ਲੁਧਿਆਣਾ: ਕੱਚੇ ਮਾਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ (Businessmen of Ludhiana) ਗਿੱਲ ਰੋਡ ਤੇ ਇਕ ਵੱਡੀ ਹਿਊਮਨ ਚੇਨ ਬਣਾ ਕੇ ਆਪਣਾ ਵਿਰੋਧ ਜਤਾਇਆ ਗਿਆ। ਇਸ ਦੌਰਾਨ ਸਿਰਫ਼ ਸਾਈਕਲ ਵਪਾਰ ਹੀ ਨਹੀਂ ਸਗੋਂ ਵੱਖ-ਵੱਖ ਲੁਧਿਆਣਾ ਵਿੱਚ ਵਪਾਰੀਆਂ ਨਾਲ ਸਬੰਧਤ ਕਾਰੋਬਾਰੀਆਂ (Businessmen) ਨੇ ਸ਼ਾਮਿਲ ਹੋ ਕੇ ਸਰਕਾਰ ਦੇ ਖਿਲਾਫ ਆਪਣਾ ਵਿਰੋਧ ਜਤਾਇਆ ਅਤੇ ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simerjit Bains) ਵੀ ਇਸ ਹਿਊਮਨ ਚੇਨ ‘ਚ ਸ਼ਾਮਲ ਹੋਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਇੰਡਸਟਰੀ ਨੂੰ ਆਪਣਾ ਸਮਰਥਨ ਦਿੱਤਾ।
ਇਹ ਵੀ ਪੜੋ: ਉਪ ਮੁੱਖ ਮੰਤਰੀ ਓ.ਪੀ ਸੋਨੀ ਦਾ ਜੈਤੋ ਪਹੁੰਚਣ 'ਤੇ ਸ਼ਹਿਰ ਵਾਸੀਆਂ ਵੱਲੋਂ ਵਿਰੋਧ
ਇਸ ਮੌਕੇ ਕਾਰੋਬਾਰੀਆਂ (Businessmen) ਨੇ ਕਿਹਾ ਕਿ ਜਿਵੇਂ ਕਿਸਾਨਾਂ ਨੂੰ ਆਪਣਾ ਹੱਕ ਲੈਣ ਲਈ ਦਿੱਲੀ ਜਾਣਾ ਪਿਆ ਤਾਂ ਉਹ ਵੀ ਜੰਤਰ ਮੰਤਰ ਦਾ ਰਾਹ ਨਹੀਂ ਭੁੱਲੇ ਹਨ, ਜੇਕਰ ਲੋੜ ਪਈ ਤਾਂ ਉਹ ਵੀ ਉੱਥੇ ਜਾ ਕੇ ਸਰਕਾਰ ਦਾ ਘਿਰਾਓ ਕਰਨਗੇ। ਕਾਰੋਬਾਰੀਆਂ (Businessmen) ਨੇ ਇਹ ਵੀ ਕਿਹਾ ਕਿ ਸਰਕਾਰ ਸਟੀਲ ਦੀਆਂ ਕੀਮਤਾਂ ਕੰਟਰੋਲ ਕਰਨ ਲਈ ਇਕ ਰੈਗੂਲੇਟਰੀ ਕਮੇਟੀ ਲੈ ਕੇ ਆਵੇ ਜਿਸ ਵਿੱਚ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਕਾਰੋਬਾਰੀਆਂ (Businessmen) ਅਤੇ ਕਾਰਪੋਰੇਟ ਘਰਾਣਿਆਂ ਨੂੰ ਸਾਂਝਾ ਕੀਤਾ ਜਾਵੇ ਤਾਂ ਜੋ ਇਨ੍ਹਾਂ ਕੀਮਤਾਂ ਤੇ ਕੰਟਰੋਲ ਰਹੇ।
ਉਨ੍ਹਾਂ ਨੇ ਕਿਹਾ ਕਿ ਆਪਣੀ ਮਰਜ਼ੀ ਨਾਲ ਰਾਤੋਂ ਰਾਤ ਕੱਚੇ ਮਾਲ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਨੇ ਜਿਸ ਤੇ ਕੰਟਰੋਲ ਹੋਣਾ ਚਾਹੀਦਾ ਹੈ।
ਇਹ ਵੀ ਪੜੋ: ਕੰਗਨਾ ਰਣੌਤ ਖਿਲਾਫ਼ ਗਰਜੇ ਕਿਸਾਨ
ਉਧਰ ਇਸ ਮੌਕੇ ਸਿਮਰਜੀਤ ਬੈਂਸ (Simerjit Bains) ਵੀ ਵਪਾਰੀਆਂ ਨੂੰ ਸਮਰਥਨ ਦੇਣ ਪੁਜੇ ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨ ਅਤੇ ਦੇਸ਼ ਦਾ ਵਪਾਰੀ ਸੜਕਾਂ ਤੇ ਹੈ ਉਨ੍ਹਾਂ ਕਿਹਾ ਕਿ ਮਸਲਾ ਹੱਲ ਹੋਣਾ ਚਾਹੀਦਾ ਹੈ ਕਾਰੋਬਾਰੀ (Businessmen) ਕਰ ਦਾਤਾ ਹੈ ਉਹ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਦਾ ਹੈ ਅਤੇ ਅੱਜ ਉਨ੍ਹਾਂ ਨੂੰ ਹੀ ਸੜਕਾਂ ਤੇ ਉਤਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਉਹ ਕਾਰੋਬਾਰੀਆਂ (Businessmen) ਦੇ ਨਾਲ ਹੈ।