ਲੁਧਿਆਣਾ: ਜ਼ਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਅਤੇ ਲਾਲ ਚੌਂਕ ’ਚ ਤਿਰੰਗਾ ਲਹਿਰਾ ਚੁੱਕੀ ਸਮਾਜ ਸੇਵੀ ਜਾਨ੍ਹਵੀ ਬਹਿਲ ਨੇ ਪੰਜਾਬ ਸਰਕਾਰ ਅਤੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਰੂਨਾ ਮਹਾਂਮਾਰੀ ਤੇ ਠੱਲ੍ਹ ਪਾਉਣੀ ਹੈ ਤਾਂ ਪੂਰਨ ਤੌਰ ਤੇ ਘੱਟੋ ਘੱਟ 14 ਕੁਝ ਦਿਨਾਂ ਲਈ ਮੁਕੰਮਲ ਲਾਕਡਾਊਨ ਲੱਗਣਾ ਪਵੇਗਾ ਤਾਂ ਹੀ ਕੋਰੋਨਾ ਵਾਇਰਸ ਦੀ ਚੈਨ ਟੁੱਟੇਗੀ ਅਤੇ ਲਗਾਤਾਰ ਜੋ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ ਉਹ ਇਸ ਤੋਂ ਬਚ ਸਕਣਗੇ।
ਇਹ ਵੀ ਪੜੋ: ਖਾਕੀ ਨੂੰ ਦਾਗਦਾਰ ਕਰਨ ਵਾਲਿਆਂ ਦਾ ਕੱਚਾ ਚਿੱਠਾ
ਇਸ ਸਬੰਧੀ ਗੱਲਬਾਤ ਕਰਦਿਆਂ ਜਾਨ੍ਹਵੀ ਬਹਿਲ ਨੇ ਅਪੀਲ ਕੀਤੀ ਕਿ ਲੁਧਿਆਣਾ ਵਿਚ ਕੋਰੋਨਾਵਾਇਰਸ ਕਰਕੇ ਰੋਜ਼ਾਨਾ ਦਰਜਨਾਂ ਮੌਤਾਂ ਹੋ ਰਹੀਆਂ ਨੇ ਅਤੇ ਹਰ ਰੋਜ਼ ਹਜ਼ਾਰ ਤੋਂ ਵੱਧ ਕੇਸਾਂ ਰਹੇ ਨੇ ਇਸ ਕਰਕੇ ਪੰਜਾਬ ਸਰਕਾਰ ਸੂਬੇ ਵਿੱਚ ਮੁਕੰਮਲ ਲਾਕਡਾਊਨ ਲਗਾਵੇ ਤਾਂ ਤੂੰ ਕਰੁਨਾ ਮਹਾਂਮਾਰੀ ਦੀ ਚੇਨ ਟੁੱਟ ਸਕੇ ਅਤੇ ਲੋਕਾਂ ਨੂੰ ਇਸ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੋ ਸਵੇਰ ਦੇ ਸਮੇਂ ਲੋਕਾਂ ਨੂੰ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦਿੱਤੀ ਗਈ ਹੈ ਉਸ ਕਰਕੇ ਬਾਜ਼ਾਰਾਂ ਵਿੱਚ ਭੀੜ ਪੈ ਜਾਂਦੀ ਹੈ ਅਤੇ ਜਦੋਂ ਕਰਫਿਊ ਦਾ ਸਮਾਂ ਹੋਣ ਵਾਲਾ ਹੁੰਦਾ ਹੈ ਤਾਂ ਇਕੱਠੀਆਂ ਹੀ ਲੋਕ ਸਾਰੇ ਆਪੋ ਆਪਣੇ ਘਰਾਂ ਵੱਲ ਨੂੰ ਜਾਂਦੇ ਨੇ ਜਿਸ ਕਰਕੇ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਕਰਕੇ ਸਰਕਾਰ ਇਸ ਤੇ ਸਖ਼ਤ ਫ਼ੈਸਲਾ ਲਵੇ।
ਇਹ ਵੀ ਪੜੋ: ਕੋਰੋਨਾ ਦੇ ਨਾਲ ਹੁਣ ਬਲੈਕ ਫੰਗਸ ਬਿਮਾਰੀ ਦਾ ਡਰ ਆਇਆ ਸਾਹਮਣੇ