ਦੱਸਣਯੋਗ ਹੈ ਕਿ ਪੈਨਲ ਵਿੱਚ 1985 ਬੈਚ ਦੇ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਤੇ 1986 ਬੈਚ ਦੇ ਅਧਿਕਾਰੀ ਸਿਧਾਰਥ ਦੇ ਨਾਮ ਮੌਜੂਦ ਸਨ ਜੋ ਡੀਜੀਪੀ ਦਿਨਕਰ ਨਾਲੋਂ ਸੀਨੀਅਰ ਸਨ, ਪਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੋਹਾਂ ਨੂੰ ਛੱਡ ਕਿ 1987 ਬੈਚ ਦੇ ਦਿਨਕਰ ਗੁਪਤਾ ਨੂੰ ਚੁਣਿਆ।
ਸੋਸ਼ਲ ਮੀਡੀਆ 'ਤੇ ਸਵਾਲ ਇਹ ਚੁੱਕਿਆ ਜਾ ਰਿਹਾ ਹੈ ਕਿ ਦਿਨਕਰ ਗੁਪਤਾ ਨੂੰ ਡੀਜੀਪੀ ਬਣਾਉਣ ਦਾ ਫ਼ੈਸਲਾ ਉਹਨਾਂ ਦੀ ਯੋਗਤਾ ਅਨੁਸਾਰ ਲਿਆ ਗਿਆ ਸੀ ਜਾਂ ਫ਼ੇਰ ਕੈਪਟਨ ਸਾਹਿਬ ਦੀ ਖ਼ਾਸ ਅਰੂਸਾ ਆਲਮ ਦੀ ਨਜ਼ਦੀਕੀ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ?
ਇਸ ਤਸਵੀਰ ਬਾਰੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਦੇ ਡੀਜੀਪੀ ਦੇ ਅਹੁਦੇ ਦਾ ਕੰਮ ਇਕ ਜ਼ਿੰਮੇਵਾਰੀ ਵਾਲਾ ਕੰਮ ਹੈ। ਕੈਪਟਨ ਸਰਕਾਰ ਦੇ ਇਸ ਫ਼ੈਸਲੇ ਤੇ ਉਹਨਾਂ ਨਿਸ਼ਾਨੇ ਸਾਧੇ ਹਨ।
ਸਿਮਰਜੀਤ ਸਿੰਘ ਬੈਂਸ ਆਪਣੇ ਬਿਆਨ ਵਿੱਚ ਇਹ ਵੀ ਗੱਲ ਆਖਦੇ ਹਨ ਕਿ ਡੀਜੀਪੀ ਦਾ ਪਾਕਿਸਤਾਨ ਦੇ ਨਾਲ ਸੰਪਰਕ ਹੋਣਾ ਸਾਡੇ ਆਪਣੇ ਸੂਬੇ ਲਈ ਹਾਨੀਕਾਰਕ ਹੈ, ਕਿਉਂਕਿ ਇਹ ਸਾਡੇ ਆਪਣੇ ਸੂਬੇ ਵਿੱਚ ਸ਼ਾਂਤੀ ਭੰਗ ਕਰ ਸਕਦਾ ਹੈ।
ਪੰਜਾਬ ਦਾ ਡੀਜੀਪੀ ਹੋਣਾ ਇਕ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਕੀ ਇਹ ਨਜ਼ਦੀਕੀ ਸੂਬੇ ਲਈ ਸਹੀ ਸਾਬਿਤ ਹੋਵੇਗੀ? ਖ਼ੈਰ ਇਸ ਸਵਾਲ ਦਾ ਜਵਾਬ ਤਾਂ ਵਕਤ ਹੀ ਦੱਸੇਗਾ। ਇਹ ਤਸਵੀਰ ਅਸਲੀ ਹੈਂ ਜਾਂ ਨਕਲੀ ਈਟੀਵੀ ਭਾਰਤ ਇਸ ਦੀ ਪੁਸ਼ਟੀ ਨਹੀਂ ਕਰਦਾ।