ਲੁਧਿਆਣਾ:ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਅਤੇ ਗਾਰੰਟੀ ਦਿੱਤੀ ਸੀ ਕਿ ਉਨ੍ਹਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ (aap had promised free health service before election)ਪਰ ਪੰਜਾਬ ਦੇ ਸਿਹਤ ਕੇਂਦਰਾਂ ਦੇ ਜੋ ਹਾਲਾਤ ਨੇ ਉਨ੍ਹਾਂ ਨੂੰ ਵੇਖ ਕੇ ਵੱਡੀ ਚੁਣੌਤੀ ਲੱਗਦਾ ਹੈ।
ਜੇਕਰ ਆਮ ਆਦਮੀ ਪਾਰਟੀ ਪਹਿਲਾਂ ਤੋਂ ਚੱਲ ਰਹੀ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਸਿਵਲ ਹਸਪਤਾਲਾਂ ਨੂੰ ਵੀ ਦਰੁਸਤ ਕਰ ਲਵੇ ਤਾਂ ਵੱਡੀ ਗੱਲ ਹੋਵੇਗੀ (reforms in chcs and hospitals would be a big task)। ਇਹ ਇਸ ਲਈ, ਕਿਉਂਕਿ ਦਰਅਸਲ ਪੰਜਾਬ ਦੇਸ਼ ਵਿਚ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਕਮਿਊਨਿਟੀ ਹੈਲਥ ਸੈਂਟਰ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਦੇ ਤਹਿਤ ਪੰਜਾਬ ਭਰ ਵਿੱਚ 119 ਕਮਿਊਨਿਟੀ ਹੈਲਥ ਸੈਂਟਰ ਖੋਲ੍ਹੇ ਗਏ ਸਨ ਜਿਨ੍ਹਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ।
ਸਟਾਫ ਦੀ ਭਾਰੀ ਕਮੀ:ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਸਟਾਫ ਦੀ ਭਾਰੀ ਕਮੀ ਹੈ (big shortage of staff in chcs), ਜਿਸਦੇ ਚਲਦਿਆਂ ਡਾਕਟਰਾਂ ਨੂੰ ਰੋਜ਼ਾਨਾ ਦੋ-ਚਾਰ ਹੋਣਾ ਪੈ ਰਿਹਾ ਹੈ ਅਤੇ ਐਮਰਜੈਂਸੀ ਸੇਵਾਵਾਂ ਰਾਤ ਦੀਆਂ ਸੇਵਾਵਾਂ ਬੰਦ ਕਰਨੀਆਂ ਪੈ ਰਹੀਆਂ ਹਨ। ਲੁਧਿਆਣਾ ਦੇ ਜਵੱਦੀ ਅਰਬਨ ਕਮਿਊਨਿਟੀ ਹੈਲਥ ਸੈਂਟਰ ਦੇ ਐਸਐਮਓ ਨੇ ਖੁਦ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਕੋਲ ਸਟਾਫ ਦੀ ਭਾਰੀ ਕਮੀ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਤਾਂ ਸਾਡੇ ਕੋਲ ਚਾਰ ਨੇ ਪਰ ਪੰਜ ਨਰਸਾਂ ਦੀ ਥਾਂ ਇਕ ਨਰਸ ਕੰਮ ਕਰ ਰਹੀ ਹੈ।
ਐਸਐਮਓ ਅਮਿਤਾ ਅਰੋੜਾ ਨੇ ਕਿਹਾ ਕਿ ਹਸਪਤਾਲ ਵਿਚ ਨਾ ਤੇ ਰੇਡੀਓਲਾਜਿਸਟ (no radiologist in chc jawadi)ਹੈ ਨਾ ਹੀ ਲੈਬ ਤਕਨੀਸ਼ੀਅਨ ਅਤੇ ਨਾ ਹੀ ਫਾਰਮਸਿਸਟ ਹੈ ਅਤੇ ਨਾ ਹੀ ਸਫ਼ਾਈ ਕਰਮਚਾਰੀ। ਉਨ੍ਹਾਂ ਨੂੰ ਖੁਦ ਪੈਸੇ ਦੇ ਕੇ ਹਸਪਤਾਲ ਦੀ ਸਫ਼ਾਈ ਕਰਵਾਉਣੀ ਪੈਂਦੀ ਹੈ ਉਨ੍ਹਾਂ ਨੇ ਕਿਹਾ ਕਿ ਪੋਸਟਾਂ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ ਅਤੇ ਹਾਲੇ ਤੱਕ ਨਹੀਂ ਭਰੀਆਂ ਗਈਆਂ। ਐਮਰਜੈਂਸੀ ਸੇਵਾਵਾਂ ਸਟਾਫ ਦੀ ਕਮੀ ਕਰਕੇ ਠੱਪ ਕਰਨੀ ਪੈਂਦੀਆਂ ਹਨ ਤੇ ਕਈ ਵਾਰ ਤਾਂ ਜ਼ਿਆਦਾ ਮਰੀਜ਼ ਆਉਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫਰ ਕਰਨਾ ਪੈਂਦਾ ਹੈ।
ਕੇਜਰੀਵਾਲ ਦੀ ਪੰਜਾਬ ਦੇ ਲੋਕਾਂ ਨੂੰ ਸਿਹਤ ਗਾਰੰਟੀ:ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਨੂੰ ਲੈ ਕੇ ਛੇ ਗਾਰੰਟੀਆਂ ਦਿੱਤੀਆਂ ਸਨ ਜਿਨ੍ਹਾਂ ਵਿੱਚ ਪੰਜਾਬ ਦੇ ਹਰ ਵਿਅਕਤੀ ਨੂੰ ਚੰਗਾ ਇਲਾਜ ਮੁਹੱਈਆ ਕਰਵਾਉਣਾ ਹੋਵੇਗਾ ਇਸ ਤੋਂ ਇਲਾਵਾ ਸਾਰੀਆਂ ਦਵਾਈਆਂ ਟੈਸਟ ਇਲਾਜ ਅਤੇ 20 ਲੱਖ ਰੁਪਏ ਤੱਕ ਦੇ ਆਪ੍ਰੇਸ਼ਨ ਮੁਫਤ ਕੀਤਾ ਜਾਵੇਗਾ ਇੰਨਾ ਹੀ ਨਹੀਂ ਪੰਜਾਬ ਦੇ ਲੋਕਾਂ ਨੂੰ ਹੈਲਥ ਕਾਰਡ ਜਾਰੀ ਕਰਨ ਦਾ ਵੀ ਵਾਅਦਾ ਕੀਤਾ ਗਿਆ ਸੀ।
ਇਸ ਵਿਚ ਉਨ੍ਹਾਂ ਦੀਆਂ ਪੁਰਾਣੀਆਂ ਬਿਮਾਰੀਆਂ ਦਾ ਪੂਰਾ ਰਿਕਾਰਡ ਰਹੇਗਾ ਇੰਨਾ ਹੀ ਨਹੀਂ ਪੰਜਾਬ ਦੇ ਹਰ ਪਿੰਡ ਦੇ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਦੀ ਵੀ ਅਰਵਿੰਦ ਕੇਜਰੀਵਾਲ ਨੇ ਗਰੰਟੀ ਦਿੱਤੀ ਸੀ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹਣ ਦਾ ਦਾਅਵਾ ਕੀਤਾ ਗਿਆ ਸੀ ਇਸ ਤੋਂ ਇਲਾਵਾ ਪੰਜਾਬ ਤੇ ਉਸਾਰੀ ਵੱਡੇ ਹਸਪਤਾਲਾਂ ਨੂੰ ਦਰੁਸਤ ਕਰਨ ਦੀ ਗੱਲ ਵੀ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਨਹੀਂ ਨਹੀਂ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਵਾਲੇ ਮਰੀਜ਼ਾਂ ਦਾ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਵਿਚ ਪੂਰੀ ਤਰ੍ਹਾਂ ਇਲਾਜ ਮੁਫ਼ਤ ਕੀਤਾ ਜਾਵੇਗਾ ਜਿਸ ਦਾ ਸਰਕਾਰ ਅਤੇ ਚੁੱਕੇਗੀ ਜਿਸ ਨੂੰ ਲੈ ਕੇ ਵੀ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ ਸੀ।
ਕੀ ਕਹਿੰਦੇ ਹਨ ਡਾਕਟਰ:ਉੱਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਲੁਧਿਆਣਾ ਜਵੱਦੀ ਅਰਬਨ ਕਮਿਊਨਿਟੀ ਹੈਲਥ ਸੈਂਟਰ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਨੇ ਕਿਹਾ ਕਿ ਹੈਲਥ ਸੈਟਰਾਂ ਦੇ ਵਿੱਚ ਸਟਾਫ ਦੀ ਭਾਰੀ ਕਮੀ ਹੈ ਅਜਿਹੇ ਚ ਉਨ੍ਹਾਂ ਦੀ ਮਰੀਜ਼ਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਉਥੇ ਹੀ ਦੂਜੇ ਪਾਸੇ ਲੁਧਿਆਣਾ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਕੁਲਦੀਪ ਵੈਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾਅਵੇ ਦਾ ਬਹੁਤ ਵੱਡੇ ਵੱਡੇ ਕਰ ਰਹੇ ਹਨ ਪਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਮਹਿੰਗੇ ਪੈ ਰਹੇ ਹਨ।
ਆਗੂਆਂ ਨੇ ਵੀ ਲਿਆ ਕਰੜੇ ਹਥੀਂ:ਉਨ੍ਹਾਂ ਨੇ ਵੀ ਕਿਹਾ ਕਿ ਭਗਵੰਤ ਮਾਨ ਨੇ ਦੋ ਹਫ਼ਤੇ ਬਾਅਦ ਸਰਕਾਰ ਬਣਦਿਆਂ ਹੀ ਕੇਂਦਰ ਤੋਂ ਰਾਹਤ ਪੈਕੇਜ ਦੀ ਮੰਗ ਕਰ ਲਈ ਹਾਲੇ ਤਾਂ ਪੰਜ ਸਾਲ ਪਏ ਨੇ ਉਨ੍ਹਾਂ ਕਿਹਾ ਕਿ ਜਿਹੋ ਜਿਹਾ ਗਾਰੰਟੀਆਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਵਰਗਲਾ ਕੇ ਦਿੱਤੀਆਂ ਨੇ ਉਹ ਪੂਰੀਆਂ ਹੀ ਨਹੀਂ ਹੋ ਸਕਦੀਆਂ..ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦਾ ਕਹਿਣਾ ਹੈ ਕਿ ਸਰਕਾਰ ਅਸਾਮੀਆਂ ਭਰ ਰਹੀ ਹੈ ਭਾਵੇਂ ਪੁਲਸ ਸਟੇਸ਼ਨ ਹੋਣ ਜਾਂ ਫਿਰ ਹਸਪਤਾਲ ਜੋ ਵੀ ਕਮੀਆਂ ਹਨ ਜੋ ਪੂਰੀ ਕੀਤੀ ਜਾ ਰਹੀਆਂ ਹਨ।
ਇਹ ਵੀ ਪੜ੍ਹੋ:ਯੂਕਰੇਨ ਤੋਂ ਆਏ ਵਿਦਿਆਰਥੀਆਂ ਨੇ ਕਿਹਾ ਦਾਖ਼ਲੇ ਨਾ ਮਿਲਣ ’ਤੇ ਭਗਵੰਤ ਮਾਨ ਮੁਹਰੇ ਲੱਗੇਗਾ ਧਰਨਾ