ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਗੋਬਿੰਦਗੜ੍ਹ ਦੇ ਰਹਿਣ ਵਾਲੇ ਜਰਨੈਲ ਸਿੰਗ ਡੀ ਸੀ ਦਫ਼ਤਰ ਦੇ ਬਾਹਰ ਆਪਣੀ ਹੱਕੀ ਮੰਗਾਂ ਨੂੰ ਲੈਕੇ ਸਵੈ ਇੱਛਾ ਮੌਤ ਜਾਂ ਇਨਸਾਫ ਦੀ ਮੰਗ ਨੂੰ ਲੈਕੇ 18 ਫਰਵਰੀ ਤੋਂ ਬੈਠਾ ਹੈ। ਪਹਿਲਾਂ ਠੰਢ ’ਤੇ ਹੁਣ ਗਰਮੀ ਦੇ ਬਾਵਜੂਦ ਜਰਨੈਲ ਸਿੰਘ ਡਟਿਆ ਹੋਇਆ ਹੈ, ਜਰਨੈਲ ਸਿੰਘ ਦਾ ਆਪਣਾ ਮਸਲਾ ਤਾਂ ਹੱਲ ਨਹੀਂ ਹੋਇਆ ਪਰ ਉਸ ਨੇ ਆਮ ਲੋਕਾਂ ਲਈ ਸੇਵਾ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਪ੍ਰਦਰਸ਼ਨ ਕਰ ਰਹੇ ਜਰਨੈਲ ਸਿੰਘ ਵੱਲੋਂ ਲੋਕਾਂ ਨੂੰ ਠੰਢਾ ਜਲ ਪਿਲਾਇਆ ਜਾ ਰਿਹਾ ਹੈ। ਡੀਸੀ ਦਫ਼ਤਰ ਕੋਈ ਅਫ਼ਸਰ ਆਵੇ ਜਾਂ ਫਿਰ ਕੋਈ ਕੰਮ ਕਰਾਉਣ ਵਾਲਾ ਆਮ ਵਿਅਕਤੀ ਹੋਵੇ ਹਰ ਕਿਸੇ ਨੂੰ ਬਿਨਾਂ ਭੇਦਭਾਵ ਜਲ ਛਕਾ, ਗਰਮੀਂ ’ਚ ਲੋਕਾਂ ਦੀ ਸੇਵਾ ਕਰ ਰਿਹਾ ਹੈ।
ਪਿੰਡ ਦੇ ਸਰਪੰਚ ਤੋਂ ਦੁਖੀ ਜਰਨੈਲ ਸਿੰਘ: ਦਰਅਸਲ ਜਰਨੈਲ ਸਿੰਘ ਆਪਣੇ ਪਿੰਡ ਗੋਬਿੰਦਗੜ੍ਹ ਦੇ ਸਰਪੰਚ ਤੋਂ ਪਰੇਸ਼ਾਨ ਹੈ। ਇਸ ਸਬੰਧੀ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਉਹ ਬੀਤੇ ਕਈ ਸਾਲਾਂ ਤੋਂ ਜਮੀਨ ਅਤੇ ਖੇਤੀ ਕਰ ਰਿਹਾ ਹੈ ਪਰ ਪਿੰਡ ਦੇ ਸਰਪੰਚ ਨੇ ਉਨ੍ਹਾਂ ਤੋਂ ਜ਼ਮੀਨ ਤੋਂ ਕਬਜ਼ਾ ਛੁਡਵਾ ਲਿਆ ਅਤੇ ਹੁਣ ਉਹ ਬੇਰੁਜ਼ਗਾਰ ਹੋ ਗਿਆ ਹੈ।
'ਨਹੀਂ ਹੋ ਰਹੀ ਕਿਧਰੇ ਵੀ ਸੁਣਵਾਈ': ਉਨ੍ਹਾਂ ਕਿਹਾ ਕਿ ਉਸ ਕੋਲ ਧਰਨਾ ਦੇਣ ਜਾਂ ਫਿਰ ਮਰ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਜਰਨੈਲ ਸਿੰਘ ਨੇ ਕਿਹਾ ਕਿ ਉਸਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਉਹ ਲੰਬੇ ਸਮੇਂ ਤੋਂ ਧਰਨੇ ’ਤੇ ਬੈਠਾ ਹੈ। ਉਨ੍ਹਾਂ ਦੱਸਿਆ ਕਿ ਵੱਡੇ-ਵੱਡੇ ਅਫ਼ਸਰ ਲੰਘਦੇ ਹਨ ਪਰ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਕਈ ਵਾਰ ਇੱਥੇ ਆਏ ਹਨ ਇਸ ਦੇ ਬਾਵਜੂਦ ਉਸ ਦੀ ਕੋਈ ਸਾਰ ਨਹੀਂ ਲੈਂਦਾ।
ਡੀਸੀ ਦਫ਼ਤਰ ਬਾਹਰ ਪਾਣੀ ਦਾ ਨਹੀਂ ਕੋਈ ਪ੍ਰਬੰਧ: ਦੱਸ ਦਈਏ ਕਿ ਡੀਸੀ ਦਫ਼ਤਰ ਦੇ ਬਾਹਰ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਮਹਿੰਗਾ ਖ਼ਰੀਦਣਾ ਪੈਂਦਾ ਹੈ, ਪਰ ਹੁਣ ਜਰਨੈਲ ਸਿੰਘ ਨੇ ਪਾਣੀ ਦਾ ਲੰਗਰ ਡੀਸੀ ਦਫ਼ਤਰ ਦੇ ਬਾਹਰ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਆ ਕੇ ਪਾਣੀ ਪੀਂਦਾ ਹੈ ਅਤੇ ਉਸ ਦੀ ਸਮੱਸਿਆ ਸੁਣਦਾ ਹੈ ਅਤੇ ਅਫਸਰ ਸ਼ਾਹੀ ਨੂੰ ਲਾਹਨਤਾ ਪਾਉਂਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਤਾਂ ਜਰੂਰ ਬਦਲੀ ਹੈ ਪਰ ਹਾਲਾਤ ਨਹੀਂ, ਲੁਧਿਆਣਾ ਦੇ ਡੀ ਸੀ ਦਫ਼ਤਰ ਦੇ ਅੰਦਰ ਜਰੂਰ ਆਉਣ ਵਾਲੇ ਲੋਕਾਂ ਨੂੰ ਨਿੰਬੂ ਪਾਣੀ ਪਿਲਾਉਣ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਬਾਹਰ ਕੜੀ ਧੂਪ ਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ।
ਇਹ ਵੀ ਪੜੋ: ਬਜ਼ੁਰਗ ਜੋੜੇ ਦੀ ਨੂੰਹ-ਪੁੱਤ ਤੋਂ ਡਿਮਾਂਡ: 1 ਸਾਲ 'ਚ ਦਿਓ ਪੋਤਾ-ਪੋਤੀ, ਨਹੀਂ ਤਾਂ ਦਿਓ 5 ਕਰੋੜ ਰੁਪਏ