ਲੁਧਿਆਣਾ: ਮੁੱਲਾਂਪੁਰ ਦਾਖਾ ਜ਼ਿਮਨੀ ਚੋਣ 'ਚ ਵੱਖ ਵੱਖ ਉਮੀਦਵਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪੁਰਾਣੇ ਵਿਧਾਇਕਾਂ ਵੱਲੋਂ ਵੀ ਇਲਾਕੇ ਦੇ ਵਿਕਾਸ ਦੀ ਗੱਲ ਆਖੀ ਜਾ ਰਹੀ ਹੈ, ਪਰ ਜ਼ਮੀਨੀ ਪੱਧਰ 'ਤੇ ਹਕੀਕਤ ਕੁਝ ਹੋਰ ਹੀ ਹੈ। ਜਦ ਸਾਡੀ ਟੀਮ ਨੇ ਮੁੱਲਾਂਪੁਰ ਦਾਖਾ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਣੀਆਂ ਤਾਂ ਉਨ੍ਹਾਂ 'ਚੋਂ ਮੁੱਖ ਸੀ, ਬੱਸ ਸਟੈਂਡ ਦੀ ਸਮੱਸਿਆ। ਮੁੱਲਾਂਪੁਰ ਦਾਖਾ 'ਚ ਕੋਈ ਵੀ ਬੱਸ ਸਟੈਂਡ ਨਹੀਂ ਹੈ ਅਤੇ ਨਾ ਹੀ ਕੋਈ ਪਖਾਨਿਆਂ ਦਾ ਬੱਸ ਸਟੈਂਡ 'ਤੇ ਪ੍ਰਬੰਧ ਹੈ।
ਇਸ ਸਬੰਧੀ 'ਚ ਜਦ ਬੱਸ ਅੱਡੇ ਦੇ ਇੰਚਾਰਜ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੁੱਲਾਂਪੁਰ ਦਾਖਾ 'ਚ ਬੱਸ ਅੱਡੇ ਦੀ ਵੱਡੀ ਸਮੱਸਿਆ ਹੈ।ਇਲਾਕੇ ਦੇ ਲੋਕਾਂ ਨੂੰ ਹੋਰ ਵੀ ਕਈ ਸਮੱਸਿਆਵਾਂ ਹਨ, ਜਿਸ ਸਬੰਧੀ ਉਨ੍ਹਾਂ ਨੇ ਖੁੱਲ੍ਹ ਕੇ ਗੱਲ ਕੀਤੀ ਹੈ। ਬੱਸ ਅੱਡਾ ਨਾ ਹੋਣ ਕਰਕੇ ਗਰਮੀ ਹੋਵੇਂ ਜਾਂ ਮੀਂਹ ਜਾਂ ਠੰਡ ਮੁਸਾਫ਼ਰਾਂ ਨੂੰ ਸੜਕ 'ਤੇ ਹੀ ਉਡੀਕ ਕਰਨੀ ਪੈਂਦੀ ਹੈ। ਬੱਸ ਸਟੈਂਡ ਨਾ ਹੋਣ ਕਾਰਨ ਸਰਕਾਰੀ ਅਤੇ ਨਿੱਜੀ ਬੱਸ ਚਾਲਕਾਂ ਨੂੰ ਵੀ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਥਾਨਕ ਲੋਕਾਂ ਨੇ ਕਿਹਾ ਕਿ ਸਰਕਾਰਾਂ ਬਦਲਦੀਆਂ ਨੇ ਐਮਐਲਏ ਬਦਲਦੇ ਹਨ, ਪਰ ਇਲਾਕਾ ਵਾਸੀ ਅੱਜ ਵੀ ਬੱਸ ਅੱਡੇ ਤੋਂ ਸੱਖਣੇ ਹਨ।