ਜਲੰਧਰ: ਲੁੱਟ ਖੋਹ ਦੇ ਮਾਮਲੇ ਆਏ ਦਿਨ ਆਉਂਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਫਗਵਾੜਾ ਨਜ਼ਦੀਕ ਪਿੰਡ ਚਾਚੋਕੀ(Chachoki village near Phagwara) ਵਿਖੇ ਫਗਵਾੜਾ-ਲੁਧਿਆਣਾ ਮੁੱਖ ਜੀ.ਟੀ. ਰੋਡ(Phagwara-Ludhiana Chief GT Road) ‘ਤੇ ਸਥਿਤ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਟਰਸਾਈਕਲ ਸਵਾਰ 3 ਲੁਟੇਰੇ ਪਿਸਤੌਲ ਦੀ ਨੋਕ ‘ਤੇ ਪੈਟਰੋਲ ਪੰਪ(Petrol pump) ਦੇ ਕਰਿੰਦਿਆਂ ਤੋਂ ਨਗਦੀ ਲੁੱਟ ਕੇ ਫਰਾਰ ਹੋ ਗਏ।
ਪੈਟਰੋਲ ਪੰਪ ਦੇ ਕਰਿੰਦੇ ਨੇ ਦੱਸਿਆ ਕਿ ਰਾਤ 10 ਤੋਂ 10.30 ਦੇ ਵਿਚਕਾਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ 3 ਲੁਟੇਰੇ, ਜਿਨ੍ਹਾਂ ‘ਚੋਂ ਇੱਕ ਦੇ ਹੱਥ ਪਿਸਤੌਲ ਤੇ ਇੱਕ ਦੇ ਹੱਥ ਦਾਤਰ ਸੀ।
ਪਿਸਤੌਲ ਦੀ ਨੋਕ ‘ਤੇ ਉਨ੍ਹਾਂ ਕੋਲੋ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਕਰਿੰਦੇ ਮੁਤਾਬਿਕ ਬੈਗ ਵਿਚ 30 ਹਜ਼ਾਰ ਰੁਪਏ ਦੇ ਕਰੀਬ ਦੀ ਨਗਦੀ ਅਤੇ ਇੱਕ ਮੋਬਾਈਲ ਫੋਨ ਸੀ।
ਓਧਰ ਐੱਸ.ਐੱਚ.ਓ ਥਾਣਾ ਸਿਟੀ ਗਗਨਦੀਪ ਸਿੰਘ ਸੇਖੋਂ(SHO Police Station City Gaggandip Singh Sekhon) ਨੇ ਦੱਸਿਆ ਕਿ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤੇ ਜੋ ਵੀ ਤੱਥ ਸਾਹਮਣੇ ਆਏ। ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਮੋਗਾ ਪੁਲਿਸ ਵੱਲੋਂ 18 ਕੁਇੰਟਲ ਚੂਰਾ ਪੋਸਤ ਬਰਾਮਦ