ਲੁਧਿਆਣਾ : ਅੱਜ ਦੇ ਸਮੇਂ ਵਿੱਚ ਬਹੁਤੇ ਲੋਕ ਆਨਲਾਈਨ ਖਾਣੇ 'ਤੇ ਨਿਰਭਰ ਹਨ। ਲੋਕ ਆਨਲਾਈਨ ਆਰਡਰ ਕਰ ਖਾਣਾ ਮਗਵਾਉਣਾ ਬੇਹਦ ਪਸੰਦ ਕਰਦੇ ਹਨ, ਪਰ ਲੁਧਿਆਣਾ ਦੇ ਇੱਕ ਪਰਿਵਾਰ ਨੂੰ ਅਜਿਹਾ ਕਰਨਾ ਬੇਹਦ ਮਹਿੰਗਾ ਪੈ ਗਿਆ ਜਦੋਂ ਮਸ਼ਹੂਰ ਰੈਸਟੋਰੈਂਟ ਵੱਲੋਂ ਆਨਲਾਈਨ ਭੇਜੇ ਗਏ ਖਾਣੇ ਚੋਂ ਛਿਪਕਲੀ ਨਿਕਲੀ। ਸੋਸ਼ਲ ਮੀਡੀਆ 'ਤੇ ਇਸ ਸਬੰਧੀ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ।
ਨਾਮਵਰ ਰੈਸਟੋਰੈਂਟ ਵਿਚੋਂ ਮੰਗਵਾਇਆ ਸੀ ਖਾਣਾ
ਇਸ ਬਾਰੇ ਜਾਣਾਕਰੀ ਦਿੰਦੇ ਹੋਏ ਪੀੜਤ ਗਾਹਕ ਨੇ ਦੱਸਿਆ ਕਿ ਉਸ ਨੇ ਰਣਧੀਰ ਨਗਰ ਦੇ ਇੱਕ ਮਸ਼ਹੂਰ ਰੈਸਟੋਰੈਂਟ ਤੋਂ ਪਰਿਵਾਰ ਲਈ ਆਨਲਾਈਨ ਖਾਣਾ ਆਰਡਰ ਕੀਤਾ ਸੀ। ਖਾਣਾ ਆਉਣ 'ਤੇ ਉਸ ਦੇ ਪਰਿਵਾਰ ਨੇ ਜਦ ਖਾਣਾ ਖਾਧਾ ਤਾਂ ਉਨ੍ਹਾਂ ਨੂੰ ਖਾਣੇ ਚੋਂ ਮਰੀ ਹੋਈ ਛਿਪਕਲੀ ਮਿਲੀ। ਇਸ ਸਬੰਧੀ ਉਨ੍ਹਾਂ ਨੇ ਰੈਸਟੋਰੈਂਟ ਮਾਲਕ ਤੋਂ ਸ਼ਿਕਾਇਤ ਕੀਤੀ ਤਾਂ ਉਸ ਨੇ ਖਾਣਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ।
ਪਰਿਵਾਰ ਦੀ ਹਾਲਤ ਵਿਗੜਣ ਉਤੇ ਹਸਪਤਾਲ ਕਰਵਾਇਆ ਭਰਤੀ
ਪੀੜਤ ਵਿਅਕਤੀ ਦੇ ਮੁਤਾਬਕ ਉਸ ਦੇ ਪਰਿਵਾਰ ਨੇ ਅੱਧਾ ਖਾਣਾ ਖਾ ਲਿਆ ਸੀ, ਉਨ੍ਹਾਂ ਚੋਂ ਉਸ ਦੀ ਮਾਂ, ਪਤਨੀ ਤੇ ਪੁੱਤਰ ਦੀ ਤਬੀਅਤ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੀੜਤ ਪਰਿਵਾਰ ਨੇ ਉਕਤ ਰੈਸਟੋਰੈਂਟ ਮਾਲਕ ਉੱਤੇ ਖਾਣਾ ਬਣਾਉਂਦੇ ਹੋਏ ਲਾਪਰਵਾਹੀ ਦੇ ਦੋਸ਼ ਲਾਉਂਦੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ, ਇਸ ਲਈ ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Black Fungus: ਕੀ ਫ੍ਰਿਜ਼ ਜਾਂ ਪਿਆਜ਼ 'ਚ ਵੀ ਹੋ ਸਕਦੈ ਬਲੈਕ ਫੰਗਸ ਜਾਣੋ ਐਕਸਪਰਟ ਦੀ ਰਾਇ