ETV Bharat / city

ਵਿਵਾਦਿਤ ਟਿੱਪਣੀ ਕਾਰਨ ਦੇਸ਼ ਧ੍ਰੋਹ ਦਾ ਮਾਮਲਾ ਭੁਗਤ ਰਿਹਾ ਯੂਟਿਊਬਰ ਪਾਰਸ EXCLUSIVE - ਅਰੁਣਾਚਲ ਪ੍ਰਦੇਸ਼

ਅਰੁਣਾਚਲ ਪ੍ਰਦੇਸ਼ ’ਤੇ ਵਿਵਾਦਿਤ ਟਿੱਪਣੀ ਕਰਨ ਵਾਲਾ ਯੂ ਟਿਊਬਰ ਪਾਰਸ ਲੁਧਿਆਣਾ ਪਹੁੰਚਿਆਂ ਜਿਥੇ ਪਾਰਸ ਨੇ ਦੱਸਿਆ ਕਿ ਉਸ ਨੇ ਗੁੱਸੇ ਵਿੱਚ ਆ ਕੇ ਹੀ ਇਹ ਕੀਤਾ ਸੀ ਇਸ ਪਿੱਛੇ ਉਸਦੀ ਕੋਈ ਦੇਸ਼ ਵਿਰੋਧੀ ਮਨਸ਼ਾ ਨਹੀਂ ਸੀ

ਵਿਵਾਦਿਤ ਟਿੱਪਣੀ ਕਾਰਨ ਦੇਸ਼ ਧ੍ਰੋਹ ਦਾ ਮਾਮਲਾ ਭੁਗਤ ਰਿਹਾ ਯੂਟਿਊਬਰ ਪਾਰਸ EXCLUSIVE

author img

By

Published : Jun 20, 2021, 7:30 PM IST

ਲੁਧਿਆਣਾ: ਯੂ ਟਿਊਬਰ ਪਾਰਸ ਨੇ ਯੂ ਟਿਊਬ ’ਤੇ ਲੱਖਾਂ ਫੌਲੋਅਰਸ ਹਨ, ਪਰ ਬੀਤੇ ਮਹੀਨੇ ਉਸ ਨੇ ਆਪਣੇ ਯੂਟਿਊਬ ਚੈਨਲ ’ਤੇ ਅਰੁਣਾਚਲ ਪ੍ਰਦੇਸ਼ ਅਤੇ ਉਥੋਂ ਦੇ ਲੋਕਾਂ ਨੂੰ ਲੈ ਕੇ ਇੱਕ ਵਿਵਾਦਿਤ ਟਿੱਪਣੀ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਥੋਂ ਦੇ ਵਿਧਾਇਕ ਨੇ ਪਾਰਸ ਦੀ ਸ਼ਿਕਾਇਤ ਕੀਤੀ ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਇਸ ’ਤੇ ਸਖ਼ਤ ਨੋਟਿਸ ਲੈਂਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਤੁਰੰਤ ਪਾਰਸ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਜਿਸ ਤੋਂ ਬਾਅਦ ਪਹਿਲਾਂ ਪੰਜਾਬ ਪੁਲਿਸ ਨੇ ਉਸ ਦੇ ਨਾਲ ਪੁੱਛਗਿੱਛ ਕੀਤੀ ਅਤੇ ਫਿਰ ਉਸ ਨੂੰ ਅਰੁਣਾਚਲ ਪ੍ਰਦੇਸ਼ ਲਿਜਾਇਆ ਗਿਆ ਜਿੱਥੇ ਅਰੁਣਾਚਲ ਦੀ ਪੁਲਿਸ ਨੇ ਉਸ ਨਾਲ ਪੁੱਛਗਿੱਛ ਕੀਤੀ ਅਤੇ ਹਾਲੇ ਵੀ ਉਸ ਦੇ ਕੇਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਦੱਸਿਆ ਕਿ ਉਸ ਤੋਂ ਹੀ ਅਣਜਾਣ ਪੁਣੇ ਵਿੱਚ ਗਲਤੀ ਹੋਈ ਅਤੇ ਇਸ ਲਈ ਉਹ ਬਹੁਤ ਅਫ਼ਸੋਸ ਕਰ ਰਿਹਾ ਹੈ।

ਵਿਵਾਦਿਤ ਟਿੱਪਣੀ ਕਾਰਨ ਦੇਸ਼ ਧ੍ਰੋਹ ਦਾ ਮਾਮਲਾ ਭੁਗਤ ਰਿਹਾ ਯੂਟਿਊਬਰ ਪਾਰਸ EXCLUSIVE

ਇਹ ਵੀ ਪੜੋ: ਅੰਗਹੀਣ ਖਿਡਾਰੀ ਨੇ ਕੈਪਟਨ ਸਰਕਾਰ ਖਿਲਾਫ਼ ਕੱਢੀ ਜੰਮਕੇ ਭੜਾਸ
ਅਰੁਣਾਚਲ ਪੁਲਿਸ ਨੇ ਮੇਰਾ ਨਾਲ ਕੀਤਾ ਚੰਗਾ ਸਲੂਕ

ਉਥੇ ਹੀ ਲੁਧਿਆਣਾ ਪਹੁੰਚੇ ਪਾਰਸ ਨੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦੇ ਦੱਸਿਆ ਕਿ ਕਿਵੇਂ ਉਸ ਨੂੰ ਪੁਲਿਸ ਉੱਥੇ ਲੈ ਕੇ ਗਈ ਤੇ ਉੱਥੇ ਉਸ ਨਾਲ ਪੁੱਛਗਿੱਛ ਕੀਤੀ ਗਈ। ਪਾਰਸ ਨੇ ਦੱਸਿਆ ਕਿ ਉਸ ਨੇ ਗੁੱਸੇ ਵਿੱਚ ਆ ਕੇ ਹੀ ਇਹ ਕੀਤਾ ਸੀ ਇਸ ਪਿੱਛੇ ਉਸਦੀ ਕੋਈ ਦੇਸ਼ ਵਿਰੋਧੀ ਮਨਸ਼ਾ ਨਹੀਂ ਸੀ, ਜਿਸ ਤੋਂ ਬਾਅਦ ਉਸ ਨਾਲ ਉੱਥੇ ਚੰਗਾ ਸਲੂਕ ਕੀਤਾ ਗਿਆ।

ਮੈਨੂੰ ਅਰੁਣਾਚਲ ਪ੍ਰਦੇਸ਼ ਦੇ ਸੱਭਿਆਚਾਰ ਬਾਰੇ ਕਰਵਾਇਆ ਜਾਣੂ

ਪਾਰਸ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਦੇ ਸੱਭਿਆਚਾਰ ਬਾਰੇ ਉਸ ਨੂੰ ਸਮਝਾਇਆ ਗਿਆ ਜਿਸ ਕਰਕੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਉਸ ਨੂੰ ਜ਼ਮਾਨਤ ਮਿਲ ਗਈ ਹੈ ਜਿਸ ਤੋਂ ਬਾਅਦ ਲੁਧਿਆਣਾ ਆ ਕੇ ਉਸ ਨੇ ਆਪਣੀ ਸਾਰੀ ਹੱਡਬੀਤੀ ਦੱਸੀ, ਪਰ ਉਸ ਨੂੰ ਜਦੋਂ ਪੁਲਿਸ ਲੈ ਕੇ ਗਈ ਤਾਂ ਉਸ ਦੀ ਮਾਂ ਨੇ ਵੀ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਦਾ ਬੇਟਾ ਬੇਕਸੂਰ ਹੈ, ਪਰ ਹੁਣ ਆਪਣੀ ਗਲਤੀ ’ਤੇ ਅਫ਼ਸੋਸ ਪ੍ਰਗਟ ਕਰ ਰਿਹਾ ਹੈ।

ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ

ਉਨ੍ਹਾਂ ਕਿਹਾ ਕਿ ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਅਤੇ ਅੱਗੇ ਤੋਂ ਅਜਿਹਾ ਨਹੀਂ ਕਰੇਗਾ। ਉਸ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਦੇ ਵੀ ਅਜਿਹਾ ਕੋਈ ਵੀ ਸਮੱਗਰੀ ਸੋਸ਼ਲ ਮੀਡੀਆ ’ਤੇ ਨਾ ਪਾਇਆ ਜਾਵੇ ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਢਾਹ ਲੱਗੇ। ਉਨ੍ਹਾਂ ਕਿਹਾ ਕਿ ਇਸ ਤੋਂ ਅਣਜਾਣ ਪੁਣੇ ’ਚ ਗਲਤੀ ਹੋਈ, ਪਰ ਹੁਣ ਉਹ ਅਜਿਹਾ ਪੂਰੀ ਜ਼ਿੰਦਗੀ ਨਹੀਂ ਕਰੇਗਾ।

ਕੀ ਸੀ ਮਾਮਲਾ ?
ਪਾਰਸ ਉਨ੍ਹਾਂ ਨੌਜਵਾਨਾਂ ਲਈ ਵੱਡੀ ਉਦਾਹਰਣ ਹੈ ਜੋ ਯੂਟਿਊਬ ’ਤੇ ਆਪਣੇ ਚੈਨਲ ਚਲਾਉਂਦੇ ਹਨ ਅਤੇ ਬਿਨਾਂ ਸੋਚੇ ਸਮਝੇ ਕੋਈ ਵੀ ਸਮੱਗਰੀ ਬਣਾ ਕੇ ਸ਼ੇਅਰ ਕਰ ਦਿੰਦੇ ਹਨ। ਪਾਰਸ ਨਾਲ ਵੀ ਕੁਝ ਅਜਿਹਾ ਹੀ ਹੋਇਆ ਉਸ ਨੇ ਜੋ ਟਿੱਪਣੀ ਕੀਤੀ ਉਹ ਇੱਕ ਵੱਡਾ ਕੌਮੀ ਮੁੱਦਾ ਬਣ ਗਿਆ ਜਿਸ ’ਤੇ ਕੇਂਦਰੀ ਮੰਤਰੀ ਵੱਲੋਂ ਵੀ ਟਵੀਟ ਕੀਤਾ ਗਿਆ ਜਿਸ ਤੋਂ ਬਾਅਦ ਉਸ ’ਤੇ ਕਾਰਵਾਈ ਹੋਈ ਉਸ ’ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਹੋ ਗਿਆ। ਪਾਰਸ ਲਈ ਇਹ ਬਹੁਤ ਵੱਡੀ ਗੱਲ ਸੀ ਪਿਤਾ ਦਾ ਸਿਰ ’ਤੇ ਹੱਥ ਨਾ ਹੋਣ ਕਰਕੇ ਉਹ ਆਪਣੀ ਮਾਤਾ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਸੀ, ਪਰ ਅਣਜਾਣ ਪੁਣੇ ’ਚ ਉਹ ਵੱਡੀ ਗਲਤੀ ਕਰ ਬੈਠਾ ਸੀ। .

ਇਹ ਵੀ ਪੜੋ: ਵਿਧਾਇਕਾਂ ਦੇ ਕਾਕਿਆਂ ਦੀਆਂ ਨੌਕਰੀਆਂ ਨੇ ਪੰਜਾਬ ਕਾਂਗਰਸ ’ਚ ਪਾਈ ਨਵੀਂ ਦਰਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.