ਲੁਧਿਆਣਾ: ਪੰਜਾਬ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਡਿਮਾਂਡ ਨਾਲੋਂ ਸਪਲਾਈ ਕਿਤੇ ਜ਼ਿਆਦਾ ਘੱਟ ਹੈ। ਜਿਸ ਕਰਕੇ ਹੁਣ ਬਿਜਲੀ ਵਿਭਾਗ ਨੇ ਲੁਧਿਆਣਾ ਦੀ ਇੰਡਸਟਰੀ ਵਿੱਚ ਤਿੰਨ ਦਿਨ ਕੱਟ ਦਾ ਐਲਾਨ ਕਰ ਦਿੱਤਾ। ਜਿਸ ਕਰਕੇ ਹੁਣ ਬੁੱਧਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਲੁਧਿਆਣਾ 'ਚ ਇੰਡਸਟਰੀ ਦੀ ਬਿਜਲੀ ਕੱਟ ਰਹੇਗੀ।
ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਲੇਬਰ ਨੂੰ ਵੱਡੀ ਪ੍ਰੇਸ਼ਾਨੀ ਆ ਰਹੀ ਹੈ। ਲੇਬਰ ਦਾ ਕਹਿਣਾ ਹੈ ਕਿ ਜੋ ਦਿਹਾੜੀਆਂ ਕਰਦੇ ਹਨ ਅਤੇ ਘੰਟਿਆਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਪੈਸੇ ਮਿਲਦੇ ਹਨ। ਜਿਸ ਕਰਕੇ ਹੁਣ ਫੈਕਟਰੀ ਮਾਲਿਕਾਂ ਨੇ ਤਿੰਨ ਦਿਨ ਤੱਕ ਉਨ੍ਹਾਂ ਨੂੰ ਕੋਈ ਵੀ ਕੰਮ ਨਾ ਕਰਨ ਲਈ ਕਿਹਾ ਹੈ। ਜਿਸ ਕਰਕੇ ਉਨ੍ਹਾਂ ਲਈ ਕਾਫ਼ੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਇਕ ਤਾਂ ਮਹਿੰਗਾਈ ਲਗਾਤਾਰ ਵਧ ਰਹੀ ਹੈ ਅਤੇ ਦੂਜੇ ਪਾਸੇ ਫੈਕਟਰੀ ਮਾਲਕ ਵੀ ਪ੍ਰੇਸ਼ਾਨ ਹਨ।
ਇਸ ਸਬੰਧੀ ਫੈਕਟਰੀ ਮਾਲਿਕਾਂ ਦਾ ਕਹਿਣਾ ਕਿ ਪਹਿਲਾਂ ਹੀ ਉਹ ਮੰਦੀ ਦੀ ਮਾਰ ਝੱਲ ਰਹੇ ਹਨ। ਉੱਤੋਂ ਬਿਜਲੀ ਦੇ ਕੱਟਾਂ ਨੇ ਹੋਰ ਉਨ੍ਹਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਦਿਨ ਵਿੱਚ ਕਰੋੜਾਂ ਦਾ ਨੁਕਸਾਨ ਉਨ੍ਹਾਂ ਨੂੰ ਝੱਲਣਾ ਹੋਵੇਗਾ। ਇਸ ਦੌਰਾਨ ਲੇਬਰ ਦੀ ਉਨ੍ਹਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ ਅਤੇ ਜੇਕਰ ਲੇਬਰ ਨੂੰ ਉਹ ਤਿੰਨ ਦਿਨ ਕੰਮ ਕਰਨ ਤੋਂ ਰੋਕਦੇ ਹਨ ਤਾਂ ਲੇਬਰ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਲੇਬਰ ਨੂੰ ਤਨਖ਼ਾਹ ਚਾਹੀਦੀ ਹੈ ਅਤੇ ਜੇਕਰ ਤਨਖਾਹ ਦੇਣ ਤੋਂ ਮਨ੍ਹਾਂ ਕਰਦੇ ਹਨ ਤਾਂ ਲੇਬਰ ਛੱਡ ਕੇ ਜਾਣ ਲਈ ਤਿਆਰ ਹੋ ਜਾਂਦੀ ਹੈ, ਜਿਸ ਕਰਕੇ ਲੇਬਰ ਨੂੰ ਰੋਕਣਾ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ:ਕਰੋੜਾਂ ਰੁਪਏ ਖ਼ਰਚ ਕਰ ਕੇ ਕੱਢੇ ਜਾ ਰਹੇ ਇਸ਼ਤਿਹਾਰ ਕੋਰਾ ਝੂਠ: ਅਕਾਲੀ ਦਲ