ਲੁਧਿਆਣਾ: ਪੰਜਾਬ ਵਿੱਚ ਗਰਮੀ ਨੇ ਮੁੜ ਤੋਂ ਰਿਕਾਰਡ ਤੋੜ ਦਿੱਤੇ ਨੇ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ, ਉੱਥੇ ਹੀ ਕੁਝ ਦਿਨ ਬਾਅਦ ਹੀ ਪੰਜਾਬ ਵਿੱਚ ਮੌਨਸੂਨ ਦਸਤਕ ਦੇ ਦੇਵੇਗਾ ਜਿਸ ਨਾਲ ਬਾਰਿਸ਼ਾਂ ਪੈਣਗੀਆਂ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਨੇ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਲਗਾਤਾਰ ਹਵਾ ਵਿਚ ਨਮੀ ਵਧ ਰਹੀ ਹੈ ਜਿਸ ਕਰਕੇ ਗਰਮੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਉਨ੍ਹਾਂ ਕਿਹਾ ਪਰ ਆਉਣ ਵਾਲੇ ਕੁਝ ਦਿਨਾਂ ਬਾਅਦ ਮੌਸਮ ‘ਚ ਵੱਡੀ ਤਬਦੀਲੀ ਆਵੇਗੀ। ਉਨ੍ਹਾਂ ਦੱਸਿਆ ਕਿ ਜੋ ਸਾਡੇ ਕੋਲ ਭਵਿੱਖਬਾਣੀ ਆਈ ਹੈ ਉਸ ਮੁਤਾਬਕ 30 ਜੂਨ ਤੋਂ ਲੈ ਕੇ 2 ਜੁਲਾਈ ਤੱਕ ਮੌਨਸੂਨ ਪੰਜਾਬ ਅੰਦਰ ਆ ਜਾਵੇਗਾ, ਪਰ ਉਸ ਤੋਂ ਪਹਿਲਾਂ ਹੀ ਹਲਕੀਆਂ ਬਾਰਿਸ਼ਾਂ ਸ਼ੁਰੂ ਹੋ ਜਾਣਗੀਆਂ।
ਇਹ ਵੀ ਪੜੋ: 12ਵੀਂ ’ਚੋਂ 497 ਅੰਕ ਹਾਸਿਲ ਕਰ ਅਰਸ਼ਪ੍ਰੀਤ ਬਣੀ ਟੌਪਰ
ਤਾਪਮਾਨ ਨੇ ਤੋੜੇ ਰਿਕਾਰਡ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਭਵਨੀਤ ਕੌਰ ਕਿੰਗਰਾ ਨੇ ਕਿਹਾ ਕਿ 1970 ਤੋਂ ਬਾਅਦ ਅੱਜ ਯਾਨੀ 28 ਜੂਨ ਨੂੰ ਘੱਟੋ ਘੱਟ ਪਾਰਾ 31.6 ਡਿਗਰੀ ਦਰਜ ਕੀਤਾ ਗਿਆ ਹੈ, ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਹ ਆਮ ਨਾਲੋਂ ਚਾਰ ਤੋਂ ਪੰਜ ਡਿਗਰੀ ਵੱਧ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਫਿਲਹਾਲ ਟੈਂਪਰੇਚਰ 38 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਹਾਲਾਂਕਿ ਜ਼ਿਆਦਾ ਨਹੀਂ ਹੈ, ਪਰ ਇਸ ਦਾ ਅਸਰ ਹਵਾ ਚ ਨਮੀ ਹੋਣ ਕਰਕੇ ਜ਼ਿਆਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਚਿਪਚਿਪੀ ਗਰਮੀ ਪੈ ਰਹੀ ਹੈ ਹਵਾ ਵਿਚ ਨਮੀ ਜ਼ਿਆਦਾ ਹੋਣ ਕਰਕੇ ਹੀਟ ਜ਼ਿਆਦਾ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ।
30 ਜੂਨ ਤੋਂ ਬਾਅਦ ਆ ਜਾਵੇਗਾ ਮਾਨਸੂਨ: ਭਾਰਤ ਦੇ ਮੌਸਮ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰਾਂ ਦੇ ਮੁਤਾਬਕ ਪੰਜਾਬ ਦੇ ਵਿੱਚ 30 ਜੂਨ ਤੋਂ ਲੈ ਕੇ 2 ਜੁਲਾਈ ਤੱਕ ਮੌਨਸੂਨ ਦਸਤਕ ਦੇ ਦੇਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਕਿਹਾ ਮੌਨਸੂਨ ਸਮੇਂ ਸਿਰ ਆ ਰਿਹਾ ਹੈ ਅਤੇ ਇਹ ਆਮ ਸਾਲਾਂ ਵਰਗਾ ਹੀ ਹੋਵੇਗਾ। ਉਨ੍ਹਾਂ ਦੱਸਿਆ ਕਿ ਮੌਨਸੂਨ ਤੋਂ ਪਹਿਲਾਂ ਵੀ ਬਾਰਸ਼ ਦੀ ਭਵਿੱਖਬਾਣੀ ਹੈ। ਪੰਜਾਬ ਚ ਆਉਂਦੇ ਦੋ ਦਿਨ ਬਾਅਦ ਹਲਕੀ ਤੋਂ ਮੱਧਮ ਕਿਤੇ ਕਿਤੇ ਬਾਰਿਸ਼ ਹੋਵੇਗੀ ਅਤੇ ਇਸ ਨਾਲ ਤਾਪਮਾਨ ਵੀ ਹੇਠਾਂ ਜਾਵੇਗਾ ਅਤੇ ਆਮ ਲੋਕਾਂ ਨੂੰ ਗਰਮੀ ਤੋਂ ਵੀ ਕੁਝ ਰਾਹਤ ਜ਼ਰੂਰ ਮਿਲੇਗੀ।
ਹਵਾ ਚ ਵਧੀ ਨਮੀ ਦੀ ਮਾਤਰਾ: ਪੰਜਾਬ ਭਰ ਵਿੱਚ ਹੁਣ ਚਿਪਚਿਪੀ ਗਰਮੀ ਪੈ ਰਹੀ ਹੈ ਜਿਸਤੋਂ ਲੋਕ ਬੇਹਾਲ ਨੇ ਉੱਥੇ ਹੀ ਇਸ ਗਰਮੀ ਦੇ ਵਿੱਚ ਕਈ ਤਰ੍ਹਾਂ ਦੀਆਂ ਵਾਇਰਲ ਬਿਮਾਰੀਆਂ ਫੈਲ ਰਹੀਆਂ ਹਨ, ਜਿਸ ਕਰਕੇ ਲੋਕਾਂ ਦੀ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਜਦੋਂ ਹਵਾ ਵਿੱਚ ਇਨ੍ਹਾਂ ਦਿਨਾਂ ਅੰਦਰ ਨਮੀ ਵਧ ਜਾਂਦੀ ਹੈ ਤਾਂ ਚਿਪਚਿਪੀ ਗਰਮੀ ਪੈਂਦੀ ਹੈ ਇਸ ਤੋਂ ਇਲਾਵਾ ਝੋਨੇ ਦੀ ਲਵਾਈ ਕਰਕੇ ਧਰਤੀ ਤੋਂ ਵੀ ਨਮੀ ਹਵਾ ਲੈ ਰਹੀ ਹੈ ਜਿਸ ਕਰਕੇ ਚਿਪਚਿਪੀ ਗਰਮੀ ਦਾ ਪ੍ਰਕੋਪ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿੰਨੀ ਹੀਟ ਜ਼ਿਆਦਾ ਪੈਂਦੀ ਹੈ ਮੌਨਸੂਨ ਉਨਾ ਹੀ ਚੰਗਾ ਰਹਿੰਦਾ ਹੈ।
ਕਿਸਾਨਾਂ ਲਈ ਲਾਹੇਵੰਦ: ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਸਾਉਣੀ ਦੀ ਫਸਲ ਝੋਨੇ ਦੀ ਬਿਜਾਈ ਹੋ ਚੁੱਕੀ ਹੈ ਜਾਂ ਕਈ ਥਾਵਾਂ ਤੇ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜੂਨ ਮਹੀਨੇ ਤੋਂ ਬਾਅਦ ਜੁਲਾਈ ਦੀ ਸ਼ੁਰੂਆਤ ਵਿੱਚ ਹੀ ਪੰਜਾਬ ਅੰਦਰ ਮੌਨਸੂਨ ਦਸਤਕ ਦੇ ਦੇਵੇਗਾ ਜਿਸ ਨਾਲ ਕਿਸਾਨਾਂ ਨੂੰ ਭਰਪੂਰ ਪਾਣੀ ਮਿਲੇਗਾ ਚੌਕੀ ਝੋਨੇ ਦੀ ਫਸਲ ਲਈ ਪਾਣੀ ਦੀ ਬੇਹੱਦ ਜ਼ਰੂਰਤ ਹੈ ਅਤੇ ਕਿਸਾਨ ਟਿਊਬਵੈੱਲਾਂ ਰਾਹੀਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰ ਰਹੇ ਨੇ ਜਿਸ ਕਰਕੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬਾਰਿਸ਼ਾਂ ਪੈਣ ਦੇ ਨਾਲ ਗਰਾਊਂਡ ਵਾਟਰ ਰਿਚਾਰਜ ਹੋਣਗੇ ਅਤੇ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਪਾਣੀ ਮਿਲ ਸਕੇਗਾ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੇ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਤੋਂ ਦੱਸਿਆ ਖਤਰਾ !