ਲੁਧਿਆਣਾ: ਇਕ ਪਾਸੇ ਜਿੱਥੇ ਪੰਜਾਬ ਸਰਕਾਰ ਗੈਰਕਾਨੂੰਨੀ ਕਲੋਨੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਸਖ਼ਤ ਹੈ। ਉੱਥੇ ਹੀ ਦੂਜੇ ਪਾਸੇ ਕਈ ਕਲੋਨੀ ਵਾਸੀਆਂ ਦੇ ਨਾਲ ਪ੍ਰਾਪਰਟੀ ਡੀਲਰਾਂ ਅਤੇ ਕੋਲੋਨਾਈਜ਼ਰਾਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ।
ਮਾਮਲਾ ਲੁਧਿਆਣਾ ਦੀ ਪੌਸ਼ ਕਲੋਨੀ ਐਲਡੀਕੋ ਦਾ ਜਿੱਥੋਂ ਦੇ ਲੋਕਾਂ ਨੇ ਕਰੋੜਾਂ ਰੁਪਏ ਦੇ ਕੇ ਪਲਾਟ ਅਤੇ ਘਰ ਖਰੀਦੇ ਸਨ ਪਰ ਉਹਨਾਂ ਨੂੰ ਸੁਵਿਧਾਵਾਂ ਦੇ ਨਾਂ ’ਤੇ ਸਿਰਫ ਠੱਗੀ ਦਾ ਸ਼ਿਕਾਰ ਹੋਣਾ ਪਿਆ, ਕਲੋਨੀ ਵਾਸੀਆਂ ਨੇ ਆਪਣੀ ਮੈਨੇਜਮੈਂਟ ਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ ਅਤੇ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਹੈ। ਦੱਸ ਦਈਏ ਕਿ ਕਲੋਨੀ ਵਾਸੀਆਂ ਨੇ ਲਿਖਤੀ ਸ਼ਿਕਾਇਤ ਹਲਕੇ ਦੇ ਐਮ ਐਲ ਏ ਅਤੇ ਗਲਾਡਾ ਨੂੰ ਦਿੱਤੀ ਹੈ।
ਕਲੋਨੀ ਵਾਸੀਆਂ ਦਾ ਇਲਜ਼ਾਮ ਹੈ ਕਿ ਕਾਲੋਨਾਈਜ਼ਰਾਂ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ। ਉਹਨਾਂ ਚ ਕੋਈ ਵੀ ਪੂਰਾ ਨਹੀਂ ਕੀਤਾ ਸਗੋਂ 20 ਕਰੋੜ ਰੁਪਏ ਦੇ ਵਿੱਚ ਕਲੋਨੀ ਦਾ ਗ੍ਰੀਨ ਏਰੀਆ ਵੀ ਵੇਚ ਦਿੱਤਾ ਜਿਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਲੋਨਾਜ਼ਿਰਾਂ ਨੇ ਮਿਲੀਭੁਗਤ ਨਾਲ ਕਲੋਨੀ ਚ ਸੁਵਿਧਾਵਾਂ ਵਿਖਾ ਕੇ ਇਸ ਨੂੰ ਪਾਸ ਤਾਂ ਕਰਵਾ ਲਿਆ ਪਰ ਬਾਅਦ ਚ ਸਾਰੀਆਂ ਸੁਵਿਧਾਵਾਂ ਫੋਕੀਆਂ ਨਿਕਲੀਆਂ ਨਾ ਤਾਂ ਪੀਣ ਦਾ ਪਾਣੀ ਸਹੀ ਹੈ ਅਤੇ ਨਾ ਹੀ ਕੋਈ ਕਲੱਬ ਹੈ। ਜਿਸ ਦੇ ਚੱਲਦੇ ਕਲੋਨੀ ਵਾਸੀਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਸਬੰਧੀ ਜੀਵਨ ਸਿੰਘ ਸੰਗੋਵਾਲ ਹਲਕਾ ਵਿਧਾਇਕ ਗਿੱਲ ਨੇ ਕਿਹਾ ਹੈ ਕਿ ਇਲਡੀਕੋ ਵਾਸੀਆਂ ਦੀ ਸ਼ਿਕਾਇਤ ਸਾਡੇ ਕੋਲ ਆਈ ਹੈ। ਉਨ੍ਹਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਉਨ੍ਹਾਂ ਕਿਹਾ ਕਿ ਖੁਦ ਇਸ ਸਬੰਧੀ ਮਹਿਕਮੇ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ।
ਉਥੇ ਹੀ ਦੂਜੇ ਪਾਸੇ ਇਸ ਸਬੰਧੀ ਜਦੋਂ ਗਲਾਡਾ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਫਿਲਹਾਲ ਕੈਮਰੇ ਤੇ ਦਾ ਕੁੱਝ ਨਹੀਂ ਬੋਲਣਗੇ ਪਰ ਇਸ ਸਬੰਧੀ ਉਨ੍ਹਾਂ ਨੇ ਪ੍ਰਪੋਜਲ ਬਣਾ ਕੇ ਚੰਡੀਗੜ੍ਹ ਪੁੱਡਾ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਦ ਉਨ੍ਹਾਂ ਦੀਆਂ ਜੋ ਮੰਗਾਂ ਹਨ ਉਹ ਪੂਰੀਆਂ ਹੋਣਗੀਆਂ ਅਤੇ ਨਾਲ ਹੀ ਜੇਕਰ ਕਿਤੇ ਕੋਈ ਅਫ਼ਸਰ ਜਾਂ ਕੋਲੋਨਾਈਜ਼ਰ ਵੱਲੋਂ ਕੁਤਾਹੀ ਵਰਤੀ ਗਈ ਹੈ। ਉਸ ਖਿਲਾਫ ਵਿਭਾਗੀ ਕਾਰਵਾਈ ਹੋਵੇਗੀ।
ਇਹ ਵੀ ਪੜੋ: ਸਤਿਕਾਰ ਕਮੇਟੀਆਂ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਉੱਤੇ ਕਾਰਵਾਈ ਦੀ ਮੰਗ