ETV Bharat / city

ਬੁੱਢੇ ਨਾਲੇ ਦੀ ਸਫਾਈ ਲਈ ਬਣੀ ਟਾਸਕ ਫੋਰਸ ਦੇ ਮੁੱਖੀ ਸਤਿਗੁਰੂ ਉਦੇ ਸਿੰਘ ਨੇ ਦਿੱਤਾ ਅਸਤੀਫ਼ਾ - 650 ਕਰੋੜ ਦਾ ਪ੍ਰਾਜੈਕਟ ਠੰਢੇ ਬਸਤੇ

ਲੁਧਿਆਣਾ ਬੁੱਢੇ ਨਾਲੇ ਦੀ ਸਫਾਈ ਲਈ ਬਣਾਈ ਗਈ ਟਾਸਕ ਫੋਰਸ ਦੇ ਮੁਖੀ ਸਤਿਗੁਰੂ ਉਦੇ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ। ਬੁੱਢੇ ਨਾਲੇ ਦੇ ਹਾਲਾਤ ਅਜੇ ਤੱਕ ਨਹੀ ਸੁਧਰੇ ਹਨ। ਬੁੱਢੇ ਨਾਲੇ ਕੰਢੇ ਲੱਗੇ ਤਿੰਨ ਨੀਂਹ ਪੱਥਰ ਸਮੇਂ ਦੀਆਂ ਸਰਕਾਰਾਂ ਦੀ ਨਾਕਾਮੀ ਦੇ ਗਵਾਹ ਬਣੇ ਹੋਏ ਹਨ।

ਬੁੱਢੇ ਨਾਲੇ ਦੀ ਸਫਾਈ ਲਈ ਬਣੀ ਟਾਸਕ ਫੋਰਸ ਦੇ ਮੁੱਖੀ ਸਤਿਗੁਰੂ ਉਦੇ ਸਿੰਘ ਨੇ ਦਿੱਤਾ ਅਸਤੀਫ਼ਾ
ਬੁੱਢਾ ਨਾਲੇ ਦੀ ਸਫਾਈ ਲਈ ਬਣੀ ਟਾਸਕ ਫੋਰਸ ਦੇ ਮੁੱਖੀ ਸਤਿਗੁਰੂ ਉਦੇ ਸਿੰਘ ਨੇ ਅਸਤੀਫਾਬੁੱਢਾ ਨਾਲੇ ਦੀ ਸਫਾਈ ਲਈ ਬਣੀ ਟਾਸਕ ਫੋਰਸ ਦੇ ਮੁੱਖੀ ਸਤਿਗੁਰੂ ਉਦੇ ਸਿੰਘ ਨੇ ਅਸਤੀਫਾ
author img

By

Published : Apr 22, 2022, 6:05 PM IST

ਲੁਧਿਆਣਾ: ਬੁੱਢਾ ਨਾਲਾ ਸਿਰਫ ਲੁਧਿਆਣਾ ਦੀ ਹੀ ਨਹੀਂ ਸਗੋਂ ਪੂਰੇ ਇਲਾਕੇ ਦੀ ਇਕ ਵੱਡੀ ਸਮੱਸਿਆ ਹੈ ਬੁੱਢੇ ਨਾਲੇ ਦੀ ਸਫਾਈ ਲਈ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋਂ ਸੱਤਾ ਵਿੱਚ ਆਉਂਦਿਆਂ ਹੀ ਇਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਕਈ ਉੱਘੇ ਸਮਾਜ ਸੇਵੀ ਵਾਤਾਵਰਨ ਪ੍ਰੇਮੀ ਅਤੇ ਧਾਰਮਿਕ ਆਗੂਆਂ ਨੂੰ ਹਿੱਸਾ ਬਣਾਇਆ ਗਿਆ ਸੀ ਲੁਧਿਆਣਾ ਭੈਣੀ ਸਾਹਿਬ ਤੋਂ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਇਸ ਟਾਸਕ ਫੋਰਸ ਦੇ ਮੁਖੀ ਸਨ।

ਪਰ ਲੰਮਾ ਸਮਾਂ ਬੁੱਢੇ ਨਾਲੇ ਦੀ ਸਫਾਈ ਲਈ ਜੱਦੋ ਜਹਿਦ ਕਰਨ ਤੋਂ ਬਾਅਦ ਹੁਣ ਸਤਿਗੁਰੂ ਉਦੇ ਸਿੰਘ ਨੇ ਆਪਣਾ ਅਸਤੀਫ਼ਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਹੈ ਅਤੇ ਬੁੱਢੇ ਨਾਲੇ ਦੀ ਸਫ਼ਾਈ ਲਈ ਬਣਾਈ ਗਈ ਟਾਸਕ ਫੋਰਸ ਛੱਡ ਦਿੱਤੀ ਹੈ ਜਿਸ ਦੀ ਪੁਸ਼ਟੀ ਉਨ੍ਹਾਂ ਦੇ ਹੀ ਪੀਏ (PA) ਵੱਲੋਂ ਕੀਤੀ ਗਈ ਹੈ।

ਸਮੇਂ ਦੀਆਂ ਸਰਕਾਰਾਂ ਨੇ ਲਗਾਏ ਤਿੰਨ ਨੀਂਹ ਪੱਥਰ : ਬੁੱਢਾ ਨਾਲਾ ਨਾ ਸਿਰਫ਼ ਲੋਕਾਂ ਲਈ ਬੀਮਾਰੀਆਂ ਦਾ ਇਕ ਵੱਡਾ ਸਬੱਬ ਬਣਿਆ ਰਿਹਾ ਸਗੋਂ ਸਿਆਸਤ ਦਾ ਵੀ ਇਹ ਧੁਰਾ ਰਿਹਾ ਹੈ ਸਮੇਂ ਦੀਆਂ ਸਰਕਾਰਾਂ ਵੱਲੋਂ ਲੁਧਿਆਣਾ 'ਚ ਸਭ ਤੋਂ ਪਹਿਲਾਂ ਬੁੱਢੇ ਨਾਲੇ ਦੀ ਸਫਾਈ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ। ਬੁੱਢੇ ਨਾਲੇ ਦੇ ਮੁੱਦੇ 'ਤੇ ਸਿਆਸਤ ਵੀ ਹੁੰਦੀ ਰਹੀ ਹੈ।

ਬੁੱਢੇ ਨਾਲੇ ਦੇ ਕੰਢੇ 'ਤੇ ਤਿੰਨ ਨੀਂਹ ਪੱਥਰ 100 ਮੀਟਰ ਦੀ ਦੂਰੀ 'ਤੇ ਲੱਗੇ ਹੋਏ ਹਨ ਜੋ ਸਰਕਾਰਾਂ ਦੀ ਨਾਕਾਮੀ ਦੀ ਗਵਾਹੀ ਭਰਦੇੇ ਹਨ। ਪਹਿਲਾ ਨੀਂਹ ਪੱਥਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦਾ ਲੱਗਿਆ ਹੋਇਆ ਹੈ। ਇਸ ਨੀਂਹ ਪੱਥਰ ਦੀ ਮਿਤੀ 10 ਅਗਸਤ 2010 ਦੀ ਹੈ ਜਦੋਂ ਬੁੱਢੇ ਨਾਲੇ ਦੀ ਸਫਾਈ ਲਈ ਅਕਾਲੀ ਦਲ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਅਤੇ ਮਨੋਰੰਜਨ ਕਾਲੀਆ ਵੱਲੋਂ ਇਹ ਨੀਂਹ ਪੱਥਰ ਦਾ ਉਦਘਾਟਨ ਕੀਤਾ ਗਿਆ ਸੀ।

ਬੁੱਢੇ ਨਾਲੇ ਦੀ ਸਫਾਈ ਲਈ ਬਣੀ ਟਾਸਕ ਫੋਰਸ ਦੇ ਮੁੱਖੀ ਸਤਿਗੁਰੂ ਉਦੇ ਸਿੰਘ ਨੇ ਦਿੱਤਾ ਅਸਤੀਫ਼ਾ

ਉੱਥੇ ਹੀ ਦੂਜੇ ਪਾਸੇ ਦੂਜਾ ਨੀਂਹ ਪੱਥਰ ਬੁੱਢੇ ਨਾਲੇ ਦੇ ਕੰਢੇ 'ਤੇ ਜੈਰਾਮ ਰਮੇਸ਼ ਦਾ ਲੱਗਿਆ ਹੋਇਆ ਹੈ ਜਦੋਂ ਮਨੀਸ਼ ਤਿਵਾੜੀ ਲੁਧਿਆਣਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਉਨ੍ਹਾਂ ਨੇ ਬੁੱਢੇ ਨਾਲੇ ਦੀ ਸਫਾਈ ਦਾ ਬੀੜਾ ਚੁੱਕਿਆ ਸੀ ਇਸ ਦੌਰਾਨ ਬੁੱਢੇ ਨਾਲੇ ਦੇ ਵਿੱਚ ਮੱਛੀਆਂ ਦਾ ਲਾਰਵਾ ਛੱਡਿਆ ਗਿਆ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਬੁੱਢੇ ਨਾਲੇ ਦੀ ਗੰਦਗੀ ਨੂੰ ਖਤਮ ਕਰ ਦੇਣਗੀਆਂ ਪਰ ਬੁੱਢੇ ਨਾਲੇ ਦੀ ਗੰਦਗੀ ਤਾਂ ਖ਼ਤਮ ਨਹੀਂ ਹੋਈ ਮੱਛੀਆਂ ਜ਼ਰੂਰ ਖ਼ਤਮ ਹੋ ਗਈਆਂ।

ਇਸ ਤਰ੍ਹਾਂ ਹੀ ਤੀਜਾ ਨੀਂਹ ਪੱਥਰ ਪਿਛਲੇ ਸਾਲ 650 ਕਰੋੜ ਰੁਪਏ ਦਾ ਜਦੋਂ ਕਾਂਗਰਸ ਸਰਕਾਰ ਵੱਲੋਂ ਬੁੱਢੇ ਨਾਲੇ ਦੀ ਸਫ਼ਾਈ ਲਈ ਪ੍ਰਾਜੈਕਟ ਪਾਸ ਕੀਤਾ ਗਿਆ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਸੀ। ਪੱਥਰ ਕੈਬਨਿਟ ਮੰਤਰੀ ਰਹੇ ਮਨਪ੍ਰੀਤ ਬਾਦਲ ਇਸ ਦਾ ਉਦਘਾਟਨ ਕਰਕੇ ਗਏ ਜਿਸ 'ਤੇ ਬਕਾਇਦਾ ਸਤਿਗੁਰੂ ਉਦੇ ਸਿੰਘ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਨਾਂ ਵੀ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਪਰ ਇਹ ਨੀਂਹ ਪੱਥਰ ਵੀ ਸਿਰਫ ਇਕ ਪੱਥਰ ਹੀ ਬਣ ਕੇ ਰਹਿ ਗਿਆ।

650 ਕਰੋੜ ਦਾ ਪ੍ਰਾਜੈਕਟ ਠੰਢੇ ਬਸਤੇ : ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਬੁੱਢੇ ਨਾਲੇ ਦੀ ਸਫ਼ਾਈ ਲਈ 650 ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਸੀ ਜਿਸ ਵਿੱਚੋਂ ਕੁਝ ਹਿੱਸਾ ਸੂਬਾ ਸਰਕਾਰ ਨੇ ਕੁਝ ਹਿੱਸਾ ਕੇਂਦਰ ਸਰਕਾਰ ਨੇ ਅਤੇ ਕੁੱਝ ਹਿੱਸਾ ਲੁਧਿਆਣਾ ਦੀ ਨਗਰ ਨਿਗਮ ਅਤੇ ਸਨਅਤਕਾਰਾਂ ਨੇ ਪਾਉਣਾ ਸੀ।

ਇਸ ਪ੍ਰੋਜੈਕਟ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਲਈ ਟਰੀਟਮੈਂਟ ਪਲਾਂਟਾਂ ਦੀ ਸਮਰੱਥਾ ਨੂੰ ਵਧਾਉਣਾ ਨਵੇਂ ਟਰੀਟਮੈਂਟ ਪਲਾਂਟ ਲਗਾਉਣਾ ਬੁੱਢੇ ਨਾਲੇ ਦੇ ਕੰਢੇ ਦਾ ਸੁੰਦਰੀਕਰਨ ਕਰਨਾ ਬੁੱਢੇ ਨਾਲੇ ਦੇ ਚਾਰੇ ਪਾਸੇ ਵੱਡੀਆਂ ਗਰਿੱਲਾਂ ਲਾਈਆਂ ਅਤੇ ਹੋਰ ਕਈ ਸੁੰਦਰੀਕਰਨ ਦੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਸਮਾਰਟ ਸਿਟੀ ਪ੍ਰਾਜੈਕਟ ਤਹਿਤ ਦਾਅਵਾ ਵੀ ਕੀਤਾ ਜਾਂਦਾ ਰਿਹਾ ਹੈ ਕਿ ਬੁੱਢੇ ਨਾਲੇ ਦੀ ਸਫ਼ਾਈ ਲਈ ਪ੍ਰਾਜੈਕਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਇਹ ਹੀ ਨਹੀਂ ਬੁੱਢੇ ਨਾਲੇ ਦੀ ਸਫਾਈ ਲਈ ਕੰਮ ਕਲਾਂ ਤੋਂ ਸ਼ੁਰੂ ਹੋਣ ਵਾਲੀਆਂ ਡਰੇਨਾਂ ਦੇ ਅੰਦਰ ਸਾਫ ਪਾਣੀ ਛੱਡਣ ਦਾ ਦਾਅਵਾ ਵੀ ਕੀਤਾ ਗਿਆ। ਇਸ ਪ੍ਰੋਜੈਕਟ ਦੇ ਤਹਿਤ ਬੁੱਢੇ ਨਾਲੇ 'ਚ ਸਾਫ ਪਾਣੀ ਵੀ ਛੱਡਿਆ ਗਿਆ ਪਰ ਸਾਫ਼ ਪਾਣੀ ਤਾਂ ਕਿਤੇ ਨਜ਼ਰ ਨਹੀਂ ਆਇਆ ਬੁੱਢੇ ਨਾਲੇ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਰਹੇ।

ਲੁਧਿਆਣਾ ਦੇ ਹੀ ਸਮਾਜ ਸੇਵੀ ਅਤੇ ਬੁੱਢੇ ਨਾਲੇ ਲਈ ਲਗਾਤਾਰ ਪ੍ਰਸ਼ਾਸਨ 'ਤੇ ਸਰਕਾਰਾਂ ਦੇ ਖਿਲਾਫ ਲੜਾਈ ਲੜਨ ਵਾਲੇ ਕੀਮਤੀ ਰਾਵਲ ਨੇ ਕਿਹਾ ਹੈ ਕਿ ਜੇਕਰ ਬੁੱਢੇ ਨਾਲੇ ਦੇ ਪ੍ਰਾਜੈਕਟ 'ਤੇ ਇੰਨੇ ਪੈਸੇ ਖਰਚ ਹੁੰਦੇ ਤਾਂ ਸ਼ਾਇਦ ਅੱਜ ਇਸ ਦੀ ਨੁਹਾਰ ਹੀ ਬਦਲ ਜਾਂਦੀ ਉਨ੍ਹਾਂ ਕਿਹਾ ਕਿ ਇਹ ਇਕ ਸਿਆਸਤ ਦਾ ਕੇਂਦਰ ਹੈ।

ਜਿਸ ਤੇ ਸਿਆਸਤ ਤਾਂ ਹੁੰਦੀ ਹੈ ਪਰ ਇਸ ਦੀ ਸਫਾਈ ਨਹੀਂ ਹੁੰਦੀ ਉਨ੍ਹਾਂ ਕਿਹਾ ਬੜੀ ਮੰਦਭਾਗੀ ਗੱਲ ਹੈ ਕੀ ਸਤਿਗੁਰੂ ਉਦੇ ਸਿੰਘ ਤੋਂ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਉਹ ਇਸ ਦਾ ਕੁਝ ਸੁਧਾਰ ਕਰਨਗੇ ਪਰ ਉਹ ਵੀ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਭ੍ਰਿਸ਼ਟ ਅਧਿਕਾਰੀਆਂ ਤੋਂ ਇੰਨੇ ਪ੍ਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਕੀਮਤੀ ਰਾਵਲ ਨੇ ਕਿਹਾ ਕਿ ਜੇਕਰ ਇਕ ਵੱਡਾ ਧਾਰਮਿਕ ਆਗੂ ਜੋ ਸਮਾਜ ਵਿਚ ਇਕ ਚੰਗਾ ਨਾਮਣਾ ਰੱਖਦਾ ਹੈ ਉਹ ਇਨ੍ਹਾਂ ਅਧਿਕਾਰੀਆਂ ਨੂੰ ਸੁਧਾਰ ਨਹੀਂ ਸਕਿਆ ਤਾਂ ਆਮ ਲੋਕ ਕੀ ਕਰਨਗੇ।

ਸਰਕਾਰ ਦਾ ਜਵਾਬ : ਸੂਬੇ ਦੇ 'ਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਲੁਧਿਆਣਾ 'ਚ ਆਮ ਆਦਮੀ ਪਾਰਟੀ ਨੂੰ 14 ਵਿਧਾਨ ਸਭਾ ਸੀਟਾਂ ਚੋਂ 13 ਵਿਧਾਨ ਸਭਾ ਸੀਟਾਂ ਮਿਲੀਆ ਹਨ। ਪੰਜਾਬ ਭਰ 'ਚ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਹੈ। ਲੁਧਿਆਣਾ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਭੋਲਾ ਗਰੇਵਾਲ ਅਤੇ ਗੁਰਪ੍ਰੀਤ ਬਸੀ ਗੋਗੀ ਵਿਧਾਇਕ ਬਣਨ ਤੋਂ ਬਾਅਦ ਸਿੱਧਾ ਬੁੱਢੇ ਨਾਲੇ 'ਤੇ ਪਹੁੰਚੇ ਅਤੇ ਉੱਥੇ ਜਾ ਕੇ ਇਸ ਦੇ ਹਾਲਾਤ ਸੁਧਾਰਨ ਦੇ ਦਾਅਵੇ ਕੀਤੇ।

ਪਰ ਹੁਣ 650 ਕਰੋੜ ਰੁਪਏ ਦਾ ਬੁੱਢੇ ਨਾਲੇ ਦੀ ਸਾਫ਼ ਸਫ਼ਾਈ ਦਾ ਪ੍ਰਾਜੈਕਟ ਠੰਢੇ ਬਸਤੇ ਪੈ ਗਿਆ ਹੈ ਸਮਾਜ ਸੇਵੀ ਕੀਮਤੀ ਰਾਵਲ ਨੇ ਕਿਹਾ ਕਿ ਭਗਵੰਤ ਮਾਨ ਇਸ ਵਿੱਚ ਦਖ਼ਲ ਦੇਣਾ ਚਾਹੀਦਾ ਹੈ ਉਥੇ ਹੀ ਲੁਧਿਆਣਾ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਕੁਲਵੰਤ ਸਿੰਘ ਨੇ ਕਿਹਾ ਕਿ ਬੁੱਢੇ ਨਾਲੇ ਦੇ ਸੁੰਦਰੀਕਰਨ ਲਈ ਆਮ ਆਦਮੀ ਪਾਰਟੀ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੇਲੇ ਲੱਗੇ ਪੈਸਿਆਂ ਦਾ ਹਿਸਾਬ ਵੀ ਲਗਾਇਆ ਜਾਵੇਗਾ ਅਤੇ ਸਾਡੀ ਸਰਕਾਰ ਵੀ ਇਸ ਤੇ ਕੰਮ ਕਰੇਗੀ ਉਨ੍ਹਾਂ ਕਿਹਾ ਕਿ ਤਾਲਮੇਲ ਲਈ ਕਮੇਟੀ 'ਚ ਬਣਾਈ ਗਈ ਹੈ ਉਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ:- ਰਾਜਾ ਵੜਿੰਗ ਨੇ ਮਾਨ ਸਰਕਾਰ ਨੂੰ ਲਾਏ ਰਗੜੇ, ਕਿਹਾ- ਪੰਜਾਬ ਦੇ ਲੋਕ...

ETV Bharat Logo

Copyright © 2025 Ushodaya Enterprises Pvt. Ltd., All Rights Reserved.