ETV Bharat / city

'ਬੰਦ ਕਮਰਾ' ਕਮੇਟੀ ਸਾਹਮਣੇ ਨਹੀਂ... ਸੰਗਤ ਦੀ ਕਚਹਿਰੀ 'ਚ ਜਵਾਬਦੇਹ ਹਾਂ: ਰਣਜੀਤ ਸਿੰਘ ਢੱਡਰੀਆਂਵਾਲਾ - ETV BHARAT

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਈਟੀਵੀ ਭਾਰਤ ਸਾਹਮਣੇ ਕਿਹਾ, "ਮੈਂ ਬਿਲਕੁਲ ਵਿਹਲਾ ਹਾਂ, ਜਿਵੇਂ ਅਮਰੀਕ ਸਿੰਘ ਅਜਨਾਲਾ ਕਹਿੰਦੇ ਹੁੰਦੇ ਹਨ... ਟਾਇਮ ਵੀ ਤੇਰਾ, ਜਗ੍ਹਾ ਵੀ ਤੇਰੀ, ਸਮਾਂ ਵੀ ਤੇਰਾ, ਉਹ ਜਿਹੜੀ ਵੀ ਗੱਲ ਕਰਨੀ ਚਾਹੁੰਦੇ ਹਨ ਕਰ ਸਕਦੇ ਹਨ। ਇਹੀ ਨਹੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਅਪ੍ਰੈਲ ਤੋਂ ਪਹਿਲਾਂ ਪਹਿਲਾਂ ਮੇਰੇ ਨਾਲ ਜਵਾਬ-ਸਵਾਲ ਕਰਨ।

ਰਣਜੀਤ ਸਿੰਘ ਢੱਡਰੀਆਂਵਾਲਾ
ਰਣਜੀਤ ਸਿੰਘ ਢੱਡਰੀਆਂਵਾਲਾ
author img

By

Published : Feb 29, 2020, 8:16 PM IST

ਪਟਿਆਲਾ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕੁੱਝ ਸਿੱਖ ਜੱਥੇਬੰਦੀਆਂ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ। ਸਿੱਖ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਵੇਖਦੇ ਹੋਏ ਪਿਛਲੇ ਦਿਨੀਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇੱਕ ਵੱਡਾ ਐਲਾਨ ਕੀਤਾ ਸੀ। ਸਿੱਖ ਪ੍ਰਚਾਕਰ ਨੇ ਐਲਾਨ ਕੀਤਾ ਕਿ ਉਹ ਦੇਸ਼-ਵਿਦੇਸ਼ 'ਚ ਹੁਣ ਕਦੇ ਵੀ ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰਨਗੇ, ਉਹ ਹੁਣ ਪ੍ਰਚਾਰ ਛੱਡ ਰਹੇ ਹਨ। ਉਨ੍ਹਾਂ ਨੇ ਇੰਨਾ ਵੱਡਾ ਫ਼ੈਸਲਾ ਕਿਉਂ ਲਿਆ ਤੇ ਉਨ੍ਹਾਂ ਦਾ ਕੀ ਮਕਸਦ ਸੀ, ਇਸ ਬਾਰੇ ਉਨ੍ਹਾਂ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਇੱਕੋ ਧਰਮ ਵਿੱਚ ਰਹਿੰਦੇ ਹੋਏ ਆਪਸੀ ਪਾੜ ਕਿਉਂ ?

ਜਵਾਬ: ਉਹ ਸਿੱਖ ਫਲਸਫ਼ੇ ਨੂੰ ਹੋਰ ਢੰਗ ਨਾਲ ਮੰਨਦੇ ਹਨ ਅਤੇ ਅਸੀਂ ਹੋਰ ਢੰਗ ਨਾਲ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਹੋਏ ਰਾਹ ਉੱਪਰ ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ ਕਿ ਹਰੇਕ ਇਨਸਾਨ ਵਿੱਚ ਖ਼ੁਦਾ ਵਸਦਾ ਹੈ। ਉਨ੍ਹਾਂ ਨੇ ਸਾਨੂੰ ਸ਼ਕਤੀ ਬਖਸ਼ੀ ਹੈ, ਪਰ ਉਹ (ਅਮਰੀਕ ਸਿੰਘ ਅਜਨਾਲਾ) (ਹਰਨਾਲ ਸਿੰਘ ਧੂੰਮਾਂ) ਗ਼ੈਰ-ਕੁਦਰਤੀ ਢੰਗ ਨਾਲ ਇਸ ਨੂੰ ਮੰਨਦੇ ਹਨ। ਅੱਜ ਦਾ ਨੌਜਵਾਨ ਤਰਕ ਮੰਗਦਾ ਹੈ, ਜਦੋਂ ਅਜਿਹੀਆਂ ਗੱਲਾਂ ਹੁੰਦੀਆਂ ਹਨ, ਉਸ ਨੂੰ 'ਨੌਨ ਸੈਂਸ' ਯਾਨੀ ਬਕਵਾਸ, ਕਿਹਾ ਜਾਂਦਾ ਹੈ, ਅੱਜ ਲੋਕ ਤਰਕ ਵਿੱਚ ਰਹਿ ਕੇ ਗੱਲ ਕਰਨਾ ਚਾਹੁੰਦੇ ਹਨ।

ਰਣਜੀਤ ਸਿੰਘ ਢੱਡਰੀਆਂਵਾਲਾ

ਤੁਸੀਂ ਸੰਸਾਰ ਭਰ ਵਿੱਚ ਦੀਵਾਨ ਲਗਾਉਂਦੇ ਹੋ ਲੇਕਿਨ ਉਨ੍ਹਾਂ ਦੀਵਾਨਾਂ ਵਿੱਚ ਸਿਰਫ਼ ਕਹਾਣੀਆਂ ਦੱਸੀਆਂ ਜਾਂਦੀਆਂ ਹਨ। ਤੁਸੀਂ ਅਜਿਹਾ ਉਪਰਾਲਾ ਕਿਉਂ ਨਹੀਂ ਕੀਤਾ ਜਿਸ ਨਾਲ ਪਾੜ ਨੂੰ ਘੱਟ ਕੀਤਾ ਜਾ ਸਕਦਾ ?

ਜਵਾਬ: ਪੰਦਰਾਂ ਸਾਲ ਲਗਾਤਾਰ ਮੈਂ ਦੀਵਾਨਾਂ ਵਿੱਚ ਕਹਾਣੀਆਂ ਹੀ ਸੁਣਾਈਆਂ ਹਨ। ਹੋਰ ਬਾਬਿਆਂ ਦੀ ਤਰ੍ਹਾਂ ਪਿਛਲੇ 5 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਐਨ ਕਰਨ ਲੱਗਾ। ਉਨ੍ਹਾਂ ਮੁਤਾਬਕ ਤਰਕ ਦੇ ਆਧਾਰ 'ਤੇ ਗੱਲ ਕਰਨ ਲੱਗਾ, ਉਦੋਂ ਤੋਂ ਹੀ ਵਿਵਾਦ ਸ਼ੁਰੂ ਹੋਏ। ਇੱਕ ਵੱਡਾ ਧੜਾ ਟਕਸਾਲੀਆਂ ਦਾ ਹੈ ਜਿਸ ਨੇ ਸਾਡੇ ਵਾਸਤੇ ਛਬੀਲ ਵੀ ਲਗਾਈ ਅਤੇ ਉਹ ਲੋਕ ਉਨ੍ਹਾਂ ਦੇ ਹਮਾਇਤੀ ਹਨ, ਜਿਨ੍ਹਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਬਜ਼ਾ ਹੈ, ਤਾਂ ਹੀ ਤਾਂ ਸਾਡੇ ਵਾਸਤੇ 5 ਮੈਂਬਰੀ ਕਮੇਟੀ ਬਣਾਈ ਗਈ। ਇਹ ਵਿਵਾਦ ਹੋਇਆ ਹੀ ਉਦੋਂ ਜਦੋਂ ਤੋਂ ਅਸੀਂ ਤਰਕ ਦੇ ਨਾਲ ਗੱਲ ਕਰਨ ਲੱਗੇ ਹਾਂ।

ਰਣਜੀਤ ਸਿੰਘ ਢੱਡਰੀਆਂਵਾਲਾ

ਤੁਸੀਂ ਇੱਕ ਸ਼ਬਦ ਵਰਤਿਆ ਛਬੀਲ... ਕਿ ਸਰੀਰ ਵਿੱਚ ਮਾਰ-ਕਾਟ ਹੋਣਾ, ਉਸ ਨੂੰ ਤੁਸੀਂ ਛਬੀਲ ਕਹੋਗੇ ?

ਜਵਾਬ: ਜਦੋਂ ਕਿਸੇ ਚੀਜ਼ 'ਚ ਲੁਕੋ ਕੇ ਜਾਂ ਛਬੀਲ ਦੀ ਆੜ ਵਿੱਚ ਹਮਲਾ ਕੀਤਾ ਜਾਵੇ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਇਸ ਉੱਪਰ ਧਿਆਨ ਦੇਣਾ ਚਾਹੀਦਾ ਸੀ, ਟਿੱਪਣੀ ਕਰਨੀ ਚਾਹੀਦੀ ਪਰ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ। ਦੋ ਧਿਰਾਂ ਹੁੰਦੀਆਂ ਹਨ, ਇੱਕ ਹਮਲਾਵਰ ਧਿਰ ਤੇ ਇੱਕ ਪੀੜਤ ਧਿਰ। ਜਦੋਂ ਹਮਲੇ ਨੂੰ ਝਗੜਾ ਬਣਾ ਕੇ ਵਿਖਾਇਆ ਜਾਵੇ ਉਸ ਵੇਲੇ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਵੱਡੀ ਧਿਰ ਅੱਗੇ ਬੋਲਣ ਦੀ ਹਿੰਮਤ ਨਹੀਂ ਹੈ। ਜਦੋਂ ਹਮਲਾਵਾਰ ਨੂੰ ਹਮਲਾਵਰ ਕਹਿਣ ਦੀ ਹਿੰਮਤ ਹੀ ਨਾ ਹੋਵੇ ਫੇਰ ਤੁਸੀਂ ਖ਼ੁਦ ਸਮਝ ਸਕਦੇ ਹੋ, ਸਿਸਟਮ ਹੀ ਭ੍ਰਿਸ਼ਟ ਹੋ ਗਿਆ ਹੈ।

ਫੇਸਬੁੱਕ ਪੇਜ ਉੱਪਰ ਇੱਕ ਕਵਿਤਾ, ਜਿਸ ਵਿੱਚ ਲੱਤਾਂ ਭਾਰ ਨਹੀਂ ਝੱਲਦੀਆਂ, ਇਹ ਸ਼ਬਦ ਵਾਰ-ਵਾਰ ਕਿਹਾ ਜਾ ਰਿਹਾ ਹੈ... ਆਖਿਰਕਾਰ ਉਹ ਸ਼ਬਦ ਕਿਸ ਲਈ ਕਿਹਾ ਜਾ ਰਿਹਾ ਹੈ ?

ਜਵਾਬ: ਹਾਂ, ਮੈਂ ਇਹ ਗੱਲ ਕੀਤੀ ਸੀ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਖ਼ਬਾਰ ਵਿੱਚ ਬਿਆਨ ਛਪਿਆ ਸੀ ਕਿ ਮੈਂ ਵਿਵਾਦ ਛੇੜਦਾ ਹਾਂ। ਵਿਵਾਦ ਮੈਂ ਨਹੀਂ ਛੇੜਦਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਰਜ ਪ੍ਰਕਾਸ਼ ਗ੍ਰੰਥ 'ਤੇ ਚੁੱਕੇ ਗਏ ਸਾਰੇ ਸਵਾਲ ਬੇਬੁਨਿਆਦ ਹਨ, ਜਦਕਿ ਜਥੇਦਾਰ ਸਭ ਖ਼ੁਦ ਵੀ ਮੰਨ ਚੁੱਕੇ ਹਨ। ਜਦੋਂ ਉਹ ਕਥਾ ਕਰਦੇ ਸਨ ਕੁੱਝ ਪੰਨੇ ਉਹ ਛੱਡ ਦਿੰਦੇ ਸਨ ਜਾਂ ਸਕਿੱਪ ਕਰ ਸਕਦੇ ਸਨ ਯਾਨੀ ਕਿ ਵਿਵਾਦ ਉਨ੍ਹਾਂ ਪੰਨਿਆਂ ਵਿੱਚ ਹੀ ਲਿਖਿਆ ਹੋਇਆ ਹੈ। ਅਸੀਂ ਤਾਂ ਸਿਰਫ਼ ਪੜ੍ਹਿਆ ਹੈ ਜਦੋਂ ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਦੀ ਗੱਲ ਕਰਦੇ ਹਾਂ ਤਾਂ ਹੋਰ ਬਾਬਿਆਂ ਨੂੰ ਬੁਰਾ ਲੱਗਾ ਹੋਣਾ।

ਰਣਜੀਤ ਸਿੰਘ ਢੱਡਰੀਆਂਵਾਲਾ

ਕਿਸੇ ਵਿਸ਼ੇਸ਼ ਚੈਨਲ ਉੱਪਰ ਬੈਠ ਕੇ ਹੀ ਡਿਬੇਟ ਕਰੋਗੇ ਜਾ ਕੇ ਸਾਰੇ ਮੀਡੀਆ ਵਿੱਚ ਬੈਠ ਕੇ ਗੱਲ ਹੋਵੇਗੀ ?

ਜਵਾਬ: ਹੋ ਸਕਦਾ ਕਿਸੇ ਇੱਕ ਚੈਨਲ 'ਤੇ ਗੱਲ ਕਰੀਏ। ਜੇਕਰ ਸਾਰੇ ਮੀਡੀਆ ਵਿੱਚ ਵੀ ਡਿਬੇਟ ਹੁੰਦੀ ਹੈ ਤਾਂ ਵੀ ਕੋਈ ਦਿੱਕਤ ਨਹੀਂ... ਪੂਰੀ ਦੁਨੀਆ ਵੇਖੇ 'ਪ੍ਰਾਈਮ ਟਾਈਮ 7' ਵਜੇ ਦਾ ਰੱਖਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੈ। ਸਮੱਸਿਆ ਇਨ੍ਹਾਂ ਲੋਕਾਂ ਨੂੰ ਵਿਚਾਰਾਂ ਦੀ ਨਹੀਂ ਪਰ ਇਹ ਹੈ ਕਿ ਲਗਾਤਾਰ ਸੌ-ਸੌ ਅਖੰਡ ਪਾਠ ਸਾਹਿਬ ਕਰਾਉਣੇ ਤਿੰਨ-ਤਿੰਨ ਦਿਨਾਂ ਵਿੱਚ 10 -10 ਲੱਖ ਰੁਪਏ ਕਮਾਉਣੇ। ਇਹ ਸਮੱਸਿਆ ਹੈ, ਇਨ੍ਹਾਂ ਨੂੰ । ਇਨ੍ਹਾਂ ਨੂੰ ਚਾਹੀਦਾ ਹੈ ਕਿ ਮੇਰੇ ਨਾਲ ਤਰਕ ਦੇ ਅਧਾਰ ਉੱਤੇ ਸਵਾਲ ਕਰਨ, ਇਨ੍ਹਾਂ ਦੀ ਸਮੱਸਿਆ ਇਹ ਹੈ ਕਿ ਇਹ ਕਹਿੰਦੇ ਹਨ ਕਿ ਇਹ ਸਾਡੇ ਬਾਬਿਆਂ ਨੂੰ ਨਹੀਂ ਮੰਨਦਾ, ਬਿਲਕੁਲ ਨਹੀਂ ਮੰਨਦਾ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਇਨ੍ਹਾਂ ਬਾਬਿਆਂ ਨੂੰ ਨਹੀਂ। ਅਸਲ 'ਚ ਇਹੀ ਸਮੱਸਿਆ ਹੈ।

ਸਮਝਣ ਵਾਲਾ ਕੋਈ ਵੀ ਨਹੀਂ, ਦੋਹਾਂ ਪਾਸੇ ਹਾਉਮੈ ਹਨ। ਤੁਸੀਂ ਵੀ ਕਮੇਟੀ ਸਾਹਮਣੇ ਨਹੀਂ ਜਾਣਾ ਤੇ ਉਨ੍ਹਾਂ ਵਿੱਚੋਂ ਵੀ ਕੋਈ ਨਹੀਂ, ਤਾਂ ਆਖਿਰਕਾਰ ਵਿਵਾਦ ਕਿਵੇਂ ਸੁਲਝੇਗਾ ?

ਜਵਾਬ: ਮੈਂ ਕਮੇਟੀ ਦੇ ਅੱਗੇ ਨਹੀਂ ਪੇਸ਼ ਹੋਣਾ, ਮੈਂ ਬੇਨਤੀ ਕਰਦਾ ਹਾਂ 'ਚੈਲੰਜ' ਨਹੀਂ ਕਰਦਾ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਨ੍ਹਾਂ ਬਾਰੇ ਜੋ ਕਿਹਾ ਉਹ ਮੈਨੂੰ ਦੱਸਣ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ 'ਚ ਕੀ ਗਲਤ ਬੋਲਿਆ ਹੈ, ਮੈਂ ਗੁਰੂ ਅਸਥਾਨਾਂ ਬਾਰੇ ਕੀ ਗਲਤ ਬੋਲਿਆ ਤੇ ਇਤਿਹਾਸ ਬਾਰੇ ਕੀ ਗਲਤ ਬੋਲਿਆ ? ਉਸ ਬਾਰੇ ਸਿੰਘ ਸਾਹਿਬ ਕਮੇਟੀ ਤੋਂ ਰਿਪੋਰਟ ਲੈਣ ਤੇ ਚੈਨਲ ਅੱਗੇ ਬੈਠ ਕੇ ਸਾਰੀ ਦੁਨੀਆਂ ਸਾਹਮਣੇ ਮੇਰਾ ਸੱਚ ਦੱਸਣ ਕਿ ਇਸ ਬੰਦੇ ਨੇ ਸਾਰੀਆਂ ਗੱਲਾਂ ਗਲਤ ਕੀਤੀਆਂ ਹਨ।

ਰਣਜੀਤ ਸਿੰਘ ਢੱਡਰੀਆਂਵਾਲਾ

ਸੰਗਤ ਵੀ ਕਹਿੰਦੀ ਹੈ ਕਿ ਤੁਸੀਂ ਚੈਨਲ ਉਪਰ ਬੈਠ ਕੇ ਤਾਂ ਡਿਬੇਟ ਕਰ ਸਕਦੇ ਹੋ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋ ਕੇ ਜਾਂ ਪੰਜ ਮੈਂਬਰੀ ਕਮੇਟੀ ਅੱਗੇ ਜਾ ਕੇ ਗੱਲਬਾਤ ਕਿਉਂ ਨਹੀਂ ਕਰਦੇ, ਤੁਹਾਨੂੰ ਕਿਸ ਗੱਲ ਦਾ ਡਰ ਹੈ ?

ਜਵਾਬ: ਜੇਕਰ ਮੈਂ ਕਮੇਟੀ ਸਾਹਮਣੇ ਪੇਸ਼ ਹੋ ਕੇ ਗੱਲ ਕਰਾਂਗਾ ਤਾਂ ਇਹ ਮੀਟਿੰਗ ਤੋਂ ਬਾਅਦ ਇਹੀ ਕਹਿਣਗੇ ਕਿ ਢੱਡਰੀਆਂ ਵਾਲਾ ਤਾਂ ਮੰਨ ਗਿਆ। ਮੈਂ ਇਸ ਨੂੰ ਮੀਟਿੰਗ ਤੋਂ ਬਾਅਦ ਆ ਕੇ ਕਿਵੇਂ ਸਾਬਿਤ ਕਰਾਂਗਾ। ਵਿਵਾਦ ਕੋਈ ਵੀ ਹੋਵੇ, ਇਹ ਮੈਨੂੰ ਗਲਤ ਸਾਬਿਤ ਕਰਨ ਉੱਤੇ ਤੁਲੇ ਹੋਏ ਹਨ। ਇੱਕ ਤਾਂ ਇਨ੍ਹਾਂ ਨੇ ਸਾਡਾ ਬੰਦਾ ਮਾਰ ਦਿੱਤਾ ਚਾਰ ਸਾਲ ਹੋ ਗਏ, ਉਹ ਸਾਡਾ ਬਹੁਤ ਅਜੀਜ਼ ਸੀ। ਦੂਜਾ ਮੈਨੂੰ ਕੀਰਤਨ ਕਰਨ ਦਾ ਅੰਦਰੋਂ ਚਾਅ ਹੈ, ਮੈਂ ਰੀਝ ਨਾਲ ਕੀਰਤਨ ਕਰਦਾ। ਪਹਿਲਾਂ ਇਹਨਾਂ ਨੇ ਸਾਡਾ ਅਜੀਜ਼ ਮਾਰਿਆ ਤੇ ਹੁਣ ਇਹ ਮੇਰੀ ਰੀਝ ਨੂੰ ਮਾਰਨ ਲੱਗੇ ਹੋਏ ਨੇ। ਮੈਨੂੰ ਲੋਕਾਂ ਦੇ ਜਾਨੀ ਨੁਕਸਾਨ ਦਾ ਡਰ ਹੈ। ਇਹ ਤਾਂ ਧੱਕਾ ਕਰਨ ਵਾਲੇ ਲੋਕ ਹਨ। ਨਾ ਹੀ ਅਸੀਂ ਕਿਸੇ ਨੂੰ ਗੋਲੀਆਂ ਮਾਰੀਆਂ ਤੇ ਨਾ ਕਿਸੇ ਨੂੰ ਧਮਕੀ ਦਿੱਤੀ। ਸਾਡੇ ਵਿੱਚ ਹਾਊਮੇ ਕਿਸ ਗੱਲ ਦੀ ?

ਤੁਸੀਂ ਪਿੱਛੇ ਤਾਂ ਹਟੇ ਪਰ ਤੁਸੀਂ ਦੋ ਦੀਵਾਨ ਲਾ ਕੇ ਵੀ ਦਿਖਾਏ... ਕਿ ਮੈਨੂੰ ਰੋਕੋ ?

ਜਵਾਬ: ਦੀਵਾਨ ਬਿਲਕੁਲ ਲਗਾਉਣੇ ਚਾਹੀਦੇ ਸੀ। ਇਹ ਦੀਵਾਨ ਇਸ ਲਈ ਲਗਾਏ ਸੀ ਤਾਂ ਜੋ ਕੋਈ ਇਹ ਨਾ ਕਹੇ ਕਿ ਢੱਡਰੀਆਂ ਵਾਲੇ ਨੂੰ ਅਸੀਂ ਚੁੱਪ ਕਰਾ ਦਿੱਤਾ। ਪਰ ਹੁਣ ਮੈਂ ਬਿਲਕੁਲ ਵਿਹਲਾ ਹਾਂ, ਜਿਵੇਂ ਅਮਰੀਕ ਸਿੰਘ ਅਜਨਾਲਾ ਕਹਿੰਦੇ ਹੁੰਦੇ ਹਨ ਟਾਇਮ ਵੀ ਤੇਰਾ, ਜਗ੍ਹਾ ਵੀ ਤੇਰੀ, ਸਮਾਂ ਵੀ ਤੇਰਾ, ਹੁਣ ਮੈਂ ਪੁੱਛਾਂ ਉਨ੍ਹਾਂ ਨੂੰ ਕਿ ਜਿਹੜੀ ਗੱਲ ਕਰਨੀ ਹੈ ਉਹ ਕਰਨ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਮੇਰੇ ਨਾਲ ਜਵਾਬ-ਸਵਾਲ ਕਰਨ। ਅਮਰੀਕ ਸਿੰਘ ਅਜਨਾਲਾ ਜੀ ਮਾਰਚ ਵਿੱਚ ਗੱਲ ਕਰਨ ਨੂੰ ਕੋਈ ਵੀ ਸਮਾਂ ਦੇਣ, ਮੈਂ ਤਿਆਰ ਹਾਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.