ETV Bharat / city

ਲੁਧਿਆਣਾ: ਕਿਤਾਬ 'ਦ ਮੇਕਿੰਗ ਆਫ਼ ਹੀਰੋ' ਹੋਈ ਲੋਕ ਅਰਪਣ

author img

By

Published : Feb 2, 2020, 9:15 PM IST

ਅਕਸਰ ਕਿਹਾ ਜਾਂਦਾ ਹੈ ਕਿ ਕਾਮਯਾਬੀ ਦੇ ਲਈ ਕੋਈ ਛੋਟਾ ਰਸਤਾ ਨਹੀਂ ਹੁੰਦਾ, ਹੀਰੋ ਕੰਪਨੀ ਦੇ ਮੁੰਜਾਲ ਭਰਾਵਾਂ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਲੰਮਾ ਪੈਂਡਾ ਤੈਅ ਕਰਨ ਮਗਰੋਂ ਉਨ੍ਹਾਂ ਨੇ ਹੀਰੋ ਕੰਪਨੀ ਨੂੰ ਨਾ ਸਿਰਫ਼ ਇੱਕ ਬ੍ਰਾਂਡ ਬਣਾਇਆ ਸਗੋਂ ਵਿਸ਼ਵ ਭਰ 'ਚ ਇੱਕ ਉੱਚੇ ਮੁਕਾਮ 'ਤੇ ਪਹੁੰਚਾਇਆ। ਇਸ ਕਹਾਣੀ ਨੂੰ ਦਰਸਾਉਂਦੀ ਹੈ 'ਦ ਮੇਕਿੰਗ ਆਫ਼ ਹੀਰੋ' ਕਿਤਾਬ।

'ਦ ਮੇਕਿੰਗ ਆਫ਼ ਹੀਰੋ' ਕਿਤਾਬ ਹੋਈ ਲੋਕ ਅਰਪਣ
'ਦ ਮੇਕਿੰਗ ਆਫ਼ ਹੀਰੋ' ਕਿਤਾਬ ਹੋਈ ਲੋਕ ਅਰਪਣ

ਲੁਧਿਆਣਾ: ਹੀਰੋ ਕੰਪਨੀ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਵੱਲੋਂ ਅੱਜ 'ਦ ਮੇਕਿੰਗ ਆਫ਼ ਹੀਰੋ' ਕਿਤਾਬ ਲੋਕ ਅਰਪਣ ਕੀਤੀ ਗਈ। ਇਹ ਕਿਤਾਬ ਹੀਰੋ ਕੰਪਨੀ ਦੇ ਮੁੰਜਾਲ ਭਰਾਵਾਂ ਦੇ ਸੰਘਰਸ਼ ਦੀ ਕਹਾਣੀ ਨੂੰ ਦਰਸਾਉਂਦੀ ਹੈ।

'ਦ ਮੇਕਿੰਗ ਆਫ਼ ਹੀਰੋ' ਕਿਤਾਬ ਹੋਈ ਲੋਕ ਅਰਪਣ

ਇਸ ਬਾਰੇ ਦੱਸਦੇ ਹੋਏ "ਹੀਰੋ" ਕੰਪਨੀ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਨੇ ਦੱਸਿਆ ਕਿ ਇਸ ਕਿਤਾਬ 'ਚ ਹੀਰੋ ਕੰਪਨੀ ਦੀ ਹੋਂਦ, ਉਸ ਦੇ ਵਿਕਾਸ ਤੋਂ ਇੱਕ ਵਿਸ਼ਵ ਪੱਧਰੀ ਬ੍ਰਾਂਡ ਬਣਨ ਦੀ ਉਪਲੱਬਧੀਆਂ ਬਾਰੇ ਦੱਸਿਆ ਗਿਆ ਹੈ। ਇਹ ਕੰਪਨੀ ਚਾਰ ਭਰਾਵਾਂ ਵੱਲੋਂ ਜ਼ੀਰੋ ਤੋਂ ਸ਼ੁਰੂ ਕਰਕੇ ਵਿਸ਼ਵ ਪੱਧਰ ਤੇ ਸਥਾਪਿਤ ਕਰਨ ਦੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ 'ਚ ਨੌਜਵਾਨਾਂ ਲਈ ਪ੍ਰੇਰਤ ਕਰਦੀ ਹੈ ਤੇ ਵਪਾਰ ਸ਼ੁਰੂ ਕਰਨ ਵਾਲੇ ਨਵੇਂ ਵਪਾਰੀਆਂ ਲਈ ਮਾਰਗ ਦਰਸ਼ਕ ਦਾ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਕਿਤਾਬ ਰਿਲੀਜ਼ ਹੋਏ ਨੂੰ ਦੋ ਹਫ਼ਤੇ ਹੋਏ ਹਨ ਤੇ ਇਹ ਉੱਤਰ ਭਾਰਤ ਦੀਆਂ ਟਾਪ 10 ਸੈਲਿੰਗ ਕਿਤਾਬਾਂ ਤੇ ਵਿਸ਼ਵ ਪੱਧਰ ਤੇ 8ਵੇਂ ਨੰਬਰ 'ਤੇ ਪਹੁੰਚ ਚੁੱਕੀ ਹੈ।

ਇਸ ਕਿਤਾਬ ਦੇ ਪਬਲਿਸ਼ਰ ਸਚਿਨ ਸ਼ਰਮਾ ਨੇ ਵੀ ਦੱਸਿਆ ਕਿ ਇਸ ਕਿਤਾਬ ਨੂੰ ਲਾਂਚ ਕਰਨ ਲਈ ਉਨ੍ਹਾਂ ਵੱਲੋਂ ਪੂਰੀ ਮਿਹਨਤ ਕੀਤੀ ਗਈ ਹੈ। ਕਿਉਂਕਿ ਉਨ੍ਹਾਂ ਅੱਗੇ ਬਹੁਤ ਵੱਡੇ ਚੈਲੇਂਜ ਸਨ ਕਿਉਂਕਿ ਹੀਰੋ ਆਪਣੇ ਆਪ 'ਚ ਇੱਕ ਵੱਡਾ ਬ੍ਰਾਂਡ ਹੈ। ਇਸ ਕਾਰਨ ਇਨ੍ਹਾਂ ਚਾਰ ਭਰਾਵਾਂ ਦੀ ਜੀਵਨੀ 'ਤੇ ਲਿੱਖੀ ਗਈ ਕਿਤਾਬ ਨੂੰ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਇਹ ਕਿਤਾਬ ਨੌਜਵਾਨਾਂ ਲਈ ਇੱਕ ਪ੍ਰੇਰਣਾ ਸਰੋਤ ਦਾ ਕੰਮ ਕਰੇਗੀ।

Intro:Hl...ਹੀਰੋ ਦੇ ਚੇਅਰਮੈਨ ਨੇ 'ਦ ਮੇਕਿੰਗ ਆਫ਼ ਹੀਰੋ' ਕਿਤਾਬ ਕੀਤੀ ਲੋਕ ਸਮਰਪਿਤ...ਮੁੰਜਾਲ ਭਰਾ ਕਿਵੇਂ ਬਣੇ 'ਹੀਰੋ' ਸਾਰੀ ਕਹਾਣੀ..

Anchor...ਅਕਸਰ ਕਿਹਾ ਜਾਂਦਾ ਹੈ ਕਿ ਕਾਮਯਾਬੀ ਦੇ ਲਈ ਕੋਈ ਛੋਟਾ ਰਸਤਾ ਨਹੀਂ ਹੁੰਦਾ ਮੁੰਜਾਲ ਭਰਾਵਾਂ ਦੀ ਵੀ ਕੁਝ ਅਜਿਹੀ ਹੀ ਕਹਾਣੀ ਹੈ ਲੰਮਾ ਪੈਂਡਾ ਤੈਅ ਕਰਨ ਤੋਂ ਬਾਅਦ ਉਨ੍ਹਾਂ ਨੇ ਹੀਰੋ ਨੂੰ ਨਾ ਸਿਰਫ਼ ਇੱਕ ਬਰੈੱਡ ਬਣਾਇਆ ਸਗੋਂ ਵਿਸ਼ਵ ਭਰ ਚ ਇੱਕ ਅਜਿਹੀ ਮੰਜ਼ਿਲ ਤੇ ਪਹੁੰਚਾ ਦਿੱਤਾ ਜਿੱਥੇ ਪਹੁੰਚਣਾ ਕਿਸੇ ਹੋਰ ਲਈ ਨਾ ਮੁਮਕਿਨ ਹੈ...ਇਸੇ ਕਹਾਣੀ ਨੂੰ ਬਿਆਨ ਕਰਦੀ ਕਿਤਾਬ ਦ ਮੇਕਿੰਗ ਆਫ ਹੀਰੋ ਨੂੰ ਅੱਜ ਹੀਰੋ ਕੰਪਨੀ ਦੇ ਚੇਅਰਮੈਨ ਨੇ ਲੋਕ ਅਰਪਿਤ ਕੀਤਾ...

Body:Vo...1 ਹੀਰੋ ਕੰਪਨੀ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਨੇ ਦੱਸਿਆ ਕਿ ਇਸ ਕਿਤਾਬ ਦੇ ਵਿੱਚ ਹੀਰੋ ਕੰਪਨੀ ਦੀ ਹੋਂਦ ਉਸ ਦਾ ਵਿਕਾਸ ਅਤੇ ਵਿਸ਼ਵ ਪੱਧਰ ਤੇ ਉਸ ਦੀ ਉਪਲੱਬਧੀਆਂ ਬਾਰੇ ਵਿਚਾਰ ਚਰਚਾ ਹੈ..ਉਨ੍ਹਾਂ ਕਿਹਾ ਕਿ ਕਿਵੇਂ ਚਾਰ ਭਰਾਵਾਂ ਨੇ ਜ਼ੀਰੋ ਤੋਂ ਇੱਕ ਕੰਪਨੀ ਨੂੰ ਵਿਸ਼ਵ ਪੱਧਰ ਤੇ ਸਥਾਪਿਤ ਕੀਤਾ ਇਸ ਦੀ ਕਹਾਣੀ ਕਿਤਾਬ ਦੇ ਵਿੱਚ ਲਿਖੀ ਗਈ ਹੈ...ਉਨ੍ਹਾਂ ਕਿਹਾ ਕਿ ਕਿਤਾਬ ਦੇ ਵਿੱਚ ਨੌਜਵਾਨਾਂ ਲਈ ਪ੍ਰੇਰਨਾ ਹੈ..ਅਤੇ ਵਪਾਰ ਸ਼ੁਰੂ ਕਰਨ ਵਾਲੇ ਵਪਾਰ ਕਰਨ ਬਾਰੇ ਸੋਚ ਰਹੇ ਲੋਕਾਂ ਲਈ ਵੀ ਇੱਕ ਸੇਧ ਹੈ..ਉਨ੍ਹਾਂ ਕਿਹਾ ਕਿ ਕਿਤਾਬ ਨੂੰ ਬਹੁਤ ਸੌਖਾ ਅਤੇ ਕਹਾਣੀ ਦੇ ਰੂਪ ਚ ਲਿਖਿਆ ਗਿਆ ਹੈ...ਅਤੇ ਉੱਤਰ ਭਾਰਤ ਦੀਆਂ ਟਾਪ 10 ਸੇਲਿੰਗ ਕਿਤਾਬਾਂ ਦੇ ਵਿੱਚ ਮਹਿਜ਼ ਦੋ ਹਫਤਿਆਂ ਚ ਹੀ ਕਿਤਾਬ 6 ਨੰਬਰ ਤੇ ਪਹੁੰਚ ਚੁੱਕੀ ਹੈ....

Byte..ਸੁਨੀਲ ਕਾਂਤ ਮੁੰਜਾਲ..ਚੇਅਰਮੈਨ ਹੀਰੋ

Vo...2 ਉਧਰ ਦੂਜੇ ਪਾਸੇ ਇਸ ਕਿਤਾਬ ਦੇ ਪਬਲਿਸ਼ਰ ਸਚਿਨ ਸ਼ਰਮਾ ਨੇ ਵੀ ਦੱਸਿਆ ਕਿ ਕਿਵੇਂ ਇਸ ਕਿਤਾਬ ਨੂੰ ਲਾਂਚ ਕਰਨ ਲਈ ਉਨ੍ਹਾਂ ਵੱਲੋਂ ਮਿਹਨਤ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਅੱਗੇ ਬਹੁਤ ਵੱਡੇ ਚੈਲੇਂਜ ਸਨ ਕਿਉਂਕਿ ਹੀਰੋ ਆਪਣੇ ਆਪ ਚ ਇੰਨਾ ਵੱਡਾ ਬ੍ਰਾਂਡ ਹੈ ਇਸ ਕਰਕੇ ਉਸ ਦੀ ਜੀਵਨੀ ਤੇ ਲਿਖੀ ਗਈ ਕਿਤਾਬ ਲੋਕਾਂ ਲਈ ਕਿਵੇਂ ਪ੍ਰੇਰਨਾ ਸਰੋਤ ਬਣੇ ਇਹ ਕਾਫੀ ਅਹਿਮ ਸੀ..

Byte..ਸਚਿਨ ਸ਼ਰਮਾ ਪਬਲਿਸ਼ਰ ਦਾ ਮੇਕਿੰਗ ਆਫ਼ ਹੀਰੋ

Conclusion:Clozing...ਸੋ ਚਾਰ ਭਰਾਵਾਂ ਵੱਲੋਂ ਸਥਾਪਿਤ ਕੀਤੀ ਗਈ ਹੀਰੋ ਕੰਪਨੀ ਅੱਜ ਵਿਸ਼ਵ ਪ੍ਰਸਿੱਧ ਹੈ ਅਤੇ ੲੇਸ਼ੀਆ ਦੀ ਨੰਬਰ ਸਾਈਕਲ ਕੰਪਨੀ ਵੀ ਹੈ...ਇਸੇ ਕੰਪਨੀ ਦੀ ਨੀਂਹ ਅਤੇ ਵਿਕਾਸ ਦੀ ਪੂਰੀ ਕਹਾਣੀ ਪੇਸ਼ ਕਰਦੀ ਹੈ 'ਦ ਮੇਕਿੰਗ ਆਫ ਹੀਰੋ'
ETV Bharat Logo

Copyright © 2024 Ushodaya Enterprises Pvt. Ltd., All Rights Reserved.