ETV Bharat / city

ਬੁੱਢੇ ਨਾਲੇ ਦੀ ਮਾਰ ਹੇਠ ਗੁਰਦੁਆਰਾ ਸ੍ਰੀ ਗਊਘਾਟ ਸਾਹਿਬ, ਨਹੀਂ ਰਿਹਾ ਪੀਣਯੋਗ ਪਾਣੀ

ਲੁਧਿਆਣਾ ਦਾ ਗੁਰਦੁਆਰਾ ਸ੍ਰੀ ਗਊਘਾਟ ਸਾਹਿਬ ਦਾ ਸਰੋਵਰ ਬੁੱਢੇ ਨਾਲੇ ਦੀ ਮਾਰ ਹੇਠ ਆ ਗਿਆ ਹੈ। ਦੱਸ ਦਈਏ ਕਿ ਸਰੋਵਰ ਦਾ ਪਾਣੀ ਅਤੇ ਪੀਣ ਵਾਲਾ ਪਾਣੀ ਬੁੱਢੇ ਨਾਲੇ ਕਾਰਨ ਗੰਦਾ ਹੋ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਗੁਰਦੁਆਰਾ ਸਾਹਿਬ ਦਾ ਪੜੋ ਇਤਿਹਾਸ।

water of Gurdwara Sri Gaughat Sahib became dirty
ਗੁਰਦੁਆਰਾ ਸ੍ਰੀ ਗਊਘਾਟ ਸਾਹਿਬ
author img

By

Published : Aug 22, 2022, 6:48 PM IST

ਲੁਧਿਆਣਾ: ਜ਼ਿਲ੍ਹੇ ਦੇ ਬੁੱਢੇ ਨਾਲੇ ਦੇ ਕੰਢੇ ਤੇ ਸਥਿਤ ਗੁਰਦੁਆਰਾ ਸ੍ਰੀ ਗਊਘਾਟ ਸਾਹਿਬ ਆਪਣਾ ਵਿਲੱਖਣ ਇਤਿਹਾਸ ਰੱਖਦਾ ਹੈ ਸਨ 1515 ਈਸਵੀ ਦੇ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਥਾਂ ਤੇ ਆਏ ਸਨ ਉਸ ਵਕਤ ਸਤਲੁਜ ਦਰਿਆ ਪੂਰੇ ਉਫਾਨ ਤੇ ਇੱਥੇ ਵਗਦਾ ਸੀ ਪਰ ਜਿਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਹੋਏ ਅਤੇ ਲੁਧਿਆਣਾ ਸ਼ਹਿਰ ਵਸਿਆ, ਗੁਰਦੁਆਰਾ ਸ੍ਰੀ ਗਊਘਾਟ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਇਥੇ ਆਉਣ ਵਾਲੀ ਸੰਗਤ ਨੇ ਗੁਰਦੁਆਰੇ ਦਾ ਇਤਿਹਾਸ ਅਤੇ ਮਹੱਤਤਾ ਦੱਸੀ ਹੈ ਮੰਨਿਆ ਜਾਂਦਾ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕੋਈ ਵੀ ਮੰਨਤ ਮੰਗਦਾ ਹੈ ਉਹ ਪੂਰੀ ਹੁੰਦੀ ਹੈ।

ਗੁਰਦੁਆਰਾ ਸ੍ਰੀ ਗਊਘਾਟ ਦਾ ਇਤਿਹਾਸ: ਸੁਲਤਾਨ ਖਾਂ ਲੋਧੀ ਜਦੋਂ ਲੁਧਿਆਣਾ ਸ਼ਹਿਰ ਵਸਾਉਣ ਲਈ ਲੁਧਿਆਣਾ ਪਹੁੰਚਿਆ ਅਤੇ ਉਸ ਵੱਲੋਂ ਲੋਧੀ ਕਿਲੇ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਤਾ ਜਦੋਂ ਸਤਲੁਜ ਆਪਣੇ ਪੂਰੇ ਉਫਾਨ ਤੇ ਹੁੰਦਾ ਤਾਂ ਵੱਡਾ ਨੁਕਸਾਨ ਕਰਦਾ ਸੀ ਉਸ ਵੇਲੇ ਸੁਲਤਾਨ ਖਾਂ ਲੋਧੀ ਨੂੰ ਕਿਸੇ ਨੇ ਦੱਸਿਆ ਕਿ ਸਤਲੁਜ ਕੰਢੇ ਕੋਈ ਵੱਡਾ ਪੀਰ ਆਇਆ ਹੋਇਆ ਹੈ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਸੁਲਤਾਨ ਖਾਂ ਲੋਧੀ ਆਪਣੀ ਮਲਿਕਾ ਦੇ ਨਾਲ ਆਪਣੇ ਦਰਬਾਰੀ ਅਤੇ ਮੰਤਰੀ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਪਹੁੰਚਿਆ ਅਤੇ ਅਰਜ਼ੋਈ ਕੀਤੀ ਕਿ ਤੁਸੀਂ ਕੋਈ ਹੱਲ ਕਰੋ ਇੱਥੇ ਸਤਲੁਜ ਦਰਿਆ ਸ਼ਹਿਰ ਵੱਸਣ ਨਹੀਂ ਦੇ ਰਿਹਾ ਮੈਂ ਇਸ ਸ਼ਹਿਰ ਨੂੰ ਵੱਡੇ ਪੱਧਰ ਤੇ ਵਸਾਉਣਾ ਚਾਹੁੰਦਾ ਹਾਂ ਜਿਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਹੋਏ ਕਿ ਤੂੰ ਲੋਕਾਂ ਦੇ ਲਈ ਇਮਾਨਦਾਰ ਰਹਿ ਸਤਲੁਜ ਤੇਰੇ ਲਈ ਇਮਾਨਦਾਰ ਰਹੇਗਾ ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਤਲੁਜ ਦਰਿਆ ਇੱਥੋਂ ਸੱਤ ਕੋਹ ਦੂਰ ਚਲਾ ਜਾਵੇਗਾ ਅਤੇ ਇਤਿਹਾਸ ਗਵਾਹ ਹੈ ਸਤਲੁਜ ਦਰਿਆ ਹੁਣ ਗੁਰਦੁਆਰਾ ਸ੍ਰੀ ਗਊਘਾਟ ਤੋਂ ਸੱਤ ਕੁ ਦੂਰ ਹੀ ਵਗਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਲੁਧਿਆਣਾ ਸ਼ਹਿਰ ਘੁੱਗ ਵਸੇਗਾ ਅਤੇ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚੋਂ ਸਭ ਤੋਂ ਜ਼ਿਆਦਾ ਆਬਾਦੀ ਲੁਧਿਆਣਾ ਜ਼ਿਲ੍ਹੇ ਦੀ ਹੈ>

ਗੁਰਦੁਆਰਾ ਸ੍ਰੀ ਗਊਘਾਟ ਸਾਹਿਬ

ਸਮੇਂ ਨਾਲ ਬਦਲਦੇ ਹਾਲਾਤ: ਪਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਲੁਧਿਆਣਾ ਸ਼ਹਿਰ ਦੇ ਹਾਲਾਤ ਬਦਲਣ ਲੱਗ ਗਏ ਜੋ ਦਰਿਆ ਕਦੇ ਬੁੱਢਾ ਦਰਿਆ ਕਹਾਉਂਦਾ ਸੀ ਅਤੇ ਉਸ ਦਾ ਪਾਣੀ ਇੰਨਾ ਕੁ ਪਵਿੱਤਰ ਸੀ ਕਿ ਲੋਕ ਪੀਣ ਲਈ ਵਰਤਦੇ ਸਨ ਉਸ ਪਾਣੀ ਨੂੰ ਫੈਕਟਰੀਆਂ ਡੇਅਰੀਆਂ ਲੋਕਾਂ ਦੇ ਘਰਾਂ ਦੇ ਸੀਵਰੇਜ ਦੇ ਪਾਣੀ ਨੇ ਇੰਨਾ ਕੁ ਗੰਧਲਾ ਕਰ ਦਿੱਤਾ ਕਿ ਅੱਜ ਉਸ ਦੀ ਮਾਰ ਨਾ ਸਿਰਫ ਸ਼ਹਿਰ ਵਿਚ ਪੈ ਰਹੀ ਹੈ ਸਗੋ ਨੇੜੇ ਤੇੜੇ ਦੇ ਇਲਾਕੇ ਦੇ ਲੋਕ ਵੀ ਭਿਆਨਕ ਬੀਮਾਰੀਆਂ ਤੋਂ ਪੀੜਤ ਨੇ ਬੁੱਢਾ ਦਰਿਆ ਅਜੋਕੇ ਸਮੇਂ ਦੇ ਵਿਚ ਬੁੱਢਾ ਨਾਲਾ ਬਣ ਕੇ ਰਹਿ ਗਿਆ।

ਸ੍ਰੀ ਗਊਘਾਟ ਤੇ ਬੁੱਢੇ ਨਾਲੇ ਦਾ ਅਸਰ: ਗੁਰਦੁਆਰਾ ਸ੍ਰੀ ਗਊਘਾਟ ਵੀ ਬੁੱਢੇ ਨਾਲੇ ਦੇ ਅਸਰ ਤੋਂ ਵਾਂਝਾ ਨਹੀਂ ਰਿਹਾ ਹੈ ਗੁਰਦੁਆਰਾ ਸਾਹਿਬ ਦਾ ਸਰੋਵਰ ਬੁੱਢੇ ਨਾਲੇ ਦੀ ਪਾਣੀ ਗੰਧਲਾ ਹੋਣ ਕਰਕੇ ਗੰਦਾ ਹੋ ਜਾਂਦਾ ਹੈ ਜਿਸ ਕਰਕੇ ਸਰੋਵਰ ਨੂੰ ਫ਼ਿਲਹਾਲ ਬੰਦ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਅਤੇ ਹੈੱਡ ਗ੍ਰੰਥੀ ਦੱਸਦੇ ਹਨ ਕਿ ਟੂਟੀਆਂ ਦੇ ਵਿੱਚ ਵੀ ਪਾਣੀ ਗੰਦਾ ਹੁੰਦਾ ਹੈ ਅਤੇ ਇਲਾਕੇ ਦੇ ਵਿੱਚ ਬਿਮਾਰੀਆਂ ਦਾ ਵੀ ਪੈਰ ਪਸਰਿਆ ਹੋਇਆ ਹੈ ਉਨ੍ਹਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਅਤੇ ਸੀਚੇਵਾਲ ਤੋਂ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਹਨ। ਬੁੱਢੇ ਨਾਲੇ ਦੀ ਹੁਣ ਸਫਾਈ ਹੋਵੇਗੀ ਅਤੇ ਹਾਲਾਤ ਬਿਹਤਰ ਹੋਣਗੇ।

ਹਰ ਮੁਰਾਦ ਹੁੰਦੀ ਹੈ ਪੂਰੀ: ਗੁਰਦੁਆਰਾ ਸ੍ਰੀ ਗਊਘਾਟ ਆਉਣ ਵਾਲੀ ਸੰਗਤ ਨੇ ਦੱਸਿਆ ਹੈ ਕਿ ਇੱਥੇ ਆਉਣ ਵਾਲੇ ਹਰ ਸੰਗਤ ਦੀ ਮੁਰਾਦ ਪੂਰੀ ਹੁੰਦੀ ਹੈ ਜੋ ਵੀ ਸੱਚੇ ਮਨ ਨਾਲ ਅਰਦਾਸ ਕਰਦਾ ਹੈ ਉਸ ਦੀ ਬਾਬਾ ਜੀ ਸੁਣਦੇ ਨੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਨੇ ਦੱਸਿਆ ਕਿ ਇਸ ਸਥਾਨ ਤੇ ਲੋਕ ਮੰਨਤਾਂ ਮੰਗਣ ਆਉਂਦੇ ਨੇ ਵੱਡੀ ਤਾਦਾਦ ਚ ਲੋਕਾਂ ਦੀ ਹੈ ਜੋ ਵਿਦੇਸ਼ਾਂ ਵਿਚ ਜਾਣਾ ਚਾਹੁੰਦੇ ਨੇ ਅਤੇ ਇੱਥੇ ਆ ਕੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਗੁਰਦੁਆਰੇ ਦੀ ਇਮਾਰਤ ਕਾਫੀ ਪੁਰਾਣੀ ਅਤੇ ਛੋਟੀ ਸੀ ਜਿਸ ਤੋਂ ਬਾਅਦ ਸੰਗਤ ਦੇ ਸਹਿਯੋਗ ਨਾਲ ਹੀ ਅਜੋਕੇ ਸਮੇਂ ਚ ਗੁਰਦੁਆਰਾ ਸ੍ਰੀ ਗਊਘਾਟ ਦੀ ਇਮਾਰਤ ਤਿਆਰ ਹੋਈ ਹੈ।

ਇਹ ਵੀ ਪੜੋ: ਸਿੱਖ ਲੜਕੀ ਦੇ ਅਗਵਾ ਮਾਮਲੇ ਵਿੱਚ ਜਥੇਦਾਰ ਨੇ ਪਾਕਿਸਤਾਨ ਨੂੰ ਕੀਤੀ ਇਹ ਅਪੀਲ

ETV Bharat Logo

Copyright © 2024 Ushodaya Enterprises Pvt. Ltd., All Rights Reserved.