ETV Bharat / city

ਪਹਾੜਾਂ 'ਚ ਬਰਫ਼ਬਾਰੀ ਕਾਰਨ ਪੰਜਾਬ ਵਿੱਚ ਵੱਧੀ ਠੰਡ, ਲੁਧਿਆਣਾ 'ਚ ਟੁੱਟਿਆ 46 ਸਾਲ ਪੁਰਾਣਾ ਰਿਕਾਰਡ - ਲੁਧਿਆਣਾ ਨਿਊਜ਼ ਅਪਡੇਟ

ਪਹਾੜਾਂ 'ਚ ਬਰਫ਼ਬਾਰੀ ਸ਼ੁਰੂ ਹੋਣ ਦੇ ਨਾਲ-ਨਾਲ ਪੰਜਾਬ ਵਿੱਚ ਵੀ ਠੰਡ ਵੱਧ ਗਈ ਹੈ। ਠੰਡ ਦੇ ਵੱਧਣ ਕਾਰਨ ਲੁਧਿਆਣਾ 'ਚ ਪਿਛਲੇ 46 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਇਸ ਵਾਰ ਲੁਧਿਆਣਾ 'ਚ ਸਾਲ 1973 ਤੋਂ ਬਾਅਦ ਤਾਪਮਾਨ 'ਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ।

ਠੰਡ ਨੇ ਤੋੜਿਆਂ 46 ਸਾਲਾਂ ਦਾ ਰਿਕਰਾਡ
ਠੰਡ ਨੇ ਤੋੜਿਆਂ 46 ਸਾਲਾਂ ਦਾ ਰਿਕਰਾਡ
author img

By

Published : Dec 18, 2019, 10:58 AM IST

ਲੁਧਿਆਣਾ: ਪਹਾੜਾਂ 'ਚ ਲਗਾਤਾਰ ਬਰਫ਼ਬਾਰੀ ਹੋਣ ਅਤੇ ਬੀਤੇ ਦਿਨੀਂ ਬਾਰਿਸ਼ ਪੈਂਣ ਮਗਰੋਂ ਪੰਜਾਬ 'ਚ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ। ਠੰਡ ਕਾਰਨ ਪਾਰਾ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਸਾਲ 1973 ਤੋਂ ਬਾਅਦ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਤਾਪਮਾਨ ਵਿੱਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ।

ਠੰਡ ਨੇ ਤੋੜਿਆਂ 46 ਸਾਲਾਂ ਦਾ ਰਿਕਰਾਡ

ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ 1973 ਤੋਂ ਬਾਅਦ ਲਗਭਗ 46 ਸਾਲਾਂ ਤੋਂ ਬਾਅਦ ਤਾਪਮਾਨ 'ਚ ਇਨ੍ਹੀਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਅਤੇ ਬੀਤੇ ਦਿਨੀਂ ਪਏ ਮੀਂਹ ਕਾਰਨ ਸ਼ੀਤ ਲਹਿਰ ਵੱਧ ਗਈ ਹੈ। ਇਸ ਕਾਰਨ ਤਾਪਮਾਨ ਘੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦੀ ਠੰਡ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਆਉਂਣ ਵਾਲੇ ਸਮੇਂ 'ਚ ਠੰਡ ਹੋਰ ਵੱਧ ਸਕਦੀ ਹੈ ਅਤੇ ਸੂਬਾ ਵਾਸੀਆਂ ਨੂੰ ਸੰਘਣੀ ਧੂੰਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਠੰਡ ਨੇ ਤੋੜਿਆਂ 46 ਸਾਲਾਂ ਦਾ ਰਿਕਰਾਡ
ਠੰਡ ਨੇ ਤੋੜਿਆਂ 46 ਸਾਲਾਂ ਦਾ ਰਿਕਰਾਡ

ਹੋਰ ਪੜ੍ਹੋ : ਕਾਂਗਰਸ ਦੇ ਕੰਗਾਲ ਮੰਤਰੀ ਹਨ ਮਨਪ੍ਰੀਤ ਸਿੰਘ ਬਾਦਲ: ਹਰਸਿਮਰਤ ਕੌਰ ਬਾਦਲ

ਵੱਧਦੀ ਠੰਡ ਕਾਰਨ ਲੋਕਾਂ ਦਾ ਆਮ ਜਨ-ਜੀਵਨ ਪ੍ਰਭਾਵਤ ਹੋ ਰਿਹਾ ਹੈ। ਇਸ ਦੇ ਬਾਰੇ ਆਮ ਲੋਕਾਂ ਨੇ ਦੱਸਿਆ ਕਿ ਧੂਪ ਨਾ ਨਿਕਲਣ ਅਤੇ ਧੂੰਦ ਵੱਧਣ ਕਾਰਨ ਉਨ੍ਹਾਂ ਨੂੰ ਆਵਾਜਾਈ 'ਚ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸ ਮੌਸਮ 'ਚ ਖ਼ਾਸਕਰ ਬਜ਼ੁਰਗ ਅਤੇ ਬੱਚੇ ਜਿਆਦਾ ਬਿਮਾਰ ਪੈ ਰਹੇ ਹਨ। ਡਾਕਟਰਾਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਅ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।

Intro:Hl..ਲੁਧਿਆਣਾ ਚ ਠੰਡ ਨੇ ਤੋੜਿਆ 46 ਸਾਲ ਦਾ ਰਿਕਾਰਡ, ਠੰਡ ਨੇ ਠਾਰੇ ਲੋਕ

Anchor...ਪਹਾੜਾਂ ਵਿੱਚ ਪੈ ਰਹੀ ਲਗਾਤਾਰ ਬਰਫਬਾਰੀ ਅਤੇ ਬੀਤੇ ਦਿਨ ਪਏ ਮੀਂਹਾਂ ਤੋਂ ਬਾਅਦ ਪੰਜਾਬ ਦੇ ਵਿੱਚ ਠੰਢ ਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ ਜੇਕਰ ਦਸੰਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਪਾਰਾ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ ਮੈਕਸੀਮਮ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ 1973 ਤੋਂ ਬਾਅਦ ਤਾਪਮਾਨ ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਤੋਂ ਜ਼ਾਹਿਰ ਹੈ ਕਿ 46 ਸਾਲ ਬਾਅਦ ਠੰਡ ਨੇ ਰਿਕਾਰਡ ਤੋੜ ਦਿੱਤਾ ਹੈ..ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਚ ਠੰਡ ਚ ਹੋਰ ਵੀ ਇਜ਼ਾਫਾ ਹੋ ਸਕਦਾ ਹੈ...

Body:Vo...1 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ 1973 ਤੋਂ ਬਾਅਦ ਮੈਕਸੀਮਮ ਟੈਂਪਰੇਚਰ ਇੰਨੇ ਘੱਟ ਹੋਏ ਨੇ..ਉਨ੍ਹਾਂ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਅਤੇ ਬੀਤੇ ਦਿਨੀਂ ਪਏ ਮੀਂਹ ਕਾਰਨ ਸ਼ੀਤ ਲਹਿਰ ਵਧਣ ਲੱਗੀ ਹੈ ਜਿਸ ਕਾਰਨ ਟੈਂਪਰੇਚਰ ਕਾਫੀ ਘੱਟ ਦੇ ਨੇ..ਉਨ੍ਹਾਂ ਦੱਸਿਆ ਕਿ ਠੰਡ ਦੇ 46 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ...ਹਾਲਾਂਕਿ ਘੱਟੋ ਘੱਟ ਟੈਂਪਰੇਚਰ ਦੇ ਵਿੱਚ ਕੋਈ ਜ਼ਿਆਦਾ ਫ਼ਰਕ ਨਹੀਂ ਪਿਆ ਪਰ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ...ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਠੰਡ ਚ ਹੋਰ ਇਜ਼ਾਫਾ ਹੋ ਸਕਦਾ ਹੈ ਅਤੇ ਧੁੰਦ ਦਾ ਵੀ ਪੰਜਾਬ ਵਾਸੀਆਂ ਨੂੰ ਸਾਹਮਣਾ ਕਰਨਾ ਪਵੇਗਾ...

Byte..ਡਾ ਪ੍ਰਭਜੋਤ ਕੌਰ, ਮੌਸਮ ਵਿਗਿਆਨੀ ਪੀਏਯੂ ਲੁਧਿਆਣਾ

Vo...2 ਉਧਰ ਦੂਜੇ ਪਾਸੇ ਆਮ ਲੋਕਾਂ ਦਾ ਵੀ ਕਹਿਣਾ ਹੈ ਕਿ ਠੰਡ ਚ ਕਾਫੀ ਇਜ਼ਾਫਾ ਹੋਇਆ ਹੈ ਅਤੇ ਬੀਤੇ ਕਈ ਸਾਲਾਂ ਦੇ ਰਿਕਾਰਡ ਤੋੜ ਠੰਡ ਨੇ ਉਨ੍ਹਾਂ ਨੂੰ ਘਰਾਂ ਚ ਹੀ ਡੱਕੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ...ਖਾਸ ਕਰਕੇ ਬੱਚੇ ਅਤੇ ਬਜ਼ੁਰਗ ਅਤੇ ਠੰਡ ਤੋਂ ਕਾਫੀ ਪ੍ਰੇਸ਼ਾਨ ਵਿਖਾਈ ਦੇ ਰਹੇ ਨੇ...

Byte...ਸਥਾਨਕ ਲੋਕ

Conclusion:Clozing...ਜ਼ਿਕਰ ਏ ਖਾਸ ਹੈ ਕਿ ਜੇਕਰ ਤਾਪਮਾਨ ਚ ਝਾਤ ਪਾਈ ਜਾਵੇ ਤਾਂ ਹਾਲ ਇਨ੍ਹਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ

1973..13.5 ਡਿਗਰੀ

1974..14.5 ਡਿਗਰੀ

1986..16.4 ਡਿਗਰੀ

1997..16.0 ਡਿਗਰੀ

2007..18.2 ਡਿਗਰੀ

2014..14.8 ਡਿਗਰੀ

2017..14.7 ਡਿਗਰੀ

2019..14.2 ਡਿਗਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.