ਲੁਧਿਆਣਾ: ਦੇਸ਼ ਦੇ ਵਿੱਚ ਕੋਰੋਨਾ ਵੈਕਸੀਨ ਆ ਗਈ ਹੈ ਅਤੇ ਪਹਿਲੇ ਗੇੜ ਤਹਿਤ ਇਹ ਮੈਡੀਕਲ ਸਟਾਫ ਨੂੰ ਲਗਾਈ ਜਾਣੀ ਹੈ। ਸਥਾਨਕ ਸ਼ਹਿਰ ਵਿੱਚ 16 ਜਨਵਰੀ ਤੋਂ ਲਗਭਗ 31 ਹਜ਼ਾਰ ਨਿਜੀ ਅਤੇ ਸਰਕਾਰੀ ਮੈਡੀਕਲ ਸਟਾਫ਼ ਨੂੰ ਕਰੋਨਾ ਦੀ ਵੈਕਸੀਨ ਦਿੱਤੀ ਜਾਵੇਗੀ। ਇਸ ਸਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 16 ਜਨਵਰੀ ਤੋਂ ਲੈਕੇ 18 ਜਨਵਰੀ ਤੱਕ ਲਗਭਗ 70 ਫੀਸਦੀ ਤੱਕ ਸਟਾਫ ਨੂੰ ਵੈਕਸਿਨ ਲਗਾ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦਿੱਤੀ ਜਾਣਕਾਰੀ
- ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵਿਸਥਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿੱਚ 24 ਹਜ਼ਾਰ ਦੇ ਕਰੀਬ ਨਿਜੀ ਹਸਪਤਾਲਾਂ ਦੇ ਮੈਡੀਕਲ ਸਟਾਫ਼ ਹੈ ਜਦੋਂ ਕੇ ਲਗਭਗ 7 ਹਜ਼ਾਰ ਦੇ ਕਰੀਬ ਸਰਕਾਰੀ ਮੈਡੀਕਲ ਸਟਾਫ ਹਨ।
- ਉਨ੍ਹਾਂ ਨੇ ਕਿਹਾ ਕਿ ਲਗਭਗ 70 ਫ਼ੀਸਦੀ ਸਟਾਫ਼ ਨੂੰ ਇਨ੍ਹਾਂ ਤਿੰਨ ਦਿਨਾਂ ਦੇ ਦੌਰਾਨ ਵੈਕਸੀਨਾ ਲਗਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ 67 ਅਜਿਹੇ ਕੇਂਦਰ ਬਣਾਏ ਗਏ ਹਨ, ਜਿੱਥੇ ਕੋਰੋਨਾ ਵੈਕਸੀਨ ਨੂੰ ਰੱਖਿਆ ਜਾਵੇਗਾ।
- ਇਸ ਤੋਂ ਇਲਾਵਾ ਜ਼ਿਲ੍ਹੇ ਭਰ 804 ਅਜਿਹੀ ਸੈਂਟਰ ਬਣਾਏ ਗਏ ਹਨ ਜਿੱਥੇ ਟੀਕਾਕਰਨ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਮੈਡੀਕਲ ਸਟਾਫ਼ ਮੈਂਬਰ ਟੀਕਾਕਰਨ ਲਗਵਾਉਣ ਲਈ ਰਾਜ਼ੀ ਨਹੀਂ ਹਨ ਉਨ੍ਹਾਂ ਸਬੰਧੀ ਲੁਧਿਆਣਾ ਦੇ ਸਿਵਲ ਸਰਜਨ ਅਤੇ ਹੋਰ ਮੈਡੀਕਲ ਸਟਾਫ਼ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਾਲ 2021 ਸਾਰਿਆਂ ਲਈ ਖੁਸ਼ੀਆਂ ਭਰਿਆ ਰਹੇ ਅਤੇ ਕਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ।