ETV Bharat / city

ਅਮਰਨਾਥ ਦੀ ਯਾਤਰਾ ’ਚ ਗਏ ਸ਼ਰਧਾਲੂ ਨੇ ਦੱਸੀ ਹੱਡਬੀਤੀ, ਕਿਹਾ- ' ਅਸੀਂ 2 ਘੰਟੇ ਗੁਫਾ ’ਚ ਫਸੇ ਰਹੇ'

author img

By

Published : Jul 9, 2022, 3:19 PM IST

ਅਮਰਨਾਥ ਗੁਫਾ ਦੇ ਨੇੜੇ ਬੱਦਲ ਫਟਣ ਤੋਂ ਬਾਅਦ ਵੱਡਾ ਨੁਕਸਾਨ ਵਾਪਰਿਆ। ਲੁਧਿਆਣਾ ਤੋਂ 70 ਸ਼ਰਧਾਲੂਆਂ ਦਾ ਜਥਾ ਅਮਰਨਾਥ ਯਾਤਰਾ ’ਤੇ ਗਿਆ ਸੀ। ਇਸ ਜਥੇ ’ਚ ਗਏ ਸ਼ਰਧਾਲੂ ਅਮਨਦੀਪ ਨਿੱਝਰ ਨੇ ਉੱਥੇ ਦੇ ਹਲਾਤਾਂ ਦੀ ਜਾਣਕਾਰੀ ਈਟੀਵੀ ਭਾਰਤ ਦੇ ਪੱਤਰਕਾਰ ਨਾਲ ਸਾਂਝੀ ਕੀਤੀ ਗਈ।

ਅਮਰਨਾਥ ਦੀ ਯਾਤਰਾ ’ਚ ਗਏ ਸ਼ਰਧਾਲੂ ਨੇ ਦੱਸੀ ਹੱਡਬੀਤੀ

ਲੁਧਿਆਣਾ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਪਵਿੱਤਰ ਅਮਰਨਾਥ ਗੁਫਾ ਖੇਤਰ 'ਚ ਬੱਦਲ ਫਟਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਕਈ ਸ਼ਰਧਾਲੂ ਲਾਪਤਾ ਹਨ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਇੱਕ ਸ਼ਰਧਾਲੂਆਂ ਦਾ ਜੱਥਾ ਅਮਰਨਾਥ ਯਾਤਰਾ ’ਤੇ ਗਿਆ ਸੀ ਜਿਨ੍ਹਾਂ ਨੇ ਉੱਥੇ ਦੇ ਹਲਾਤਾਂ ਬਾਰੇ ਜਾਣਕਾਰੀ ਦਿੱਤੀ। ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਅਮਰਨਾਥ ਦੀ ਯਾਤਰਾ ਤੋਂ ਵਾਪਸ ਆਏ ਸ਼ਰਧਾਲੂ ਅਮਨਦੀਪ ਨਿੱਝਰ ਦੇ ਨਾਲ ਗੱਲਬਾਤ ਕੀਤੀ ਗਈ।

ਸ਼ਰਧਾਲੂਆਂ ਨੇ ਦੱਸੀ ਹੱਡਬੀਤੀ: ਅਮਰਨਾਥ ਯਾਤਰਾ ਤੋਂ ਵਾਪਸ ਆਏ ਅਮਨਦੀਪ ਨਿੱਝਰ ਜੋ ਕਿ ਉਸ ਸਮੇਂ ਗੁਫਾ ਦੇ ਵਿੱਚ ਮੌਜੂਦ ਸੀ ਉਸ ਨੇ ਦੱਸਿਆ ਕਿ ਲੁਧਿਆਣਾ ਤੋਂ 70 ਜਣਿਆਂ ਦਾ ਜਥਾ ਰਵਾਨਾ ਹੋਇਆ ਸੀ ਪਰ ਸਿਰਫ਼ ਉਹ 7 ਜਣੇ ਹੀ ਅਮਰਨਾਥ ਗੁਫਾ ਉਸ ਦਿਨ ਪਹੁੰਚੇ ਸੀ। ਜਿਸ ਸਮੇਂ ਉਹ ਅੰਦਰ ਆਰਤੀ ਦੇ ਵਿਚ ਸ਼ਾਮਲ ਸਨ। ਅਚਾਨਕ ਬੱਦਲ ਫੱਟਣ ਦੀ ਉਨ੍ਹਾਂ ਨੂੰ ਧਮਾਕੇ ਵਰਗੀ ਆਵਾਜ਼ ਆਈ ਜਿਸ ਤੋਂ ਬਾਅਦ ਕਾਫੀ ਸ਼ੋਰ ਸ਼ੁਰੂ ਹੋ ਗਿਆ ਅਤੇ ਦੋ ਘੰਟੇ ਤੱਕ ਉਹ ਉੱਥੇ ਹੀ ਫਸੇ ਰਹੇ।

ਅਮਨਦੀਪ ਨੇ ਦੱਸਿਆ ਕਿ ਹੁਣ ਉਹ ਬਾਲਟਾਲ ਅਤੇ ਫ਼ੌਜ ਦੀ ਮਦਦ ਨਾਲ ਇੱਥੇ ਤੱਕ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਸਿਰਫ ਸ਼ਰਧਾਲੂ ਹੀ ਨਹੀਂ ਸਗੋਂ ਇੱਕ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ ਵੀ ਉਨ੍ਹਾਂ ਨੇ ਲਿਜਾਂਦੇ ਹੋਏ ਦੇਖਿਆ ਸੀ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਹੋਵੇਗਾ ਕਿੰਨੇ ਸ਼ਰਧਾਲੂ ਮਲਬੇ ਹੇਠ ਦੱਬ ਗਏ ਹੋਣਗੇ।

ਗੁਫਾ ਦੇ ਨੇੜੇ ਵਾਪਰਿਆ ਹਾਦਸਾ: ਅਮਨਦੀਪ ਨੇ ਦੱਸਿਆ ਕਿ ਇਹ ਹਾਦਸਾ ਬਿਲਕੁਲ ਗੁਫਾ ਦੇ ਨੇੜੇ ਵਾਪਰਿਆ ਸੀ ਜਿੱਥੇ ਗੁਫਾ ਦੀ ਸ਼ੁਰੂਆਤ ਹੁੰਦੀ ਹੈ। ਪੌੜੀਆਂ ਦੇ ਨੇੜੇ ਹੀ ਜ਼ਿਆਦਾ ਲੰਗਰ ਲੱਗੇ ਹੁੰਦੇ ਨਹੀਂ ਅਤੇ ਉੱਥੇ ਹੀ ਸ਼ਰਧਾਲੂ ਕੈਂਪ ਲਾਉਂਦੇ ਹਨ ਅਤੇ ਬੱਦਲ ਫੱਟਣ ਨਾਲ ਜੋ ਮਲਬਾ ਅਤੇ ਪਾਣੀ ਇਕੱਠਾ ਹੋਇਆ, ਉਹ ਸਾਰਾ ਉਸੇ ਥਾਂ ’ਤੇ ਜਾ ਕੇ ਤਬਾਹੀ ਮਚਾਈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਦੀ ਜਿੰਨੇ ਵੀ ਬਾਕੀ ਜਥੇ ਦੇ ਮੈਂਬਰ ਸਨ ਉਨ੍ਹਾਂ ਨੂੰ ਪਿੱਛੇ ਹੀ ਰੋਕ ਲਿਆ ਗਿਆ ਅਤੇ ਉਨ੍ਹਾਂ ਨੂੰ ਫੌਜ ਦੀ ਮਦਦ ਦੇ ਨਾਲ ਬਾਲਟਾਲ ਭੇਜ ਦਿੱਤਾ ਗਿਆ ਹੈ।

ਫੌਜ ਨੇ ਕੀਤੀ ਮਦਦ: ਲੁਧਿਆਣਾ ਦੇ ਅਮਨਦੀਪ ਨੇ ਦੱਸਿਆ ਕਿ ਫੌਜ ਦੇ ਜਵਾਨਾਂ ਨੇ ਉਨ੍ਹਾਂ ਦੀ ਮਦਦ ਕੀਤੀ। ਸਾਨੂੰ ਬੜੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੇ ਬਾਲਟਾਲ ਤੱਕ ਪਹੁੰਚਾਇਆ ਅਤੇ ਹੁਣ ਉਹ ਉੱਥੇ ਹੀ ਨਹੀਂ ਕਿਉਂਕਿ ਮੀਂਹ ਪੈ ਰਿਹਾ ਹੈ। ਇਸ ਕਰਕੇ ਉਹ ਵਾਪਸ ਨਹੀਂ ਪਰਤ ਸਕੇ ਪਰ ਉਨ੍ਹਾਂ ਦੇ ਨਾਲ ਦੇ ਵੱਡੀ ਤਾਦਾਦ ਅੰਦਰ ਨੌਜਵਾਨ ਅਮਰਨਾਥ ਗੁਫਾ ਦੇ ਦਰਸ਼ਨ ਤੱਕ ਵੀ ਨਹੀਂ ਕਰ ਸਕੇ।

ਉਨ੍ਹਾਂ ਕਿਹਾ ਕਿ ਸਾਡੀ ਕਿਸਮਤ ਵੀ ਚੰਗੀ ਸੀ ਕਿਉਂਕਿ ਅਸੀਂ ਗੁਫ਼ਾ ਦੇ ਅੰਦਰ ਆਰਤੀ ’ਚ ਸ਼ਾਮਲ ਸਨ ਜੇਕਰ ਅਸੀਂ ਬਾਹਰ ਹੁੰਦੇ ਤਾਂ ਸ਼ਾਇਦ ਅਸੀਂ ਵੀ ਜ਼ਿੰਦਾ ਨਾ ਹੁੰਦੇ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਫੌਜ ਦਾ ਵੱਡਾ ਹੈਲੀਕਾਪਟਰ ਆਇਆ ਜਿਸ ਦੀ ਮਦਦ ਨਾਲ ਲੋਕਾਂ ਨੂੰ ਉਥੋਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਵੱਡੀ ਤਦਾਦ ਵਿੱਚ ਸ਼ਰਧਾਲੂਆਂ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜੋ: ਅਮਰਨਾਥ ਹਾਦਸਾ: ਬਚਾਅ ਕਾਰਜ ਜਾਰੀ, 6 ਲੋਕਾਂ ਨੂੰ ਏਅਰਲਿਫਟ, ਹੁਣ ਤੱਕ 16 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.