ਲੁਧਿਆਣਾ : ਪੰਜਾਬ ਦੇ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨਵੀਂ ਬਣੀ ਸਰਕਾਰ ਵੱਲੋਂ ਲਗਾਤਾਰ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਨੇ ਇੱਥੋਂ ਤੱਕ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਦਾਅਵਾ ਕੀਤਾ ਸੀ ਕਿ ਪੰਜਾਬ ਦੇ 'ਚ ਉਨ੍ਹਾਂ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਹੈ ਪਰ ਲੁਧਿਆਣਾ ਦੇ ਆਰ ਟੀ ਆਈ ਐਕਟੀ ਵਿਸਟ ਰੋਹਿਤ ਸਭਰਵਾਲ ਵੱਲੋਂ ਪਾਈ ਗਈ ਇਕ ਆਰ ਟੀ ਆਈ ਦੇ ਜਵਾਬ 'ਚ ਕਈ ਖੁਲਾਸੇ ਹੋਏ ਹਨ। ਜਿਸ 'ਚ ਇਹ ਜਾਣਕਾਰੀ ਮਿਲੀ ਹੈ ਕਿ ਪੰਜਾਬ 'ਚ 2017 ਤੋਂ ਲੈ ਕੇ 2022 ਤੱਕ 165 ਸਰਕਾਰੀ ਪ੍ਰਾਇਮਰੀ ਸਕੂਲ ਪੱਕੇ ਤੌਰ ਤੇ ਬੰਦ ਹੋ ਚੁੱਕੇ ਹਨ। 81 ਨਵੇਂ ਸਕੂਲ ਹੀ ਖੋਲ੍ਹੇ ਗਏ ਹਨ।
ਲੰਮੇ ਸਮੇਂ ਬਾਅਦ ਮਿਲਿਆ ਆਰ ਟੀ ਆਈ ਦਾ ਜਵਾਬ
ਲੁਧਿਆਣਾ ਦੇ ਆਰਟੀਆਈ ਐਕਟੀਵਿਸਟ ਰੋਹਿਤ ਸਭਰਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ 'ਚ ਬੀਤੇ ਪੰਜ ਸਾਲਾਂ ਅੰਦਰ ਕਿੰਨੇ ਸਕੂਲ ਬੰਦ ਹੋਏ ਇਸ ਦਾ ਜਵਾਬ ਮਿਲਣ 'ਚ ਕਾਫੀ ਲੰਮਾ ਸਮਾਂ ਉਡੀਕ ਕਰਨੀ ਪਈ ਉਨ੍ਹਾਂ ਕਿਹਾ ਉਹਨਾਂ ਨੂੰ ਆਰਟੀਆਈ ਦੇ ਜੁਆਬ ਦੇਣ 'ਚ ਸਿੱਖਿਆ ਵਿਭਾਗ ਆਨਾਕਾਨੀ ਕਰ ਰਿਹਾ ਸੀ। ਪਰ ਆਖਰਕਾਰ ਜਦੋਂ ਉਹਨਾਂ ਨੇ ਪਬਲਿਕ ਇਨਫਰਮੇਸ਼ਨ ਅਫ਼ਸਰ ਨੂੰ ਸਿੱਧਾ ਜਵਾਬ ਮੰਗਿਆ ਤਾਂ ਉਨ੍ਹਾਂ ਨੂੰ ਇਹ ਜਵਾਬ ਆਇਆ ਕਿ 165 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਆਖ਼ਰਕਾਰ ਉਨ੍ਹਾਂ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਕਿੱਥੇ ਗਏ। ਇਨ੍ਹਾਂ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਕੀ ਬਣੇਗਾ ਇਕ ਵੱਡਾ ਸਵਾਲ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੁਣ ਦਾਅਵਾ ਕੀਤਾ ਹੈ ਕਿ ਪੰਜਾਬ ਦੇ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇਗਾ।
ਇਹ ਵੇਖਣਾ ਹੁਣ ਅਹਿਮ ਰਹੇਗਾ ਕਿ ਆਖਿਰਕਾਰ ਸਿੱਖਿਆ ਦੇ ਖੇਤਰ 'ਚ ਉਹ ਕੀ ਕਰਦੇ ਹਨ। ਪਿਛਲੀਆਂ ਸਰਕਾਰਾਂ ਨੇ ਤਾਂ ਪੰਜਾਬ ਦਾ ਬੇੜਾ ਗਰਕ ਕੀਤਾ ਸੀ। ਰੋਹਿਤ ਸੱਭਰਵਾਲ ਲੁਧਿਆਣਾ ਡੀਸੀ ਦਫ਼ਤਰ ਅੱਗੇ ਕਈ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਨੂੰ ਲੈ ਕੇ ਆਪਣੇ ਸਾਥੀਆਂ ਨਾਲ ਧਰਨੇ 'ਤੇ ਬੈਠ ਗਏ ਹਨ। ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਕਰਕੇ ਮਾਪੇ ਪ੍ਰੇਸ਼ਾਨ ਹੋ ਰਹੇ ਹਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਦਿੱਤਾ ਭਰੋਸਾ
ਉੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪੰਜਾਬ 'ਚ ਬੰਦ ਹੋਏ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਜਿਹੜੇ ਸਕੂਲ ਪ੍ਰਬੰਧ ਹੋਏ ਹਨ ਉਹਨਾਂ ਦੀ ਜਾਂਚ ਕਰਵਾਈ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦਾ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਹੀ ਇਹ ਵਾਅਵਾ ਕੀਤਾ ਸੀ। ਦਿੱਲੀ ਮਾਡਲ ਸਾਰਿਆਂ ਦੇ ਸਾਹਮਣੇ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ ਇੰਨਾ ਹੀ ਨਹੀਂ ਜੋ ਪ੍ਰਾਈਵੇਟ ਸਕੂਲ ਫੀਸਾਂ ਨੂੰ ਲੈ ਕੇ ਮਨਮਾਨੀਆਂ ਕਰ ਰਹੇ ਹਨ ਉਨ੍ਹਾਂ ਨੂੰ ਲੈ ਕੇ ਵੀ ਉਹ ਅਪ੍ਰੈਲ ਮਹੀਨੇ ਅੰਦਰ ਪਾਲਿਸੀ ਲਿਆਉਣ ਜਾ ਰਹੇ ਹਨ
2017 'ਚ ਹੀ ਹੋ ਗਿਆ ਸੀ ਫੈਸਲਾ
ਪੰਜਾਬ ਦੇ ਵਿੱਚ ਸਰਕਾਰੀ ਸਕੂਲ ਬੰਦ ਕਰਨ ਦਾ ਫ਼ੈਸਲਾ ਕਿਸੇ ਨਵੀਂ ਸਰਕਾਰ ਦਾ ਨਹੀਂ ਸਗੋਂ ਪਹਿਲਾਂ ਤੋਂ ਹੀ ਇਸ ਦੀ ਪਲਾਨਿੰਗ ਕੀਤੀ ਜਾ ਰਹੀ ਸੀ। ਮਾਮਲਾ ਸਭ ਤੋਂ ਪਹਿਲਾਂ ਉਦੋਂ ਸੁਰਖੀਆਂ ਵਿਚ ਆਇਆ ਸੀ ਜਦੋਂ ਸਕੂਲਾਂ ਨੂੰ ਇੱਕ ਦੂਜੇ ਦੇ ਨਾਲ ਮਰਜ ਕਰਨ ਜਾਂ ਫਿਰ ਛੋਟੇ ਸਕੂਲ ਜਿਥੇ ਘੱਟ ਵਿਦਿਆਰਥੀ ਪੜ੍ਹਦੇ ਹਨ ਉਹ ਸਕੂਲ ਬੰਦ ਕਰਨ ਦਾ ਫੈਸਲਾ ਤਤਕਾਲੀ ਸਰਕਾਰਾਂ ਵੱਲੋਂ ਲਿਆ ਗਿਆ ਸੀ।
ਪੰਜਾਬ ਭਰ ਦੇ 800 ਸਕੂਲ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਜਿਨ੍ਹਾਂ ਦੇ ਮੁਤਾਬਕ ਮੋਹਾਲੀ ਅਤੇ ਅੰਮ੍ਰਿਤਸਰ ਦੇ 33 ਸਰਕਾਰੀ ਸਕੂਲ ਇਸ ਤੋਂ ਇਲਾਵਾ ਗੁਰਦਾਸਪੁਰ ਦੇ 133, ਰੋਪੜ ਦੇ 71, ਹੁਸ਼ਿਆਰਪੁਰ ਦੇ 140, ਪਠਾਨਕੋਟ ਦੇ 52, ਪਟਿਆਲਾ ਦੇ 50, ਜਲੰਧਰ ਦੇ 54, ਕਪੂਰਥਲਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ 41-41, ਲੁਧਿਆਣਾ ਦੇ 39, ਨਵਾਂ ਸ਼ਹਿਰ ਦੇ 34, ਫਿਰੋਜ਼ਪੁਰ ਦੇ 22 ਆਦਿ ਅਜਿਹੇ ਵੱਡੇ ਜ਼ਿਲ੍ਹੇ ਹਨ ਜਿਥੇ ਵੱਡੀ ਤਾਦਾਦ 'ਚ ਸਕੂਲ ਬੰਦ ਹੋਏ ਹਨ ਇਸ ਤੋਂ ਇਲਾਵਾ 47 ਸਕੂਲ ਅਜਿਹੇ ਸਨ ਜਿਨ੍ਹਾਂ ਦੇ ਵਿੱਚ 5 ਤੋਂ ਘੱਟ ਵਿਦਿਆਰਥੀ ਪੜ੍ਹਦੇ ਸਨ 15 ਸਕੂਲ ਅਜਿਹੇ ਸਨ ਜਿਨ੍ਹਾਂ ਵਿੱਚ 3 ਵਿਦਿਆਰਥੀ ਪੜ੍ਹਦੇ ਸਨ। ਇਨ੍ਹਾਂ ਨੂੰ ਬੰਦ ਕਰਨ ਦਾ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਸੀ।
ਇਹ ਵੀ ਪੜ੍ਹੋ:- ਭਗਵੰਤ ਮਾਨ ਦਾ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਵੱਡਾ ਐਲਾਨ, ਦਿੱਤੇ ਇਹ ਆਦੇਸ਼...