ETV Bharat / city

ਹੁਣ ਖਾਲੀ ਬੋਤਲ ਦੇ ਵੀ ਮਿਲਣਗੇ ਪੰਜ ਰੁਪਏ !

author img

By

Published : Jan 11, 2021, 6:01 PM IST

ਜਲੰਧਰ ਨੂੰ ਪਲਾਸਟਿਕ ਤੋਂ ਮੁਕਤ ਕਰਨ ਅਤੇ ਵਾਤਾਵਰਣ ਨੂੰ ਪਲਾਸਟਿਕ ਤੋਂ ਬਚਾਉਣ ਲਈ ਬੋਟਲ ਕਰੱਸ਼ਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ। ਇਨ੍ਹਾਂ ਮਸ਼ੀਨਾਂ ਵਿੱਚ ਖਾਲੀ ਬੋਤਲ ਪਾਉਂਦੇ ਹੀ ਪੰਜ ਰੁਪਏ ਮਿਲਣਗੇ।

ਹੁਣ ਖਾਲੀ ਬੋਤਲ ਦੇ ਵੀ ਮਿਲਣਗੇ ਪੰਜ ਰੁਪਏ
ਹੁਣ ਖਾਲੀ ਬੋਤਲ ਦੇ ਵੀ ਮਿਲਣਗੇ ਪੰਜ ਰੁਪਏ

ਜਲੰਧਰ: ਸਮਾਰਟ ਸਿਟੀ ਦੇ ਤਹਿਤ ਸਥਾਨਕ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਕੁੱਝ ਖ਼ਾਸ ਮਸ਼ੀਨਾਂ ਲਗਾਇਆਂ ਗਈਆਂ ਹਨ। ਅਕਸਰ ਲੋਕ ਪਾਣੀ ਵਾਲੀ ਬੋਤਲ ਨੂੰ ਇੰਝ ਹੀ ਸੁਟ ਦਿੰਦੇ ਹਨ, ਜਿਸ ਨਾਲ ਨਾ ਸਿਰਫ਼ ਗੰਦਗੀ ਫੈਲਦੀ ਹੈ, ਸਗੋਂ ਵਾਤਾਵਰਣ ਵੀ ਖ਼ਰਾਬ ਹੁੰਦਾ ਹੈ। ਇਸ ਦੇ ਮੱਦੇਨਜ਼ਰ ਸ਼ਹਿਰ ਵਿੱਚ ਇਨ੍ਹਾਂ ਖ਼ਾਲੀ ਬੋਤਲਾਂ ਨੂੰ ਰੀ-ਸਾਈਕਲ ਕਰਕੇ ਵਰਤਣ ਦੇ ਮਕਸਦ ਨਾਲ ਕਰੱਸ਼ਿੰਗ ਮਸ਼ੀਨਾਂ ਲਾਈਆਂ ਗਈਆਂ ਹਨ।

ਕੀ ਹੈ ਇਸ ਮਸ਼ੀਨ ਦੀ ਖ਼ਾਸੀਅਤ

  • ਬੋਤਲ ਕਰੱਸ਼ਿੰਗ ਮਸ਼ੀਨ ਦੀ ਇਹ ਖ਼ਾਸੀਅਤ ਹੈ ਕਿ ਜਦੋਂ ਬੋਤਲ ਨੂੰ ਉਸਦੇ 'ਚ ਪਾਇਆ ਜਾਵੇਗਾ ਤਾਂ ਉਹ ਬੋਤਲ ਕਰੱਸ਼ ਹੋ ਜਾਵੇਗੀ।
  • ਇਸ ਦੇ ਨਾਲ ਹੀ ਬੋਤਲ ਸੁੱਟਣ ਵਾਲੇ ਨੂੰ 5 ਰੁਪਏ ਦਾ ਕੂਪਨ ਮਿਲੇਗਾ।
    ਹੁਣ ਖਾਲੀ ਬੋਤਲ ਦੇ ਵੀ ਮਿਲਣਗੇ ਪੰਜ ਰੁਪਏ
  • ਇਸ 'ਚ 250 ਮਿਲੀ ਲੀਟਰ ਤੋਂ ਲੈ ਕੇ 2.5 ਲੀਟਰ ਤੱਕ ਦੀ ਬੋਤਲ ਨੂੰ ਸੁੱਟਿਆ ਜਾ ਸਕੇਗਾ।

ਲੋਕਾਂ ਦੇ ਇਸ 'ਤੇ ਵਿਚਾਰ

ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਇਹ ਪ੍ਰਸ਼ਾਸਨ ਦਾ ਇੱਕ ਸ਼ਲਾਘਾਯੋਗ ਕਦਮ ਹੈ। ਇਸ ਬਾਰੇ ਗੱਲ ਕਰਦੇ ਹੋਏ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਇਹ ਵਾਤਾਵਰਣ ਲਈ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਣੀ ਪੀ ਕੇ ਅਸੀਂ ਬੋਤਲ ਨੂੰ ਸੁੱਟ ਦਿੰਦੇ ਹਾਂ, ਜਿਸ ਨਾਲ ਵਾਤਾਵਰਣ ਨੂੰ ਬੇਹੱਦ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪਲਾਸਟਿਕ ਦੀ ਬਿਮਾਰੀ ਤੋਂ ਨਿਜਾਤ ਪਾਉਣ 'ਚ ਸੌਖ ਆਵੇਗੀ।

5 ਰੁਪਏ ਦਾ ਕੂਪਨ ਕਰੇਗਾ ਉਤਸ਼ਾਹਿਤ

ਕਾਲਜ ਦੀ ਪ੍ਰੋਫੈਸਰ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਬੱਚੇ ਇਸ ਨੂੰ ਇੱਕ ਖੇਡ ਦੀ ਤਰ੍ਹਾਂ ਦੇਖਣਗੇ ਕਿ ਉਨ੍ਹਾਂ ਨੂੰ ਕੂਪਨ ਮਿਲਦਾ ਜਾਂ ਨਹੀਂ। ਜਦੋਂ ਮਿਲਣਾ ਸ਼ੁਰੂ ਹੋ ਗਿਆ ਤਾਂ ਉਹ ਇਸ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਦਾ ਹਿੱਸਾ ਬਣਾ ਲੈਣਗੇ।

ਦੱਸ ਦਈਏ ਕਿ ਇਹ ਮਸ਼ੀਨਾਂ ਸ਼ਹਿਰ ਦੇ 18 ਥਾਂਵਾਂ 'ਤੇ ਲਗਾਈਆਂ ਜਾਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.