ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ (SAD) ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh badal) ਲਗਾਤਾਰ ਲੁਧਿਆਣਾ (Ludhiana) ਵਿੱਚ ਇੱਕ ਤੋਂ ਬਾਅਦ ਦੌਰੇ ਕਰਕੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਵਲੋਂ ਇੱਕ ਰੋਡ ਸ਼ੋਅ (Road Show)ਵੀ ਕੱਢਿਆ ਗਿਆ। ਜਿਥੇ ਆਪਣੇ ਹੱਕ 'ਚ ਭੁਗਤਣ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ। ਉਥੇ ਹੀ ਪੱਤਰਕਾਰਾਂ (Reporters) ਨਾਲ ਮੁਖ਼ਾਤਿਬ ਹੁੰਦਿਆਂ ਬੀ.ਐੱਸ.ਐੱਫ. ਦੇ ਮੁੱਦੇ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਵਿਚ ਅਜੇ ਸ਼ਕਤੀ ਨਹੀਂ ਹੈ ਪਰ ਸਰਕਾਰ ਆਉਂਦਿਆਂ ਹੀ ਉਹ ਬੀ.ਐੱਸ.ਐੱਫ. (BSF) ਦੇ ਅਧਿਕਾਰ ਖੇਤਰ ਨੂੰ ਘੱਟ ਕਰ ਦੇਣਗੇ। ਸੁਖਬੀਰ ਬਾਦਲ (Sukhbir Badal) ਨੇ ਇਹ ਵੀ ਕਿਹਾ ਕਿ ਉਹ ਛੇਤੀ ਹੀ ਇਸ ਸਬੰਧੀ ਕੇਂਦਰ ਨੂੰ ਚਿੱਠੀ ਲਿਖ ਰਹੇ ਹਨ ਅਤੇ ਇਸ ਮੁੱਦੇ ਨੂੰ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਜਾਵੇਗਾ।
ਕਾਂਗਰਸ ਦੇ ਇਨਵੈਸਟ ਪੰਜਾਬ ਨੂੰ ਸੁਖਬੀਰ ਬਾਦਲ ਨੇ ਦੱਸਿਆ ਡਰਾਮੇਬਾਜ਼ੀ
ਇਸ ਦੌਰਾਨ ਜਦੋਂ ਸੁਖਬੀਰ ਬਾਦਲ ਨੂੰ ਡੀ.ਏ.ਪੀ. ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਹੀ ਨਹੀਂ ਹੈ, ਜੋ ਕਿਸਾਨਾਂ ਲਈ ਖਾਦ ਦਾ ਪ੍ਰਬੰਧ ਕਰ ਕੇ ਦੇਵੇ। ਉਨ੍ਹਾਂ ਕਾਂਗਰਸ ਦੇ ਅਗਲੇ ਹਫਤੇ ਆਉਣ ਜਾ ਰਹੇ ਇਨਵੈਸਟ ਪੰਜਾਬ (Invest Punjab) ਨੂੰ ਲੈ ਕੇ ਵੀ ਕਿਹਾ ਕਿ ਉਹ ਸਭ ਡਰਾਮੇਬਾਜ਼ੀ ਹੈ। ਸਰਕਾਰ ਸਿਰਫ ਇਕ ਡਰਾਮਾ ਰਚ ਕੇ ਕੁੱਝ ਵਪਾਰੀਆਂ 'ਤੇ ਦਬਾਅ ਬਣਾ ਕੇ ਇਨਵੈਸਟਮੈਂਟ ਦੇ ਐਲਾਨ ਕਰਵਾ ਦੇਵੇਗੀ ਅਤੇ ਫਿਰ ਆਪਣੀ ਪਿੱਠ ਥਾਪੜੇਗੀ। ਉਨ੍ਹਾਂ ਕਿਹਾ ਕਿ ਚੰਨੀ ਸਾਬ੍ਹ ਹੁਣ ਕਹਿ ਰਹੇ ਨੇ ਕਿ ਖ਼ਜ਼ਾਨਾ ਖਾਲੀ ਨਹੀਂ ਹੈ।
ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪਹਿਲਾਂ ਪੂਰੇ ਕਰੇ
ਉਨ੍ਹਾਂ ਕਿਹਾ ਕਿ ਜੇਕਰ ਖਜ਼ਾਨਾ ਖਾਲੀ ਨਹੀਂ ਹੈ ਤਾਂ ਉਹ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ। ਨੌਜਵਾਨਾਂ ਨੂੰ ਨੌਕਰੀ ਦੇਵੇ, ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰੇ, ਉਧਰ ਸਿੰਘੂ ਬਾਰਡਰ 'ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਨਿਹੰਗਾਂ ਦੀ ਤਸਵੀਰ ਖੇਤੀਬਾੜੀ ਮੰਤਰੀ (Agriculture Minister) ਨਾਲ ਵਾਇਰਲ (Viral) ਹੋਣ ਸਬੰਧੀ ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਪੂਰੇ ਫੈਕਟ ਨਹੀਂ ਪਤਾ ਪਰ ਇਸ ਕਰਕੇ ਉਹ ਇਸ 'ਤੇ ਕੋਈ ਕੁਮੈਂਟ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਚੰਨੀ ਜਿੰਨੇ ਮਰਜ਼ੀ ਐਲਾਨ ਕਰੀ ਜਾਣ ਉਨ੍ਹਾਂ ਨੂੰ ਇਹ ਪਤਾ ਹੈ ਕਿ ਇਹ ਉਨ੍ਹਾਂ ਤੋਂ ਪੂਰੇ ਨਹੀਂ ਹੋਣੇ। ਉੱਧਰ ਚਰਨਜੀਤ ਚੰਨੀ ਨੂੰ ਸੁਖਬੀਰ ਬਾਦਲ ਨੇ ਪੈਚ ਵਰਕ ਦਾ ਮੁੱਖ ਮੰਤਰੀ ਦੱਸਿਆ ਅਤੇ ਕਿਹਾ ਕਿ ਜੇਕਰ ਕੋਈ ਪੈਚ ਵਰਕ ਕਰਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਮੁੜ ਤੋਂ ਮੁੱਖ ਮੰਤਰੀ ਬਣਾ ਦੇਣ। ਉਨ੍ਹਾਂ ਕਿਹਾ ਕਿ ਜਿੰਨੇ ਮਰਜ਼ੀ ਨੀਂਹ ਪੱਥਰ ਰੱਖੇ ਜਾਣ ਦੋ ਮਹੀਨੇ ਬਾਅਦ ਚੋਣ ਜ਼ਾਬਤਾ ਲੱਗ ਜਾਵੇਗਾ ਤਾਂ ਪੈਸੇ ਕਿੱਥੋਂ ਆਉਣਗੇ ਸਭ ਕੰਮ ਰੁਕ ਜਾਣਗੇ ਜੋ ਅਗਲੀ ਸਰਕਾਰ ਨੂੰ ਹੀ ਪੂਰੇ ਕਰਨੇ ਪੈਣਗੇ।
ਇਹ ਵੀ ਪੜ੍ਹੋ- 2022 ਦੀਆਂ ਚੋਣਾਂ ਨੂੰ ਲੈਕੇ ਨਵਜੋਤ ਸਿੱਧੂ ਦੀ ਹਰੀਸ਼ ਚੌਧਰੀ ਨਾਲ ਮੀਟਿੰਗ