱਚਾ ਮੰਨਿਆ ਜਾਂਦਾ ਹੈ,ਪਰ ਮੌਜੂਦਾ ਸਮੇਂ ਵਿੱਚ ਕਈ ਪੁੱਤਰ ਆਪਣੀ ਮਾਂ ਦੀ ਮਮਤਾ ਨੂੰ ਵਿਸਾਰ ਜਾਂਦੇ ਹਨ ਤੇ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੰਦੇ ਹਨ। ਅਜਿਹਾ ਹੀ ਮਾਮਲਾ ਨਾਭਾ ਬਲਾਕ ਦੇ ਪਿੰਡ ਰਾਇਮਲ ਮਾਜਰੀ ਵਿਖੇ ਸਾਹਮਣੇ ਆਇਆ ਹੈ।

ਇਥੇ ਇੱਕ ਬਜ਼ੁਰਗ ਮਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਆਪਣੀ ਫਰਿਆਦ ਲੈ ਕੇ ਪੁੱਜੀ। ਬਜ਼ੁਰਗ ਪੀੜਤ ਮਹਿਲਾ ਸਵਰਨ ਕੌਰ ਨੇ ਮਹਿਲਾ ਕਮਿਸ਼ਨ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ, ਨੂੰਹ ਅਤੇ ਪੋਤੀ ਉਸ 'ਤੇ ਤਸ਼ੱਦਦ ਢਾਹੁੰਦੇ ਹਨ। ਬਜ਼ੁਰਗ ਮਹਿਲਾ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸ ਦੇ ਪਤੀ ਦੀ ਕੈਂਸਰ ਦੇ ਮਰੀਜ਼ ਸਨ। ਇਸ ਦੇ ਚਲਦੇ ਉਸ ਦੇ ਪਤੀ ਨੇ ਮੌਤ ਤੋਂ ਪਹਿਲਾਂ ਆਪਣੀ ਵਸੀਅਤ ਪੁੱਤਰ ਦੇ ਨਾਂਅ ਕਰ ਦਿੱਤੀ। ਪੁੱਤਰ ਵੱਲੋਂ ਕੁੱਟਮਾਰ ਕਰਨ ਦੇ ਚਲਦੇ ਉਸ ਦੇ ਪਤੀ ਦੀ ਮੌਤ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਪੁੱਤਰ ਆਪਣੀ ਪਤਨੀ ਤੇ ਧੀ ਨਾਲ ਮਿਲ ਕੇ ਉਨ੍ਹਾਂ ਨਾਲ ਮਾੜਾ ਸਲੂਕ ਕਰਦਾ ਹੈ। ਬਜ਼ੁਰਗ ਮਹਿਲਾ ਨੇ ਆਪਣੇ ਪੁੱਤਰ ਤੇ ਨੂੰਹ ਉੱਤੇ ਕੁੱਟਮਾਰ ਕਰਨ ਤੇ ਕਈ ਵਾਰ ਘਰੋ ਬਾਹਰ ਕੱਢਣ ਦੇ ਦੋਸ਼ ਲਾਏ। ਉਨ੍ਹਾਂ ਦੱਸਿਆ ਕਿ ਉਹ ਕੈਂਸਰ ਦੀ ਮਰੀਜ਼ ਹੈ, ਇਸ ਦੇ ਬਾਵਜੂਦ ਉਸ ਦਾ ਪੁੱਤਰ ਉਸ ਦੀ ਸੇਵਾ ਕਰਨ ਦੀ ਬਜਾਏ ਉਸ ਨਾਲ ਮਾੜਾ ਸਲੂਕ ਕਰਦਾ ਹੈ। ਇਸ ਤੋਂ ਇਲਾਵਾ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸ ਦੀ ਨੂੰਹ ਨੇ ਉਸ ਨੂੰ ਪਿਸ਼ਾਬ ਪਿਲਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮਹਿਲਾ ਕਮਿਸ਼ਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।

ਇਸ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਇੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਜ਼ੁਰਗ ਮਾਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਦੇ ਪੁੱਤਰ, ਨੂੰਹ ਤੇ ਪੋਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਦੂਜੇ ਪੱਖ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। 2 ਦਿਨਾਂ ਬਾਅਦ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਬਜ਼ੁਰਗ ਮਾਤਾ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਮਨੀਸ਼ਾ ਗੁਲਾਟੀ ਨੇ ਬਜ਼ੁਰਗ ਮਾਤਾ ਨਾਲ ਵੀਡੀਓ ਕਾਲ ਕਰ ਉਨ੍ਹਾਂ ਦੀ ਸ਼ਿਕਾਇਤ ਸੁਣੀ ਤੇ ਉਨ੍ਹਾਂ ਨੂੰ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ। ਪੀੜਤ ਮਾਤਾ ਦੇ ਪਿੰਡ ਜਾ ਕੇ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਇਹ ਬਜ਼ੁਰਗ ਮਾਂ...

ETV Bharat Logo

Copyright © 2025 Ushodaya Enterprises Pvt. Ltd., All Rights Reserved.