ਲੁਧਿਆਣਾ: ਪੰਜਾਬ ਮੰਤਰੀ ਮੰਡਲ (Punjab Cabinet) ਦੀ ਬੈਠਕ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਖੇਮੇ ’ਚੋਂ ਨਾਰਾਜ਼ ਵਿਧਾਇਕਾਂ ਦੇ ਫਰਜ਼ੰਦਾਂ ਨੂੰ ਸਰਕਾਰੀ ਨੌਕਰੀਆਂ ਦੇਣ (Government jobs) ’ਤੇ ਅੱਜ ਮੋਹਰ ਲੱਗ ਸਕਦੀ ਹੈ, ਜਿਸਨੂੰ ਲੈ ਕੇ ਕਾਂਗਰਸ ਦੇ ਹੋਰਨਾਂ ਆਗੂਆਂ ਦੇ ਵਿੱਚ ਵੀ ਹਲਚਲ ਮੱਚ ਗਈ ਹੈ। ਲੁਧਿਆਣਾ ਤੋਂ ਇੰਡਸਟਰੀ ਦੇ ਚੇਅਰਮੈਨ ਤੇ ਕਾਂਗਰਸ ਦੇ ਸੀਨੀਅਰ ਆਗੂ ਕੇ.ਕੇ. ਬਾਵਾ ਵੱਲੋਂ ਵੀ ਦਿੱਲੀ ਪਹੁੰਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਰਾਕੇਸ਼ ਪਾਂਡੇ (Rakesh Pandey) ਅਤੇ ਫਤਿਹ ਜੰਗ ਬਾਜਵਾ (Fatehjang Bajwa) ਦੇ ਪਰਿਵਾਰ ਅੱਤਵਾਦ ਪੀੜਤ ਨੇ ਤਾਂ ਪੰਜਾਬ ਦੇ ਕਈ ਕਾਂਗਰਸੀ ਆਗੂਆਂ ਦੇ ਪਰਿਵਾਰ ਅੱਤਵਾਦ ਪੀੜਤ ਹਨ ਉਨ੍ਹਾਂ ਵਿੱਚੋਂ ਉਹ ਵੀ ਇੱਕ ਹਨ।
Punjab Cabinet: ਰਾਕੇਸ਼ ਪਾਂਡੇ ਤੇ ਫਤਹਿਜੰਗ ਬਾਜਵਾ ਦੇ ਪੁੱਤਰ ਨੂੰ ਨੌਕਰੀ ਦੇਣ ਤੋਂ ਪਹਿਲਾਂ ਫਸੇ ਕੈਪਟਨ ! ਇਹ ਵੀ ਪੜੋ: ਪੰਜਾਬ ਕਾਂਗਰਸ ਕਲੇਸ਼: ਤੀਜੇ ਦਿਨ ਵੀ 3 ਮੈਂਬਰੀ ਪੈਨਲ ਵਿਧਾਇਕਾਂ ਨਾਲ ਕਰੇਗਾ ਮੁਲਾਕਾਤਚੇਅਰਮੈਨ ਕੇ.ਕੇ.ਬਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਨਾ ਸਿਰਫ ਅੱਤਵਾਦ ਪੀੜਤ ਪਰਿਵਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਸਗੋਂ ਟਿਕਟਾਂ ਦੀ ਵੰਡ ਸਮੇਂ ਵੀ ਇਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ, ਕਿਉਂਕਿ ਬਾਹਰਲੇ ਆਗੂ ਮੌਜਾਂ ਲੁੱਟ ਰਹੇ ਹਨ ਅਤੇ ਜੋ ਅੰਦਰੂਨੀ ਦਿਲ ਤੋਂ ਕਾਂਗਰਸੀ ਹਨ ਉਨ੍ਹਾਂ ਦਾ ਬਹੁਤਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਥੋਂ ਤੱਕ ਕਿ ਟਿਕਟਾਂ ਮਿਲਣ ਤੋਂ ਬਾਅਦ ਉਨ੍ਹਾਂ ਆਗੂਆਂ ਨੂੰ ਚੋਣ ਅਬਜ਼ਰਵਰ ਤੱਕ ਨਹੀਂ ਬਣਾਇਆ ਜਾਂਦਾ ਜੋ ਕਿ ਪ੍ਰਤੀਤ ਹੋ ਰਿਹਾ ਹੈ ਕਿ ਇਨ੍ਹਾਂ ਆਗੂਆਂ ਦਾ ਭਰੋਸਾ ਪੁਰਾਣੇ ਕਾਂਗਰਸੀ ਆਗੂਆਂ ਤੋਂ ਉੱਠ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਅੱਜ ਪਾਰਟੀ ਵਿਚਕਾਰ ਕਾਟੋ ਕਲੇਸ਼ ਚੱਲ ਰਿਹਾ ਹੈ ਉਸ ਤੇ ਹਾਈ ਕਮਾਨ ਨੂੰ ਵਿਚਾਰ ਕਰਨ ਦੀ ਜ਼ਰੂਰੀ ਲੋੜ ਹੈ ਕਿਉਂਕਿ ਵਿਚਾਰਧਾਰਾਵਾਂ ਦੇ ਵਿੱਚ ਵੱਡਾ ਫ਼ਰਕ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜੋ: Navjot Sidhu ਹੋਏ ਲਾਪਤਾ: ਲੱਭਣ ਵਾਲੇ ਨੂੰ ਪੰਜਾਹ ਹਜ਼ਾਰ ਇਨਾਮ !