ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਦੂਜੀ ਕਲਾਸ ਵਿੱਚ ਪੜਨ ਵਾਲੀ 8 ਸਾਲਾਂ ਦੀ ਬੱਚੀ ਏਕਮਜੋਤ ਕੌਰ ਪੰਜਾਬ ਸਰਕਾਰ ਤੋਂ ਆਪਣੇ ਪੜ੍ਹਣ ਦਾ ਅਧਿਕਾਰ ਮੰਗਦੀ ਡੀਸੀ ਦਫਤਰ ਬਾਹਰ ਆਪਣੇ ਪਰਿਵਾਰ ਸਮੇਤ ਮਰਨ ਵਰਤ ’ਤੇ ਬੈਠ ਗਈ ਹੈ। ਬੱਚੀ ਨੇ ਦੱਸਿਆ ਕਿ ਉਹ ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਪੜਦੀ ਹੈ ਜਿਥੇ ਉਸ ਨਾਲ ਬਾਕੀ ਬੱਚਿਆਂ ਨਾਲੋ ਵਿਤਕਰਾ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਦੇ ਪਿਤਾ ਨੇ ਸਕੂਲਾਂ ਖਿਲਾਫ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਸੀ।
ਇਹ ਵੀ ਪੜੋ: ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਬਿਨਾਂ ਪੇਪਰ ਦਿੱਤੇ ਹੋਏ ਪਾਸ
ਉਥੇ ਹੀ ਇਹ ਪੜ੍ਹਣ ਦਾ ਅਧਿਕਾਰ ਮੰਗ ਰਹੀ 8 ਸਾਲਾਂ ਦੀ ਬੱਚੀ ਦੀ ਮਾਤਾ ਇਸ਼ੂ ਗਿੱਲ ਨੇ ਕਿਹਾ ਕਿ ਪਟਿਆਲਾ ਪੇਰੇਂਟਸ ਐਸੋਸੀਏਸ਼ਨ ਵੱਲੋਂ ਸਕੂਲਾਂ ਦੇ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਸੀ ਅਤੇ ਕੋਰਟ ’ਚ ਕੇਸ ਲੜਿਆ ਗਿਆ ਸੀ ਜਿਸ ਵਿੱਚ ਮੇਰੇ ਪਤੀ ਵੀ ਸ਼ਾਮਲ ਸਨ ਅਤੇ ਮੁੱਖ ਆਗੂ ਸਨ ਇਸ ਕਰਕੇ ਮੇਰੀ ਬੇਟੀ ਨਾਲ ਸਕੂਲ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਨਾਂ ਹੀ ਮੇਰੀ ਬੇਟੀ ਦੇ ਪੇਪਰ ਲਏ ਜਾ ਰਹੇ ਹਨ ਤੇ ਨਾ ਹੀ ਆਨ ਲਾਈਨ ਕਲਾਸਾਂ ਲਈ ਲਿੰਕ ਭੇਜਿਆ ਜਾ ਰਿਹਾ ਹੈ ਜਿਸ ਕਾਰਨ ਸਾਨੂੰ ਮਰਨ ਵਰਤ ’ਤੇ ਬੈਠਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਹੈ ਪਰ ਡੀਸੀ ਇਸ ’ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਹਨ।
ਇਹ ਵੀ ਪੜੋ: ਦਿੱਲੀ 'ਚ ਲੱਗਿਆ ਵੀਕਐਡ ਕਰਫਿਊ, ਮਾਲ,ਜਿੰਮ,ਥੀਏਟਰ,ਸਪਾ ਅਗਲੇ ਹੁਕਮ ਤੱਕ ਬੰਦ