ਲੁਧਿਆਣਾ: ਲੁਧਿਆਣਾ ਵਿੱਚ ਬੈਂਕ ਮੁਲਾਜ਼ਮਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਪੈਸੇ ਜਮ੍ਹਾ ਕਰਵਾਉਣ ਆਏ ਪਿਓ ਪੁੱਤ ਨੂੰ ਬੈਂਕ ਦੇ ਮੁਲਾਜ਼ਮ ਬੈਂਕ ਦੇ ਅੰਦਰ ਹੀ ਬੰਦ ਕਰ ਕੇ ਚਲੇ ਗਏ। ਇਸ ਤੋਂ ਬਾਅਦ ਲੋਕਾਂ ਨੇ ਹੱਲਾ ਕੀਤਾ ਅਤੇ ਫਿਰ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਗਿਆ। ਪੁਲਿਸ ਵੱਲੋਂ ਬੈਂਕ ਦੀ ਡਿਪਟੀ ਮੈਨੇਜਰ ਨੂੰ ਸੱਦ ਕੇ ਬੈਂਕ ਖੁੱਲ੍ਹਵਾ ਕੇ ਦੋਵੇਂ ਪਿਉ ਪੁੱਤ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਕਿਹਾ ਕਿ ਦੋਵਾਂ ਦੀ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ।
ਪੈਸੇ ਜਮ੍ਹਾਂ ਕਰਵਾਉਣ ਆਏ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਪੁੱਤ ਨੇ ਨਾਲ ਪੈਸੇ ਬੈਂਕ ਵਿੱਚ ਜਮ੍ਹਾ ਕਰਵਾਉਣ ਵਾਲੀ ਮਸ਼ੀਨ ਰਾਹੀਂ ਕਰਵਾਉਣ ਰਹੇ ਸਨ। ਉਹ ਤੇ ਉਸ ਦਾ ਪੁੱਤ ਦੋਵੇਂ ਕੈਬਿਨ ਵਿੱਚ ਸਨ। ਉਸ ਸਮੇਂ ਬੈਂਕ ਕਰਮਚਾਰੀਆਂ ਵੱਲੋਂ ਬੈਂਕ ਨੂੰ ਤਾਲਾ ਮਾਰ ਦਿੱਤਾ ਗਿਆ ਜਿਸ ਕਾਰਨ ਉਹ ਅਤੇ ਉਨ੍ਹਾਂ ਦਾ ਪੁੱਤ ਦੋਵੇਂ ਬੈਂਕ ਦੇ ਅੰਦਰ ਹੀ ਰਹੀ ਗਏ। ਉਹ ਬੈਂਕ ਵਿੱਚ ਲਗਭਗ 2 ਘੰਟੇ ਬੰਦ ਰਹੇ ਹਨ।
ਬੈਂਕ ਵਿੱਚ ਫਸੇ ਵਿਅਕਤੀ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਬੈਂਕ ਦੇ ਬਾਹਰ ਪਹੁੰਚੀ। ਬੈਂਕ ਡਿਪਟੀ ਮੈਨੇਜਰ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਉਹ ਬੈਂਕ ਪਹੁੰਚ ਤੇ ਵਿਅਕਤੀ ਅਤੇ ਉਸ ਦੇ ਪੁੱਤ ਨੂੰ ਬੈਂਕ ਵਿੱਚੋਂ ਬਾਹਰ ਕੱਢਿਆ ਗਿਆ। ਡਿਪਟੀ ਮੈਨੇਜਰ ਨੇ ਕਿਹਾ ਹੈ ਕਿ ਇਹ ਬੈਂਕ ਦੇ ਕਰਮਚਾਰੀਆਂ ਦੀ ਅਣਗਹਿਲੀ ਹੈ।
ਇਹ ਵੀ ਪੜ੍ਹੋ: ਸਭ ਕੁਝ ਵਧ ਰਿਹਾ ਬਸ ਆਮਦਨ ਹੀ ਨਹੀਂ ਵਧ ਰਹੀ