ਲੁਧਿਆਣਾ: 2022 ਦੇ ਸ਼ੁਰੂ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਹਰ ਪਾਰਟੀ ਵੱਲੋਂ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਉਥੇ ਹੀ ਜੇਕਰ ਜ਼ਿਲ੍ਹਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਸਾਰੀਆਂ ਸਿਆਸੀ ਪਾਰਟੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਉਥੇ ਹੀ ਸੱਤਾ ਧਿਰ ਕਾਂਗਰਸ ਨੇ ਆਪਣੇ ਪ੍ਰਚਾਰ ਦਾ ਆਗਾਜ਼ ਲੁਧਿਆਣਾ ਤੋਂ ਹੀ ਆਰੰਭ ਕੀਤਾ ਹੈ।
ਇਹ ਵੀ ਪੜੋ: ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦਾ ਸਿਆਸੀ ਸਫਰ, ਪ੍ਰਾਪਤੀਆਂ ਤੇ ਔਕੜਾਂ
ਸੱਤਾ ਹਾਸਲ ਕਰਨ ਲਈ ਲੁਧਿਆਣਾ ਨੂੰ ਇਸ ਵਾਰੀ ਮੁੱਖ ਧੁਰਾ ਮੰਨਿਆ ਜਾ ਰਿਹਾ ਹੈ। ਜੇਕਰ ਗੱਲ 2012 ਅਤੇ ਵਿਧਾਨ ਸਭਾ ਚੋਣਾਂ 2017 ਦੀਆਂ ਕੀਤੀਆਂ ਜਾਵੇ ਤਾਂ ਸਿਆਸੀ ਸਮੀਕਰਨ ਕਾਫ਼ੀ ਹੱਦ ਤਕ ਬਦਲ ਚੁੱਕੇ ਹਨ। ਕਿਸਾਨੀ ਅੰਦੋਲਨ ਕਾਰਨ ਅਕਾਲੀਆਂ ਨੂੰ ਭਾਜਪਾ ਨਾਲ ਗੱਠਜੋੜ ਤੋੜਣਾ ਪਿਆ, ਉਥੇ ਹੀ ਕੈਪਟਨ ਦਾ ਕਾਂਗਰਸ ਤੋਂ ਵੱਖ ਹੋਣਾ, ਅਕਾਲੀ ਦਲ ਸੰਯੁਕਤ ਦਾ ਗਠਨ ਹੋਣਾ ਹੋਰ ਕਈ ਕਾਰਨਾਂ ਕਰਕੇ ਇਸ ਵਾਰ ਕਈ ਅਜਿਹੇ ਪਹਿਲੂ ਨੇ ਜੋ 2022 ਵਿਧਾਨ ਸਭਾ ਚੋਣਾਂ (Punjab Assembly Election 2022) ‘ਤੇ ਅਸਰ ਪਾਉਣਗੇ।
ਕੁੱਲ ਹਲਕੇ
ਲੁਧਿਆਣਾ ਦੇ ਵਿੱਚ ਕੁੱਲ 14 ਵਿਧਾਨ ਸਭਾ ਹਲਕੇ ਹਨ ਜਿਨ੍ਹਾਂ ਵਿੱਚ ਗਿੱਲ, ਵਿਧਾਨ ਸਭਾ ਹਲਕਾ ਪਾਇਲ, ਰਾਏਕੋਟ ਅਤੇ ਜਗਰਾਉਂ ਰਾਖਵੇਂ ਨੇ ਜਦੋਂਕਿ 10 ਵਿਧਾਨ ਸਭਾ ਹਲਕੇ ਜਿਨ੍ਹਾਂ ਵਿੱਚ ਲੁਧਿਆਣਾ ਉੱਤਰੀ ਦੱਖਣੀ, ਲੁਧਿਆਣਾ ਪੂਰਬੀ ਪੱਛਮੀ ਅਤੇ ਕੇਂਦਰੀ ਦੇ ਨਾਲ ਖੰਨਾ ਸਮਰਾਲਾ ਸਾਹਨੇਵਾਲ ਮੁੱਲਾਂਪੁਰ ਦਾਖਾ ਅਤੇ ਆਤਮ ਨਗਰ ਵਿਧਾਨ ਸਭਾ ਹਲਕੇ ਦੀ ਗਿੱਲ ਵਿਧਾਨ ਸਭਾ ਹਲਕਾ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਸਭ ਤੋਂ ਵੱਡਾ ਹਲਕਾ ਹੈ, ਇਸ ਤੋਂ ਇਲਾਵਾ ਲੁਧਿਆਣਾ ਸਭ ਤੋਂ ਵੱਡਾ ਮਾਲਵੇ ਦੇ ਵਿੱਚ ਜ਼ਿਲ੍ਹਾ ਹੈ, ਪੂਰੇ ਲੁਧਿਆਣੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ 50 ਲੱਖ ਤੋਂ ਵਧੇਰੇ ਆਬਾਦੀ ਹੈ।
2017 ਦੇ ਨਤੀਜੇ
ਪਿਛਲੀਆਂ ਵਿਧਾਨ ਸਭਾ ਚੋਣਾਂ 2017 (Assembly Elections 2017) ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੂੰ ਮਾਲਵਾ ਤੋਂ ਬੰਪਰ ਵੋਟਿੰਗ ਹੋਈ ਸੀ ਅਤੇ ਖਾਸ ਕਰਕੇ ਲੁਧਿਆਣਾ ਦੀਆਂ 14 ਵਿਧਾਨ ਸਭਾ ਸੀਟਾਂ ਵਿੱਚੋਂ 8 ਤੇ ਕਬਜ਼ਾ ਕੀਤਾ ਸੀ ਜਦੋਂ ਕਿ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਦਾਖਾ ਤੋਂ ਹਰਵਿੰਦਰ ਸਿੰਘ ਫੂਲਕਾ, ਰਾਏਕੋਟ ਰਾਖਵੀਂ ਸੀਟ ਤੇ ਜਗਤਾਰ ਜੱਗਾ ਅਤੇ ਜਗਰਾਓਂ ਤੋਂ ਸਰਬਜੀਤ ਕੌਰ ਮਾਣੂਕੇ ਨੇ ਜਿੱਤ ਦਰਜ ਕੀਤੀ ਸੀ, ਪਰ ਫੂਲਕਾ ਦੇ ਹਲਕਾ ਛੱਡਣ ਤੋਂ ਬਾਅਦ ਜ਼ਿਮਨੀ ਚੋਣ ਅੰਦਰ ਮਨਪ੍ਰੀਤ ਇਆਲੀ ਮੁੱਲਾਂਪੁਰ ਦਾਖਾ ਤੋਂ ਜਿੱਤੇ ਸਨ, ਜਦੋਂ ਕਿ ਲੋਕ ਇਨਸਾਫ ਪਾਰਟੀ ਦੀ ਝੋਲੀ 2 ਸੀਟਾਂ ਪਈਆਂ ਸਨ, ਜਿਨ੍ਹਾਂ ਵਿੱਚ ਆਤਮ ਨਗਰ ਹਲਕਾ ਅਤੇ ਲੁਧਿਆਣਾ ਦੱਖਣੀ ਦੇ ਵਿਧਾਇਕ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਵਿਧਾਇਕ ਬਣੇ 1 ਸੀਟ ਤੇ ਹੀ 2017 ਵਿੱਚ ਅਕਾਲੀ ਦਲ ਦੇ ਵਿਧਾਇਕ ਬਣੇ ਸਨ ਸ਼ਰਨਜੀਤ ਢਿੱਲੋਂ, ਹਾਲਾਂਕਿ ਅਕਾਲੀ ਦਲ ਦੀ ਝੋਲੀ ਦੂਜੀ ਸੀਟ ਲਈ ਜ਼ਿਮਨੀ ਚੋਣਾਂ ਦੇ ਵਿੱਚ ਮਨਪ੍ਰੀਤ ਇਆਲੀ ਵਜੋਂ ਪਈ।
ਕਿਉਂ ਸਿਆਸੀ ਧੁਰਾ ਬਣ ਰਿਹੈ ਲੁਧਿਆਣਾ ?
ਮਾਲਵੇ ਦੇ ਵਿੱਚ ਸਭ ਤੋਂ ਵੱਡਾ ਜ਼ਿਲ੍ਹਾ ਲੁਧਿਆਣਾ ਹੈ, ਜਿੱਥੇ 14 ਵਿਧਾਨ ਸਭਾ ਹਲਕੇ ਨੂੰ ਜਿਸ ਕਰਕੇ ਸਾਰੀ ਸਿਆਸੀ ਪਾਰਟੀਆਂ ਵੱਲੋਂ ਲੁਧਿਆਣਾ ਵਿੱਚ ਵੱਧ ਚੜ੍ਹ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਵੱਡੇ-ਵੱਡੇ ਲੀਡਰ ਲੁਧਿਆਣਾ ਪਹੁੰਚ ਕੇ ਆਪੋ-ਆਪਣੀ ਪਾਰਟੀ ਦੀਆਂ ਉਪਲੱਬਧੀਆਂ ਅਤੇ ਏਜੰਡੇ ਦੱਸ ਰਹੇ ਨੇ ਲੁਧਿਆਣਾ ਨੂੰ ਭਾਰਤ ਦਾ ਮੈਨਚੇਸਟਰ ਵੀ ਕਿਹਾ ਜਾਂਦਾ ਹੈ। ਲੁਧਿਆਣਾ ਵਿੱਚ 50 ਹਜ਼ਾਰ ਦੇ ਕਰੀਬ ਛੋਟੀ ਅਤੇ ਵੱਡੀ ਇੰਡਸਟਰੀ ਹੈ ਜਿਸ ਕਰਕੇ ਲੁਧਿਆਣਾ ਨੂੰ ਪੰਜਾਬ ਦਾ ਸਨਅਤੀ ਹਬ ਵੀ ਕਿਹਾ ਜਾਂਦਾ ਹੈ, ਜਿਸ ਕਰਕੇ ਸਿਆਸੀ ਲੀਡਰਾਂ ਦੀ ਨਜ਼ਰ ਅਕਸਰ ਹੀ ਲੁਧਿਆਣਾ ਤੇ ਰਹਿੰਦੀ ਹੈ, ਕਿਉਂਕਿ ਲੁਧਿਆਣਾ ਦੇ ਕਾਰੋਬਾਰੀ ਨਾ ਸਿਰਫ਼ ਟੈਕਸ ਜਨਰੇਟ ਕਰਦੇ ਨੇ ਸਗੋਂ ਰੁਜ਼ਗਾਰ ਵੀ ਜਨਰੇਟ ਕਰਨ ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਹ ਵੀ ਪੜੋ: ਲੁਧਿਆਣਾ ਪਹੁੰਚੇ ਸਿੱਧੂ ਦਾ ਕੈਪਟਨ 'ਤੇ ਤੰਜ਼, ਕਿਹਾ ਕਰਦਾ ਰਹਿ ਗਿਆ ਮੇਰਾ ਮੇਅਰ ਮੇਰਾ ਮੇਅਰ
ਲੁਧਿਆਣਾ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਵਜੋਤ ਸਿੱਧੂ ਅਤੇ ਹੋਰ ਵੱਡੇ ਲੀਡਰ ਸਨਅਤਕਾਰਾਂ ਨਾਲ ਬੈਠਕਾਂ ਕਰ ਚੁੱਕੇ ਨੇ ਇੱਥੋਂ ਤੱਕ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਨਿਵੇਸ਼ ਪੰਜਾਬ ਪ੍ਰੋਗਰਾਮ ਅਧੀਨ ਲੁਧਿਆਣਾ ‘ਚ ਹੀ ਕਰਵਾਇਆ ਗਿਆ ਸੀ।
ਬਦਲਣਗੇ ਸਿਆਸੀ ਸਮੀਕਰਨ ?
ਇਸ ਵਾਰ ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਅੰਦਰ ਰਾਜਨੀਤਕ ਸਮੀਕਰਨ ਬਦਲ ਦੇ ਵਿਖਾਈ ਦੇ ਰਹੇ ਨੇ ਕਿਉਂਕਿ ਕਿਸਾਨ ਅੰਦੋਲਨ ਕਰਕੇ ਸਿਆਸਤ ਤੇ ਕਾਫੀ ਵੱਡਾ ਅਸਰ ਪਿਆ ਹੈ ਇੰਨਾ ਹੀ ਨਹੀਂ ਅਕਾਲੀ ਦਲ ਦਾ ਭਾਜਪਾ ਨਾਲ ਨਾਤਾ ਟੁੱਟਣਾ, ਕੈਪਟਨ ਨਾਲ ਜੁੜਨਾ ਕੈਪਟਨ ਦਾ ਕਾਂਗਰਸ ਤੋਂ ਵੱਖਰੇ ਹੋਣਾ, ਅਕਾਲੀ ਦਲ ਸੰਯੁਕਤ ਦਾ ਨਿਰਮਾਣ ਕਿਸਾਨਾਂ ਦਾ ਸਿਆਸਤ ਵਿੱਚ ਜਾਣ ਦਾ ਫ਼ੈਸਲਾ ਆਦਿ ਕਈ ਅਜਿਹੇ ਪਹਿਲੂ ਨੇ ਜੋ ਪੰਜਾਬ ਵਿੱਚ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਕਰਦੇ ਨੇ ਹਾਲਾਂਕਿ ਸਿਆਸੀ ਲੀਡਰ ਆਪੋ ਆਪਣਾ ਕੱਦ ਉੱਚਾ ਕਰਦੇ ਜ਼ਰੂਰ ਵਿਖਾਈ ਦੇਂਦੇ ਹਨ, ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜਿੰਨੀਆਂ ਪਾਰਟੀਆਂ ਬਣਨਗੀਆਂ ਉਸ ਨਾਲ ਵੋਟਾਂ ਵੰਡੀਆਂ ਜਾਣਗੀਆਂ ਜਿਸ ਦਾ ਕਿਸੇ ਇੱਕ ਪਾਰਟੀ ਨੂੰ ਨਹੀਂ ਸਗੋਂ ਸਾਰੀਆਂ ਹੀ ਪਾਰਟੀਆਂ ਨੂੰ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਪਾਰਟੀਆਂ ਦੇ ਨੁਮਾਇੰਦੇ ਇਸ ਗੱਲ ਨੂੰ ਨਹੀਂ ਮੰਨ ਰਹੇ ਹਨ।