ਜਲੰਧਰ: ਪੰਜਾਬ ’ਚ 80 ਫੀਸਦ ਲੋਕਾਂ ਦੀ ਕੰਮ ਸਿਰਫ ਖੇਤੀ ਦੇ ਨਾਲ ਜੁੜਿਆ ਹੋਇਆ ਹੈ। ਉਸ ਵਿੱਚ ਵੱਡੇ ਛੋਟੇ ਕਿਸਾਨ ਅਤੇ ਕਿਸਾਨੀ ਨਾਲ ਜੁੜੇ ਸਾਰੇ ਲੋਕ ਸ਼ਾਮਲ ਹਨ। ਪੰਜਾਬ ਵਿੱਚ 12,581 ਪਿੰਡ ਦੇ ਅਤੇ ਇੱਕ ਵੀ ਪਿੰਡ ਅਜਿਹਾ ਨਹੀਂ ਜਿਸ ਵਿੱਚ ਖੇਤੀ ਨਾਲ ਜੁੜੇ ਲੋਕ ਕਿਸਾਨ ਨਾ ਰਹਿੰਦੇ ਹੋਣ। ਸਾਫ਼ ਹੈ ਕਿ ਪੰਜਾਬ ਸਭ ਤੋਂ ਜ਼ਿਆਦਾ ਜ਼ਮੀਨ ਖੇਤੀ ਲਈ ਇਸਤੇਮਾਲ ਕੀਤੀ ਜਾਂਦੀ ਹੈ।
ਇੱਕ ਸਮਾਂ ਸੀ ਜਦ ਇਹ ਜ਼ਮੀਨ ਸੋਨਾ ਉਗਲਦੀ ਸੀ ਅਤੇ ਜ਼ਮੀਨ ਦੀਆਂ ਕੀਮਤਾਂ ਵੀ ਖੂਬ ਹੁੰਦੀਆਂ ਸੀ, ਪਰ ਅੱਜ ਇਸ ਜ਼ਮੀਨ ਦੀ ਕੀਮਤ ਪਹਿਲੇ ਨਾਲੋਂ ਤਕਰੀਬਨ ਅੱਧ ਤੱਕ ਪਹੁੰਚ ਚੁੱਕੀ ਹੈ। ਜ਼ਮੀਨ ਦੀਆਂ ਕੀਮਤਾਂ ਦਾ ਇਸ ਤਰ੍ਹਾਂ ਘੱਟ ਹੋਣ ਅਜਿਹੇ ਕਾਰਨਾਂ ’ਤੇ ਨਿਰਭਰ ਕਰ ਰਿਹਾ ਹੈ ਜਿਸ ਪਾਸੇ ਸਰਕਾਰਾਂ ਨੂੰ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੇੈ।
ਜ਼ਮੀਨਾਂ ਦੀਆਂ ਘਟੀਆਂ ਕੀਮਤਾਂ ਦਾ ਸਭ ਤੋਂ ਵੱਡਾ ਕਾਰਨ ਐੱਨਆਰਆਈ: ਪੰਜਾਬ ਵਿੱਚੋਂ ਹਰ ਸਾਲ ਲੱਖਾਂ ਲੋਕ ਸੁਨਹਿਰੀ ਸੁਪਨਿਆਂ ਦੀ ਇੱਛਾ ਰੱਖ ਵਿਦੇਸ਼ਾਂ ਦਾ ਰੁਖ ਕਰਦੇ ਹਨ, ਫਿਰ ਚਾਹੇ ਉਹ ਲੋਕ ਇਥੋਂ ਪੜ੍ਹਾਈ ਲਈ ਜਾਂ ਫਿਰ ਨੌਕਰੀ ਪੇਸ਼ੇ ਅਤੇ ਵਪਾਰ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਜਾ ਰਹੇ ਹਨ। ਜ਼ਾਹਿਰ ਹੈ ਇਹ ਲੋਕ ਜਦੋਂ ਪੰਜਾਬ ਵਿੱਚੋਂ ਵਿਦੇਸ਼ ਦਾ ਰੁਖ਼ ਕਰਦੇ ਹਨ ਅਤੇ ਵਿਦੇਸ਼ਾਂ ਵਿੱਚ ਵੀ ਰਹਿਣ ਲੱਗ ਜਾਂਦੇ ਹਨ ਜਿਸ ਕਾਰਨ ਪੰਜਾਬ ਵਿੱਚ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਜਾਂ ਤਾਂ ਕਿਰਾਏ ’ਤੇ ਦੇ ਦਿੱਤੀਆ ਜਾਂਦੀਆਂ ਹਨ ਜਾਂ ਫਿਰ ਉਨ੍ਹਾਂ ਦੀਆਂ ਜ਼ਮੀਨਾਂ ਠੇਕੇ ਤੇ ਪਿੰਡ ਵਿੱਚ ਰਹਿ ਰਹੇ ਦੂਜੇ ਕਿਸਾਨ ਲੈ ਲੈਂਦੇ ਹਨ।
ਪਿੰਡ ਦੇ ਇਕ ਕਿਸਾਨ ਮੁਕੇਸ਼ ਚੰਦਰ ਦਾ ਕਹਿਣਾ ਹੈ ਕਿ ਪੰਜਾਬ ਦੇ ਪਿੰਡਾਂ ਦੀਆਂ ਜ਼ਿਆਦਾਤਰ ਜ਼ਮੀਨਾਂ ਠੇਕੇ ’ਤੇ ਪਾਈਆਂ ਜਾਂਦੀਆਂ ਹਨ ਕਿਉਂਕਿ ਜ਼ਮੀਨਾਂ ਦੇ ਮਾਲਕ ਵਿਦੇਸ਼ਾਂ ਵਿੱਚ ਵਸੇ ਹੋਏ ਹਨ। ਮੁਕੇਸ਼ ਚੰਦਰ ਦੇ ਮੁਤਾਬਕ ਜੇਕਰ ਗੱਲ ਸਿਰਫ਼ ਦੋਆਬੇ ਦੀ ਕਰੀਏ ਇਸ ਇਲਾਕੇ ਦੇ 20 ਤੋਂ 30 ਫ਼ੀਸਦ ਕਿਸਾਨ ਹੀ ਆਪਣੀਆਂ ਜ਼ਮੀਨਾਂ ਹੁੰਦੀ ਹੈ, ਜਦਕਿ ਬਾਕੀ ਜ਼ਮੀਨ ਇਨ੍ਹਾਂ ਕਿਸਾਨਾਂ ਵੱਲੋਂ ਠੇਕੇ ਤੇ ਵਾਹੀ ਜਾਂਦੀ ਹੈ ਜੋ ਕਿ ਵਿਦੇਸ਼ ਗਏ ਹੋਏ ਐੱਨਆਰਆਈ ਲੋਕਾਂ ਦੀ ਹੈ।
ਪੈਸੇ ਨਿਵੇਸ਼ ਕਰਨ ’ਚ ਆਈ ਕਮੀ: ਇਕ ਸਮਾਂ ਸੀ ਜਦ ਪੰਜਾਬ ਵਿੱਚੋਂ ਜੋ ਲੋਕ ਵਿਦੇਸ਼ਾਂ ਵਿੱਚ ਜਾ ਕੇ ਵੱਸ ਜਾਂਦੇ ਸੀ, ਉਹ ਉੱਥੋ ਆਪਣੀ ਕਮਾਈ ਹੋਈ ਦੌਲਤ ਨਾਲ ਪੰਜਾਬ ਵਿੱਚ ਆ ਕੇ ਜ਼ਮੀਨ ਜਾਇਦਾਦ ਖਰੀਦੀ ਸੀ। ਜਿਸ ਕਾਰਨ ਪੰਜਾਬ ਦੀਆਂ ਜ਼ਮੀਨਾਂ ਦੀ ਕੀਮਤ ਲਗਾਤਾਰ ਵਧਦੀ ਹੁੰਦੀ ਸੀ,ਕਿਉਂਕਿ ਇਹ ਲੋਕ ਉਹ ਵਿਦੇਸ਼ਾਂ ਵਿੱਚ ਰਹਿੰਦੇ ਹਨ। ਪੰਜਾਬ ਵਿੱਚ ਸਿਰਫ਼ ਆਪਣਾ ਪੈਸਾ ਨਿਵੇਸ਼ ਕਰਦੇ ਸੀ। ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਦੀਆਂ ਵਧੀਆ ਕੀਮਤਾਂ ਮਿਲਦੀਆਂ ਸੀ ਜਿਸ ਨਾਲ ਉਹ ਆਪਣੇ ਕਾਰੋਬਾਰ ਨੂੰ ਹੋਰ ਵਧਾਉਂਦੇ ਸੀ, ਪਰ ਅੱਜ ਇਹੀ ਐੱਨਆਰਆਈ ਪੰਜਾਬ ਵਿੱਚ ਆਪਣੀਆਂ ਜ਼ਮੀਨਾਂ ਕਿਸੇ ਵੀ ਭਾਅ ਵੇਚ ਕੇ ਆਪਣਾ ਪੈਸਾ ਵਾਪਸ ਲੈ ਜਾਣਾ ਚਾਹੁੰਦੇ ਹਨ।
ਐਨਆਰਆਈ ਲੋਕਾਂ ਦੀ ਤੀਜ਼ੀ ਪੀੜ੍ਹੀ ਇਸ ਲਈ ਵੀ ਜ਼ਿੰਮੇਵਾਰ: ਇਕ ਸਮਾਂ ਹੁੰਦਾ ਸੀ ਜਦੋ ਪੰਜਾਬ ਵਿੱਚੋਂ ਗਏ ਲੋਕ ਆਪਣੀ ਮਿੱਟੀ ਨਾਲ ਜੁੜੇ ਹੁੰਦੇ ਸੀ ਅਤੇ ਹਰ ਸਾਲ ਪੰਜਾਬ ਆ ਕੇ ਆਪਣੇ ਪਿੰਡਾਂ ਵਿੱਚ ਬਣਾਏ ਹੋਏ ਆਪਣੇ ਘਰ ਵਿੱਚ ਰਹਿੰਦੇ ਸੀ ਅਤੇ ਆਪਣੇ ਵੱਡੇ ਵਡੇਰਿਆਂ ਨੂੰ ਮਿਲ ਕੇ ਵਾਪਿਸ ਚੱਲੇ ਜਾਂਦੀ ਸੀ, ਪਰ ਅੱਜ ਪੰਜਾਬ ਵਿੱਚੋਂ ਗਏ ਇਹ ਲੋਕ ਇਹ ਸੋਚਦੇ ਹਨ ਕਿ ਉਨ੍ਹਾਂ ਦੇ ਦੋਹਤੇ ਪੋਤੇ ਜੋ ਜੰਮੇ ਪਲੇ ਹੀ ਵਿਦੇਸ਼ਾਂ ਵਿੱਚ ਹਨ ਹੁਣ ਪੰਜਾਬ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ।ਇਹੀ ਕਾਰਨ ਹੈ ਕਿ ਪੰਜਾਬ ਵਿੱਚੋਂ ਗਏ ਇਹ ਲੋਕ ਇਥੋਂ ਦੀਆਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਇਹ ਪੈਸਾ ਆਪਣੇ ਬੱਚਿਆਂ ਨੂੰ ਦੇ ਦੇਣਾ ਚਾਹੁੰਦੇ ਨੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਬੱਚੇ ਹੁਣ ਪੰਜਾਬ ਵੱਲ ਇੰਨਾ ਧਿਆਨ ਨਹੀਂ ਰੱਖਦੇ ਹਨ।
ਵੱਡੀਆਂ-ਵੱਡੀਆਂ ਕੋਠੀਆਂ ਵੀ ਪਈਆਂ ਬੇਕਾਰ: ਜਲੰਧਰ ਤੇ ਰਾਣੀ ਭੱਟੀ ਪਿੰਡ ਦੇ ਵਾਸੀ ਸੁਖਬੀਰ ਸਿੰਘ ਕਲੇਰ ਦੱਸਦੇ ਹਨ ਕਿ ਅੱਜ ਨਾ ਸਿਰਫ ਕਿਸਾਨਾਂ ਦੀਆਂ ਜ਼ਮੀਨਾਂ ਬਲਕਿ ਪਿੰਡਾਂ ਵਿੱਚ ਕਰੋੜਾਂ ਰੁਪਏ ਲਗਾ ਕੇ ਬਣਾਈਆਂ ਗਈਆਂ ਉੱਠੀਆਂ ਵੀਰਾਨ ਪਈਆਂ ਹਨ। ਜਿਨ੍ਹਾਂ ਵਿੱਚ ਜਾਂ ਤਾਂ ਕੋਈ ਨਹੀਂ ਰਹਿੰਦਾ ਜਾਂ ਫਿਰ ਕੁਝ ਪਰਵਾਸੀ ਲੋਕ ਇਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਕਲੇਰ ਦੱਸਦੇ ਹਨ ਕਿ ਉਹ ਖੁਦ ਇੱਕ ਅਜਿਹੇ ਪਰਿਵਾਰ ਨਾਲ ਸੰਬੰਧਿਤ ਹਨ ਜਿਸ ਦੇ ਚਾਚੇ ਤਾਇਆ ਤੋਂ ਲੈ ਕੇ ਭਾਈ ਭਤੀਜਿਆਂ ਤੱਕ ਸਾਰੇ ਮੈਂਬਰ ਵਿਦੇਸ਼ ਵਿਚ ਹਨ।
ਇਸ ਵੱਡੇ ਪਰਿਵਾਰ ਵੱਲੋਂ ਕਲੇਰ ਨੂੰ ਸਿਰਫ ਇਹ ਕਿਹਾ ਗਿਆ ਹੈ ਕਿ ਉਹ ਪੰਜਾਬ ਵਿੱਚ ਆਪਣੇ ਪਿੰਡ ਹੀ ਰਹੇ ਤਾਂ ਕਿ ਜਦੋ ਉਨ੍ਹਾਂ ਦਾ ਪਰਿਵਾਰ ਬਾਹਰੋਂ ਆਵੇ ਤਾਂ ਘਰ ਵਿੱਚ ਤਾਲਾ ਲੱਗਿਆ ਹੋਇਆ ਨਾ ਵਿਖੇ। ਜ਼ਾਹਿਰ ਹੈ ਪੰਜਾਬ ਅੰਦਰ ਐੱਨਆਰਆਈ ਲੋਕਾਂ ਵੱਲੋਂ ਬਣਾਈਆਂ ਗਈਆਂ ਇਨ੍ਹਾਂ ਕਰੋੜਾਂ ਰੁਪਿਆ ਲਗਾ ਕੇ ਬਣਾਈਆਂ ਗਈਆਂ ਕੋਠੀਆਂ ਦੀ ਕੀਮਤ ਹੁਣ ਮਹਿਜ਼ ਲੱਖਾਂ ਵਿੱਚ ਰਹਿ ਗਈਆਂ ਹਨ। ਹਾਲਾਤ ਇਹ ਹਨ ਕਿ ਐਨਆਰਆਈ ਕਿਸੇ ਵੀ ਕੀਮਤ ਤੇ ਆਪਣੀਆਂ ਇਹ ਜ਼ਮੀਨਾਂ ਵੇਚ ਰਹੇ ਨੇ ਤਾਂ ਕੀ ਪੈਸਾ ਕਮਾ ਸਕਣ।
ਵਿਦੇਸ਼ ਜਾਣ ਲਈ ਲੋਕ ਵੇਚ ਰਹੇ ਹਨ ਸਸਤੀਆਂ ਜ਼ਮੀਨਾਂ: ਪੰਜਾਬ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਜੇਕਰ ਇੱਕ ਸਹੀ ਡਾਟਾ ਦੀ ਗੱਲ ਕਰੀਏ ਤਾਂ ਪੰਜਾਬ ਵਿੱਚੋਂ ਔਸਤਨ ਹਰ ਦਿਨ 410 ਲੋਕ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ਵਿੱਚ ਜਾਣ ਦੀ ਉਨ੍ਹਾਂ ਦੀ ਇਹ ਇੱਛਾ ਉਨ੍ਹਾਂ ਨੂੰ ਇਸ ਕਦਰ ਮਜਬੂਰ ਕਰ ਰਹੀ ਹੈ ਕਿ ਉਹ ਪੰਜਾਬ ਵਿੱਚੋਂ ਆਪਣੀਆਂ ਜ਼ਮੀਨਾਂ ਨੂੰ ਕਿਸੇ ਵੀ ਕੀਮਤ ਵਿੱਚ ਵੇਚ ਕੇ ਇੱਥੋਂ ਚਲੇ ਜਾਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਅੱਜ ਪੰਜਾਬ ਵਿੱਚ ਜ਼ਮੀਨਾਂ ਦੀ ਕੀਮਤ ਦਿਨ ਬ ਦਿਨ ਘਟਦੀ ਜਾ ਰਹੀ ਹੈ।
ਕਿਸਾਨਾਂ ਤੇ ਚੜ੍ਹਿਆ ਕਰਜ਼ਾ ਵੀ ਜ਼ਮੀਨਾਂ ਦੀ ਕੀਮਤ ਘੱਟਣ ਦਾ ਇੱਕ ਮੁੱਖ ਕਾਰਨ: ਪੰਜਾਬ ਵਿੱਚ ਛੋਟੇ ਮੋਟੇ ਕਿਸਾਨਾਂ ਤੋਂ ਲੈ ਕੇ ਵੱਡੇ ਵੱਡੇ ਕਿਸਾਨ ਜ਼ਿਆਦਾਤਰ ਕਰਜ਼ੇ ਥੱਲੇ ਡੁੱਬੇ ਹੋਏ ਹਨ। ਲੱਖਾਂ ਦੀ ਜ਼ਮੀਨ ਉਪਰ ਕਰੋੜਾਂ ਦੀ ਲਿਮਿਟ ਇਨ੍ਹਾਂ ਕਿਸਾਨਾਂ ਨੂੰ ਬਰਬਾਦੀ ਵੱਲ ਧਕੇਲ ਰਹੀ ਹੈ। ਹਾਲਾਤ ਇਹ ਹੋ ਚੁੱਕੇ ਨੇ ਕਰਜ਼ੇ ਕਰਕੇ ਪੰਜਾਬ ਵਿੱਚ ਆਏ ਦਿਨ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਵਿੱਚ ਕਰਜ਼ੇ ਨੂੰ ਚੁਕਾਉਣ ਲਈ ਜਦ ਇਨ੍ਹਾਂ ਕਿਸਾਨਾਂ ਵੱਲੋਂ ਆਪਣੀ ਜ਼ਮੀਨ ਨੂੰ ਵੇਚਣ ਦਾ ਫ਼ੈਸਲਾ ਲਿਆ ਜਾਂਦਾ ਹੈ ਤਾਂ ਫਿਰ ਇਹ ਨਹੀਂ ਦੇਖਿਆ ਜਾਂਦਾ ਕਿ ਜ਼ਮੀਨ ਦੀ ਕੀਮਤ ਕੀ ਹੈ ਅਤੇ ਉਸ ਨੂੰ ਵੇਚਿਆ ਕਿਸ ਭਾਅ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਆਪਣਾ ਕਰਜ਼ਾ ਚੁਕਾਉਣ ਲਈ ਇਨ੍ਹਾਂ ਕਿਸਾਨਾਂ ਵੱਲੋਂ ਲੱਖਾਂ ਵਿੱਚ ਵੇਚ ਦਿੱਤੀਆਂ ਜਾਂਦੀਆਂ ਹਨ।
ਸਰਕਾਰ ਦੀਆਂ ਪਾਲਸੀਆਂ ਵੀ ਇਸ ਲਈ ਖ਼ਾਸ ਜ਼ਿੰਮੇਵਾਰ: ਜਲੰਧਰ ਦੇ ਵਾਲੀ ਪੱਟੀ ਇਲਾਕੇ ਦੇ ਰਹਿਣ ਵਾਲੇ ਕਿਸਾਨ ਮੁਕੇਸ਼ ਚੰਦਰ ਦੱਸਦੇ ਹਨ ਕਿ ਅੱਜ ਪੰਜਾਬ ਦੇ ਅੰਦਰ ਸਿਰਫ਼ ਜ਼ਮੀਨਾਂ ਦੀ ਕੀਮਤ ਹੀ ਨਹੀਂ ਘੱਟ ਰਹੀ ਬਲਕਿ ਇਸ ਦੇ ਨਾਲ ਨਾਲ ਕਿਸਾਨਾਂ ਦੀ ਗਿਣਤੀ ਵੀ ਘੱਟ ਰਹੀ ਹੈ। ਜੇਕਰ ਇਕ ਔਸਤਨ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜਦੋਂ ਕੋਈ ਕਿਸਾਨ ਆਪਣਾ ਪੂਰਾ ਪਰਿਵਾਰ ਲੈ ਕੇ ਵਿਦੇਸ਼ ਦਾ ਰੁਖ਼ ਕਰਦਾ ਹੈ ਉਹ ਇੱਥੇ ਆਪਣੀ ਜ਼ਮੀਨ ਨੂੰ ਵੇਚਦਾ ਹੈ।
ਅੱਜ ਪੰਜਾਬ ਦੇ ਪਿੰਡਾਂ ਵਿੱਚ ਰਹਿ ਰਹੇ ਕਿਸਾਨਾਂ ਵੱਲੋਂ ਐਨਆਰਆਈ ਲੋਕਾਂ ਦੀਆਂ ਜ਼ਮੀਨਾਂ ਨੂੰ ਠੇਕੇ ’ਤੇ ਲੈ ਕੇ ਵਾਹੀ ਕਰਨਾ ਸਾਫ਼ ਦਿਖਾਉਂਦਾ ਹੈ ਕਿ ਪੰਜਾਬ ਵਿੱਚ ਜ਼ਮੀਨਾਂ ਤੇ ਹੈ ਅਤੇ ਇਨ੍ਹਾਂ ਜ਼ਮੀਨਾਂ ਤੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਕਿਉਂਕਿ ਜੇ ਇਹ ਗਿਣਤੀ ਨਾ ਘੱਟੇ ਤਾਂ ਇਹ ਪੰਜਾਬ ਦੀਆਂ ਜ਼ਮੀਨਾਂ ਠੇਕੇ ਤੇ ਨਾ ਚੜ੍ਹਨ।
ਉਨ੍ਹਾਂ ਮੁਤਾਬਕ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾ ਵਿੱਚ ਕਮੀ, ਸਰਕਾਰਾਂ ਦੇ ਝੂਠੇ ਵਾਅਦੇ ਵੀ ਇਸ ਗੱਲ ਲਈ ਜ਼ਿੰਮੇਵਾਰ ਹਨ, ਕਿਉਂਕਿ ਪੰਜਾਬ ਵਿੱਚ ਜਦੋਂ ਕੋਈ ਕਿਸਾਨ ਆਪਣੀ ਜ਼ਮੀਨ ਤੇ ਫ਼ਸਲ ਉਗਾਉਂਦਾ ਹੈ ਪਰ ਉਹ ਫਸਲ ਆਪਦਾ ਕਰਕੇ ਬਰਬਾਦ ਹੋ ਜਾਂਦੀ ਹੈ ਕਿ ਸਰਕਾਰਾਂ ਵੱਲੋਂ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਪਰ ਇਨ੍ਹਾਂ ਕਿਸਾਨਾਂ ਕੋਲ ਕਦੀ ਸਹੀ ਮੁਆਵਜ਼ਾ ਉਧਾਰੀ ਨਹੀਂ ਹੁੰਦੀ, ਜਿਸ ਕਰਕੇ ਪੰਜਾਬ ਦੀ ਕਿਸਾਨੀ ਲਗਾਤਾਰ ਥੱਲੇ ਨੂੰ ਜਾ ਰਹੀ ਹੈ। ਜ਼ਾਹਿਰ ਹੈ ਜੇ ਕਿਸਾਨੀ ਥੱਲੇ ਨੂੰ ਜਾਏਗੀ ਤਾਂ ਜ਼ਮੀਨਾਂ ਦੀਆਂ ਕੀਮਤਾਂ ਵੀ ਦਿਨਬਦਿਨ ਥੱਲੇ ਜਾਣਗੀਆਂ।
ਇਹ ਵੀ ਪੜੋ: ਸਿਹਤ ਮੰਤਰੀ ਦੇ ਮਾੜੇ ਵਤੀਰੇ ਤੋਂ ਖਫ਼ਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਅਸਤੀਫ਼ਾ