ETV Bharat / city

ਵੱਧ ਰਹੀ ਮਹਿੰਗਾਈ ਨੂੰ ਲੈ ਕੇ " ਆਪ " ਪਾਰਟੀ ਦੇ ਵਰਕਰਾਂ ਨੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ - ਮਹਿੰਗਾਈ ਨੂੰ ਲੈ ਕੇ " ਆਪ " ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਦੇਸ਼ 'ਚ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਲੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।

ਮਹਿੰਗਾਈ ਦੇ ਵਿਰੁੱਧ " ਆਪ " ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਮਹਿੰਗਾਈ ਦੇ ਵਿਰੁੱਧ " ਆਪ " ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ
author img

By

Published : Dec 10, 2019, 11:52 AM IST

ਪਟਿਆਲਾ: ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਦੇਸ਼ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਵਿਰੁੱਧ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮਹਿੰਗੀ ਹੋਰ ਖਾਣ-ਪੀਣ ਦੀਆਂ ਵਸਤੂਆਂ ਅਤੇ ਹੋਰਨਾਂ ਚੀਜਾਂ ਦੇ ਮੁੱਲ ਵੱਧਣ 'ਤੇ ਰੋਸ ਪ੍ਰਗਟਾਇਆ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕਰਦੇ ਹੋਏ ਪਿਆਜ ਦੇ ਹਾਰ ਬਣਾ ਕੇ ਪਾਏ ਅਤੇ ਘਰੇਲੂ ਵਸਤੂਆਂ ਦਾ ਪ੍ਰਦਰਸ਼ਨ ਕਰ ਵਿਰੋਧ ਪ੍ਰਗਟ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਦੇਸ਼ 'ਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਇਸ ਕਾਰਨ ਆਮ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਕਾਰਨ ਆਮ ਲੋਕ ਦੋ ਸਮੇਂ ਦੀ ਰੋਟੀ ਲਈ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀ ਵਸਤੂਆਂ, ਘਰੇਲੂ ਗੈਸ , ਬਿਜ਼ਲੀ ਆਦਿ ਦੀਆਂ ਕੀਮਤਾਂ ਵੱਧ ਰਹੀਆਂ ਹਨ, ਪਰ ਸਰਕਾਰ ਇਸ ਦਾ ਕੋਈ ਹੱਲ ਨਹੀਂ ਕਰ ਰਹੀ।

ਮਹਿੰਗਾਈ ਦੇ ਵਿਰੁੱਧ " ਆਪ " ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਹੋਰ ਪੜ੍ਹੋ :ਵਿਆਹੁਤਾ ਨਾਲ ਜਬਰ ਜਨਾਹ, ਮਹਿਲਾ ਸਰਪੰਚ ਸਣੇ 6 'ਤੇ ਮਾਮਲਾ ਦਰਜ

ਇਸ ਮੌਕੇ ਆਮ ਆਦਮੀ ਪਾਰਟੀ ਦੀ ਲੀਡਰ ਨੀਨਾ ਮਿੱਤਲ ਨੇ ਕਿਹਾ ਕਿ ਘਰੇਲੂ ਚੀਜਾਂ ਸਿਲੰਡਰ, ਸਬਜ਼ੀਆਂ ਆਦਿ ਮਹਿੰਗੀਆਂ ਹੋਣ ਨਾਲ ਔਰਤਾਂ ਲਈ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਪਾਰਟੀ ਦੇ ਵਰਕਰ ਦੇਵ ਮਾਨ ਦਾ ਕਹਿਣਾ ਹੈ ਕਿ ਪੰਜਾਬ 'ਚ ਦਿਨ-ਬ-ਦਿਨ ਬਿਜਲੀ ਵੀ ਮਹਿੰਗੀ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਕੀਮਤਾਂ ਘੱਟ ਕੀਤੀਆ ਜਾਣ ਅਤੇ ਉਨ੍ਹਾਂ ਨੂੰ ਦਿੱਲੀ ਜਾ ਕੇ ਕੇਜਰੀਵਾਲ ਸਰਕਾਰ ਕੋਲੋਂ ਸਰਕਾਰ ਚਲਾਉਣ ਦੀ ਸਿੱਖਿਆ ਲੈਣੀ ਚਾਹੀਦੀ ਹੈ।

Intro:ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਵਿਰੁੱਧ ਵਿਰੋਧ ਕੀਤਾ Body:ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਵਿਰੁੱਧ ਵਿਰੋਧ ਕੀਤਾ

ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਮਹਿੰਗਾਈ ਦੀ ਮਾਰ ਦੇ ਵਿਰੋਧ ਵਿੱਚ ਗਲੇ ਵਿੱਚ ਪਿਆਰ ਦੇ ਹਾਰ ਬਣਾ ਕੇ ਪਾਏ ਗਏ ਅਤੇ ਵਿਰੋਧ ਜਤਾਇਆ ਗਿਆ ਕਿ ਮਹਿੰਗਾਈ ਆਸਮਾਨ ਛੂਹ ਰਹੀ ਹੈ ਅਤੇ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ਚਾਹੇ ਪੰਜਾਬ ਸਰਕਾਰ ਹੋਵੇ ਤੇ ਚਾਹੇ ਹੋਵੇ ਮੋਦੀ ਸਰਕਾਰ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਖਿਲਾਫ ਮੁਰਦਾਬਾਦ ਦੀ ਨਾਅਰੇਬਾਜ਼ੀ ਕੀਤੀ ਗਈ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਹੁਣ ਦੇ ਹੱਥਾਂ ਵਿੱਚ ਬੈਨਰ ਅਤੇ ਗਲੇ ਵਿੱਚ ਇਤਿਹਾਸ ਦੇ ਹਾਰ ਪਾਏ ਹੋਏ ਸਨ ਤੇ ਰੋਸ ਜਤਾਇਆ ਜਾ ਰਿਹਾ ਸੀ ਉੱਥੇ ਇਸ ਮਸਲੇ ਉੱਪਰ ਆਮ ਆਦੀ ਪਾਰਟੀ ਦੇ ਕਾਰਜਕਰਤਾ ਦੇਵ ਮਾਨ ਨੇ ਕਿਹਾ ਕਿ ਬਿਜਲੀ ਦੀਆਂ ਕੀਮਤਾਂ ਵੱਧ ਰਹੀਆਂ ਨੇ ਪਿਆਜ਼ ਦੇ ਦਾਮ ਆਸਮਾਨ ਛੂਹ ਰਹੇ ਨੇ ਮੋਦੀ ਸਰਕਾਰ ਤੇ ਕੈਪਟਨ ਸਰਕਾਰ ਇਹ ਦੋਨੋਂ ਸਰਕਾਰਾਂ ਫੇਲ ਹਨ ਆਮ ਲੋਕਾਂ ਦਾ ਇੱਕ ਵਕਤ ਦਾ ਖਾਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ ਕਿਉਂਕਿ ਮਹਿੰਗਾਈ ਆਸਮਾਨ ਛੂਹ ਰਹੀ ਹੈ ਆਏ ਦਿਨ ਹਰੇਕ ਚੀਜ਼ ਦੇ ਰੇਟ ਵਧ ਰਹੇ ਹਨ ਉਥੇ ਦੂਸਰੀ ਤਰਫ ਆਮ ਆਦਮੀ ਪਾਰਟੀ ਦੀ ਲੀਡਰ ਲੀਲਾ ਮਿੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਦੇ ਦਾਮ ਜਿਹੜੇ ਵਧ ਰਹੇ ਹਨ ਰੋਜ਼ਾਨਾ ਉਸ ਦੀ ਕੀਮਤਾਂ ਘੱਟ ਕੀਤੀਆਂ ਜਾਣ ਦੂਸਰੇ ਪਾਸੇ ਪਰਤਦੀ ਹੈ ਕਿ ਪਿਆਜ਼ ਦੀ ਕੀਮਤਾਂ ਵੀ ਜੋ ਆਸਮਾਨ ਛੋਹ ਰਹੀਆਂ ਹਨ ਉਹ ਵੀ ਹੇਠਾਂ ਲਿਆਂਦਾ ਜਾਵੇ ਜੇਕਰ ਸਰਕਾਰ ਨਹੀਂ ਚੱਲ ਰਹੀ ਤਾਂ ਦਿੱਲੀ ਜਾ ਕੇ ਕੇਜਰੀਵਾਲ ਕੋਲ ਸਰਕਾਰ ਚਲਾਉਣੀ ਸਿੱਖ ਲੈਣ ਆਮ ਲੋਕਾਂ ਨੂੰ ਪ੍ਰੇਸ਼ਾਨ ਕਿਉਂ ਕਰ ਰਹੇ ਹਨ ਇਹ ਜੇਕਰ ਇਨ੍ਹਾਂ ਦੇ ਵੱਸ ਵਿੱਚ ਨਹੀਂ
ਬਾਇਟ ਨੀਨਾ ਮਿੱਤਲ ( ਅਾਮ ਅਾਦਮੀ ਪਾਰਟੀ ਵਰਕਰ)
ਦੇਵ ਮਾਨ ( ਅਾਮ ਅਾਦਮੀ ਪਾਰਟੀ ਵਰਕਰ)Conclusion:ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਵਿਰੁੱਧ ਵਿਰੋਧ ਕੀਤਾ
ETV Bharat Logo

Copyright © 2025 Ushodaya Enterprises Pvt. Ltd., All Rights Reserved.