ਨਾਭਾ: ਪੰਜਾਬ 'ਚ ਦਿਨੋਂ-ਦਿਨ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਨਾਭਾ ਵਿਖੇ ਡੀ.ਐੱਸ.ਪੀ ਰਾਜੇਸ਼ ਛਿੱਬਰ ਦੀ ਅਗਵਾਹੀ ਵਿੱਚ ਸ਼ਰਾਬ ਵੇਚਣ ਵਾਲੇ, ਸੱਟੇਬਾਜ਼, ਅਤੇ ਐੱਨ.ਡੀ.ਪੀ.ਐਸ. ਐਕਟ ਦੇ ਤਹਿਤ ਜੋ ਸ਼ਰਾਰਤੀ ਅਨਸਰ ਗ਼ਲਤ ਕੰਮ ਕਰਦੇ ਹਨ, ਉਨ੍ਹਾਂ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਸਮਝਾਇਆ ਗਿਆ। ਕੀ ਉਹ ਗ਼ਲਤ ਕੰਮ ਛੱਡ ਦੇਣ ਨਹੀਂ ਤਾਂ ਹੁਣ ਉਨ੍ਹਾਂ ਦੇ ਕੇਸਾਂ ਦੇ ਨਾਲ ਉਨ੍ਹਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕੀਤੀਆਂ ਜਾਣਗੀਆਂ।
ਪੁਲੀਸ ਦੇ ਵੱਲੋਂ ਸਖ਼ਤ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਜੋ ਵਾਰ ਵਾਰ ਜੁਰਮ ਕਰ ਰਹੇ ਹਨ ਉਨ੍ਹਾਂ ਨੂੰ ਸਖ਼ਤੀ ਦੇ ਨਾਲ ਨਜਿੱਠਿਆ ਜਾਵੇਗਾ।
ਇਸ ਮੌਕੇ ਨਾਭਾ ਦੇ ਡੀਐਸਪੀ ਰਾਜੇਸ਼ ਛਿੱਬੜ ਨੇ ਕਿਹਾ ਕਿ ਅਸੀਂ ਅੱਜ ਉਨ੍ਹਾਂ ਮੁਰਜ਼ਮਾਂ ਦੀ ਕੌਂਸਲਿੰਗ ਕਰ ਕੇ ਜੋ ਵਾਰ ਵਾਰ ਜੁਰਮ ਕਰਦੇ ਹਨ ਉਨ੍ਹਾਂ ਨੂੰ ਸਮਝਾਇਆ ਗਿਆ। ਉਨ੍ਹਾਂ ਕਿਹਾ ਕਿ ਜੋ ਮੁਰਜ਼ਮ ਹੁਣ ਵੀ ਗ਼ਲਤ ਕੰਮ ਤੋਂ ਗੁਰੇਜ਼ ਨਹੀਂ ਕਰਨਗੇ ਤਾਂ ਉਨ੍ਹਾਂ ਦੀਆਂ ਪ੍ਰਾਪਰਟੀਆਂ ਵੀ ਕੇਸਾਂ ਦੇ ਨਾਲ ਅਟੈਚ ਕੀਤੀਆਂ ਜਾਣਗੀਆਂ। ਜੋ ਭਗੌੜੇ ਹਨ ਅਸੀਂ ਉਨ੍ਹਾਂ ਦੀਆਂ ਲਿਸਟਾਂ ਬਣਾ ਕੇ ਉਨ੍ਹਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕਰਾਂਗੇ।
ਉਨ੍ਹਾਂ ਕਿਹਾ ਕਿ ਅਸੀਂ ਰੋਜ਼ਾਨਾ ਹੀ ਨਾਭਾ ਦੀਆਂ ਸਬ ਡਿਵੀਜ਼ਨਾਂ ਦੇ ਅਧੀਨ ਆਉਂਦੇ ਸਾਰੇ ਹੀ ਪਿੰਡਾਂ ਦੇ ਵਿੱਚ ਸਰਚ ਕਰ ਰਹੇ ਹਾਂ। ਜੋ ਵੀ ਗਲਤ ਅਨਸਰ ਹੋਵੇਗਾ ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।