ETV Bharat / city

ਕੋਰੋਨਾ ਮਹਾਂਮਾਰੀ ਦੇ ਦੌਰ 'ਚ ਵੀ 'ਪ੍ਰਵਾਸੀਆਂ' ਦਾ ਚੱਲ ਰਿਹਾ ਗੋਰਖਧੰਦਾ - ਕੋਰੋਨਾ ਵਾਇਰਸ

ਪਟਿਆਲਾ 'ਚ ਗੈਰ ਕਾਨੂੰਨੀ ਢੰਗ ਨਾਲ ਕੁਝ ਵਿਅਕਤੀ ਪ੍ਰਾਈਵੇਟ ਬੱਸਾਂ ਰਾਹੀ ਪ੍ਰਵਾਸੀਆਂ ਨੂੰ ਦੂਜੇ ਸੂਬੇ ਨੂੰ ਭੇਜ ਰਹੇ ਹਨ। ਇਸ ਮਾਮਲੇ ਬਾਰੇ ਪ੍ਰਸ਼ਾਸਨ ਨੂੰ ਉਸ ਵੇਲੇ ਖ਼ਬਰ ਹੋਈ ਜਦੋਂ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ।

ਕੋਰੋਨਾ ਮਹਾਂਮਾਰੀ ਦੇ ਦੌਰ 'ਚ ਵੀ 'ਪ੍ਰਵਾਸੀਆਂ' ਦਾ ਚੱਲ ਰਿਹਾ ਗੋਰਖਧੰਦਾ

author img

By

Published : Jun 23, 2020, 1:52 PM IST

ਪਟਿਆਲਾ: ਪੰਜਾਬ ਸਰਕਾਰ ਵਿਸ਼ੇਸ਼ ਤੌਰ 'ਤੇ ਰੇਲ ਗੱਡੀਆਂ ਅਤੇ ਸਰਕਾਰੀ ਬੱਸਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਵਾਪਿਸ ਭੇਜ ਰਹੀ ਹੈ। ਉੱਥੇ ਹੀ ਹੁਣ ਕੋਰੋਨਾ ਮਹਾਂਮਾਰੀ ਦਾ ਫਾਇਦਾ ਚੁੱਕ ਕੁਝ ਵਿਅਕਤੀ ਆਪਣਾ ਗੋਰਖਧੰਦਾ ਚੱਲਾ ਰਹੇ ਹਨ।

ਕੀ ਹੈ ਇਹ ਗੋਰਖਧੰਦਾ

ਜਾਣਕਾਰੀ ਲਈ ਦੱਸ ਦਈਏ ਕਿ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਕੁਝ ਵਿਅਕਤੀ ਪ੍ਰਾਈਵੇਟ ਬੱਸਾਂ ਰਾਹੀ ਘਰ ਭੇਜ ਰਹੇ ਹਨ। ਇਸ ਲਈ ਇਹ ਲੋਕ ਪ੍ਰਵਾਸੀਆਂ ਤੋਂ ਮੋਟਾ ਕਿਰਾਇਆ ਵਸੂਲ ਰਹੇ ਹਨ। ਇਹ ਲੋਕ ਪ੍ਰਤੀ ਵਿਅਕਤੀ 3 ਹਜ਼ਾਰ ਰੁਪਏ ਵਸੂਲ ਕਰ ਰਹੇ ਹਨ। ਇਹ ਸਾਰਾ ਗੈਰ ਕਾਨੂੰਨੀ ਧੰਦਾ ਰਾਤ ਵੇਲੇ ਕੀਤਾ ਜਾ ਰਿਹਾ ਹੈ।

ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪ੍ਰਾਈਵੇਟ ਬੱਸਾਂ ਰਾਹੀਂ ਯੂਪੀ ਤੋਂ ਪ੍ਰਵਾਸੀਆਂ ਨੂੰ ਪਟਿਆਲਾ ਲਿਆਇਆ ਜਾ ਰਿਹਾ ਹੈ ਤੇ ਪਟਿਆਲੇ ਤੋਂ ਯੂਪੀ ਛੱਡਿਆ ਜਾ ਰਿਹਾ ਹੈ।

ਕੋਰੋਨਾ ਮਹਾਂਮਾਰੀ ਦੇ ਦੌਰ 'ਚ ਵੀ 'ਪ੍ਰਵਾਸੀਆਂ' ਦਾ ਚੱਲ ਰਿਹਾ ਗੋਰਖਧੰਦਾ

ਵਾਇਰਲ ਹੋਈ ਵੀਡੀਓ

ਇਸ ਮਾਮਲੇ ਬਾਰੇ ਪ੍ਰਸ਼ਾਸਨ ਨੂੰ ਉਸ ਵੇਲੇ ਖ਼ਬਰ ਹੋਈ ਜਦੋਂ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਇਸ ਮਾਮਲੇ ਬਾਰੇ ਪ੍ਰਧਾਨ ਯੂਥ ਕਾਂਗਰਸ ਸ਼ਹਿਰੀ ਅਨੁਜ ਖੋਸਲਾ ਨੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਮਿਲ ਕੇ ਇਸ ਬਾਰੇ ਗੱਲਬਾਤ ਕੀਤੀ।

ਅਨੁਜ ਖੋਸਲਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਜਾ ਰਹੀ ਮਿਸ਼ਨ ਫ਼ਤਿਹ ਦੇ ਤਹਿਤ ਯੂਥ ਕਾਂਗਰਸ ਦੇ ਵਰਕਰ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਤੀ ਜਾਗਰੂਕ ਕਰ ਰਹੇ ਹਨ। ਇਹ ਵਰਕਰ ਲੋਕਾਂ ਵਿੱਚ ਜਾ ਕੇ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।

ਮਹਾਂਮਾਰੀ ਦੇ ਇਸ ਦੌਰ 'ਚ ਗੈਰ ਕਾਨੂੰਨੀ ਢੰਗ ਨਾਲ ਯੂਪੀ, ਬਿਹਾਰ, ਦਿੱਲੀ ਵਰਗੇ ਰਾਜਾਂ ਤੋਂ ਪਰਵਾਸੀ ਪਟਿਆਲੇ ਵਿੱਚ ਵਾਪਸ ਆ ਚੁੱਕੇ ਹਨ। ਅਨੁਜ ਨੇ ਦੱਸਿਆ ਕਿ ਸ਼ਹਿਰ 'ਚ ਇਹ ਸਭ ਕੁਝ ਹੋ ਰਿਹਾ ਹੈ ਪਰ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਹੈ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਨੁਜ ਨੇ ਦੱਸਿਆ ਕਿ ਸ਼ਹਿਰ ਦੇ 5 ਥਾਵਾਂ 'ਤੇ ਮੁੜ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਪਰਤਣ ਦਾ ਠਿਕਾਣਾ ਬਣ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੇਰ ਰਾਤ ਬਾਹਰੀ ਟਰਾਂਸਪੋਰਟ ਰਾਹੀ ਪ੍ਰਵਾਸੀਆਂ ਨੂੰ ਬੱਸਾਂ ਵਿੱਚ ਭਰ ਕੇ ਪਟਿਆਲਾ ਦੇ 5 ਥਾਵਾਂ 'ਤੇ ਉਤਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਪਰਵਾਸੀ ਮਜਦੂਰਾਂ ਦਾ ਕੋਈ ਵੀ ਕੋਰੋਨਾ ਟੈਸਟ ਨਹੀਂ ਕੀਤਾ ਜਾ ਰਿਹਾ ਹੈ, ਜੋਂ ਕਿ ਸਥਾਨਕ ਲੋਕਾਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਕੀਤੀ ਅਪੀਲ

ਇਸ ਮਾਮਲੇ 'ਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪ੍ਰਵਾਸੀ ਜੋ ਇੱਥੋਂ ਚਲੇ ਗਏ ਹਨ, ਉਨ੍ਹਾਂ ਨੂੰ ਲੈ ਕੇ ਸਾਰੇ ਬੋਰਡਾਂ ਉੱਪਰ ਸਿਵਲ ਟੀਮ ਵੱਲੋਂ ਮਿੰਨੀ ਬੱਸਾਂ ਦਾ ਬੱਸ ਸਟੈਂਡ ਬਣਾਇਆ ਗਿਆ ਹੈ। ਇਥੇ ਆਉਣ-ਜਾਣ ਵਾਲੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤਾਲਾਬੰਦੀ ਖ਼ਤਮ ਹੋ ਚੁੱਕੀ ਹੈ ਤਾਂ ਕੋਈ ਵੀ ਕਿਤੇ ਵੀ ਜਾ ਆ ਸਕਦਾ ਹੈ ਜੋ ਵੀ ਬਾਹਰ ਜਾ ਰਿਹਾ ਹੈ ਉਸਦੀ ਜਾਂਚ ਕੀਤੀ ਜਾ ਰਹੀ ਹੈ ਜੋ ਬਾਹਰੋਂ ਆ ਰਿਹਾ ਹੈ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਡੀਸੀ ਨੇ ਕਿਹਾ ਕਿ ਇਹ ਮਾਮਲਾ ਜੋ ਸਾਹਮਣੇ ਆਇਆ ਹੈ ਇਸ ਨੂੰ ਲੈ ਕੇ ਅਸੀਂ ਤਤਕਾਲ ਮੀਟਿੰਗ ਕੀਤੀ ਹੈ। ਇਸ ਮੌਕੇ 'ਤੇ ਕੁਮਾਰ ਅਮਿਤ ਨੇ ਲੋਕਾਂ ਅੱਗੇ ਵੀ ਅਪੀਲ ਕੀਤੀ ਕੀ ਦੇਸ਼ ਪ੍ਰਤੀ ਜਾਗਰੂਕ ਹੋਵੋਂ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰੋ। ਜਿਵੇਂ ਹੀ ਕੋਈ ਆਉਂਦਾ ਹੈ ਉਹਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.