ਲੁਧਿਆਣਾ: ਜ਼ਿਲ੍ਹੇ ’ਚ ਬੀਤੀ ਰਾਤ ਇਕ ਚੋਣ ਚਰਚਾ ’ਚ ਹੰਗਾਮਾ ਹੋ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ (Bharat bhushan ashu) ਚੋਣ ਚਰਚਾ ਅੱਧ ਵਿਚਾਲੇ ਛੱਡ ਕੇ ਚਲੇ ਗਏ। ਲੁਧਿਆਣਾ ਦੇ ਵਿਚ ਬੀਤੀ ਰਾਤ ਇੱਕ ਨਿਜੀ ਹੋਟਲ ਵਿੱਚ ਸਨਅਤਕਾਰਾਂ ਵੱਲੋਂ ਕਰਵਾਈ ਚੋਣ ਚਰਚਾ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਨੇ ਸ਼ੋਰ ਮਚਾ ਦਿੱਤਾ। ਇਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖੁਦ ਡਿਸਕਸ਼ਨ (election debate ) ਅੱਧ ਵਿਚਾਲੇ ਛੱਡ ਕੇ ਚਲੇ ਗਏ ਅਤੇ ਪੈਨਲ ਦੇ ਬਾਕੀ ਮੈਂਬਰ ਵੀ ਉੱਠ ਗਏ ਦਰਅਸਲ ਇਹ ਪੂਰਾ ਵਿਵਾਦ ਉਦੋਂ ਹੋਇਆ ਜਦੋਂ ਐਲ ਐਮ ਏ ਵੱਲੋਂ ਇੰਡਸਟਰੀ ਨੂੰ ਲੈ ਕੇ ਇਕ ਡਿਸਕਸ਼ਨ ਰੱਖੀ ਗਈ ਸੀ।
ਇਸ ਦੌਰਾਨ ਪੈਨਲ ਦੇ ਵਿੱਚ ਭਾਰਤ ਭੂਸ਼ਣ ਆਸ਼ੂ, ਮਹੇਸ਼ਇੰਦਰ ਗਰੇਵਾਲ, ਤਰੁਣ ਜੈਨ ਬਾਵਾ, ਐਨ ਐਸ ਕੰਗ ਅਤੇ ਤਾਜਪੁਰੀ ਇੰਡਸਟਰੀ ਨੂੰ ਲੈ ਕੇ ਗੱਲਬਾਤ ਕਰ ਰਹੇ ਸੀ। ਇਸ ਦੌਰਾਨ ਤਰੁਣ ਜੈਨ ਬਾਵਾ ਨੇ ਮੰਤਰੀ ਆਸ਼ੂ ਨੂੰ ਸਵਾਲ ਕੀਤਾ ਕਿ ਆਖਰ ਇੰਡਸਟਰੀ ਲਈ ਕੀਤਾ ਕੀ ਹੈ। ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਵਧ ਗਿਆ ਭਾਰਤ ਭੂਸ਼ਣ ਆਸ਼ੂ ਦੇ ਸਮਰਥਕ ਨੇ ਤਰੁਣ ਜੈਨ ਬਾਵਾ ਨੂੰ ਡਿਸਕਸ਼ਨ ਅੰਦਰ ਵਿਘਨ ਪਾਉਣ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਡਿਸਕਸ਼ਨ ਅੱਧ ਵਿਚਾਲੇ ਹੀ ਬੰਦ ਹੋ ਗਈ।
ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੁਝ ਨਹੀਂ ਬੋਲੇ ਅਤੇ ਚੁੱਪਚਾਪ ਚਲੇ ਗਏ ਪਰ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਅਤੇ ਕੌਂਸਲਰ ਮਮਤਾ ਆਸ਼ੂ ਹਵਾਈ ਨੇ ਕਿਹਾ ਕਿ ਕਰੇਗੀ ਜੇਕਰ ਬੱਚੇ ਜਦੋਂ ਮੈਂ ਪੈਨਲ ਵਿੱਚ ਬੈਠੀ ਸੀ ਤਾਂ ਸਾਰੇ ਬਹੁਤ ਬੋਲ ਰਹੇ ਸਨ ਪਰ ਜਦੋਂ ਭਾਰਤ ਭੂਸ਼ਣ ਆਸ਼ੂ ਨੇ ਆ ਕੇ ਸਾਰਿਆਂ ਨੂੰ ਜਵਾਬ ਦੇਣਾ ਸ਼ੁਰੂ ਕੀਤਾ ਤਾਂ ਕਿਸੇ ਨੂੰ ਕੋਈ ਜਵਾਬ ਨਹੀਂ ਆਇਆ ਉਨ੍ਹਾਂ ਕਿਹਾ ਕਿ ਜੋ ਖੁਦ ਇਕ ਸਨਅਤਕਾਰ ਹੈ ਉਸ ਨੇ ਜ਼ਰੂਰ ਸ਼ੋਰ ਮਚਾਇਆ ਉਧਰ ਦੂਜੇ ਪਾਸੇ ਮਹੇਸ਼ ਇੰਦਰ ਗਰੇਵਾਲ ਨੇ ਵੱਡੇ ਇਲਜਾਮ ਲਗਾਉਂਦਿਆ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਨੇ ਬੀਤੀ ਰਾਤ ਹੰਗਾਮਾ ਕੀਤਾ ਅਤੇ ਇਸ ਪੂਰੀ ਡਿਸਕਸ਼ਨ ਦਾ ਪ੍ਰਬੰਧ ਕਰਵਾਉਣ ਵਾਲਿਆਂ ਨੂੰ ਵੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜੋ ਕਿ ਮੰਦਭਾਗੀ ਗੱਲ ਹੈ।
ਇਹ ਵੀ ਪੜ੍ਹੋ:ਸਿੱਧੂ ਫਿਰ ਹੋਏ ਬਾਗੀ !, ਕਿਹਾ- ਇਸ਼ਾਰਿਆਂ ’ਤੇ ਨੱਚਣ ਵਾਲਾ CM ਚਾਹੁੰਦੇ ਹਨ ਸਿਖਰ ’ਤੇ ਬੈਠੇ ਲੋਕ