ਲੁਧਿਆਣਾ: ਪੰਜਾਬ ਦੀ ਰਵਾਇਤੀ ਫਸਲ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ। ਉੱਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਲੁਧਿਆਣਾ ਦੇ ਫਸਲ ਮਾਹਿਰ ਡਾਕਟਰਾਂ ਵੱਲੋਂ ਝੋਨੇ ਦੀਆਂ ਨਵੀਆਂ ਕਿਸਮਾਂ ਈਜਾਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪੀਆਰ 113, 114, 121, 122, 124, 126, 127, 128, 129 ਅਤੇ ਐਚਕੇਆਰ 47 ਕਿਸਮ ਸ਼ਾਮਿਲ ਹੈ। ਫਸਲ ਮਾਹਿਰ ਡਾ. ਬੂਟਾ ਸਿੰਘ ਨੇ ਦੱਸਿਆ ਕਿ ਇਹ ਕਿਸਮਾਂ ਘੱਟ ਖਰਚੇ ’ਤੇ ਜਲਦ ਤਿਆਰ ਹੋਣ ਵਾਲੀਆਂ ਹਨ ਅਤੇ ਇਨ੍ਹਾਂ ’ਤੇ ਪਾਣੀ ਦੀ ਵੀ ਘੱਟ ਲਾਗਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਇੱਕ ਬਹੁਤ ਵਧੀਆ ਬਦਲ ਹੈ ਜਿਸ ਨੂੰ ਕਿਸਾਨ ਵਰਤਣ ਤਾਂ ਲੇਬਰ ਖਰਚਾ ਅਤੇ ਨਾਲ ਪਾਣੀ ਬਚਾਇਆ ਜਾ ਸਕਦਾ ਹੈ।
ਇਹ ਵੀ ਪੜੋ: Kisan Dharna: ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੇ ਫ਼ਸਲ ਮਾਹਿਰ ਡਾ. ਬੂਟਾ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵੱਲੋਂ ਬੀਤੇ ਸਾਲ 5.5 ਹੈਕਟੇਅਰ ਰਕਬੇ ਵਿਚ ਸਿੱਧੀ ਬਿਜਾਈ ਕੀਤੀ ਗਈ ਸੀ ਜੋ ਕਾਫੀ ਲਾਹੇਵੰਦ ਸਾਬਿਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਤਾਂ ਕਿਸਾਨਾਂ ਨੂੰ ਇਹੀ ਸਲਾਹ ਹੈ ਕਿ ਜਿਨ੍ਹਾਂ ਵੱਲੋਂ ਆਲੂ ਅਤੇ ਮਟਰ ਦੀ ਕਾਸ਼ਤ ਕੀਤੀ ਜਾਣੀ ਹੈ ਉਹ 25 ਜੂਨ ਤਕ ਹੀ ਝੋਨਾ ਲਾਉਣ ਜਦੋਂ ਕਿ ਜਿਨ੍ਹਾਂ ਨੇ ਇਹ ਸਬਜ਼ੀਆਂ ਨਹੀਂ ਲੈਣੀਆਂ ਤਾਂ ਉਹ 25 ਜੂਨ ਤੋਂ ਬਾਅਦ ਵੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਲਗਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਿੱਧੀ ਬਿਜਾਈ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵੱਲੋਂ ਜੋ ਕਿਸਮਾਂ ਸਿਫ਼ਾਰਸ਼ ਕੀਤੀਆਂ ਗਈਆਂ ਹਨ ਉਹ 3 ਤੋਂ 4 ਮਹੀਨੇ ਦੇ ਵਿੱਚ ਤਿਆਰ ਹੋ ਜਾਂਦੀਆਂ ਹਨ। ਇਸ ਕਰਕੇ ਕਿਸਾਨ ਝੋਨਾ ਲਾਉਣ ਦੀ ਕਾਹਲੀ ਨਾ ਕਰਨ ਕਿਉਂਕਿ ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਕਿਉਂਕਿ ਮੌਨਸੂਨ ਨੇੜੇ ਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਨਾਂ ਵਜ੍ਹਾ ਕਿਸਾਨ ਮੋਟਰਾਂ ਚਲਾ ਕੇ ਆਪਣੀ ਖਾਲੀ ਪਈ ਜ਼ਮੀਨ ਨੂੰ ਪਾਣੀ ਨਾ ਲਾਉਣ ਇਸ ਦਾ ਵੀ ਉਨ੍ਹਾਂ ਨੂੰ ਨੁਕਸਾਨ ਹੋਵੇਗਾ ਅਤੇ ਪਾਣੀ ਦੀ ਬਰਬਾਦੀ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਸੂਝ ਬੂਝ ਨਾਲ ਕਿਸਾਨ ਝੋਨੇ ਦੀ ਫ਼ਸਲ ਦੀ ਕਾਸ਼ਤ ਕਰਨ ਤਾਂ ਸਮੇਂ ਪਾਣੀ ਦੇ ਨਾਲ ਉਨ੍ਹਾਂ ਨੂੰ ਵੱਧ ਫਾਇਦਾ ਵੀ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵੱਲੋਂ ਜੋ ਕਿਸਮਾਂ ਕਿਸਾਨਾਂ ਨੂੰ ਸਿਫ਼ਾਰਸ਼ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਝਾੜ ਲਗਪਗ ਐਵਰੇਜ 30 ਕੁਇੰਟਲ ਤੱਕ ਇੱਕ ਏਕੜ ਚੋਂ ਨਿਕਲਦਾ ਹੈ, ਪਰ ਕਈ ਸਥਿਤੀਆਂ ਵਿੱਚ ਇਹ ਕਾਫ਼ੀ ਵਧ ਵੀ ਨਿਕਲਦਾ ਵੇਖਿਆ ਗਿਆ ਹੈ।
ਇਹ ਵੀ ਪੜੋ: Canal water: ਪਾਣੀ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਧਰਨਾ