ਲੁਧਿਆਣਾ: ਵਿਜੇ ਸਾਂਪਲਾ ਨੇ ਇਕ ਧਾਰਮਿਕ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਜਿਸ ਵਿਚ ਵਿਜੇ ਸਾਂਪਲਾ (Vijay Sampla) ਨੇ ਬਾਰਡਰ ਤੇ ਹੋਈ ਘਟਨਾ ਦੀ ਸਖ਼ਤ ਸ਼ਬਦਾਂ ਚ ਨਿੰਦਿਆਂ ਕਰਦਿਆਂ ਕਿਹਾ ਕਿ ਇਹ ਇੱਕ ਅਣਮਨੁੱਖੀ ਘਟਨਾ ਵਾਪਰੀ ਹੈ। ਜੋ ਉਨ੍ਹਾਂ ਨੇ ਤਾਲਿਬਾਨ ਅਤੇ ਆਈ ਐਸ ਆਈ ਐਸ ਵੱਲੋਂ ਅਕਸਰ ਕੀਤੀ ਜਾਂਦੀ ਰਹੀ ਹੈ ਅਤੇ ਸਾਡੇ ਦੇਸ਼ ਵਿੱਚ ਵੀ ਇਹ ਘਟਨਾ ਹੋਈ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ। ਸਾਡੇ ਗੁਰੂਆਂ ਨੇ ਵੀ ਕਦੀ ਅਜਿਹੇ ਰਾਹਾਂ ਤੇ ਚੱਲਣ ਦਾ ਸੁਨੇਹਾ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਅਤੇ ਜੋ ਕਰਦਾ ਹੈ ਉਸ ਖ਼ਿਲਾਫ਼ ਕਾਨੂੰਨ (Law) ਨੂੰ ਕਾਰਵਾਈ ਕਰਨੀ ਚਾਹੀਦੀ ਹੈ ਪਰ ਇਸ ਤਰ੍ਹਾਂ ਤਸੀਹੇ ਦੇ ਕੇ ਕਿਸੇ ਦਾ ਕਤਲ ਕਰਨਾ ਸਹੀ ਨਹੀਂ । ਉਨ੍ਹਾਂ ਨੇ ਕਿਹਾ ਕਿ ਜਿਸ ਦਾ ਕਤਲ ਹੋਇਆ ਹੈ। ਉਹ ਦਲਿਤ ਸੀ ਇਸ ਕਰਕੇ ਇਸ ਸਬੰਧੀ ਉਨ੍ਹਾਂ ਨੇ ਹਰਿਆਣਾ (Haryana) ਅਤੇ ਪੰਜਾਬ ਦੇ ਡੀਜੀਪੀ (DGP) ਨੂੰ ਵੀ ਇਸ ਮਾਮਲੇ ਤੇ ਪੱਤਰ ਭੇਜਿਆ ਹੈ।
ਉਧਰ ਵਿਜੇ ਸਾਂਪਲਾ ਨੂੰ ਜਦੋਂ ਭਾਜਪਾ ਦੇ ਮੰਤਰੀ ਨਾਲ ਨਿਹੰਗ ਸਿੰਘ ਦੀ ਫੋਟੋ ਵਾਇਰਲ ਹੋਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਦੀ ਕਿਸੇ ਨਾਲ ਤਸਵੀਰ ਹੋਣ ਨਾਲ ਉਸ ਦੀ ਨੇੜਤਾ ਜਾਂ ਉਸ ਦੇ ਸੰਬੰਧ ਜ਼ਾਹਿਰ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਨਿਹੰਗ ਜਥੇਬੰਦੀਆਂ ਹੀ ਇਹ ਸਾਫ ਕਰ ਚੁੱਕੀਆਂ ਹਨ ਕਿ ਸਰਕਾਰੀ ਜਥੇਬੰਦੀਆਂ ਦੀ ਤੋਮਰ ਨਾਲ ਮੁਲਾਕਾਤ ਹੋਈ ਸੀ।
ਉਧਰ ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਵੱਲੋਂ ਇੱਕ ਦਲਿਤ ਨੌਜਵਾਨ ਦੀ ਕੁੱਟਮਾਰ ਕਰਨ ਉਤੇ ਵੀ ਉਨ੍ਹਾਂ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਸੀ ਐਮ ਅਤੇ ਵਿਧਾਇਕ ਐਸ ਸੀ ਹੋਣ ਅਤੇ ਇਸ ਦੇ ਬਾਵਜੂਦ ਇਕ ਦਲਿਤ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੋਵੇ ਇਹ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਤੇ ਸਖ਼ਤ ਨੋਟਿਸ ਲਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਆਪਣੀ ਭੂਮਿਕਾ ਸਹੀ ਤਰ੍ਹਾਂ ਨਹੀਂ ਨਿਭਾ ਰਹੇ।
ਇਹ ਵੀ ਪੜੋ:ਬੀ.ਐੱਸ.ਐੱਫ. ਤੇ ਕਾਊਂਟਰ ਇੰਟੈਲੀਜੈਂਸ ਵਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਮਿਲੀ ਵੱਡੀ ਸਫਲਤਾ